ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਯੂ ਐ ਏ, ਕੇਵਲ ਤੇ ਕੇਵਲ
ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ
ਸਰਬਉੱਚ ਮੰਨ ਕੇ ਚਲ ਰਹੇ
ਪਰਚਾਰਕਾਂ,ਲਿਖਾਰੀਆਂ,ਕਵੀਆਂ,ਵਿਦਵਾਨਾਂ
ਦਾ ਸਗੰਠਨ ਹੈ ਜੋ ਕਿ ਹਰ ਤਰਾਂ ਦੀ ਨਵੀਨਤਮ
ਤਕਨਾਲੋਜੀ ਨੂੰ ਵਰਤ
ਕਿਤਾਂਬਾਂ, ਅਖਬਾਰਾਂ,ਮੈਗਜੀਨਾਂ,ਸੈਮੀਨਾਰਾਂ,ਰੇਡੀਓ,ਗੋਸ਼ਟੀਆਂ,ਗੁਰਦਵਾਰਿਆਂ ਵਿੱਚ ਸਟਾਲਾਂ,ਬਲਾਗਾਂ,ਵੈੱਬਸਾਈਟਾਂ ਅਤੇ ਫੇਸਬੁਕ ਰਾਹੀਂ ਗੁਰੂ ਨਾਨਕ ਸਾਹਿਬ ਦੇ ਇੱਕ(੧) ਦੇ ਫਲਸਫੇ ਨੂੰ
ਸਰਬੱਤ ਨਾਲ ਸਾਂਝਿਆਂ ਕਰਨ ਲਈ ਯਤਨਸ਼ੀਲ ਹੈ ।


Sunday, May 8, 2011

ਇੱਕ (੧) ਤੇ ਹਮਲਾ

ਇੱਕ (੧) ਤੇ ਹਮਲਾ
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)

ਗੁਰੂ ਨਾਨਕ ਸਾਹਿਬ ਦੇ ਜਨਮ ਤੋਂ ਪਹਿਲਾਂ ਜੋ ਮਨੁੱਖ ਦੀ ਧਾਰਮਿਕ ਹਾਲਤ ਸੀ ਅੱਜ ਵੀ ਉਸ ਤੋਂ ਘੱਟ ਨਹੀਂ ਹੈ । ਉਸ ਵੇਲੇ ਵੀ ਧਰਮ ਦੇ ਨਾਮ ਤੇ ਲੁੱਟਿਆ ਤੇ ਕੁੱਟਿਆ ਹੀ ਜਾਂਦਾ ਸੀ ਤੇ ਅੱਜ ਵੀ । ਫਰਕ ਸਿਰਫ ਏਨਾ ਹੈ ਕਿ ਉਦੋਂ ਲੁੱਟਣ ਤੇ ਕੁੱਟਣ ਦੇ ਢੰਗ ਸਧਾਰਣ ਸਨ ਅੱਜ ਨਵੀਨ ਅਤੇ ਹਾਈ ਟੈੱਕ ਹਨ । ਉਦੋਂ ਰੱਬ ਦੇ ਨਾਂ ਤੇ ਬੰਦਾ ਜਲਦੀ ਡਰ ਜਾਂਦਾ ਸੀ, ਅੱਜ ਕਲ ਕਈ ਤਰਾਂ ਦੇ ਸਮੋਹਣਾ ਦਾ ਜਾਲ ਵਿਛਾ ਕੇ ਡਰਾ ਲਿਆ ਜਾਂਦਾ ਹੈ । ਇੱਥੋਂ ਤੱਕ ਕਿ ਅੱਜ ਤਾਂ ਬੰਦਾ ਭੂਤ ਕਾਲ ਵਿੱਚ ਹੋਈ ਕਿਸੇ ਭਗਤੀ ਵਿੱਚ ਭੰਗਣਾ ਦੇ ਭੁਲੇਖੇ ਨੂੰ ਚਿਤਵ ਆਪਣੇ ਆਪ ਨੂੰ ਸਵੈ-ਸਮੋਹਣ ਕਰ ਲੋਟੂਆਂ ਦੇ ਜਾਲ ਵੱਲ ਨੂੰ ਆਪ ਹੀ ਤੁਰਿਆ ਜਾ ਰਿਹਾ ਹੈ । ਉਦੋਂ ਝੜਾਵਾ(ਭੇਟਾ) ਸਿੱਧਾ ਪੁਜਾਰੀ ਦੇ ਘਰ ਜਾਂਦਾ ਸੀ , ਹੁਣ ਵੀ ਲੋਟੂ ਵਿਧੀ ਦੁਆਰਾ ਸਦੀਆਂ ਤੱਕ ਆਪਦੀਆਂ ਆਉਣ ਵਾਲੀਆਂ ਕੁਲਾਂ ਦੀ ਰੋਜੀ-ਰੋਟੀ ਪਕਿਆਂ ਕਰਨ ਖਾਤਿਰ ਮਿਹਨਤ-ਕਸ਼ਾਂ ਨੂੰ ਭੰਬਲ-ਭੂਸੇ ਪਾਉਂਦਾ , ਇੱਕ ਚਿਰ ਸਥਾਈ ਡਿਪਾਰਟਮੈਂਟ ਨੂੰ ਪੱਕੇ ਪੈਰੀਂ ਕਰਦਾ ਹੋਇਆ ਲੋਕ-ਤੰਤਰਿਕ ਢੰਗਾਂ ਰਾਹੀਂ ਉਸੇ ਹੀ ਖਾਸ ਵਰਗ ਦੇ ਘਰ ਪਹੁੰਚਦਾ ਹੈ ।
ਗੁਰੂ ਨਾਨਕ ਸਾਹਿਬ ਨੇ ਇਸ ਲੋਟੂ ਵਿਧੀ ਤੋਂ ਲੁਕਾਈ ਨੂੰ ਜਾਣੂ ਕਰਵਾਉਂਦਿਆਂ ,ਸੱਚ ਨਾਲ ਜੋੜਨ ਲਈ ਕੇਵਲ ਇੱਕ ਦਾ ਪਰਚਾਰ ਕੀਤਾ । ਲੋਕਾਂ ਨੂੰ ਕਰਮ-ਕਾਂਢਾਂ ਦੀਆਂ ਅਲੱਗ-ਅਲੱਗ ਛੋਟੀਆਂ-ਛੋਟੀਆਂ ਡੰਡੀਆਂ ਤੇ ਭਟਕਣ ਤੋਂ ਹਟਾ ਇੱਕ ਸਾਫ-ਸੁਥਰਾ ਪਰਮਾਤਮਾਂ ਵੱਲ ਜਾਂਦਾ ਸਪੱਸ਼ਟ ਤੇ ਵੱਡਾ ਰਸਤਾ ਦਿਖਾਇਆ । ਜਿਸ ਅਨੁਸਾਰ ਮਨੁੱਖ ਨੂੰ ਡਰਾਉਣ ਲਈ ਪਰਚਾਰੀਆਂ ਜਾ ਰਹੀਆਂ ਵੱਖ-ਵੱਖ ਸ਼ਕਤੀਆਂ ਦੀ ਅਖਾਉਤੀ ਪੂਜਾ ਦੀ ਜਗਹ, ਇੱਕ ਹੀ ਸਰਬ ਸਾਂਝੀ ਗੁਰਮਤਿ ਅਨੁਸਾਰੀ ਪੂਜਾ , ਜਿਸ ਅਨੁਸਾਰ ਸਮੁੱਚਾ ਬ੍ਰਹਿਮੰਡ ਹੀ ਆਪਣੇ ਆਪ ਵਿੱਚ ਕਰਤੇ ਦੀ ਪੂਜਾ ਕਰ ਰਿਹਾ ਹੈ , ਦਾ ਅਹਿਸਾਸ ਕਰਵਾ ਕਰਤੇ ਨਾਲ ਇੱਕ-ਮਿੱਕ ਹੋਣ ਦਾ ਬ੍ਰਹਿਮੰਡੀ ਤਰੀਕਾ ਸਮਝਾਇਆ ।
ਗੁਰੂ ਬਾਬੇ ਦੇ ਇੱਕ(੧) ਤੋਂ ਸਭ ਮਜ਼ਹਬਾਂ ਦੇ ਪੁਜਾਰੀਆਂ ਨੂੰ ਭਾਰੀ ਡਰ ਲਗਿਆ । ਉਹਨਾ ਨੁੰ ਆਪਦੀ ਪੂਜਾ-ਪ੍ਰਤਿਸ਼ਠਾ ਦੇ ਧਾਮ ਦੀ ਸਦੀਵਤਾ ਖਤਰੇ ਵਿੱਚ ਦਿਸੀ । ਉਹਨਾ ਕਦੇ ਸਮਝੌਤਾ-ਵਾਦ ਰਾਹੀਂ ,ਕਦੇ ਸਰਬ-ਮਜ਼ਹਬ-ਏਕਤਾ ਦੀ ਆੜ ਥੱਲੇ ਕਦੇ ਸਰਬੱਤ ਦੇ ਭਲੇ ਦੇ ਸਵਾਰਥੀ ਅਰਥ ਕਰ,ਕਦੇ ਬਾਬੇ ਨਾਨਕ ਦੀ ਸੋਚ ਦੇ ਹੀ ਪਰਚਾਰਕ ਦੇ ਭੇਸ ਵਿੱਚ ਗੁਰੂ ਬਾਬੇ ਦੇ ਇੱਕ(੧) ਦੇ ਫਲਸਫੇ ਤੇ ਹਮਲਾ ਆਰੰਭ ਦਿੱਤਾ । ਅਸਲ ਵਿੱਚ ਬਾਬੇ ਨਾਨਕ ਦਾ ਇੱਕ(੧)ਦਾ ਫਲਸਫਾ ਹੀ ਦੁਨੀਆਂ ਦੀ ਹਰ ਤਰਾਂ ਦੇ ਵੱਡੇ-ਛੋਟੇ , ਜਾਤ-ਪਾਤ ,ਉਚ-ਨੀਚ, ਛੂਆ-ਛਾਤ , ਵੱਖ-ਵੱਖ ਮਜ਼ਹਬਾਂ ,ਨਸਲਾਂ ਅਤੇ ਇਲਾਕਿਆਂ ਆਦਿ ਦੇ ਵਰਗੀਕਰਣ ਦੀਆਂ ਧੱਜੀਆਂ ਉਡਾ ਰਿਹਾ ਸੀ ਅਤੇ ਕਿਰਤੀ ਦੀ ਧਾਰਮਿਕ,ਸਮਾਜਿਕ ਅਤੇ ਆਰਥਿਕ ਲੁੱਟ ਦੇ ਰਸਤੇ ਵਿੱਚ ਇਕ ਮਜਬੂਤ ਕਿਲੇ ਦਾ ਕੰਮ ਕਰ ਰਿਹਾ ਸੀ ।
ਬਾਬੇ ਨਾਨਕ ਦਾ ਕੁਦਰਤਿ ਦੇ ਹਰ ਨਿਯਮ ਨੂੰ ਰੱਬ ਦਾ ਹੁਕਮ ਆਖ ,ਕੁਦਰਤਿ ਦੇ ਨਾਲ ਇੱਕ-ਮਿੱਕ ਹੋ ਨਾਮੀ ਹੋਕੇ ਜੀਣ ਦਾ ਦਸਿਆ ਤਰੀਕਾ ਵੀ ਕੁਦਰਤਿ ਦੇ ਅਣਜਾਣੇ ਪਹਿਲੂਆਂ ਨੂੰ ਕ੍ਰਿਸ਼ਮੇ ਆਖ ਲੋਕਾਈ ਨੂੰ ਡਰਾਉਣ ਵਾਲੀ ਲੋਟੂ ਜਮਾਤ ਦੇ ਵਿਰੁੱਧ ਭੁਗਤ ਰਿਹਾ ਸੀ । ਕੁਦਰਤਿ ਦੇ ਅਨੇਕਾਂ ਲੁਕੇ ਪਹਿਲੂਆਂ ਦੀ ਆਮ ਲੋਕਾਂ ਨੂੰ ਜਾਣਕਾਰੀ ਮਿਲਣਾ ਵੀ ਪੁਜਾਰੀਆਂ ਦੇ ਜੜੀਂ ਤੇਲ ਫਿਰਨ ਬਰਾਬਰ ਸੀ । ਕਿਓਂਕਿ ਧਰਮ ਦੇ ਨਾਂ ਤੇ ਦੁਕਾਨਾ, ਲੋਕਾਂ ਨੂੰ ਮੂਰਖ ਬਣਾਕੇ ਜਾਂ ਡਰਾਕੇ ਹੀ ਚਲ ਸਕਦੀਆਂ ਸਨ । ਸੋ ਗੁਰੂ ਬਾਬੇ ਦੁਆਰਾ ਧਰਤੀ ਤੋਂ ਪਰੇ ਕਿਸੇ ਹੋਰ ਦੂਜੀ ਜਗਹ ਸਵਰਗ ਜਾਂ ਨਰਕ ਦੀ ਹੋਂਦ ਨੂੰ ਨਕਾਰਨਾ ਵੀ ਇੱਕ(੧) ਦੇ ਫਲਸਫੇ ਅਧੀਨ ਇੱਕ ਇੰਕਲਾਬ ਹੀ ਸੀ ।
ਬਾਬਾ ਨਾਨਕ ਆਪਣੇ ਆਪ ਵਿੱਚ ਇੱਕ ਪੂਰਾ ਫਲਸਫਾ ਸੀ ਜੋ ਕਿ ਸਮੁਚੀ ਲੋਕਾਈ ਨੂੰ ਆਪਣੇ ਆਪ ਵਰਗਾ ਬਣਾਅ ਉਸ ਪਰਮ ਸ਼ਕਤੀ ਨਾਲ ਇੱਕ ਮਿੱਕ ਕਰਨ ਦੀ ਸਮਰੱਥਾ ਰੱਖਦਾ ਸੀ । ਏਸੇ ਲਈ ਉਸਤੋਂ ਬਾਅਦ ਵਿੱਚ ਆਏ ਨਾਨਕ ਗੱਦੀ ਦੇ ਜਾਨਸ਼ੀਨ , ਨਾਨਕ ਮੋਹਰ ਥੱਲੇ ਹੀ ਉਸੇ ਫਲਸਫੇ ਦੀ ਰੋਸ਼ਨੀ ਵਿੱਚ ਬਾਣੀ ਉਚਾਰਦੇ ਰਹੇ । ਸੋ ਦਸ ਨਾਨਕਾਂ ਦਾ ਇੱਕ ਹੋ ਕੇ ਵਿਚਰਨਾ ਵੀ ਇੱਕ(੧) ਦੇ ਦੁਸ਼ਮਨਾ ਨੂੰ ਰਾਸ ਨਹੀਂ ਆ ਰਿਹਾ ਸੀ ।
ਸਮੁੱਚੀ ਨਾਨਕ ਬਾਣੀ ਅਤੇ ਹੋਰ ਵੀ ਕੇਵਲ ਇੱਕ ਦੇ ਸਮਰਥੱਕ ਭਗਤਾਂ ,ਭੱਟਾਂ ਤੇ ਗੁਰਸਿੱਖਾਂ ਦੀ ਬਾਣੀ ਨੂੰ ਇੱਕ ਹੀ ਜਿਲਦ ਵਿੱਚ , ਇੱਕ ਹੀ ਨਾਨਕ ਰੂਪ ਵਿੱਚ ,ਇੱਕ ਹੀ ਵਿਚਾਰਧਾਰਾ ਅਧੀਨ , ਇੱਕ ਹੀ ਸੇਧ ਦੇਣ ਲਈ , ਆਨੰਤਕਾਲ ਤੱਕ ਸਾਂਭਣ ਲਈ ਇੱਕ ਹੀ ਗੁਰੂ ਦਾ ਰੂਪ ਦੇ ਦੇਣਾ ਇੱਕ(੧) ਦੇ ਵਿਰੋਧੀ ਲਈ ਬਰਦਾਸ਼ਤ ਤੋਂ ਬਾਹਰਾ ਸੀ । ਜਿਸ ਤਰਾਂ ਉਹ ਗੁਰੂ ਨਾਨਕ ਦੇ ਸਮੇ ਤੋਂ ਹੀ ਦੇਹ ਦੇ ਮੁਕਾਬਲੇ ਦੇਹ ਨੂੰ ਪਰਮੋਟ ਕਰਨ ਦੀ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ ਸੀ ਉਸੇ ਤਰਾਂ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਹੋਰ ਗ੍ਰੰਥਾਂ ਨੂੰ ਪਰਮੋਟ ਕਰਨਾ ਵੀ ਉਸੇ ਇੱਕ(੧) ਦੇ ਸ਼ੁੱਧ ਫਲਸਫੇ ਤੇ ਹਮਲਾ ਕਰਨ ਦੀ ਪੁਰਾਣੀ ਕਪਟ-ਨੀਤੀ ਦਾ ਹੀ ਸਿੱਧਾ-ਅਸਿੱਧਾ ਹਿੱਸਾ ਹੈ ।
ਸਾਰੇ ਜਾਣਦੇ ਹਨ ਕਿ ਕੈਲੰਡਰ ਦਾ ਵਿਸ਼ਾ ਕੋਈ ਧਾਰਮਿਕ ਵਿਸ਼ਾ ਨਹੀਂ ਹੁੰਦਾ । ਕਿਸੇ ਵੀ ਮਜ਼ਹਬ ਵਿੱਚ ਧਾਰਮਿਕ ਰਹਿਬਰਾਂ ਦੇ ਦਿਨ ਦਿਹਾੜੇ ਮਨਾਉਣ ਦੇ ਬਹਾਨੇ ਇਕੱਤਰ ਹੋਕੇ ਆਪਾ ਪੜਚੋਲਣ ਜਾਂ ਸਿੱਖਣ ਸਖਾਉਣ ਲਈ ਕੇਵਲ ਦਿਨ ਜਾਂ ਸਮਾਂ ਨਿਸ਼ਚਿਤ ਕਰਨਾ ਹੀ ਕੈਲੰਡਰ ਦਾ ਇਕ ਮਾਤਰ ਕੰਮ ਹੁੰਦਾ ਹੈ । ਸਮੇਂ ਨੂੰ ਗਿਣਨ- ਮਿਣਨ ਦੇ ਤਰੀਕੇ, ਘੜੀਆਂ ,ਕੈਲੰਡਰ ਆਦਿ ਬਦਲਦੇ ਸਮੇਂ ਅਨੁਸਾਰ ਬਦਲਦੇ ਆਏ ਹਨ । ਹਰ ਕੋਈ ਨਵੇਂ ਸਮੇਂ ਦੀ ਨਵੀਂ ਤਕਨਾਲੋਜੀ ਦੇ ਸਾਧਨ ਵਰਤਣਾ ਪਸੰਦ ਕਰਦਾ ਹੈ । ਨਵੇਂ ਯੁੱਗ ਦੀ ਨਵੀਂ ਲੋੜ ਮੁਤਾਬਕ ਅੱਜ ਦੇ ਸਮੇਂ ਦਾ ਸਭ ਤੋਂ ਵਧੀਆ ,ਸਭ ਤੋਂ ਘੱਟ ਦੋਸ਼ਾਂ ਵਾਲਾ , ਸਮੇਂ ਨੂੰ ਸ਼ੁੱਧ ਮਾਪਣ ਵਾਲਾ ਨਾਨਕਸ਼ਾਹੀ ਕੈਲੰਡਰ ਜੋ ਕਿ ਪਾਲ ਸਿੰਘ ਪੁਰੇਵਾਲ ਵਰਗੇ ਵਿਦਵਾਨਾ ਨੇ ਦੇਰ ਤੱਕ ਸਮੇਂ ਦੀ ਸਹੀ ਜਾਣਕਾਰੀ ਦੇਣ ਲਈ ਸੂਰਜ ਦੀ ਗਤੀ ਅਨੁਸਾਰ ਇੱਕ ਹੀ ਸ਼ੁੱਧ ਪਰਣਾਲੀ ਦੁਆਰਾ ਲੰਬੀ ਮਿਹਨਤ ਨਾਲ ਤਿਆਰ ਕੀਤਾ ਸੀ ,ਵਿੱਚ ਵੀ ਚੰਦ-ਬਿਕਰਮੀ ਪਰਣਾਲੀ ਦੀ ਮਿਲਾਵਟ ਨਾਲ ਮਿਲਗੋਭਾ ਕਰਨ ਵਿੱਚ ਵੀ ਇੱਕ(੧) ਵਿਰੋਧੀਆਂ ਦੀ ਉਹੀ ਸ਼ੁੱਧ ਇੱਕ(੧) ਦੇ ਫਲਸਫੇ ਤੇ ਹਮਲਾ ਕਰ ਦੁਬਿਧਾ ਬਣਾਉਣ ਦੀ ਪੁਰਾਣੀ ਨੀਤੀ ਹੀ ਜਾਹਰ ਹੁੰਦੀ ਹੈ।
ਅਸਲ ਵਿੱਚ ਇੱਕ(੧) ਦਾ ਦੁਸ਼ਮਣ ਨਹੀਂ ਚਾਹੁੰਦਾ ਕਿ ਕਿਤੇ ਵੀ ਇੱਕ(੧) ਦੇ ਫਲਸਫੇ ਨੂੰ ਸ਼ੁੱਧ ਰੂਪ ਵਿੱਚ ਖਲਕਤ ਹਾਸਲ ਕਰ ਸਕੇ । ਉਹ ਹਰ ਜਗਹ ਤੇ ਦੁਬਿਧਾ ਹੀ ਖੜੀ ਕਰਨੀ ਚਾਹੁੰਦਾ ਹੈ, ਕਿਓਂਕਿ ਓਹ ਜਾਣਦਾ ਹੈ ਕਿ ਦੁਬਿਧਾ ਵਿੱਚ ਪਈ ਲੋਕਾਈ ਕਿਤੇ ਨਹੀਂ ਪਹੁੰਚ ਸਕੇਗੀ । ਜਿਸ ਤਰਾਂ ਦੋ ਬੇੜੀਆਂ ਵਿੱਚ ਪੈਰ ਧਰਨ ਵਾਲਾ ਡੁੱਬ ਜਾਂਦਾ ਹੈ ਅਤੇ ਇੱਕ ਬੀਜ ਦੇ ਦੋ ਹੋਣ ਤੇ ਉਸਦੀ ਉੱਗਣ ਤੇ ਵਧਣ-ਫੁਲਣ ਦੀ ਸਮਰੱਥਾ ਖਤਮ ਹੋ ਜਾਂਦੀ ਹੈ, ਉਸੇ ਤਰਾਂ ਹਰ ਬੰਦਾ ਇੱਕ(੧) ਦੇ ਫਲਸਫੇ ਤੋਂ ਟੁੱਟਕੇ ਦੁਬਿਧਾ ਵਿੱਚ ਪਿਆ ਕਿਸੇ ਪਾਸੇ ਜੋਗਾ ਨਹੀਂ ਰਹਿੰਦਾ ਆਖਿਰ ਨੂੰ ਭਟਕਦਾ ਹੋਇਆ ਲੋਟੂਆਂ ਦੇ ਵਿਛਾਏ ਮੱਕੜ-ਜਾਲ਼ ਵਿੱਚ ਆਪਣੇ ਆਪ ਹੀ ਆ ਜਾਂਦਾ ਹੈ ।।

Sunday, February 13, 2011

ਨਜ਼ਰ ਲੱਗਣ ਦੇ ਡਰਾਵੇ ਅਤੇ ਲੁੱਟ!

ਨਜ਼ਰ ਲੱਗਣ ਦੇ ਡਰਾਵੇ ਅਤੇ ਲੁੱਟ!

ਅਵਤਾਰ ਸਿੰਘ ਮਿਸ਼ਨਰੀ 5104325827

ਨਜ਼ਰ ਅਤੇ ਨਦਰ ਅਰਬੀ ਭਾਸ਼ਾ ਦੇ ਸ਼ਬਦ ਹਨ ਅਤੇ ਵੱਖ ਵੱਖ ਰੂਪਾਂ ਅਤੇ ਅਰਥਾਂ ਵਿੱਚ ਵਰਤੇ ਜਾਂਦੇ ਹਨ, ਜਿਵੇਂ ਨਜ਼ਰ, ਨਜ਼ਰਿ, ਨਦਰ ਅਤੇ ਨਦਰਿ। ਨਜ਼ਰ ਅਤੇ ਨਦਰ ਦੇ ਅਰਥ ਹਨ-ਨਿਗਾਹ, ਦ੍ਰਿਸ਼ਟੀ, ਧਿਆਨ, ਤਵੱਜੋਂ, ਉਪਹਾਰ, ਪਤਿਗਯਾ ਅਤੇ ਪ੍ਰਣ। ਗੁਰਗਾਣੀ ਵਿਖੇ ਆਂਮ ਤੌਰ ਤੇ ਇਹ ਸ਼ਬਦ ਕਰਤਾਰ ਦੀ ਸਵੱਲੀ ਨਜ਼ਰ ਅਤੇ ਰਹਿਮਤ ਲਈ ਵਰਤਿਆ ਗਿਆ ਹੈ-ਨਾਨਕ ਨਦਰੀ ਨਦਰਿ ਨਿਹਾਲ॥ (8) ਜਿਨ ਕਉ ਨਦਰਿ ਕਰਮੁ ਤਿਨ ਕਾਰ॥ (8) ਭਾਈ ਵੀਰ ਸਿੰਘ ਜੀ ਲਿਖਦੇ ਹਨ ਕਿ ਨਜਰਿ ਸੰਸਕ੍ਰਿਤ ਅਤੇ ਨਜ਼ਰ ਫਾਰਸੀ ਦਾ ਸ਼ਬਦ ਹੈ-ਨਜਰਿ ਭਈ ਘਰੁ ਘਰ ਤੇ ਜਾਨਿਆ॥ (153) ਨਦਰੀ-ਦ੍ਰਿਸ਼ਟੀ ਵਿੱਚ ਦਿਸਣ ਵਾਲਾ-ਨਦਰੀ ਆਵੈ ਤਿਸੁ ਸਿਉ ਮੋਹੁ॥ (801) ਨਜ਼ਰਬੰਦ-ਹਵਾਲਾਤ ਵਿੱਚ ਰੱਖ ਕੇ ਜਿਸ ਤੇ ਸਿਪਾਹੀ ਨਿਗਾਹਬਾਨੀ ਕਰੇ। ਉਪੱਠੀ ਨਦਰ-ਨਦਰਿ ਉਪਠੀ ਜੇ ਕਰੈ ਸੁਲਤਾਨਾ ਘਾਹੁ ਕਰਾਇਦਾ॥ (ਆਸਾ ਕੀ ਵਾਰ)

ਆਮ ਤੌਰ ਤੇ ਨਜ਼ਰ ਲੱਗਣੀ, ਬਦ ਨਜ਼ਰ ਹੋਣਾ ਆਦਿਕ ਸ਼ਬਦ ਵਰਤ ਕੇ ਭੇਖੀ, ਚਾਲਬਾਜ, ਬ੍ਰਾਹਮਣ ਅਤੇ ਸੰਤ ਲੋਗ ਅਗਿਆਨੀ ਅਤੇ ਭੋਲੇ ਲੋਕਾਂ ਨੂੰ ਲੁਟਦੇ ਅਤੇ ਭਟਕਨਾ ਵਿੱਚ ਪਾਈ ਰਖਦੇ ਹਨ। ਇਸ ਬਾਰੇ ਪੰਥ ਦੇ ਮਹਾਂਨ ਵਿਦਵਾਨ ਲਿਖਾਰੀ ਭਾਈ ਕਾਹਨ ਸਿੰਘ ਨ੍ਹਾਭਾ ਗੁਰਮਤਿ ਮਾਰਤੰਡ ਵਿਖੇ ਲਿਖਦੇ ਹਨ ਕਿ-ਅਗਿਆਨੀ ਸਮਝਦੇ ਹਨ ਕਿ ਬਦ ਨਜ਼ਰ ਦਾ ਬੁਰਾ ਅਸਰ ਹੁੰਦਾ ਹੈ ਅਰ ਇਸ ਤੋਂ ਬਚਣ ਵਾਸਤੇ ਅਵਿਦਿਆ ਦੇ ਅਨੇਕ ਕਰਮ ਕਰਦੇ ਹਨ, ਜੋ ਸਿੱਖ ਧਰਮ ਵਿੱਚ ਨਿੰਦਿਤ ਹਨ-ਰਾਮ ਨਾਮੁ ਜੋ ਜਨ ਜਪੈ ਅਨਦਿਨੁ ਸਦ ਜਾਗੈ॥ ਤੰਤੁ ਮੰਤੁ ਨਹ ਜੋਹਈ, ਤਿਤੁ ਚਾਖੁ ਨ ਲਾਗੈ॥ (818) ਭਾਵ ਜੋ ਰਮੇ ਹੋਏ ਰਾਮ ਨਿਰੰਕਾਰ ਨੂੰ ਸਦਾ ਯਾਦ ਰੱਖਦਾ ਹੈ, ਇਉਂ ਅਗਿਆਨਤਾ ਦੀ ਨੀਂਦਰ ਚੋਂ ਜਾਗਿਆ ਰਹਿੰਦਾ ਹੈ, ਉਸ ਨੂੰ (ਚਾਖ) ਬਦਨਜ਼ਰ ਨਹੀਂ ਲਗਦੀ। ਹੋਰ ਲਿਖਦੇ ਹਨ ਕਿ-ਹਰਿ ਸਿਮਰਤ ਕਿਛੁ ਚਾਖੁ ਨਾ ਜੋਹੈ॥ ਹਰਿ ਸਿਮਰਤ ਦੈਤ ਦੇਉ ਨਾ ਪੋਹੈ॥ (1150) ਭੂਤ ਪ੍ਰੇਤ ਬੇਤਾਲ ਦਾ ਅਸੇਬ ਨਹੀਂ ਹੁੰਦਾ ਅਰਥਾਤ ਭਰਮ ਤੋਂ ਮੰਨਿਆਂ ਹੋਇਆ ਅਸਰ ਮਨ ਨੂੰ ਨਹੀਂ ਵਿਆਪਦਾ।

ਡਾ. ਰਤਨ ਸਿੰਘ ਜੱਗੀ ਵੀ ਗੁਰੂ ਗ੍ਰੰਥ ਵਿਸ਼ਵਕੋਸ਼ ਵਿੱਚ ਲਿਖਦੇ ਹਨ ਕਿ ਨਦਰ ਅਰਬੀ ਭਾਸ਼ਾ ਦੇ ਨਜ਼ਰ ਸ਼ਬਦ ਦਾ ਤਦਭਵ ਰੂਪ ਹੈ ਅਤੇ ਇਸ ਦਾ ਅਰਥ ਹੈ ਦ੍ਰਿਸ਼ਟੀ, ਨਿਗਾਹ। ਅਧਿਆਤਮਿਕ ਸਹਿਤ ਵਿੱਚ ਇਹ ਪ੍ਰਭੂ ਦੀ ਕ੍ਰਿਪਾ ਦ੍ਰਿਸ਼ਟੀ ਦੀ ਥਾਂ ਵਰਤੀਂਦਾ ਹੈ। ਗੁਰਬਾਣੀ ਵਿਖੇ ਮਿਹਰ ਦੀ ਨਦਰ ਕਰਨ ਵਾਲੇ ਨੂੰ “ਨਦਰੀ” ਕਿਹਾ ਗਿਆ ਹੈ-ਨਾਨਕ ਨਦਰੀ ਨਦਰਿ ਕਰੇ ਤਹ ਨਾਮ ਧਨੁ ਪਲੈ ਪਾਇ॥ (850) ਸਾਰੇ ਭਾਰਤੀ ਧਰਮਾਂ ਦੀਆਂ ਭਗਤੀ ਭਾਵਨਾਵਾਂ ਦੇ ਸਿਧਾਂਤਕ ਵਿਕਾਸ ਤੇ ਨਜ਼ਰ ਮਾਰੀਏ ਤਾਂ ਪਰਮ ਸਤਾ ਦੀ ਅਸੀਮ ਅਕਾਣ ਕ੍ਰਿਪਾ ਨੂੰ ਵਿਸ਼ੇਸ਼ ਮਹੱਤਵ ਦਿੱਤਾ ਗਿਆ ਹੈ। ਸਾਮੀ ਧਾਰਮਿਕ ਪ੍ਰੰਪਰਾਵਾਂ ਵਿੱਚ ਪ੍ਰਮਾਤਮਾਂ ਦੀ ਕ੍ਰਿਪਾ ਨੂੰ ਕਰਮ, ਮਿਹਰ, ਬਖਸ਼ਿਸ਼, ਫ਼ਜ਼ਲ, ਨਦਰ ਆਦਿਕ ਸ਼ਬਦਾਂ ਨਾਲ ਪ੍ਰਗਟਾਇਆ ਗਿਆ ਹੈ। ਈਸਾਈ-ਮਤ ਵਿੱਚ ਇਸ ਭਾਵਨਾ ਲਈ ‘ਗ੍ਰੇਸ’ ਸ਼ਬਦ ਵਰਤਿਆ ਗਿਆ ਹੈ। ਸੋ ਸਪੱਸ਼ਟ ਹੈ ਕਿ ਸਾਰਿਆਂ ਧਰਮਾਂ ਵਿੱਚ ਕਿਸੇ ਨਾਂ ਕਿਸੇ ਰੂਪ ਵਿੱਚ ਈਸ਼ਵਰੀ ਕ੍ਰਿਪਾ ਦੀ ਮਹੱਤਵ ਅਸਥਾਪਨਾ ਕੀਤੀ ਗਈ ਹੈ ਪਰ ਹਰੇਕ ਧਰਮ ਦੀ ਮਾਨਤਾ ਦਾ ਪ੍ਰਕਾਰਜੀ ਰੂਪ ਵੱਖਰੇ-ਵੱਖਰੇ ਢੰਗ ਦਾ ਹੈ। ਗੁਰੂ ਨਾਨਕ ਸਾਹਿਬ ਜੀ ਦੇ ਜਗਤ ਨੂੰ ਦਿੱਤੇ ਮੂਲ ਸਿਧਾਂਤ “ਮੂਲ ਮੰਤ੍ਰ” (ਮੁਢਲਾ ਉਪਦੇਸ਼) ਇਸ ਨੂੰ ਗੁਰਪ੍ਰਸਾਦਿ ਕਿਹਾ ਹੈ। ਸੰਸਕ੍ਰਿਤ ਵਿਖੇ ਪ੍ਰਸਾਦਿ ਦੇ ਅਰਥ ਹੋਰ ਅਰਥਾਂ ਤੋਂ ਇਲਾਵਾ ਕ੍ਰਿਪਾ, ਕਰਮ ਜਾਂ ਨਦਰ ਵੀ ਪ੍ਰਯਾਵਾਚੀ ਰੂਪ ਹਨ।

ਗੁਰਮਤਿ ਵਿੱਚ ਪ੍ਰਮਾਤਮਾਂ ਦੀਆਂ ਸੰਪੂਰਨ ਸ਼ਕਤੀਆਂ ਅਤੇ ਗੁਣਾਂ ਨੂੰ “ਗੁਰੂ” ਵਿੱਚ ਅਰੋਪਤ ਕੀਤਾ ਗਿਆ ਹੈ। ਗੁਰੂ ਤੇ ਪ੍ਰਮਾਤਮਾਂ ਵਿੱਚ ਕੋਈ ਭੇਦ ਨਹੀਂ ਹੈ-ਭੇਦ ਨਾਹੀ ਗੁਰਦੇਵ ਮੁਰਾਰਿ॥ ਜੇ ਗੁਰੂ ਦੀਆਂ ਭਾਵਨਾਵਾਂ ਨੂੰ ਸਮੁੱਚੇ ਤੌਰ ਤੇ ਬਿਆਨ ਕਰੀਏ ਤਾਂ “ਗੁਰੂ” ਤੋਂ ਬਿਨਾ ਪ੍ਰਭੂ, ਮੁਕਤੀ, ਗਿਆਨ, ਸਨਮਾਨ, ਵਾਸਤਵਿਕ ਮਾਰਗ ਅਤੇ ਹਰਿ ਭਗਤੀ ਆਦਿਕ ਕਿਸੇ ਦੀ ਵੀ ਪ੍ਰਾਪਤੀ ਨਹੀਂ ਹੋ ਸਕਦੀ। ਗੁਰੂ ਹੀ ਦਸਦਾ ਹੈ ਕਿ ਪ੍ਰਮਾਤਮਾਂ ਦੀ ਪ੍ਰਾਪਤੀ ਸਾਰੀਆਂ ਸਿਆਣਪਾਂ ਅਤੇ ਹਿਕਮਤਾਂ ਨੂੰ ਛੱਡ ਕੇ ਉਸ ਦੀ ਨਦਰ ਨਾਲ ਹੀ ਹੁੰਦੀ ਹੈ-ਕਰਮਿ ਮਿਲੈ ਤਾਂ ਪਾਈਐ ਹੋਰ ਹਿਕਮਤਿ ਹੁਕਮੁ ਖੁਆਰੁ॥ (465) ਕਰਮਿ ਮਿਲੈ ਤਾਂ ਪਾਈਐ, ਨਾਹੀ ਗਲੀ ਵਾਉ ਦੁਆਉ॥ (16) ਪ੍ਰਭੂ ਕ੍ਰਿਤਾ ਨਾਲ ਗੁਰੂ ਸ਼ਬਦ ਦੀ ਪ੍ਰਾਪਤੀ ਹੁੰਦੀ ਹੈ ਅਤੇ ਗੁਰੂ-ਸ਼ਬਦ (ਗਿਆਨ) ਨਾਲ ਆਸ਼ਾਵਾਂ, ਸ਼ੰਕਾਵਾਂ, ਹਉਮੈ ਆਦਿ ਵਿਕਾਰ ਅਤੇ ਦੁਰਵਿਰਤੀਆਂ ਭਸਮ ਹੋ ਜਾਂਦੀਆਂ ਹਨ-ਨਾਨਕ ਨਦਰਿ ਕਰੇ ਸੋ ਪਾਏ॥ ਆਸ ਅੰਦੇਸੇ ਤੇ ਨਿਹਕੇਵਲੁ ਹਉਮੂ ਸਬਦਿ ਜਲਾਏ॥ (468) ਜੋ ਕਾਦਰ ਦੀ ਨਦਰ ਤੋਂ ਵਾਂਝੇ ਹਨ, ਉਨ੍ਹਾਂ ਦਾ ਮਨ ਚੰਗੇ ਕਰਮਾਂ ਅਤੇ ਪ੍ਰਭੂ ਯਾਦ ਵਿੱਚ ਨਹੀਂ ਲਗਦਾ-ਨਾਨਕ ਨਦਰੀ ਬਾਹਰੇ ਕਬਹਿ ਨ ਪਾਵਹਿ ਮਾਨੁ॥ (789) ਵਾਸਤਵ ਵਿੱਚ ਜੇ ਪ੍ਰਭੂ ਆਪਣੀ ਕ੍ਰਿਪਾ-ਦ੍ਰਿਸ਼ਟੀ ਨੂੰ ਸੰਕੋਚ ਲਏ ਜਾਂ ਉਲਟੀ ਕਰ ਦਏ ਤਾਂ ਵੱਡੇ-ਵੱਡੇ ਬਾਦਸ਼ਾਹਾਂ ਨੂੰ ਘਸਿਆਰੇ ਬਣਾ ਅਤੇ ਭਿਖਿਆ ਮੰਗਣ ਲਾ ਦਿੰਦਾ ਹੈ-ਨਦਰਿ ਉਪਠੀ ਜੇ ਕਰੇ ਸੁਲਤਾਨਾਂ ਘਾਹੁ ਕਰਾਇਦਾ॥ ਦਰਿ ਮੰਗਨਿ ਭਿਖ ਨ ਪਾਇਦਾ॥ (472) ਇੱਥੇ ਇਹ “ਨਦਰਿ ਉਪਠੀ” ਤੋਂ ਇਹ ਭਾਵ ਨਹੀਂ ਕਿ ਉਸ ਦੀ “ਨਦਰਿ” ਕਿਸੇ ਤਰ੍ਹਾਂ ਦੇ ਅਨਿਆਇ ਤੇ ਅਧਾਰਤ ਹੈ। ਇਹ ਕ੍ਰਿਪਾ ਦ੍ਰਿਸਟੀ ਉਨ੍ਹਾਂ ਤੇ ਹੀ ਹੁੰਦੀ ਹੈ ਜੋ ਸੱਚੇ ਮਾਰਗ ਚਲਦੇ ਹਨ। ਗੁਰਮਤਿ ਮਨੁੱਖੀ ਸਮਾਜ ਨੂੰ ਦੋ ਵਰਗਾਂ ਵਿੱਚ ਵੰਡਦੀ ਹੈ-ਗੁਰਮੁਖ ਅਤੇ ਮਨਮੁਖ (ਭਗਤ ਅਤੇ ਸੰਸਾਰੀ) ਗੁਰਮੁਖ ਆਪਣੀ ਸੰਸਾਰੀ ਯਾਤਰਾ ਪੂਰੀ ਕਰਦਾ ਹੋਇਆ ਪਰਮਾਨੰਦ ਨੂੰ ਪ੍ਰਾਪਤ ਕਰਦਾ ਹੈ ਅਤੇ ਮਨਮੁਖ ਭੰਬਲ ਭੁਸਿਆਂ ਵਿੱਚ ਪਿਆ ਰਹਿੰਦਾ ਹੈ।

ਗੁਰੂ ਨਾਨਕ ਸਾਹਿਬ ਜੀ ਜਪੁਜੀ ਸਾਹਿਬ ਵਿਖੇ ਫਰਮਾਂਦੇ ਹਨ ਕਿ ਕਰਮ ਖੰਡ ਕੀ ਬਾਣੀ ਜੋਰ “ਕਰਮ” ਭਾਵ ਪ੍ਰਭੂ ਦੀ ਨਦਰਿ ਵਾਲੇ ਦੀ ਬੋਲ ਬਾਣੀ ਵਿੱਚ ਜੋਰ (ਬਲ) ਹੁੰਦਾ ਹੈ। ਪ੍ਰਮਾਤਮਾਂ ਦੀ ਪ੍ਰਾਪਤੀ ਲਈ ਸਾਧਕ ਨੂੰ ਆਪਣੇ ਆਪ ਨੂੰ ਸਾਧਨਾ ਪੈਂਦਾ ਹੈ। ਜਿਵੇਂ ਬਾਲਕ ਮਾਂ ਦੀ ਗੋਦ ਵਿੱਚ ਪਹੁੰਚਣ ਦਾ ਯਤਨ ਕਰਦਾ ਹੈ ਅਤੇ ਮਾਂ ਉਸ ਦੀ ਘਾਲ ਵੇਖ ਕ੍ਰਿਪਾ ਦੇ ਰੂਪ ਵਿੱਚ ਬਾਹਵਾਂ ਪਸਾਰ, ਉਸ ਨੂੰ ਆਪਣੀ ਗੋਦ ਵਿੱਚ ਲੈ ਲੈਂਦੀ ਹੈ। ਚੰਚਲ ਬੁੱਧੀ ਵਾਲਾ ਮਨਮੁਖ ਬਾਲਕ ਮਾਂ ਦੀ ਇਸ “ਨਦਰਿ” ਤੋਂ ਵਾਂਝਾ ਰਹਿ ਜਾਂਦਾ ਹੈ। ਇਵੇਂ ਹੀ ਸਾਧਕ ਆਪਣੇ ਕਰਮਾਂ ਦੀਆਂ ਚਲਾਕੀਆਂ ਕਰਕੇ ਪ੍ਰਭੂ ਮਾਂ ਤੋਂ ਦੂਰ ਰਹਿੰਦਾ ਹੈ ਪਰ ਜੋ ਸਾਧਕ ਧਰਮ, ਗਿਆਨ ਅਤੇ ਸਰਮ ਦੀਆਂ ਘਲਣਾ ਘਾਲਦਾ ਹੋਇਆ, ਉਸ ਦੀ ਨਦਰਿ ਦਾ ਪਾਤਰ ਬਣਦਾ ਹੈ, ਉਹ ਸੱਚ ਖੰਡ ਅਵੱਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ। ਜਪੁਜੀ ਦੀ ਪਹਿਲੀ ਪਾਉੜੀ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖਦੇ ਜੀਵਨ ਵਿਕਾਸ ਅਤੇ ਅਧਿਆਤਮਿਕ ਉਨਤੀ ਲਈ ਮਹੱਤਵਪੂਰਨ ਪ੍ਰਸ਼ਨ ਉਠਾਇਆ ਸੀ-ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥ (ਜਪੁਜੀ) ਦਾ ਜਵਾਬ ਸਰਮ ਖੰਡ (ਨਦਰਿ ਅਵੱਸਥਾ) ਵਿੱਚੋਂ ਮਿਲਦਾ ਹੈ ਕਿ ਪ੍ਰਭੂ ਪ੍ਰਾਪਤੀ ਦੇ ਸਾਧਨ ਧਰਮ ਖੰਡ, ਗਯਾਨ ਖੰਡ ਆਦਿਕ ਸ਼ੁਭ ਕਰਮਾਂ ਦੇ ਨਾਲ ਉਸ ਦੀ “ਕਰਮ” ਮਿਹਰ (ਨਦਰਿ) ਦੀ ਅਤਿਅੰਤ ਲੋੜ ਹੈ। ਕਾਦਰ ਦੀ ਨਦਰਿ ਤੋਂ ਬਿਨਾ ਸਾਧਕ ਦਾ ਸਾਰਾ ਉਦਮ ਵਿਅਰਥ ਜਾਂਦਾ ਹੈ। ਸੱਚ ਤਾਂ ਇਹ ਹੈ ਕਿ ਉਦਮ ਦੇ ਨਾਲ ਪ੍ਰਮਾਤਮਾਂ ਦੀ ਸਵੱਲੀ ਨਦਰਿ (ਨਜ਼ਰ) ਕ੍ਰਿਪਾ ਅਗਿਆਨਤਾ ਦੇ ਭਵਸਾਗਰ ਵਿੱਚ ਡੁਬਦੇ ਸਾਧਕ ਨੂੰ ਗਿਆਨ-ਧਿਆਨ ਰੂਪ ਨਾਮ ਦੇ ਜ਼ਹਾਜ ਵਿੱਚ ਚੜ੍ਹਾ ਕੇ ਸੱਚ ਖੰਡ (ਰੱਬੀ ਮਿਲਾਪ) ਦੀ ਅਵੱਸਥਾ ਵਿੱਚ ਪਹੁੰਚਾ ਦਿੰਦੀ ਹੈ। ਭਾਵ ਸ਼ੁਭ ਕਰਮਾਂ ਦੀ ਸਾਧਨਾ ਸਾਦਕ ਨੂੰ ਸੁਪਾਤਰ ਬਣਾਉਂਦੀ ਅਤੇ ਪ੍ਰਭੂ ਦੀ ਨਦਰਿ ਸੁਪਾਤਰਤਾ ਨੂੰ ਪ੍ਰਮਾਣੀਕ੍ਰਿਤ ਕਰਦੀ ਹੈ। ਪ੍ਰਭੂ ਨਦਰਿ ਦੀ ਪ੍ਰਾਪਤੀ ਕਿਸੇ ਕਰਮਕਾਂਡੀ ਪ੍ਰਦਰਸ਼ਨੀ ਦੀ ਮੁਥਾਜ ਨਹੀਂ ਸਗੋਂ ਸਹਜ ਸੁਭਾਵ ਹੀ ਜਗਿਆਸੂ ਦੀ ਸਾਧਨਾ ਨੂੰ ਫਲੀਭੂਤ ਕਰ ਦਿੰਦੀ ਹੈ ਜਿਵੇਂ ਸ਼ਬਨਮ ਦੇ ਕਤਰੇ ਬਨਸਪਤੀ ਨੂੰ ਠਾਰ ਦਿੰਦੇ ਹਨ। ਇਸ ਅਵੱਸਥਾ ਨੂੰ ਗੁਰੂ ਨਾਨਕ ਸਾਹਿਬ ਜੀ ਨੇ “ਨਦਰੀ ਨਦਰਿ ਨਿਹਾਲ” ਕਿਹਾ ਹੈ। ਇਸ ਲਈ ਕਿਹਾ ਜਾ ਸਕਦਾ ਹੈ ਕਿ ਸਾਰਥਕ ਯਤਨ ਕਰਦਿਆਂ, ਕਰਤਾਰ ਦੀ ਰਹਿਮਤ ਦੀ ਨਦਰਿ (ਨਜ਼ਰ) ਦੀ ਅਤਿਅੰਤ ਲੋੜ ਹੈ-ਨਦਰਿ ਕਰੇ ਤਾਂ ਸਿਮਰਿਆ ਜਾਇ॥ (661)

ਇਹ ਸੀ ਨਜ਼ਰ, ਨਦਰ ਸ਼ਬਦਾਂ ਦੀ ਸਾਰਥਕ ਵਿਆਖਿਆ ਪਰ ਗਿਆਨ ਵਿਹੂਣੇ ਲੋਕ ਹੰਕਾਰੀਆਂ, ਵਿਕਾਰੀਆਂ ਅਤੇ ਭੇਖਧਾਰੀਆਂ ਦੀ ਨਜ਼ਰ ਲੱਗਨ ਤੋਂ ਹੀ ਡਰਦੇ ਰਹਿੰਦੇ ਹਨ ਕਿ ਫਲਾਨੇ ਦੀ ਨਜ਼ਰ ਪੱਥਰ ਪਾੜ ਹੈ, ਇਸ ਨੂੰ ਫਲਾਨੇ ਦੀ ਨਜ਼ਰ ਲੱਗ ਗਈ ਹੈ, ਹੁਣ ਇਹ ਕੁਛ ਖਾਂਦਾ-ਪੀਂਦਾ ਜਾਂ ਬੋਲਦਾ ਨਹੀਂ ਸਗੋਂ ਦਿਨੋ ਦਿਨ ਸੁੱਕੀ ਜਾ ਰਿਹਾ ਹੈ, ਇਸ ਨੂੰ ਕੋਈ ਕੰਮ ਨਹੀਂ ਲੱਭ ਰਿਹਾ, ਐਸੀ ਬੁਰੀ ਨਜ਼ਰ ਲੱਗੀ ਹੈ ਕਿ ਕੋਈ ਕੰਮ ਵੀ ਨਹੀਂ ਹੁੰਦਾ, ਬਿਮਾਰ ਹੀ ਰਹਿੰਦਾ ਹੈ ਆਦਿਕ। ਇਸ ਸਭ ਕਾਸੇ ਦਾ ਸਾਰਥਕ ਕਾਰਨ ਲੱਭ ਕੇ ਇਲਾਜ਼ ਕਰਨ ਦੀ ਬਜਾਇ ਉਪ੍ਰੋਕਤ ਭੱਦਰਪੁਰਸਾਂ ਦੇ ਪਾਏ ਬੁਰੀ ਨਜ਼ਰ ਦੇ ਡਰਾਵੇ ਕਰਕੇ, ਇਨ੍ਹਾਂ ਦੇ ਦਰ ਤੇ ਹੀ ਭਟਕਦਾ ਹੈ। ਇਹ ਲੋਕ ਤਰ੍ਹਾਂ-ਤਰ੍ਹਾਂ ਦੇ ਉਪਾਹ ਦਸਦੇ ਹਨ, ਜਿਵੇਂ ਕਦੇ ਪਾਣੀ ਮੰਤ੍ਰ ਕੇ ਦਿੰਦੇ, ਕਦੇ ਸਵਾਹ ਦੀ ਵਿਭੂਤੀ, ਕਦੇ ਬਕਰੇ, ਛਤਰੇ ਕੁੱਕੜ ਦੀ ਭੇਟ ਕੁਰਬਾਨੀ, ਇੱਥੋਂ ਤੱਕ ਕਿ ਕਈ ਵਾਰ ਆਪਣੇ ਜਾਂ ਕਿਸੇ ਦੇ ਬੱਚੇ ਦੀ ਕੁਰਬਾਨੀ ਦੇਣ ਦਾ ਹੁਕਮ ਕਰਦੇ ਹਨ। ਡਰਿਆ ਹੋਇਆ ਇਨਸਾਨ ਸਭ ਕੁੱਝ ਕਰਨ ਲਈ ਤਿਆਰ ਹੋ ਜਾਂਦਾ ਹੈ ਅਤੇ ਸਾਰੇ ਓੜ-ਪੋੜ ਕਰਕੇ ਇੱਥੋਂ ਤੱਕ ਕਿ ਆਪਣੀ ਜ਼ਮੀਨ ਜਾਇਦਾਦ ਵੇਚ ਕੇ ਵੀ “ਭੱਦਰਪੁਰਸ਼ਾਂ” ਦੀਆਂ ਤਹਿ ਕੀਤੀਆਂ ਭੇਟਾਵਾਂ ਚੜ੍ਹਾਉਂਦਾ ਹੋਇਆ, ਆਪਣਾ ਝੁੱਗਾ-ਚੌੜ ਕਰ ਲੈਂਦਾ ਹੈ। ਸਦਾ ਯਾਦ ਰੱਖੋ ਨਜ਼ਰ ਕੋਈ ਬੁਰੀ ਨਹੀਂ ਹੁੰਦੀ ਸਗੋਂ ਸਾਡੀ ਸੋਚਣੀ ਅਤੇ ਕਰਮ ਬੁਰੇ ਹੁੰਦੇ ਹਨ। ਇਹ ਨਜ਼ਰ ਲੱਗਣੀ, ਜਾਂ ਬੁਰੀ ਨਜ਼ਰ ਦਾ ਸੰਕਲਪ ਜਿਆਦਾ ਤਰ ਹਿੰਦੂ ਸਾਧਾਂ, ਤਾਂਤ੍ਰਕਾਂ ਅਤੇ ਮੁਸਲਮ ਪੀਰਾਂ ਵਿੱਚ ਹੈ, ਜੋ ਆਪਣੇ ਹਲਵੇ ਮੰਡੇ ਖਾਤਰ ਅਗਿਆਨੀ ਲੋਕਾਂ ਵਿੱਚ ਵਹਿਮ ਪੈਦਾ ਕਰਕੇ ਫਿਰ ਆਪਣੇ ਦੱਸੇ ਉਪਾਵਾਂ ਰਾਹੀਂ ਲੁੱਟਦੇ ਹਨ। ਗੁਰੂ ਦੇ ਸਿੱਖ ਨੂੰ ਅਜਿਹੇ ਡਰਾਵਿਆਂ ਤੋਂ ਡਰਨਾਂ ਨਹੀਂ ਚਾਹੀਦਾ ਅਤੇ ਪ੍ਰਭੂ ਦੀ ਸਰਬਵਿਆਪਕ ਨਜ਼ਰ ਦਾ ਹੀ ਪਾਤਰ ਬਣਨਾ ਚਾਹੀਦਾ ਹੈ। ਸਿੱਖ ਦਾ ਗਿਆਨਦਾਤਾ “ਗੁਰੂ ਗ੍ਰੰਥ ਸਾਹਿਬ” ਹੈ ਨਾਂ ਕਿ ਕੋਈ ਭੇਖੀ ਬ੍ਰਾਹਮਣ, ਸਾਧ-ਸੰਤ, ਪੀਰ, ਗ੍ਰੰਥ ਜਾਂ ਕੋਈ ਭਰਮ-ਗਿਆਨੀ। ਨਿਰਾ ਬੁਰੀ ਨਜ਼ਰ ਵਾਲੇ ਤੇਰਾ ਮੂਹ ਕਾਲਾ ਦਾ ਫੱਟਾ ਲਗਾ ਲੈਣ ਨਾਲ ਹੀ ਬਚਿਆ ਨਹੀਂ ਜਾ ਸਕਦਾ ਸਗੋਂ ਬੁਰੀ ਨਿਗਾਹ ਰੱਖਣ ਜਾਂ ਦੇਖਣ ਵਾਲੇ ਨੂੰ ਸਮਝੌਣ ਜਾਂ ਉਸ ਨਾਲ ਕਰੜੇ ਹੱਥੀਂ ਸਿਝਣ ਦੀ ਲੋੜ ਹੈ। ਕਾਦਰ ਦੀ ਨਜ਼ਰ ਸਭ ਲਈ ਇੱਕੋ ਜਿਹੀ ਹੈ, ਇਹ ਵੱਖਰੀ ਗੱਲ ਹੈ ਕਿ ਜੀਵ ਆਪਣੇ ਕੀਤੇ ਬੁਰੇ ਕਰਮਾਂ ਕਰਕੇ ਕੀਤੇ ਦਾ ਫਲ ਪਾਉਂਦਾ ਹੈ। ਪ੍ਰਮਾਤਮਾਂ ਕਿਸੇ ਦੀ ਘਾਲ ਕਮਾਈ ਅੱਖੋਂ ਓਹਲੇ ਨਹੀਂ ਕਰਦਾ-ਪ੍ਰਭੁ ਘਾਲਿਆ ਕਿਸੈ ਕਾ ਇਕੁ ਤਿਲੁ ਨਾ ਗਵਾਈ॥ (859) ਜੇ ਸਿੱਖ ਆਪਣੀ ਨਿਗਾਹ, ਨਜ਼ਰ, ਤੱਕਣੀ ਠੀਕ ਕਰ ਲਵੇ ਤਾਂ ਉਸ ਨੂੰ ਕਦੇ ਕਿਸੇ ਭੇਖੀ ਸਾਧ ਜਾਂ ਮਨਮੁਖ ਦੀ ਨਜ਼ਰ ਲੱਗ ਹੀ ਨਹੀਂ ਸਕਦੀ। ਸਿੱਖ ਕਦੇ ਵੀ ਆਪਣੀ ਕਾਰ, ਟਰੱਕ ਜਾਂ ਹੋਰ ਵਾਹਨ ਤੇ ਟੁੱਟੀਆਂ ਜੁੱਤੀਆਂ ਨਹੀਂ ਲਟਕਾਉਂਦਾ, ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ ਨਹੀਂ ਲਿਖਦਾ ਅਤੇ ਆਪਣੇ ਘਰਾਂ ਦੇ ਬਨੇਰਿਆਂ ਤੇ ਕਾਲੀਆਂ ਤੌੜੀਆਂ ਨਹੀਂ ਰੱਖਦਾ। ਅਖੌਤੀ ਬੁਰੀ ਨਜ਼ਰ ਤੋਂ ਬਚਣ ਲਈ ਕਿਸੇ ਸਾਧ, ਬ੍ਰਾਹਮਣ ਜਾਂ ਗਿਆਨੀ ਤੋਂ ਮੰਤ੍ਰੀਆਂ ਸੱਤ ਮਿਰਚਾਂ ਆਪਣੇ ਘਰ ਦੇ ਦਰਵਾਜੇ ਤੇ ਧਾਗੇ ਜਾਂ ਕਿਸੇ ਹੋਰ ਚੀਜ ਵਿੱਚ ਪਰੋ ਕੇ ਨਹੀਂ ਲਟਕਾਉਂਦਾ ਸਗੋਂ ਕਿਰਤ ਕਰਦਾ, ਵੰਡ ਛਕਦਾ, ਨਾਮ ਜਪਦਾ ਅਤੇ ਕਰਤਾਰ ਦੀ ਮਿਹਰ ਦੀ ਨਜ਼ਰ ਤੇ ਟੇਕ ਰੱਖਦਾ ਹੈ-ਧਰ ਜੀਅਰੇ ਇੱਕ ਟੇਕ ਤੂ ਲਾਹੇ ਬਿਡਾਣੀ ਆਸਿ॥ ਨਾਨਕ ਨਾਮੁ ਧਿਆਈਐ ਕਾਰਜੁ ਆਵੈ ਰਾਸਿ॥ (257)

Wednesday, February 9, 2011

ਸਹੁੰ ਖਾਈਏ ਜੀਅ ਦੀ, ਨਾਂ ਪੁੱਤ ਦੀ ਨਾਂ ਧੀ ਦੀ

ਸਹੁੰ ਖਾਈਏ ਜੀਅ ਦੀ, ਨਾਂ ਪੁੱਤ ਦੀ ਨਾਂ ਧੀ ਦੀ
(ਡਾ. ਗੁਰਮੀਤ ਸਿੰਘ “ਬਰਸਾਲ” ਕੈਲੇਫੋਰਨੀਆਂ)

ਪੰਜਾਬੀ ਭਾਸ਼ਾ ਦਾ ਇਹ ਮੁਹਾਵਰਾ ਅਕਸਰ ਆਪਣੀ ਜਿਮੇਵਾਰੀ ਨਾਲ ਵਚਨਬੱਧਤਾ ਪ੍ਰਗਟਾਉਣ ਲਈ ਵਰਤਿਆ ਜਾਂਦਾ ਹੈ । ਅਸੀਂ ਜਾਣਦੇ ਹਾਂ ਕਿ ਵਿਚਾਰਾਂ ਦੀ ਇਕਸੁਰਤਾ ਸੰਸਾਰ ਵਿੱਚ ਤਾਂ ਇੱਕ ਪਾਸੇ, ਪਰਿਵਾਰ ਵਿੱਚ ਵੀ ਨਹੀਂ ਲੱਭਦੀ । ਕਈ ਵਾਰ ਇੱਕ ਹੀ ਮਿਸ਼ਨ ਤੇ ਚਲੇ ਜਾ ਰਹੇ ਲੋਕਾਂ ਦੇ ਵਿਚਾਰ ਵੀ ਨਹੀਂ ਮਿਲ ਰਹੇ ਹੁੰਦੇ । ਫਿਰ ਅਸੀਂ ਇੱਕ ਘੱਟ ਤੋਂ ਘੱਟ ਵਿਰੋਧਤਾ ਵਾਲਾ ਅਧਾਰ ਬਣਾਕੇ ਅੱਗੇ ਵਧਦੇ ਹਾਂ ਕਿ ਚਲੋ ਇੱਥੋਂ ਤੱਕ ਤਾਂ ਸਾਡੇ ਵਿਚਾਰ ਮਿਲਦੇ ਹਨ ਇਸਤੋਂ ਅੱਗੇ ਯੋਗ ਹਾਲਾਤ ਵੇਖਕੇ ਵਿਚਾਰਾਂ ਕਰ ਲਵਾਂਗੇ । ਕਈ ਵਾਰ ਰਾਜਨੀਤਿਕ ਪਾਰਟੀਆਂ ਵੀ ਘੱਟੋ-ਘੱਟ ਪਰੋਗਰਾਮ ਤੇ ਏਕਤਾ ਕਰ ਲੈਂਦੀਆਂ ਹਨ ਭਾਵੇਂ ਕਿ ਇਹ ਆਰਜੀ ਹੀ ਹੁੰਦੀ ਹੈ ।
ਇਸਦੇ ਉਲਟ ਕਈ ਵਾਰ ਸਮਾਜ ਦੀ ਦਿਲੋਂ ਭਲਾਈ ਕਰਨ ਦੀਆਂ ਚਾਹਵਾਨ ਸੰਸਥਾਵਾਂ ਕੇਵਲ ਆਪਣੇ ਹੀ ਵਿਚਾਰਾਂ ਅਤੇ ਕੰਮ ਕਰਨ ਦੇ ਤੌਰ-ਤਰੀਕਿਆਂ ਨੂੰ ਸਰਬੋਤਮ ਜਾਣ ਕਿਸੇ ਦੂਜੇ ਨਾਲ ਦੋ ਕਦਮ ਵੀ ਨਹੀਂ ਚਲ ਸਕਦੀਆਂ । ਸ਼ਾਇਦ ਉਹਨਾਂ ਨੂੰ ਆਪ ਨੂੰ ਸਮਝ ਆ ਚੁੱਕੇ ਵਿਚਾਰਾਂ ਤੋਂ ਹਟਕੇ ਵੱਖਰਾ ਸੋਚਣਾ ,ਸਿਧਾਂਤ ਨਾਲ ਗਦਾਰੀ ਜਾਂ ਪਿੱਛੇ ਹਟਣਾ ਜਾਪਦਾ ਹੋਵੇ ਜਾਂ ਏਕਤਾ ਵਿਰੋਧੀਆਂ ਦੀ ਨਿਗਾਹ ਵਿੱਚ ਇਹ ਸਿਧਾਂਤ-ਹੀਣ ਅਤੇ ਏਕਤਾ ਹਾਮੀਆਂ ਦੇ ਥੱਲੇ ਲੱਗਣਾ ਆਖਿਆ ਜਾਂਦਾ ਹੋਵੇ । ਪਰ ਕਈ ਵਾਰ ਵਕਤੀ ਤੌਰ ਤੇ ਇਕੱਠਾ ਹੋਣ ਤੇ ਵੀ ਵਿਚਾਰਾਂ ਦੇ ਅਦਾਨ-ਪਰਦਾਨ ਦੌਰਾਨ ਨਵੇਂ ਰਾਸਤੇ ਨਜ਼ਰ ਆਉਣ ਦੀਆਂ ਸੰਭਾਵਨਾਵਾਂ ਵਧ ਜਾਂਦੀਆਂ ਹਨ ।
ਗੁਰਮਤਿ ਪਰਚਾਰ ਦੀ ਭਾਵਨਾ ਰੱਖਣ ਵਾਲੇ ਹਮੇਸ਼ਾਂ ਸੋਚਦੇ ਹਨ ਕਿ ਦੁਨੀਆਂ ਦੇ ਭਲੇ ਲਈ ਕਿਸ ਤਰਾਂ ਨਾਲ ਨਾਨਕ-ਸੱਚ ਵੱਧ ਤੋਂ ਵੱਧ ਲੋਕਾਂ ਤੱਕ ਪੁੱਜਦਾ ਕੀਤਾ ਜਾ ਸਕੇ । ਗੁਰਬਾਣੀ ਦਾ ਕਥਨ “ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ” (ਪੰਨਾ 766) ਕਈਆਂ ਲਈ ਅਜਿਹੀ ਏਕਤਾ ਲਈ ਪਰੇਰਣਾ-ਦਾਇਕ ਹੋ ਨਿਬੜਦਾ ਹੈ ਅਤੇ ਉਹ ਹਰ ਹਾਲਤ ਵਿੱਚ ਗੁਣਾਂ ਦੀ ਸਾਂਝ ਪਾ ਅੱਗੇ ਵਧਣਾ ਲੋਚਦੇ ਹਨ । ਰਾਜਨੀਤਿਕ ਤੌਰ ਤੇ ਵੀ ਅਗਰ ਦੇਖਿਆ ਜਾਵੇ ਤਾਂ ਹੋ ਰਹੀ ਏਕਤਾ ਦੇਖ ਲੋਕ ਹੋਰ ਜੁੜਨੇ ਸ਼ੁਰੂ ਹੋ ਜਾਂਦੇ ਹਨ ਜਿਸ ਨਾਲ ਕਾਫਲਾ ਹੋਰ ਵੱਡਾ ਹੋ ਜਾਂਦਾ ਹੈ । ਇਸ ਵੱਡੇ ਕਾਫਲੇ ਦੇ, ਓਹ ਲੋਕ ਜੋ ਗਲਤੀ ਨਾਲ ਜਾਂ ਨਿੱਜੀ ਕਾਰਣਾ ਕਰਕੇ ਵਿਰੋਧੀ ਬਣੇ ਹੁੰਦੇ ਹਨ ,ਦੀਆਂ ਮੁੜਨ ਦੀਆਂ ਸੰਭਾਵਨਾਂਵਾਂ ਵੀ ਵਧ ਜਾਂਦੀਆਂ ਹਨ । ਅਗਰ ਏਕਤਾ ਦੇ ਚਾਹਵਾਨ ਸ਼ੁਹਿਰਦ ਹੋਣ ਤਾਂ ਹੌਲੀ-ਹੌਲੀ ਸਿਧਾਂਤਿਕ ਏਕਤਾ ਵੱਲ ਸਫਰ ਸ਼ੁਰੂ ਹੋ ਸਕਦਾ ਹੈ ।
ਇਸਦੇ ਉਲਟ ਕੁਝ ਲੋਕ 1% ਵਿਚਾਰਾਂ ਦੇ ਫਰਕ ਨਾਲ ਇਕੱਠੇ ਹੋਣ ਨੂੰ ਵੀ ਸਿਧਾਂਤਕ ਗਲਤੀ ਆਖਦੇ ਹਨ । ਉਹਨਾਂ ਮੁਤਾਬਕ ਸਿਧਾਂਤ ਵਿਹੂਣੀ ਭੀੜ ਗੱਲ ਨੂੰ ਕਿਸੇ ਕੰਢੇ ਨਹੀਂ ਲਗਣ ਦਿੰਦੀ ਅਤੇ ਜਿਆਦਾ ਲੋਕ ਇੱਕ ਦੂਜੇ ਦੀਆਂ ਲੱਤਾਂ ਹੀ ਖਿੱਚਦੇ ਹਨ, ਜਿਸ ਨਾਲ ਸਗੋਂ ਮੰਜਿਲ ਦੂਰ ਹੋ ਜਾਂਦੀ ਹੈ । ਉਹ ਆਖਦੇ ਹਨ ਕਿ ਕਰਾਂਤੀਆਂ, ਭੀੜ ਨਾਲ ਨਹੀਂ ਸਗੋਂ ਉੱਤਮ ਵਿਚਾਰਾਂ ਨਾਲ ਆਉਂਦੀਆਂ ਹਨ । ਹਰ ਇਨਕਲਾਬ ਦੇ ਪਿੱਛੇ ਸੁਲਝੇ ਦਿਮਾਗ ਅਕਸਰ ਥੋੜੇ ਹੀ ਹੁੰਦੇ ਹਨ । ਉਹ ਹਰ ਤਰਾਂ ਦੀ ਸਮਝੌਤਾ-ਵਾਦੀ ਪਹੁੰਚ ਦੇ ਸਮਰਥੱਕ ਏਸ ਲਈ ਨਹੀਂ ਹੁੰਦੇ ਕਿਉਂਕਿ ਉਹ ਜਾਣਦੇ ਹਨ ਕਿ ਸਿੱਖੀ ਵਿੱਚ ਗਿਣਤੀ ਨਾਲੋਂ ਗੁਣਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ ।
ਕਈ ਲੋਗ ਇਹਨਾਂ ਦੋਵਾਂ ਵਿਚਾਰਧਾਰਾਵਾਂ ਦਾ ਸਾਂਝਾ ਰਸਤਾ ਇਹ ਕੱਢਦੇ ਹਨ ਕਿ ਹਰ ਕੰਮ ਲਈ ਇਕੱਠ ਦੀ ਤਾਂ ਜਰੂਰਤ ਹੈ ਹੀ ਕਿਓਂਕਿ ਭਲਾ ਤਾਂ ਅਕਸਰ ਸਰਬੱਤ ਦਾ ਹੀ ਮੰਗਣਾ ਹੈ ਪਰ ਭੀੜ ਵਿੱਚ ਹਰ ਕੋਈ ਸਿਧਾਂਤ ਦੇ ਤੱਤ ਨੂੰ ਸਮਝਣ ਤੋਂ ਅਸਮਰਥ ਹੁੰਦਾ ਹੈ ਇਸ ਲਈ ਹਰ ਸਿਧਾਂਤਕ ਗਲ ਹਰ ਪੱਧਰ ਦੇ ਬੰਦੇ ਨਾਲ ਨਹੀਂ ਕਰਨੀ ਚਾਹੀਦੀ । ਇਸ ਲਈ ਵੱਧ ਤੋਂ ਵੱਧ ਲੋਕਾਂ ਨੂੰ ਨਾਲ ਜੋੜਨਾ ਤਾਂ ਠੀਕ ਹੈ , ਪਰ ਅੱਗੇ ਵਧਣ ਦੀ ਹਰ ਨੀਤੀ ਕੇਡਰਾਈਜ਼ਡ ਅਤੇ ਸਿਲਸਿਲੇਵਾਰ ਹੀ ਹੋਣੀ ਚਾਹੀਦੀ ਹੈ ਅਰਥਾਤ ਹਰ ਬੰਦੇ ਦੀ ਗੱਲ ਨੂੰ ਸਮਝਣ ਦੀ ਸਮਰੱਥਾ ਵੱਖ-ਵੱਖ ਹੋਣ ਕਾਰਣ ਸਮੁੱਚੇ ਮਿਸ਼ਨ ਦੀ ਚਾਲ ਨੂੰ ਵੱਖ-ਵੱਖ ਸਟੈੱਪਾਂ ਅਤੇ ਵਿਭਾਗਾਂ ਵਿੱਚ ਵੰਡ ਕੇ ਸੁਲਝੀ ਅਤੇ ਵੰਡਵੀਂ ਨੀਤੀ ਤਹਿਤ ਮੁੱਕਾਮ ਵੱਲ ਵਧਣਾ ਚਾਹੀਦਾ ਹੈ ।
ਕਈ ਵਾਰ ਇਸ ਤਰਾਂ ਵੀ ਹੁੰਦਾ ਹੈ ਕਿ ਪਰਚਾਰਕ ਦੇ ਆਪਣੇ ਪਰਵਾਰ ਜਾਂ ਦਾਇਰੇ ਵਿੱਚ ਉਸਦੇ ਵਿਚਾਰਾਂ ਨੂੰ ਅਣਗੋਲਿਆਂ ਕਰ ਦਿੱਤਾ ਜਾਂਦਾ ਹੈ ਜਦ ਕਿ ਦੂਰ-ਦੁਰਾਡੇ ਉਹਨਾ ਹੀ ਵਿਚਾਰਾਂ ਦੀ ਕਦਰ ਕੀਤੀ ਜਾਂਦੀ ਹੈ । ਇਸਦਾ ਕਾਰਣ ਕਈ ਵਾਰ ਤਾਂ ਪਰਚਾਰਕ ਦਾ ਆਪਣਾ ਜੀਵਨ ਉਸਦੇ ਦੂਜਿਆਂ ਨੂੰ ਦੱਸਣ ਵਾਲੇ ਵਿਚਾਰਾਂ ਅਨੁਸਾਰ ਨਹੀਂ ਹੁੰਦਾ ਜਾਂ ਫਿਰ “ਘਰ ਦਾ ਜੋਗੀ ਜੋਗੜਾ ਬਾਹਰਲਾ ਜੋਗੀ ਸਿੱਧ” ਦੇ ਆਖਾਣ ਅਨੁਸਾਰ ਉਸਦੇ ਆਪਣਿਆਂ ਨੂੰ ਉਸਦੇ ਵਿਚਾਰ ਅਕਸਰ ਦੁਹਰਾਏ ਜਾਣ ਕਾਰਣ ਆਮ ਜਿਹੇ ਅਤੇ ਅਕਾਊ ਹੀ ਲੱਗਦੇ ਹਨ ਜਦ ਕਿ ਕਿਸੇ ਹੋਰ ਦੇ ਖਾਸ ਅਤੇ ਦਿਲਚਸਪ । ਇਸੇ ਕਾਰਣ ਕਈ ਵਾਰ ਨਜਦੀਕ ਵਾਲੇ ਉਸਦੇ ਵਿਚਾਰਾਂ ਤੋਂ ਲਾਹਾ ਨਹੀਂ ਲੈ ਸਕਦੇ ਜਦ ਕਿ ਦੂਰ ਵਾਲੇ ਲੈ ਜਾਂਦੇ ਹਨ । ਕਈ ਵਾਰ ਪਰਚਾਰਕ ਇਹ ਦੇਖਕੇ ਆਪਣਾ ਰਸਤਾ ਹੀ ਬਦਲ ਲੈਂਦੇ ਹਨ ਕਿ ਲੋਕ ਕੀ ਆਖਣਗੇ ਕਿ ਇਸਦੇ ਆਪਣੇ ਹੀ ਇਸਦੀ ਗੱਲ ਨਹੀਂ ਸੁਣਦੇ ਤਾਂ ਅਸੀਂ ਕਿਉਂ ਸੁਣੀਏ ।
ਕਈ ਵਾਰ ਇਹ ਵੀ ਦੇਖਿਆ ਗਿਆ ਹੈ ਕਿ ਵੱਡੇ ਵੱਡੇ ਵਿਦਵਾਨਾ ,ਸਕਾਲਰਾਂ,ਫਲਾਸਫਰਾਂ,ਆਗੂਆਂ ਅਤੇ ਧਾਰਮਿਕ ਰਹਿਬਰਾਂ ਦੇ ਆਪਣੇ ਪਰਿਵਾਰ ਵੀ ਉਸ ਰਸਤੇ ਤੇ ਨਹੀਂ ਚਲਦੇ ਜੋ ਰਸਤਾ ਉਹਨਾ ਸੁਝਾਇਆ ਹੁੰਦਾ ਹੈ । ਇੱਥੋਂ ਤੱਕ ਕਿ ਗੁਰੂ ਨਾਨਕ ਸਾਹਿਬ ਅਤੇ ਕਈ ਹੋਰ ਗੁਰੂਆਂ ਦੇ ਪੁੱਤਰ ਵੀ ਆਪਣੇ ਮਾਪਿਆਂ ਦੇ ਉਲਟ ਰਸਤਾ ਬਣਾਕੇ ਚਲਦੇ ਰਹੇ । ਇਸ ਤਰਾਂ ਜੇਕਰ ਕਿਸੇ ਗੁਰਮਤਿ ਦੇ ਪਰਚਾਰਕ ਦਾ ਪਰਿਵਾਰ ਵਿਰੋਧ ਕਰੇ ਤਾਂ ਪਰਚਾਰਕ ਨੂੰ ਪਰਿਵਾਰ ਪਿੱਛੇ ਲੱਗ ਜਾਂ ਲੋਕਾਂ ਦੀ ਸ਼ਰਮ ਦੀ ਆੜ ਵਿੱਚ ਗੁਰਮਤਿ ਦੇ ਪਰਚਾਰ ਤੋਂ ਪਾਸਾ ਨਹੀਂ ਵੱਟਣਾ ਚਾਹੀਦਾ । ਕਈ ਵਾਰ ਪਰਚਾਰਕ ਨੂੰ ਪਰਿਵਾਰ ਦਾ ਸਾਥ ਨਾ ਮਿਲਣ ਤੇ ਅਜਿਹੇ ਮਿਹਣਿਆਂ ਦਾ ਸਾਹਮਣਾ ਕਰਨਾ ਪੈਂਦਾ ਕਿ “ਜੋ ਪਰਿਵਾਰ ਦਾ ਹੀ ਕੁਝ ਨਹੀਂ ਸਵਾਰ ਸਕਿਆ ,ਉਹ ਸਾਡਾ ਕੀ ਸਵਾਰੇਗਾ” । ਪਰ ਇਸਦਾ ਇਹ ਵੀ ਮਤਲਬ ਨਹੀਂ ਕਿ ਇਸੇ ਕਾਰਣ ਪਰਿਵਾਰ ਜਾਂ ਚੌਗਿਰਦੇ ਨੂੰ ਨਜਰ-ਅੰਦਾਜ ਹੀ ਕਰ ਦਿੱਤਾ ਜਾਵੇ ।
ਸਿਆਣੇ ਆਖਦੇ ਹਨ ਕਿ ਅਗਰ ਘਰ ਦਾ ਵਿਹੜਾ ਪੱਟਿਆ ਪਿਆ ਹੋਵੇ ਤਾਂ ਗਵਾਂਡੀਆਂ ਦਾ ਲਿਪਦੇ ਚੰਗੇ ਨਹੀਂ ਲਗਦੇ । ਪਰ ਜੇਕਰ ਘਰ ਵਾਲੇ ਸੱਚ ਸੁਣਨ ਲਈ ਤਿਆਰ ਹੀ ਨਹੀਂ ਤਾਂ ਆਪਦੀ ਗੱਲ ਕਿਤੋਂ ਵੀ ਸ਼ੁਰੂ ਕੀਤੀ ਜਾ ਸਕਦੀ ਹੈ । ਗੁਰਬਾਣੀ ਦੇ ਕਥਨ “ਆਪਿ ਜਪਹੁ ਅਵਰਾ ਨਾਮੁ ਜਪਾਵਹੁ” (ਪੰਨਾ 289) ਅਨੁਸਾਰ ਸਭ ਤੋਂ ਪਹਿਲਾਂ ਸ਼ੁਰੂਆਤ ਆਪਣੇ ਆਪ ਤੋਂ ਹੀ ਕਰਨੀ ਚਾਹੀਦੀ ਹੈ ਕਿਓਂਕਿ ਸਾਡਾ ਆਪਣਾ ਜੀਵਨ ਹੀ ਦੂਜਿਆਂ ਲਈ ਪਰੇਰਨਾ ਦਾਇਕ ਹੁੰਦਾ ਹੈ । ਸੋ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਗੁਰਬਾਣੀ ਅਨੁਸਾਰ ਢਾਲੀਏ । ਜੇ ਖੁਦ ਗੁਰਬਾਣੀ ਦੀ ਸਿੱਖਿਆ ਅਨੁਸਾਰ ਆਦਰਸ਼ਕ ਬਣ ਗਏ ਤਾਂ ਆਲਾ ਦੁਆਲਾ ਵੀ ਪਰਭਾਵਿਤ ਹੋਏ ਬਿਨਾ ਨਹੀਂ ਰਹੇਗਾ । ਇਸਤੋਂ ਬਾਅਦ ਪਰਚਾਰਕ ਜਿੱਥੇ ਵੀ ਜਾਵੇਗਾ ਦੁਨੀਆਂ ਤੇ ਉਸਦਾ ਅਸਰ ਜਰੂਰ ਪਵੇਗਾ । ਉਸਨੂੰ ਕੁਝ ਕਹਿਣ ਦੀ ਜਰੂਰਤ ਹੀ ਨਹੀਂ ਪਏਗੀ ਅਤੇ ਉਸਦਾ ਰਹਿਣ-ਸਹਿਣ,ਵਿਵਹਾਰ ਅਤੇ ਚਾਲ-ਚਲਣ ਚੌਗਿਰਦੇ ਵਿੱਚ ਵੀ ਨਜਰ ਆਣ ਲੱਗੇਗਾ ਵਰਨਾ “ਅਵਰ ਉਪਦੇਸੈ ਆਪਿ ਨ ਕਰੈ ਆਵਤ ਜਾਵਤ ਜਨਮੈ ਮਰੈ” (ਪੰਨਾ269) ਦਾ ਇਲਾਹੀ ਫੁਰਮਾਨ ਉਸੇ ਲਈ ਹੀ ਹੈ । ਅਗਰ ਉਸਦਾ ਆਪਣਾ ਰਹਿਣ-ਸਹਿਣ ਉਸੇ ਹੀ ਸਿਖਿਆ ਮੁਤਾਬਿਕ ਨਹੀਂ ਤਾਂ ਸੁਣਨ ਵਾਲਿਆਂ ਤੇ ਅਸਰ ਵੀ ਨਹੀਂ ਹੋਵੇਗਾ ਅਤੇ ਇਹ ਸਥਿਤੀ “ਰੋਟੀਆ ਕਾਰਣ ਪੂਰਹਿ ਤਾਲ “(ਪੰਨਾ 465) ਵਾਲੀ ਹੋਵੇਗੀ । ਗੁਰਬਾਣੀ ਦੇ ਕਥਨ “ਪ੍ਰਥਮੇ ਮਨੁ ਪਰਬੋਧੇ ਅਪਨਾ ਪਾਛੈ ਅਵਰ ਰਿਝਾਵੈ” (ਪੰਨਾ 381) ਅਨੁਸਾਰ ਆਉ ਸਭ ਤੋਂ ਪਹਿਲਾਂ ਬਾਬੇ ਨਾਨਕ ਦੀ ਬਾਣੀ ਨਾਲ ਆਪਣੇ ਆਪ ਨੂੰ ਸ਼ੰਗਾਰੀਏ , ਫਿਰ ਪਰਿਵਾਰ ਤੇ ਚੌਗਿਰਦੇ ਤੋਂ ਹੁੰਦੀ ਇਹ ਨਾਨਕ-ਸੱਚ ਦੀ ਮਹਿਕ ਸਮੁੱਚੇ ਸੰਸਾਰ ਨੂੰ ਸੁਗੰਧਿਤ ਬਣਾ ਦੇਵੇਗੀ । ਜੇਕਰ ਗੁਰੂ ਦੇ ਦੱਸੇ ਮਾਰਗ ਤੇ ਚਲਦਿਆਂ ਸਾਨੂੰ ਆਪਣੇ ਹੀ ਪਰਿਵਾਰ ਤੋਂ ਸਮਰਥਨ ਨਹੀਂ ਵੀ ਮਿਲਦਾ ਤਾਂ ਵੀ ਸਾਨੂੰ ਲੋਕ ਅਖਾਣ “ਸੰਹੁ ਖਾਈਏ ਜੀਅ ਦੀ, ਨਾਂ ਪੁੱਤ ਦੀ ਨਾਂ ਧੀ ਦੀ” ਅਨੁਸਾਰ ਆਪਣੇ ਜੀਅ ਨੂੰ ਸੰਹੁ ਖਾਣ ਦੇ ਕਾਬਿਲ ਬਣਾ ਅਰਥਾਤ ਗੁਰਬਾਣੀ ਵਿਚਾਰਧਾਰਾ ਨਾਲ ਵੱਚਨਬੱਧਤਾ ਪ੍ਰਗਟਾਕੇ ਅਨੁਕੂਲ ਬਣ ਸਮੁੱਚੇ ਸੰਸਾਰ ਨੂੰ ਇੱਕ ਵੱਡਾ ਪਰਿਵਾਰ ਸਮਝ , ਹਰ ਮੈਂਬਰ ਤੱਕ ਆਪਣੇ ਵਿੱਤ ਮੁਤਾਬਕ ਗੁਰੂ ਦੀ ਗੱਲ ਪਹੰਚਾਉਣ ਦੀ ਜਿੰਮੇਵਾਰੀ ਨਿਭਾਉਣ ਦਾ ਹਰ ਸੰਭਵ ਉਪਰਾਲਾ ਕਰਨਾ ਚਾਹੀਦਾ ਹੈ ।

Thursday, January 27, 2011

ਕੀ ਲੋੜ ਪੈਣ ਤੇ ਕ੍ਰਿਪਾਨ ਉਤਾਰਨ ਨਾਲ ਅੰਮ੍ਰਿਤ ਟੁੱਟਦਾ ਅਤੇ ਧਰਮ ਖੰਡਤ ਹੁੰਦਾ ਹੈ?

ਕੀ ਲੋੜ ਪੈਣ ਤੇ ਕ੍ਰਿਪਾਨ ਉਤਾਰਨ ਨਾਲ ਅੰਮ੍ਰਿਤ ਟੁੱਟਦਾ ਅਤੇ ਧਰਮ ਖੰਡਤ ਹੁੰਦਾ ਹੈ?

(ਅਵਤਾਰ ਸਿੰਘ ਮਿਸ਼ਨਰੀ)



ਭਾਈ ਕਾਹਨ ਸਿੰਘ ਨਾਭਾ ਮਹਾਂਨ ਕੋਸ਼ ਦੇ ਪੰਨਾ 359 ਤੇ ਕ੍ਰਿਪਾਨ ਦੇ ਅਰਥ ਕਰਦੇ ਹਨ ਕਿ ਇਹ ਸੰਸਕ੍ਰਿਤ ਦਾ ਸ਼ਬਦ ਹੈ, ਜਿਸ ਦਾ ਅਰਥ ਹੈ ਜੋ ਕ੍ਰਿਪਾ ਨੂੰ ਫੈਂਕ ਦੇਵੇ, ਜਿਸ ਦੇ ਚਲਾਉਣੇ ਵੇਲੇ ਰਹਿਮ ਨਾਂ ਆਵੇ, ਤਲਵਾਰ, ਸ੍ਰੀ ਸਾਹਿਬ, ਸ਼ਮਸ਼ੇਰ, ਸਿੰਘਾਂ ਦਾ ਦੂਜਾ ਕਕਾਰ, ਜੋ ਅੰਮ੍ਰਿਤਧਾਰੀ ਨੂੰ ਪਹਿਨਣਾ ਵਿਧਾਨ ਹੈ। ਗੁਰਮਤਿ ਮਾਰਤੰਡ ਦੇ ਪੰਨਾ 108 ਤੇ ਲਿਖਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸੁਰੱਖਿਆ ਅਤੇ ਦੇਸ਼ ਰੱਖਿਆ ਵਾਸਤੇ ਸ਼ਸ਼ਤ੍ਰ ਧਾਰਨੇ ਸਮਾਜਿਕ ਨਿਯਮ ਥਾਪਿਆ ਹੈ। ਪੁਰਾਤਨ ਸਮੇਂ ਕ੍ਰਿਪਾਨ ਸੂਰਮਿਆਂ ਦਾ ਸਿਰਮੌਰ ਸ਼ਸ਼ਤ੍ਰ ਹੋਇਆ ਕਰਦੀ ਸੀ। ਭਾਈ ਸਾਹਿਬ ਹੋਰ ਲਿਖਦੇ ਹਨ ਕਿ ਜਿਉਂ-ਜਿਉਂ ਸਮਾਂ ਬਦਲਿਆ, ਵਿਗਿਆਨ ਨੇ ਤਰੱਕੀ ਕੀਤੀ ਤਾਂ ਹਥਿਆਰ ਸ਼ਸ਼ਤ੍ਰ ਆਦਿਕ ਵੀ ਬਦਲੇ। ਗੁਰੂ ਸਾਹਿਬ ਤੋਂ ਪਹਿਲਾਂ ਦਾ ਸਮਾਂ ਬੜਾ ਭਿਆਨਕ ਅਤੇ ਮੁਗਲੀਆ ਹਕੂਮਤ ਦਾ ਰਾਜ ਸੀ। ਮੁਗਲਾਂ ਨੇ ਫੁਰਮਾਨ ਜਾਰੀ ਕੀਤੇ ਹੋਏ ਸਨ ਕਿ ਮੁਸਲਮਾਨਾਂ ਤੋਂ ਬਿਨਾਂ ਕੋਈ ਸ਼ਸ਼ਤ੍ਰ ਨਹੀਂ ਰੱਖ ਸਕਦਾ, ਸ਼ਿਕਾਰ ਨਹੀਂ ਖੇਡ ਸਕਦਾ, ਘੋੜ ਸਵਾਰੀ ਨਹੀਂ ਕਰ ਸਕਦਾ, ਦਸਤਾਰ ਸਜਾ ਕੇ ਅਤੇ ਉੱਚਾ ਸਿਰ ਕਰਕੇ, ਕੋਈ ਨਹੀਂ ਤੁਰ ਸਕਦਾ। ਇਵੇਂ ਹੀ ਬ੍ਰਾਹਮਣਾਂ ਨੇ ਵੀ ਰੀਤ ਚਲਾਈ ਹੋਈ ਸੀ ਕਿ ਕੋਈ ਸ਼ੂਦਰ ਧਰਮ ਗ੍ਰੰਥ ਪੜ-ਸੁਣ ਅਤੇ ਧਰਮ-ਕਰਮ ਨਹੀਂ ਕਰ ਸਕਦਾ। ਜਿਸ ਸਦਕਾ ਜਾਤਿ ਅਭਿਮਾਨੀ, ਅਮੀਰ, ਖਾਨ ਅਤੇ ਰਜਵਾੜੇ ਕਿਰਤੀਆਂ ਅਤੇ ਗਰੀਬਾਂ ਨੂੰ ਗੁਲਾਮ ਬਣਾਈ ਰੱਖਦੇ ਸਨ। ਭਾਂਵੇਂ ਗੁਰੂ ਨਾਨਕ ਸਾਹਿਬ ਨੇ ਇਸ ਸਭ ਦਾ ਗਿਆਨ ਤਰਕ ਸ਼ਾਂਸ਼ਤ੍ਰ ਰਾਹੀਂ ਤਕੜਾ ਵਿਰੋਧ ਕੀਤਾ ਅਤੇ ਸਭ ਬਨਾਵਟੀ ਦਿਖਾਵੇ ਵਾਲੇ ਧਰਮ-ਕਰਮ ਅਤੇ ਰਹੁ-ਰੀਤਾਂ ਤੋਂ ਉੱਪਰ ਉੱਠਣ ਦਾ ਉਪਦੇਸ਼ ਦਿੱਤਾ ਪਰ ਜਦ ਧਰਮ ਦੇ ਠੇਕੇਦਾਰ ਅਤੇ ਜ਼ਾਲਮ ਬਾਜ ਨਾਂ ਆਏ ਤਾਂ 6ਵੇਂ ਜਾਮੇ ਵਿੱਚ ਅਕਾਲ ਤਖ਼ਤ ਦੀ ਰਚਨਾ ਕਰਕੇ, ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨ ਕੇ, ਐਲਾਨ ਕੀਤਾ ਕਿ ਸਿੱਖ ਸ਼ਸ਼ਤ੍ਰ ਵੀ ਪਹਿਰੇਗਾ, ਸ਼ਿਕਾਰ ਵੀ ਖੇਡੇਗਾ, ਦਸਤਾਰ ਵੀ ਸਜਾਏਗਾ, ਘੋੜ ਸਵਾਰੀ ਵੀ ਕਰੇਗਾ। ਜ਼ੁਲਮ ਅਤੇ ਧੱਕੇਸ਼ਾਹੀ ਵਿਰੁੱਧ ਇਕੱਲੀ ਅਵਾਜ਼ ਹੀ ਨਹੀਂ ਉਠਾਏਗਾ ਸਗੋਂ ਫੌਜੀ ਰੂਪ ਵਿੱਚ ਜ਼ਾਲਮ ਵੈਰੀਆਂ ਦਾ ਟਾਕਰਾ, ਤਲਵਾਰ ਆਦਿਕ ਸ਼ਸ਼ਤਰਾਂ ਰਾਹੀਂ ਵੀ ਕਰੇਗਾ। ਮੁਗਲੀਆ ਹਕੂਮਤ ਨਾਲ ਚਾਰ ਜੰਗਾਂ ਵਿੱਚ ਜ਼ਾਲਮਾਂ ਨੂੰ ਚਿੱਤ ਕਰਕੇ ਦੰਦ ਖੱਟੇ ਕਰਨੇ ਇੱਕ ਇਤਿਹਾਸਕ ਸਚਾਈ ਹੈ। ਭਾਈ ਗੁਰਦਾਸ ਜੀ ਵੀ ਲਿਖਦੇ ਹਨ ਕਿ-ਖੇਤੀ ਵਾੜਿ ਸੁ ਢਿੰਗਰੀ, ਕਿਕਰ ਆਸ ਪਾਸ ਜਿਉਂ ਬਾਗੈ। ਸਪ ਪਲੇਟੈ ਚੰਨਣੈ, ਬੂਹੇ ਜੰਦਾ ਕੁਤਾ ਜਾਗੈ। ਫਿਰ 1699 ਦੀ ਵੈਸਾਖੀ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਦਸਵੇਂ ਉਤਰਾਧਿਕਾਰੀ ਗੁਰੂ ਦਸ਼ਮੇਸ਼ ਜੀ ਨੇ, ਖੰਡੇ ਦੀ ਪਹੁਲ ਦੇਣ ਵੇਲ, ਇਹ ਪੱਕਾ ਐਲਾਨ ਵੀ ਕਰ ਦਿੱਤਾ-ਜਬ ਹਮਰੇ ਦਰਸ਼ਨ ਕਉ ਆਵਹੁ॥ ਬਨਿ ਸੁਚੇਤ ਤਨਿ ਸ਼ਸ਼ਤ੍ਰ ਸਜਾਵਹੁ॥ ਕ੍ਰਿਪਾਨ ਰੂਪੀ ਸ਼ਸ਼ਤ੍ਰ ਨੂੰ ਪੰਜਾਂ ਕਕਾਰਾਂ ਦੀ ਵਰਦੀ ਵਿੱਚ ਸ਼ਾਮਲ ਕਰ ਦਿੱਤਾ ਕਿ ਸਿੱਖ ਨੇ ਕ੍ਰਿਪਾਨ ਨੂੰ ਸ਼ਸ਼ਤ੍ਰ ਜਾਣ ਕੇ ਇਸ ਦੀ ਸੰਭਾਲ ਤੇ ਸੁਯੋਗ ਵਰਤੋਂ ਕਰਨੀ ਹੈ।

ਸੋ ਸਿੱਖ ਦੀ ਕ੍ਰਿਪਾਨ ਹੋਰ ਧਰਮਾਂ ਦੇ ਚਿੰਨ੍ਹਾਂ ਵਰਗਾ ਇਕੱਲਾ ਚਿੰਨ੍ਹ ਹੀ ਨਹੀਂ ਸਗੋਂ ਸ਼ਸ਼ਤ੍ਰ ਵੀ ਹੈ। ਈਸਾਈ ਕਰਾਸ ਲਟਕਾਉਂਦੇ, ਬ੍ਰਾਹਮਣ ਜਨੇਊ ਪਾਉਂਦੇ, ਜੋਗੀ ਜਟਾਂ ਰੱਖਦੇ, ਮੁਸਲਿਮ ਸੁਨਤ ਕਰਦੇ ਅਤੇ ਲਵਾਂ ਕਟਾਉਂਦੇ ਹਨ ਪਰ ਉਨ੍ਹਾਂ ਦੇ ਇਹ ਚਿੰਨ੍ਹ ਸ਼ਸ਼ਤ੍ਰ ਨਹੀਂ ਹਨ। ਕ੍ਰਿਪਾਨ ਇੱਕ ਸ਼ਸ਼ਤ੍ਰ ਹੈ, ਸਿੱਖ ਨੇ ਜਨੇਊ ਦੀ ਤਰ੍ਹਾਂ ਗਾਤਰੇ ਪਾ ਕੇ ਇਸ ਦੀ ਪੂਜਾ ਨਹੀਂ ਕਰਨੀ ਸਗੋਂ ਲੋੜ ਪੈਣ ਤੇ ਸਵੈ ਰੱਖਿਆ ਅਤੇ ਜ਼ਾਲਮ ਦੀ ਭਖਿਆ ਵਾਸਤੇ ਇਸ ਦੀ ਸੁਜੋਗ ਵਰਤੋਂ ਕਰਨੀ ਹੈ। ਸਿੱਖ ਸੰਤ-ਸਿਪਾਹੀ ਫੌਜੀ ਹੈ, ਜਿਵੇਂ ਫੌਜ ਦੀ ਵਰਦੀ ਅਤੇ ਸ਼ਸ਼ਤ੍ਰ ਹੁੰਦੇ ਹਨ, ਇਵੇਂ ਹੀ ਖ਼ਾਲਸੇ ਦੀ ਪੰਜ ਕਕਾਰੀ ਵਰਦੀ ਅਤੇ ਸ਼ਸ਼ਤ੍ਰ ਹਨ ਕਿਉਂਕਿ-ਖ਼ਾਲਸਾ ਅਕਾਲ ਪੁਰਖ ਕੀ ਫੌਜ॥ ਪ੍ਰਗਟਿਓ ਖ਼ਾਲਸਾ ਪ੍ਰਮਾਤਮ ਕੀ ਮੌਜ॥ ਖ਼ਾਲਸੇ ਨੇ ਸਦਾ ਤਿਆਰ ਬਰ ਤਿਆਰ ਰਹਿਣਾ ਹੈ ਪਰ ਇਹ ਵਹਿਮ ਨਹੀਂ ਕਰਨਾ ਕਿ ਜੇ ਕਿਤੇ ਸੌਂਦੇ, ਨ੍ਹਾਉਂਦੇ, ਤੈਰਦੇ, ਕਬੱਡੀ ਆਦਿਕ ਖੇਡਾਂ ਖੇਡਦੇ ਅਤੇ ਹਵਾਈ ਜਹਾਜ ਆਦਿਕ ਵਿੱਚ ਸਫਰ ਕਰਦੇ ਸਮੇਂ ਜੇ ਕਿਤੇ ਕ੍ਰਿਪਾਨ ਉਤਾਰਨੀ ਵੀ ਪੈ ਜਾਏ ਤਾਂ ਗੁਰੂ ਨਿਰਾਜ ਹੋ ਜਾਵੇਗਾ। ਪਰ ਸਾਡੇ ਅਜੋਕੇ ਜਥੇਦਾਰ, ਕਥਾਕਾਰ, ਸਾਧ, ਸੰਤ ਅਤੇ ਡੇਰੇਦਾਰ ਆਪ ਤਾਂ ਜਹਾਜਾਂ ਵਿੱਚ ਕ੍ਰਿਪਾਨਾਂ ਉਤਾਰ ਕੇ ਆਉਂਦੇ ਹਨ ਪਰ ਸਿੱਖਾਂ ਨੂੰ ਡਰਾਵੇ ਅਤੇ ਉਪਦੇਸ਼ ਦਿੰਦੇ ਹਨ ਕਿ ਗੁਰੂ ਦਾ ਸਿੱਖ ਕਦੇ ਕ੍ਰਿਪਾਨ ਨਹੀਂ ਉਤਾਰ ਸਕਦਾ ਕਿਉਂਕਿ ਕ੍ਰਿਪਾਨ ਉਤਾਰਨ ਨਾਲ ਅੰਮ੍ਰਿਤ ਟੁੱਟ ਜਾਂਦਾ ਅਤੇ ਧਰਮ ਖੰਡਤ ਹੋ ਜਾਂਦਾ ਹੈ। ਕੀ ਅੰਮ੍ਰਿਤ ਜਾਂ ਧਰਮ ਕੱਚਾ ਧਾਗਾ ਹੈ ਜੋ ਐਸਾ ਕਰਨ ਨਾਲ ਟੁੱਟ ਜਾਂਦਾ ਹੈ? ਸਿੱਖ ਨੇ ਵਿਸ਼ਾਲ ਦਿਲ ਲੈ ਕੇ ਦੁਨੀਆਂ ਵਿੱਚ ਵਿਚਰਨਾ ਹੈ ਨਾਂ ਕਿ ਕਟੜ ਹੋ ਕੇ-ਵਿਚਿ ਦੁਨੀਆਂ ਸੇਵ ਕਮਾਈਐ॥ ਤਾਂ ਦਰਗਹ ਬੈਸਣੁ ਪਾਈਐ॥(26)

ਚਿੰਨ੍ਹਾਂ ਦੀ ਕੇਵਲ ਪੂਜਾ ਕਰਨ ਵਾਲੀਆਂ ਕੌਮਾਂ ਓਨਾਂ ਚਿਰ ਗੁਲਾਮ ਰਹਿੰਦੀਆਂ ਹਨ ਜਿਨਾਂ ਚਿਰ ਉਹ ਜਾਗਦੀਆਂ ਨਹੀਂ। ਇਸ ਦੀ ਮਸਾਲ ਹਿੰਦੂ ਕੌਮ ਹੈ ਜੋ ਐਸਾ ਕਰਕੇ ਸਦੀਆਂ ਮੁਗਲਾਂ ਅਤੇ ਅੰਗ੍ਰੇਜਾਂ ਦੇ ਗੁਲਾਮ ਰਹੀ। ਸਿੱਖ ਕੌਮ ਨੇ ਗੁਲਾਮੀ ਦੇ ਸੰਗਲ ਕੱਟ ਕੇ, ਇਸ ਨੂੰ ਅਜ਼ਾਦ ਕਰਵਾਇਆ ਪਰ ਅੱਜ ਡੇਰੇਦਾਰ ਸਾਧਾਂ ਸੰਪ੍ਰਦਾਈਆਂ ਨੇ ਕੌਮ ਨੂੰ ਕੇਵਲ ਚਿੰਨ੍ਹਾਂ ਦੀ ਪੂਜਾ ਦੀ ਸਿਖਿਆ ਦੇ ਦੇ ਕੇ, ਸਰੀਰਕ (ਫਿਜੀਕਲੀ) ਅਤੇ ਮਾਨਸਿਕ ਤੌਰਤੇ ਸਰਕਾਰ ਦੀ ਅਤੇ ਆਪਣੀ ਗੁਲਾਮ ਬਣਾ ਲਿਆ ਹੈ। ਅੱਜ ਦਾ ਕ੍ਰਿਪਾਨਧਾਰੀ ਸਿੱਖ ਵੀ ਡੇਰੇਦਰ ਸਾਧਾਂ ਸੰਪ੍ਰਦਾਈਆਂ ਦਾ ਸੇਵਕ ਹੈ, ਸਾਧਾਂ ਦੀਆਂ ਬਰਸੀਆਂ ਖੂਬ ਮਨਾਉਂਦਾ ਹੈ। ਇਸ ਦਾ ਪ੍ਰਤੱ, ਡੇਰੇਦਾਰਾਂ ਦੀ ਪੂਜਾ ਅਤੇ ਮਰਯਾਦਾ ਦਾ ਧਾਰਨੀ ਹੋ ਚੁੱਕਾ ਹੈ। ਨ੍ਹਾਉਂਦੇ ਸਮੇਂ, ਕ੍ਰਿਪਾਨ ਨੂੰ ਕਦੇ ਸਿਰ ਤੇ, ਕਦੇ ਲੱਕ ਨਾਲ ਬੰਨ੍ਹਦਾ ਅਤੇ ਕਦੇ ਧਾਗੇ ਵਿੱਚ ਪਰੋ ਕੇ, ਗਲ ਵਿੱਚ ਲਟਕਾਉਂਦਾ ਹੈ। ਸਿੱਖ ਨੇ ਚਿੰਨ੍ਹਧਾਰੀ ਨਹੀਂ ਸਗੋਂ ਇੱਕ ਸੰਤ-ਸਿਪਾਹੀ ਫੌਜੀ ਰੂਪ ਵਿੱਚ ਵਿਚਰਨਾ ਹੈ ਅਤੇ ਲੋੜ ਪੈਣ ਤੇ ਕ੍ਰਿਪਾਨ ਦੀ ਸੁਯੋਗ ਵਰਤੋਂ ਕਰਨੀ ਹੈ ਨਾਂ ਕਿ ਹਰ ਵੇਲੇ ਸਰੀਰ ਨਾਲ ਰੱਖਣ ਵਾਲੀ ਚਿੰਨ੍ਹ ਪੂਜਾ ਹੀ ਕਰੀ ਜਾਣੀ ਹੈ। ਚਿੰਨ੍ਹ ਪੂਜੇ ਤੇ ਸਤਕਾਰੇ ਜਾਂਦੇ ਹਨ ਪਰ ਸ਼ਸ਼ਤ੍ਰ ਸਦਾ ਹੀ ਸੰਭਾਲ ਕੇ ਰੱਖੇ ਅਤੇ ਵਰਤੇ ਜਾਂਦੇ ਹਨ। ਸਿੱਖ ਨੇ ਕ੍ਰਿਪਾਨ ਧਾਰਨ ਕਰਕੇ ਖਾਹ-ਮਖਾਹ ਕਿਸੇ ਨਾਲ ਨਹੀਂ ਲੜਨਾ ਸਗੋਂ ਭੀੜ ਪੈ ਜਾਣ ਤੇ ਆਪਣੇ ਅਤੇ ਮਜ਼ਲੂਮ ਦੇ ਬਚਾ ਲਈ ਵਰਤਨਾ ਹੈ। ਯਾਦ ਰੱਖੋ ਕਿ ਜਿਨ੍ਹਾਂ ਚਿਰ ਕ੍ਰਿਪਾਨ ਦੀ ਅਹਿਮੀਅਤ ਨਹੀਂ ਸਮਝ ਜਾਂ ਸਮਝਾ ਲਈ ਜਾਂਦੀ ਧਾਰਨ ਨਹੀਂ ਕਰਨੀ ਚਾਹੀਦੀ, ਜਿਵੇਂ ਸਕੂਲੀ ਬੱਚੇ ਕ੍ਰਿਪਾਨ ਦੀ ਮਹਾਨਤਾ ਨੂੰ ਨਾਂ ਜਾਣਦਿਆਂ ਹੋਇਆਂ ਇਸ ਦੀ ਗਲਤ ਵਰਤੋਂ ਵੀ ਕਰ ਲੈਂਦੇ ਹਨ। ਇਸ ਕਰਕੇ ਕਈ ਵਿਦੇਸ਼ੀ ਸਕੂਲਾਂ ਵਿੱਚ ਬੱਚਿਆਂ ਨੂੰ ਕ੍ਰਿਪਾਨ ਪਾ ਕੇ ਨਹੀਂ ਆਉਣ ਦਿੱਤਾ ਜਾਂਦਾ। ਗੁਰੂ ਸਾਹਿਬ ਨੇ ਖ਼ਾਲਸੇ ਨੂੰ ਵਹਿਮਾਂ-ਭਰਮਾਂ-ਭੇਖਾਂ ਚੋਂ ਕੱਢਿਆ ਸੀ-ਭਰਮ ਭੇਖ ਤੇ ਰਹੈ ਨਿਆਰਾ॥ ਅਤੇ ਅਗਾਹ ਵਧੂ ਸਮੇ ਦਾ ਹਾਣੀ ਹੋਣਾ ਸਿਖਾਇਆ ਸੀ-ਅਗਾਹ ਕੂ ਤ੍ਰਾਂਗਿ ਪਿਛਾ ਫੇਰਿ ਨਾ ਮੁਹਢੜਾ॥(1096) ਭਾਈ ਕਾਨ੍ਹ ਸਿੰਘ ਨਾਭਾ ਲਿਖਦੇ ਹਨ ਕਿ ਸਿੱਖ ਨੇ ਸਮੇ ਅਨੁਸਾਰ ਅਧੁਨਿਕ ਸ਼ਸ਼ਤ੍ਰ ਵੀ ਧਾਰਨ ਕਰਨੇ ਹਨ। ਸਿੱਖ ਨੇ “ਪੂਜਾ ਅਕਾਲ ਕੀ, ਪਰਚਾ ਸ਼ਬਦ ਦਾ ਅਤੇ ਦਿਦਾਰ ਖ਼ਾਲਸੇ ਕਾ” ਦੇ ਸਿਧਾਂਤ ਤੇ ਪਹਿਰਾ ਦੇਣਾ ਹੈ। ਸਿੱਖ ਧਰਮ ਦੁਨੀਆਂ ਦਾ ਅਗਾਹ ਵਧੂ, ਵਿਗਿਆਨਕ ਅਤੇ ਸੰਸਾਰਕ ਧਰਮ ਹੈ। ਇਸ ਨੇ ਸਮਾਜਕ ਭਾਈਚਾਰੇ ਵਿੱਚ ਰਹਿੰਦਿਆਂ, ਸਿੱਖੀ ਦੇ ਮਾਰਗ ਤੇ ਚਲਦਿਆਂ, ਸੰਸਾਰਕ ਤਰੱਕੀ ਦੀਆਂ ਪੁਲਾਗਾਂ ਵੀ ਪੁੱਟਣੀਆਂ ਹਨ ਨਾਂ ਕਿ ਤੱਪੜਾਂ, ਘੋੜਿਆਂ, ਸ਼ਸ਼ਤ੍ਰਾਂ ਅਤੇ ਬਾਣੇ ਤੱਕ ਹੀ ਸੀਮਤ ਰਹਿਣਾ ਹੈ। ਇਹ ਸਭ ਸਮੇਂ ਦੇ ਸਾਧਨ ਸਨ, ਅੱਜ ਜ਼ਮਾਨਾਂ ਬਹੁਤ ਅੱਗੇ ਹੈ, ਕਾਰਾਂ, ਹਵਾਈ ਜਹਾਜ਼ ਅਤੇ ਫੋਨ ਹਨ। ਮੀਡੀਆ, ਇੰਟ੍ਰਨੈੱਟ ਅਤੇ ਹੋਰ ਬਹੁਤ ਸੁਖ-ਸਹੂਲਤਾਂ ਹਨ, ਜੋ ਅੱਜ ਦੀ ਜਿੰਦਗੀ ਦੀਆਂ ਲੋੜਾਂ ਬਣ ਚੁੱਕੀਆਂ ਹਨ। ਸੋ ਕ੍ਰਿਪਾਨ ਤਵੀਤਾਂ ਦੀ ਤਰ੍ਹਾਂ ਧਾਗੇ ਚ’ ਪਾ ਕੇ ਗਲੇ ਲਟਾਈ ਫਿਰਨਾ, ਜਾਂ ਕਦੇ ਸਿਰ ਉੱਤੇ, ਕਦੇ ਲੱਕ ਨਾਲ ਬੰਨ੍ਹ ਅਤੇ ਕਦੇ ਕੇਵਲ ਧੂੁਪ ਧੁਖਾ ਕੇ ਹੀ ਪੂਜਾ ਕਰਨੀ ਅਤੇ ਇੱਕ ਚਿੰਨ੍ਹ ਹੀ ਸਮਝ ਲੈਣਾ ਕ੍ਰਿਪਾਨ ਦੀ ਅਹਿਮੀਅਤ ਤੋਂ ਅਨਜਾਣਤਾ ਹੈ। ਦੇਗ਼-ਤੇਗ਼ ਦਾ ਮਤਲਵ ਹੈ-ਪੀਰੀ-ਮੀਰੀ, ਪੀਰੀ (ਧਰਮ) ਅਤੇ ਮੀਰੀ (ਪਾਤਸ਼ਾਹੀ) ਦੀ ਲਖਾਇਕ ਹੈ। ਅੱਜ ਦੇ ਜਮਾਨੇ ਵਿੱਚ ਲੋਹੇ ਸਟੀਲ ਦੀ ਕ੍ਰਿਪਾਨ ਦੇ ਨਾਲ-ਨਾਲ ਗਿਆਨ-ਖੜਗ ਆਦਿਕ ਸਿਖਿਆ ਰੂਪ ਕ੍ਰਿਪਾਨ ਦੀ ਵੀ ਅਤਿਅੰਤ ਲੋੜ ਹੈ। ਸੋ ਕ੍ਰਿਪਾਨ ਇਕੱਲਾ ਚਿੰਨ੍ਹ ਨਹੀਂ ਸਗੋਂ ਸ਼ਸ਼ਤ੍ਰ ਵੀ ਹੈ ਅਤੇ ਅਤਿਅੰਤ ਲੋੜ ਪੈਣ ਤੇ ਸਿੱਖ ਇਸ ਦੀ ਸੁਜੋਗ ਵਰਤੋਂ ਕਰ ਸਕਦਾ ਹੈ। ਸਿੱਖ ਨੇ ਪੂਜਾ ਕਿਪ੍ਰਾਨ ਦੀ ਨਹੀਂ ਸਗੋਂ ਅਕਾਲ ਕੀ ਕਰਨੀ ਹੈ ਕਿਊਂਕਿ ਕ੍ਰਿਪਾਨ ਇੱਕ ਸ਼ਸ਼ਤ੍ਰ ਹੈ ਚਿੰਨ੍ਹ ਨਹੀਂ। ਲੋੜ ਪੈਣ ਤੇ ਉਤਾਰਨ ਨਾਲ ਅੰਮ੍ਰਿਤ ਨਹੀਂ ਟੁੱਟਦਾ ਅਤੇ ਨਾਂ ਹੀਂ ਧਰਮ ਖੰਡਤ ਹੁੰਦਾ ਹੈ ਇਹ ਸਭ ਭਰਮ ਅਤੇ ਡਰਾਵੇ ਹਨ। ਨਾਮ ਹੀ ਅੰਮ੍ਰਿਤ ਹੈ ਅਤੇ ਨਿਰਮਲ ਕਰਮ ਹੀ ਸਰਬੋਤਮ ਧਰਮ ਹੈ-ਸਰਬ ਧਰਮ ਮਹਿ ਸ੍ਰੇਸਟ ਧਰਮੁ ਹਰਿ ਕੋ ਨਾਮੁ ਜਪੁ ਨਿਰਮਲ ਕਰਮੁ॥(266) ਸਿੱਖ ਨੇ ਗੁਰਬਾਣੀ ਦੀ ਸਿਖਿਆ ਅਤੇ ਖੰਡੇ ਦੀ ਪਹੁਲ ਲੈ ਕੇ ਧਰਮੀ ਬਣਨਾ ਹੈ ਨਾਂ ਕਿ ਕਰਮਕਾਂਡੀ।ਸਿੱਖ ਕਿਸੇ ਸਾਧ ਦਾ ਨਹੀਂ ਸਗੋਂ ਸਦਾ ਹੀ ਗੁਰੂ ਦਾ ਸਿਖਿਆਰਥੀ ਹੈ।

Thursday, January 13, 2011

ਕੀ ਲੋਹੜੀ ਮੌਸਮੀ, ਬ੍ਰਾਹਮਣੀ ਜਾਂ ਸਿੱਖ ਤਿਉਹਾਰ ਹੈ?

ਕੀ ਲੋਹੜੀ ਮੌਸਮੀ, ਬ੍ਰਾਹਮਣੀ ਜਾਂ ਸਿੱਖ ਤਿਉਹਾਰ ਹੈ?


ਭਾ. ਕਾਹਨ ਸਿੰਘ ਨ੍ਹਾਭਾ ਮਹਾਨ ਕੋਸ਼ ਦੇ ਪੰਨਾ 1075 ਤੇ ਲਿਖਦੇ ਹਨ ਕਿ “ਵੈਦਿਕਧਰਮ” ਨਾਮ ਰਸਾਲੇ ਵਿੱਚ ਲਿਖਿਆ ਹੈ ਕਿ ਲੋੜ੍ਹੀ ਦਾ ਮੂਲ “ਤਿਲ-ਰੋੜੀ” ਹੈ ਇਸ ਤੋਂ ਤਿਲੋੜੀ ਹੋਇਆ ਅਰ ਇਸ ਦਾ ਰੂਪਾਂਤਰ ਲੋੜ੍ਹੀ ਹੈ। ਲੋੜ੍ਹੀ ਦੇ ਦਿਨ ਤਿਲ ਅਤੇ ਰੋੜੀ (ਗੁੜ) ਖਾਦੇ ਹਵਨ ਕੀਤੇ ਜਾਂਦੇ ਹਨ। ਇਹ ਤਿਉਹਾਰ ਮਾਘੀ ਦੀ ਸੰਗ੍ਰਾਂਦ ਤੋਂ ਇੱਕ ਦਿਨ ਪਹਿਲਾਂ ਆਉਂਦਾ ਹੈ। ਲੋਹੜੀ ਸਿੱਖਾਂ ਦਾ ਨਹੀਂ ਸਗੋਂ ਮੌਸਮੀ ਤਿਉਹਾਰ ਹੈ। ਅੱਜ ਇਸ ਨੂੰ ਨਿਰੋਲ ਬ੍ਰਾਹਮਣੀ ਤਿਉਹਾਰ ਬਣਾ ਦਿੱਤਾ ਗਿਆ ਹੈ। ਮੁਕਤਸਰ ਦਾ ਇਤਿਹਾਸਕ ਸਾਕਾ ਜਿਹੜਾ ਕਿ ਅਸਲ ਵਿੱਚ ਮਈ ਮਹੀਨੇ ਦਾ ਸਾਕਾ ਹੈ ਨੂੰ ਰਲ-ਗਢ ਕਰਕੇ, ਮਾਘ ਮਹੀਨੇ ਨਾਲ ਜੋੜ ਕੇ, ਮਾਘੀ ਦੀ ਸੰਗ੍ਰਾਂਦ ਨੂੰ ਸਿੱਖ ਦਿਹਾੜਾ ਹੋਣ ਦਾ ਭੁਲੇਖਾ ਪਾਇਆ ਗਿਆ ਹੈ। ਇਵੇਂ ਹੀ ਲੜਕੇ ਦੇ ਜਨਮ ਅਤੇ ਵਿਆਹ ਦੀ ਪਹਿਲੀ ਲੋਹੜੀ ਆਦਿਕ। ਅੱਜ ਦੇਖਾ ਦੇਖੀ ਹੋਰਾਂ ਮਗਰ ਲੱਗ ਕੇ, ਅਪਣੇ ਆਪ ਨੂੰ ਗੁਰੂ ਨਾਨਕ ਦੇ ਸਿੱਖ ਅਖਵਾਉਣ ਵਾਲੇ ਵੀ ਪੁੱਤਾਂ-ਧੀਆਂ ਦੀਆਂ ਲੋਹੜੀਆਂ ਮਨਾਈ ਜਾਂਦੇ ਹਨ, ਐਸਾ ਕਿਉਂ ਹੈ? ਜਰਾ ਧਿਆਨ ਨਾਲ ਸੋਚੋ! ਲੋਹੜੀ ਦਾ ਮੂਲ ਸੰਬੰਧ ਦੇਵੀ-ਦੇਵਤਿਆਂ ਦੀ ਪੂਜਾ ਅਤੇ ਜੱਗਾਂ ਨਾਲ ਹੈ। ਬ੍ਰਾਹਮਣੀ ਮਤ ਦਾ ਆਧਾਰ ਹੀ ਦੇਵੀ-ਦੇਵਤਿਆਂ ਦੀ ਪੂਜਾ-ਅਰਚਾ ਅਤੇ ਜੱਗ-ਹਵਨ ਹਨ। ਗੁਰਮਤਿ ਅਜਿਹੇ ਥੋਥੇ ਕਰਮਕਾਂਡਾਂ ਅਤੇ ਅੰਧਵਿਸ਼ਵਾਸ਼ਾਂ ਦਾ ਭਰਵਾਂ ਖੰਡਨ ਕਰਦੀ ਹੈ। ਦੇਵੀ-ਦੇਵਤਿਆਂ ਬਾਰੇ ਗੁਰਮਤਿ ਦਾ ਫੁਰਮਾਨ ਹੈ-ਦੇਵੀ ਦੇਵਾ ਮੂਲੁ ਹੈ ਮਾਇਆ॥ ਸਿੰਮ੍ਰਿਤਿ ਸਾਸਤ ਜਿੰਨਿ ਉਪਾਇਆ (129)

ਬ੍ਰਾਹਮਣ ਮੱਤ ਦਾ ਸਭ ਤੋਂ ਪੁਰਾਤਨ ਗ੍ਰੰਥ “ਰਿਗ ਵੇਦ” ਮੰਨਿਆਂ ਜਾਂਦਾ ਹੈ। ਭਾ. ਕਾਹਨ ਸਿੰਘ ਨ੍ਹਾਭਾ ਅਨੁਸਾਰ-ਇਸ ਵੇਦ ਦਾ ਮੂਲ ਦੇਵੀ ਦੇਵਤਿਆਂ ਦੀ ਉਸਤਤ ਵਿੱਚ ਰਚੇ ਗਏ ਮੰਤ੍ਰਾਂ ਦੇ ਸੰਗ੍ਰਹ ਨਾਲ ਹੈ। ਦੂਜਾ “ਸਾਮਦੇਵ” ਹੋਂਦ ਵਿੱਚ ਆਇਆ ਭਾਵ ਮੰਤ੍ਰਾਂ ਦੀ ਸਮਾਨਤਾ ਦਰਸਾਉਣ ਵਾਲਾ ਵੇਦ। ਉਸਤਤ ਦਾ ਢੰਗ ਕਿਹੜਾ ਵਰਤਿਆ ਜਾਵੇ? ਇਸ ਵਾਸਤੇ ਜੱਗ ਕਰਨੇ ਆਰੰਭ ਹੋਏ। ਫਿਰ “ਯਜੁਰ ਵੇਦ” ਹੋਂਦ ਵਿੱਚ ਆਇਆ। ਅਗਨੀ ਨੂੰ ਦੇਵੀ ਦੇਵਤਿਆਂ ਦੀ ਜੀਭ ਦੱਸਿਆ ਗਿਆ ਹੈ। ਸਾਰੇ ਜੱਗਾਂ ਦਾ ਆਧਾਰ ਹੀ ਅਗਨ ਦੇਵਤਾ ਮੰਨਿਆਂ ਗਿਆ ਹੈ, ਇਸ ਕਰਕੇ ਲੋਹੜੀ ਜੱਗਾਂ ਦੀ ਅਰੰਭਤਾ ਦਾ ਸੂਚਕ ਮੰਨੀ ਜਾਂਦੀ ਹੈ। ਇਵੇਂ ਲੋਹੜੀ ਵਾਲੇ ਦਿਨ ਜਾਣੇ ਅਣਜਾਣੇ ਅਗਨ ਦੇਵਤਾ ਦੀ ਖੂਬ ਪੂਜਾ ਕੀਤੀ ਜਾਂਦੀ ਹੈ। ਇਸ ਦੇ ਨਾਲ ਸਾਨੂੰ ਇਹ ਵੀ ਸੋਚਣ ਦੀ ਲੋੜ ਹੈ ਕਿ ਆਪਣੀ ਗੁਰਮਤਿ ਵਿਰੋਧੀ ਕਰਨੀ ਨਾਲ ਅਸੀਂ ਅਪਣੀ ਸੰਤਾਨ ਨੂੰ ਵਿਰਾਸਤ ਵਿੱਚ ਕਿਹੜੀ ਸਿੱਖੀ ਦੇ ਰਹੇ ਹਾਂ? ਕੀ ਇਹ ਸਿੱਖੀ ਹੈ ਜਾਂ ਕਿ ਕਰਮਕਾਂਡੀ ਬ੍ਰਾਹਮਣੀ ਰੀਤ? ਸਿੱਖ ਤਾਂ ਗੁਰਬਾਣੀ ਦੀ ਸਿਖਿਆ ਤੇ ਚਲਣ ਵਾਲਾ ਵਿਅਕਤੀ ਹੈ ਨਾਂ ਕਿ ਅੰਧਵਿਸ਼ਵਾਸ਼ੀ ਪੂਜਾ ਕਰਨ ਵਾਲਾ ਇਨਸਾਨ।

ਸਗਨ ਅਪਸਗਨ ਸਿੱਧੇ ਤੌਰ ਤੇ ਬ੍ਰਾਹਮਣ ਮੱਤ ਨਾਲ ਸਬੰਧਤ ਹਨ। ਗੁਰਬਾਣੀ ਦਾ ਫੁਰਮਾਨ ਹੈ-ਸਗੁਨ ਅਪਸਗੁਨ ਤਿਸ ਕਉ ਲਗਹਿ ਜਿਸੁ ਚੀਤਿ ਨ ਆਵੈ (401) ਭਾਵ ਇਨ੍ਹਾਂ ਸਗਨਾਂ-ਅਪਸਗਨਾਂ ਦੇ ਚੱਕਰ ਵਿੱਚ ਉਹੀ ਲੋਕ ਪੈਂਦੇ ਹਨ ਜਿਨ੍ਹਾਂ ਨੂੰ ਰੱਬ ਯਾਦ ਨਹੀਂ ਅਉਂਦਾ ਹੈ। ਪ੍ਰਮਾਤਮਾ ਵਿੱਚ ਵਿਸ਼ਵਾਸ ਰੱਖਣ ਵਾਲੇ ਕਦੇ ਸਗਨਾਂ-ਅਪਸਗਨਾਂ ਦੇ ਵਹਿਮ ਵਿੱਚ ਨਹੀਂ ਪੈਂਦੇ। ਲੋਹੜੀ ਦਾ ਵੀ ਸਗਨਾਂ ਨਾਲ ਸੰਬੰਧ ਹੈ। ਭਾਰਤ ਵਿੱਚ ਬਹੁਤਾ, ਹਿੰਦੂ ਬ੍ਰਾਹਮਣ ਦਾ ਪ੍ਰਭਾਵ ਹੋਣ ਕਰਕੇ ਫਸਲਾਂ ਵੀ ਸਗਨ ਅਪਸਗਨ ਦੇਖ ਕੇ ਬੀਜੀਆਂ ਜਾਂਦੀਆਂ ਸਨ। ਅੱਜ ਵੀ ਅਜਿਹਾ ਕੀਤਾ ਜਾ ਰਿਹਾ ਹੈ। ਇਸ ਕਰਕੇ ਲੋਹੜੀ ਦੇ ਸ਼ੁਭ ਸ਼ਗਨਾਂ ਦੇ ਨਾਮ ਤੇ ਪਹਿਲੇ ਚੌਵੀ ਘੰਟੇ ਸਗਨਾਂ ਨੂੰ ਹੀ ਸਮ੍ਰਪਤ ਹੁੰਦੇ ਹਨ। ਮਾਘ ਰਿੱਧੀ ਪੋਹ ਖਾਧੀ ਦੇ ਕਥਨ ਅਨੁਸਾਰ ਪੰਜਾਬ ਵਿੱਚ ਰਾਤ ਨੂੰ ਪੋਹ ਮਹੀਨੇ ਦੇ ਵਿੱਚ ਖਿਚੜੀ ਰਿੰਨ੍ਹ ਲਈ ਜਾਂਦੀ ਹੈ ਅਤੇ ਸਵੇਰੇ ਮਾਘੀ ਦੀ ਸੰਗ੍ਰਾਂਦ ਵਾਲੇ ਦਿਨ ਖਾਧੀ ਜਾਂਦੀ ਹੈ। ਉਚੇਚੇ ਰਾਤ ਨੂੰ ਰਿੰਨ੍ਹ ਕੇ ਸਵੇਰੇ ਖਾਣ ਵਾਲੇ ਇਸ ਸਗਨ ਪਿੱਛੇ ਅੰਨ ਦੇਵਤੇ ਪਾਸੋਂ ਕਾਮਨਾ ਕੀਤੀ ਜਾਂਦੀ ਹੈ ਕਿ ਅੰਨ ਭੰਡਾਰ ਹਰ ਸਵੇਰ ਚਲਦਾ ਰਹੇ ਅਤੇ ਫ਼ਸਲਾਂ ਸਦਾ ਵਧਦੀਆਂ ਫੁਲਦੀਆਂ ਰਹਿਣ। ਜਰਾ ਸੋਚੋ! ਕੀ ਫਸਲਾਂ ਚੰਗੀ ਦੇਖ-ਭਾਲ, ਚੰਗੇ ਵਾਤਾਵਰਣ ਅਤੇ ਵਧੀਆ ਮੌਸਮ ਨਾਲ ਵਧਦੀਆਂ ਫੁੱਲਦੀਆਂ ਹਨ ਜਾਂ ਕਿਸੇ ਮੰਤ੍ਰ ਪੜ੍ਹਨ ਜਾਂ ਸਗਨ-ਅਪਸਗਨ ਮੰਨਣ ਨਾਲ?

ਠੰਡੀ ਸਿਆਲੀ ਰੁੱਤ ਹੋਣ ਕਰਕੇ ਪੁਰਾਨੇ ਸਮੇਂ ਲੋਕ ਠੰਡ ਤੋਂ ਬਚਨ ਲਈ ਲਕੜਾਂ, ਗੋਹਿਆਂ ਆਦਿਕ ਦੀ ਅੱਗ ਬਾਲ ਕੇ ਸੇਕਦੇ ਸਨ। ਗਲੀਆਂ, ਚੌਰਾਹਿਆਂ ਅਤੇ ਮੁਹੱਲਿਆਂ ਵਿੱਚ ਵੱਡੇ-ਵੱਡੇ ਖੁੰਡ ਬਾਲ ਕੇ ਲੋਕ ਇਕੱਠੇ ਹੋ ਕੇ ਅੱਗ ਸੇਕਦੇ, ਤਿਲ-ਗੁੜ ਦੀਆਂ ਬਣੀਆਂ ਰਿਉੜੀਆਂ, ਮੁੰਗਫਲੀ ਆਦਿਕ ਖਾਂਦੇ ਅਤੇ ਖੁਸ਼ੀ ਦੇ ਗੀਤ ਗਾਉਂਦੇ ਸਨ। ਅਖੌਤੀ ਧਰਮ ਅਤੇ ਵਹਿਮ ਦੇ ਨਾਂ ਤੇ ਪੇਟ ਪਾਲਣ ਵਾਲੇ ਪੁਜਾਰੀ ਹਰ ਵੇਲੇ ਇਸ ਤਾਕ ਵਿੱਚ ਰਹਿੰਦੇ ਹਨ ਕਿ ਜਿਸ ਕਰਮ ਵੱਲ ਲੋਕਾਂ ਦਾ ਝੁਕਾ ਵੱਧ ਹੈ ਕਿਉਂ ਨਾਂ ਉਸ ਨੂੰ ਧਰਮ ਅਤੇ ਵਹਿਮ ਨਾਲ ਜੋੜ ਕੇ ਪੂਜਾ ਦੇ ਨਾਂ ਤੇ ਸ਼ਧਾਲੂਆਂ ਤੋਂ ਮਾਇਆ ਦੇ ਗੱਫੇ ਬਟੋਰੇ ਜਾਣ। ਅੱਗ ਨੂੰ ਵੇਦਾਂ ਵਿੱਚ ਦੇਵਤਿਆਂ ਦੀ ਜੀਭ ਮੰਨਿਆਂ ਗਿਆ ਹੈ ਜੋ ਇਸ ਵਿੱਚ ਜਾਂ ਇਸ ਦੇ ਨਾਂ ਤੇ ਭੇਟਾ ਕੀਤਾ ਜਾਵੇ ਉਹ ਸਿੱਧਾ ਦੇਵਤਿਆਂ ਨੂੰ ਪਹੁੰਚ ਜਾਂਦਾ ਹੈ ਅਤੇ ਦੇਵੀ-ਦੇਵਤਾ ਪ੍ਰਸੰਨ ਹੋ ਕੇ ਵਰ ਦਿੰਦੇ ਹਨ ਪਰ ਇਹ ਸਾਰਾ ਕੁੱਝ ਪੁਜਾਰੀ ਰਾਹੀਂ ਕਰਵਾਇਆ ਜਾਵੇ ਤਾਂ ਜਲਦੀ ਪਹੁੰਚਦਾ ਹੈ। ਪੁਜਾਰੀ ਲੋਕ ਚੰਗੇ ਮੰਦੇ ਸਮੇਂ ਦੇ ਸਗਨ-ਅਪਸਗਨ ਵੀ ਦਸਦੇ ਹਨ। ਲੋਕ ਡਰਦੇ ਹਨ ਕਿ ਕਿਤੇ ਅਪਸ਼ਗਨ ਨਾਂ ਹੋ ਜਾਵੇ, ਇਸ ਲਈ ਉਹ ਹਰ ਕੰਮ ਭਾਂਵੇ ਉਹ ਖੁਸ਼ੀ, ਗਮੀ, ਬੀਜ-ਬਜਾਈ, ਖਾਣ-ਪਾਨ ਜਾਂ ਕੋਈ ਘਰ, ਜਮੀਨ ਆਦਿਕ ਖ੍ਰੀਦਣ ਦਾ ਹੋਵੇ ਜਨਮ ਤੋਂ ਮਰਨ ਤੱਕ ਇਨ੍ਹਾਂ ਅਖੌਤੀ ਧਰਮ ਪੁਜਾਰੀਆਂ ਤੋਂ ਪੁੱਛ ਕੇ ਕਰਦੇ ਹਨ। ਇਵੇਂ ਹੀ ਲੋਹੜੀ ਵਾਲੇ ਦਿਨ ਜਿੱਥੇ ਆਮ ਲੋਕ ਘਰਾਂ ਵਿੱਚੋਂ ਗੁੜ, ਮੁੰਗਫਲੀਆਂ ਅਤੇ ਰਿਉੜੀਆਂ ਇਕੱਠੀਆਂ ਕਰਕੇ ਲਿਆਉਂਦੇ ਅਤੇ ਠੰਡ ਤੋਂ ਬਚਣ ਲਈ ਅੱਗ ਦੇ ਅੰਗੀਠੇ ਦੁਆਲੇ ਬੈਠ ਕੇ ਖਾਂਦੇ ਸਨ। ਫਿਰ ਬ੍ਰਾਹਮਣ ਪੁਜਾਰੀ ਦੇ ਕਹਿਣ ਤੇ ਅਗਨ ਦੇਵਤਾ ਨੂੰ ਖੁਸ਼ ਕਰਨ ਲਈ ਤਿਲ ਆਦਿਕ ਸਮਗਰੀ ਅਗਨਿ ਭੇਟ ਅਤੇ ਸੰਗ੍ਰਾਂਦ ਆਦਿਕ ਦਿਨ ਤੇ ਧਰਮ ਅਸਥਾਨਾਂ ਤੇ ਪਹੁੰਚ ਕੇ ਮਨ ਚਾਹਿਆ ਦਾਨ ਕਰਨ ਲੱਗ ਪਏ। ਜਿਸ ਨਾਲ ਪੁਜਾਰੀ ਬ੍ਰਾਹਮਣ ਭਾਊ ਦਾ ਹਲਵਾ ਮੰਡਾ ਖੂਬ ਚੱਲਣ ਲੱਗ ਪਿਆ। ਉਸ ਨੇ ਏਂਵੇਂ ਦੇ ਪੁੰਨਿਆਂ, ਮੱਸਿਆ, ਸੰਗਰਾਂਦ, ਦਸਵੀਂ, ਪੰਚਕਾਂ, ਹੋਲੀ, ਲੋਹੜੀ ਆਦਿਕ ਅਨੇਕ ਦਿਨ ਦਿਹਾਰ ਮੇਲਿਆਂ ਦੇ ਵੱਡੇ ਇਕੱਠ ਦੇ ਰੂਪ ਵਿੱਚ ਮਨਾਉਣੇ ਸ਼ੁਰੂ ਕਰ ਦਿੱਤੇ, ਜਿਨ੍ਹਾਂ ਨੂੰ ਇਸੇ ਬ੍ਰਾਹਮਣ ਦੇ ਬਦਲਵੇਂ ਰੂਪ ਉਦਾਸੀ, ਨਿਰਮਲੇ, ਸੰਤ, ਮਹੰਤ, ਅਜੋਕੇ ਡੇਰੇਡਾਰ ਅਤੇ ਸੰਪ੍ਰਦਾਈ ਗ੍ਰੰਥੀਆਂ ਨੇ ਵੀ ਰੋਜੀ ਰੋਟੀ ਲਈ ਅਪਣਾਅ ਲਿਆ। ਇਨ੍ਹਾਂ ਦਿਨਾਂ ਤੇ ਪਾਠਾਂ ਦੀਆਂ ਇਕੋਤਰੀਆਂ, ਕੀਰਤਨ ਦਰਬਾਰ, ਯੱਗ, ਹਵਨ ਆਦਿਕ ਕਰਕੇ ਵੱਡੀਆਂ-2 ਭੇਟਾਵਾਂ ਲੈ ਕੇ ਜਨਤਾ ਨੂੰ ਲੁੱਟਿਆ ਜਾ ਰਿਹਾ ਹੈ।

ਹੁਣ ਸਿੱਖਾਂ ਦੇ ਡੇਰਿਆਂ ਅਤੇ ਕੁੱਝ ਸੰਸਥਾਵਾਂ ਨੇ ਇਸ ਬਹਾਨੇ ਫੰਡ ਇਕੱਠਾ ਕਰਨ ਅਤੇ ਮੀਡੀਏ ਵਿੱਚ ਆਏ ਰਹਿਣ ਲਈ ਪੁੱਤਾਂ ਦੀ ਥਾਂ ਧੀਆਂ ਦੀਆਂ ਲੋਹੜੀਆਂ ਮਨਾਉਂਣੀਆਂ ਸ਼ੁਰੂ ਕਰ ਦਿੱਤੀਆਂ ਹਨ। ਜਰਾ ਸੋਚੋ! ਜਿਸ ਤਿਉਹਾਰ ਨਾਲ ਸਾਡਾ ਸਬੰਧ ਹੀ ਕੋਈ ਨਹੀਂ ਉਸ ਨੂੰ ਧੀਆਂ-ਪੁੱਤਾਂ ਨਾਲ ਕਿਵੇਂ ਜੋੜਿਆ ਜਾ ਸਕਦਾ ਹੈ। ਅੱਜ ਪੁਰਾਣਾ ਜਮਾਨਾਂ ਨਹੀਂ ਕਿ ਠੰਡ ਤੋਂ ਬਚਣ ਲਈ ਲਕੜਾਂ-ਗੋਹਿਆਂ ਆਦਿਕ ਦੀਆਂ ਅੱਗਾਂ ਬਾਲ ਕੇ ਹੀ ਨਿੱਘ ਪ੍ਰਾਪਤ ਕੀਤਾ ਜਾ ਸਕੇ। ਅੱਜ ਦੇ ਜਮਾਨੇ ਵਿੱਚ ਮਣਾਂ-ਮੂੰਹੀਂ ਅਨਾਜ਼ ਸਾੜਨਾ ਮੂਰਖਤਾ ਨਹੀਂ ਤਾਂ ਹੋਰ ਕੀ ਹੈ? ਜਿਸ ਸ਼ੇਰ ਮਰਦ ਗੁਰੂ ਨਾਨਕ ਸਾਹਿਬ ਜੀ ਨੇ ਡੰਕੇ ਦੀ ਚੋਟ ਨਾਲ ਔਰਤ ਅਤੇ ਮਰਦ ਨੂੰ ਬਾਬਰਤਾ ਦਿੱਤੀ ਸੀ, ਕੀ ਇਹ ਧੀਆਂ ਦੀਆਂ ਲੋਹੜੀਆਂ ਮਨਾਉਣ ਵਾਲੇ ਬਰਾਬਰਤਾ ਦੇ ਅਧਾਰ ਤੇ ਆਪਣੀਆਂ, ਮਾਵਾਂ, ਭੈਣਾਂ ਅਤੇ ਧੀਆਂ ਨੂੰ ਪੰਜਾਂ ਪਿਆਰਿਆਂ ਦੀ ਦੇਗ਼, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਕੀਰਤਨ, ਗ੍ਰੰਥੀ ਅਤੇ ਪੰਜਾਂ ਤਖਤਾਂ ਚੋਂ ਕਿਸੇ ਤਖਤ ਦੀ ਜਥੇਦਾਰੀ ਦੀ ਸੇਵਾ ਅਤੇ ਪੰਜਾਂ ਪਿਆਰਿਆਂ ਵਿੱਚ ਸ਼ਾਮਲ ਹੋ ਖੰਡੇ ਬਾਟੇ ਦੀ ਪਹੁਲ ਤਿਆਰ ਕਰਨ ਦੀ ਮਾਨਤਾ ਦੇਣ ਜਾਂ ਦਿਵਾਉਣ ਲਈ ਯਤਨਸ਼ੀਲ ਸਿੱਖ ਸੰਸਥਾਵਾਂ ਦਾ ਸਾਥ ਦੇਣਗੇ? ਲੋਹੜੀ ਮਨਾਉਣ ਅਤੇ ਬਾਲਣ ਵਾਲੇ ਇਹ ਦੱਸਣਗੇ ਕਿ ਗੁਰੂ ਗ੍ਰੰਥ ਸਹਿਬ ਵਿਖੇ ਰੱਬੀ ਭਗਤਾਂ ਅਤੇ ਸਿੱਖ ਗੁਰੂਆਂ ਨੇ ਆਪਣੇ ਗੁਰਮਤੀ ਜੀਵਨ ਕਾਲ ਸਮੇਂ ਧੀਆਂ-ਪੁੱਤਾਂ ਦੀਆਂ ਲੋਹੜੀਆਂ ਬਾਲੀਆਂ ਸਨ? ਕੀ ਬੇਬੇ ਨਾਨਕੀ, ਮਾਤਾ ਖੀਵੀ, ਮਾਤਾ ਗੰਗਾ, ਬੀਬੀ ਵੀਰੋ, ਮਾਤਾ ਗੁਜਰੀ, ਮਾਤਾ ਜੀਤੋ, ਮਾਤਾ ਭਾਗ ਕੌਰ, ਬੀਬੀ ਸ਼ਰਨ ਕੌਰ ਆਦਿਕ ਸਿੱਖ ਬੀਬੀਆਂ ਨੇ ਵੀ ਗੁਰਮਤਿ ਧਾਰਨ ਕਰਕੇ ਲੋਹੜੀ ਬਾਲੀ ਜਾਂ ਮਨਾਈ ਸੀ?

ਗੁਰੂ ਪਾਤਸ਼ਾਹ ਨੇ ਗੁਰਬਾਣੀ ਰਾਹੀਂ ਸੰਗਤਾਂ ਨੂੰ ਹੋਮ-ਯੱਗਾਂ ਅਤੇ ਦੇਵੀ ਦੇਵਤਿਆਂ ਦੀ ਪੂਜਾ ਤੋਂ ਰੋਕਿਆ ਹੈ। ਅਗਨੀ, ਹਵਾ, ਪਾਣੀ, ਅਨਾਜ ਦੀ ਪੂਜਾ ਨੂੰ ਕਿਰਤਮ ਦੀ ਪੂਜਾ ਦੱਸਕੇ ਇਸ ਤੋਂ ਸੁਚੇਤ ਕੀਤਾ ਹੈ-ਪੂਜਾ ਕੀਚੈ ਨਾਮੁ ਧਿਆਈਐ ਬਿਨੁ ਨਾਵੈ ਪੂਜ ਨ ਹੋਇ (489) ਗੁਮਮਤਿ ਵਿੱਚ ਕੇਵਲ ਕਰਤੇ ਦੀ ਪੂਜਾ ਹੀ ਸਮਝਾਈ ਗਈ ਹੈ। ਗੁਰੂ ਦੀ ਸਿਖਿਆ ਲੈ ਕੇ ਜੀਵਨ ਨੂੰ ਚਲਾਉਣਾ ਅਤੇ ਇਸ ਤਰ੍ਹਾਂ ਜੀਂਦੇ ਜੀਅ ਆਪਣੇ ਮਨੁੱਖਾ ਜੀਵਨ ਨੂੰ ਚੰਗੇ ਗੁਣਾਂ ਵਾਲਾ ਸਦਾਚਾਰੀ ਬਣਾ ਕੇ “ਗੁਣ ਕਹਿ ਗੁਣੀ ਸਮਾਵਣਿਆ” ਹੋਣਾ ਹੈ। ਇਸੇ ਨੂੰ ਗੁਰਬਾਣੀ ਵਿੱਚ ਜੀਵਨ ਮੁਕਤ ਹੋਣਾ ਵੀ ਆਖਿਆ ਗਿਆ ਹੈ। ਗੁਰਬਾਣੀ ਦੀ ਸਿਖਿਆ ਅਨੁਸਾਰ ਚਲਣ ਵਾਲਾ ਇਨਸਾਨ, ਇਸ ਅਵਸਥਾ ਨੂੰ ਸਹਿਜੇ ਹੀ ਪ੍ਰਾਪਤ ਕਰ ਲੈਂਦਾ ਹੈ।

ਲੋਹੜੀ ਦਾ ਤਿਉਹਾਰ ਸਿੱਖ ਸਿਧਾਂਤਾਂ ਨਾਲ ਮੇਲ ਹੀ ਨਹੀਂ ਖਾਂਦਾ। ਅਨ-ਅਧਿਕਾਰੀ ਪ੍ਰਚਾਰਕਾਂ ਅਤੇ ਪ੍ਰਬੰਧਕਾਂ ਕਾਰਨ ਅੱਜ ਸਿੱਖਾਂ ਅੰਦਰ ਗੁਰਬਾਣੀ ਅਨੁਸਾਰ ਜੀਵਨ ਢਾਲਣ ਦੀ ਥਾਂ ਅਗਿਆਨਤਾ ਦਾ ਦੌਰ ਚਲ ਰਿਹਾ ਹੈ। ਜਿਸ ਕਰਕੇ ਅਜੋਕੇ ਦੌਰ ਵਿੱਚ ਦੂਜਿਆਂ ਦੀ ਦੇਖਾ ਦੇਖੀ, ਕਈ ਸਿੱਖ ਵੀ ਇਸ ਨੂੰ ਆਪਣਾ ਤਿਉਹਾਰ ਜਾਣ ਕੇ, ਕਈ ਕਈ ਦਿਨ ਪਹਲਾਂ ਹੀ ਲੋਹੜੀ ਦੀ ਤਿਆਰੀ ਵਿੱਚ ਜੁੱਟ ਜਾਂਦੇ ਹਨ। ਇਸ ਦਿਨ, ਕਈ ਮਨਚਲੇ ਸ਼ਰਾਬ ਆਦਿਕ ਮਾਰੂ ਨਸ਼ੇ ਸੇਵਨ ਕਰਕੇ, ਆਪਣੀ ਧੰਨ ਦੌਲਤ ਅਤੇ ਇਜ਼ਤ ਆਬਰੂ ਵੀ ਮਿੱਟੀ ਵਿੱਚ ਰੋਲਦੇ ਹੋਏ, ਸਿੱਖੀ ਤੋਂ ਬੇਮੁੱਖ ਹੋ ਜਾਂਦੇ ਹਨ। ਜੋ ਨਸ਼ੇ ਵਿੱਚ ਧੁੱਤ, ਲੜਾਈਆਂ-ਝਗੜੇ ਅਤੇ ਮਾਰ-ਕੁਟਾਈਆਂ ਕਰਕੇ ਮੁਕੱਦਮੇ ਬਾਜ਼ੀਆਂ ਦਾ ਕਾਰਣ ਵੀ ਬਣਦੇ ਹਨ। ਕਈ ਵਾਰੀ ਤਿਉਹਾਰਾਂ ਤੇ ਅਪਣੀਆਂ ਪੁਰਾਣੀਆਂ ਦੁਸ਼ਮਣੀਆਂ ਵੀ ਕੱਢੀਆਂ ਜਾਂਦੀਆਂ ਹਨ ਅਤੇ ਅਨੇਕਾਂ ਨੂੰ ਲੰਮਾ ਸਮਾਂ ਜੇਲ੍ਹਾਂ, ਵਕੀਲਾਂ ਆਦਿਕ ਦੇ ਚੱਕਰ ਵੀ ਕੱਟਣੇ ਪੈਂਦੇ ਹਨ।

ਗੁਰਸਿੱਖਾਂ ਨੂੰ ਅਜਿਹੇ ਮੌਸਮੀ ਤਿਉਹਾਰਾਂ ਜਿਨ੍ਹਾਂ ਨੂੰ ਧਰਮ ਨਾਲ ਜੋੜ ਲਿਆ ਗਿਆ ਹੈ, ਦੇ ਕਰਮਕਾਂਡ-ਪਾਖੰਡ ਛੱਡ ਕੇ ਗੁਰਦੁਆਰਿਆਂ, ਸਕੂਲਾਂ-ਕਾਲਜਾਂ, ਲਾਇਬ੍ਰੇਰੀਆਂ, ਸਮਾਗਮਾਂ ਆਦਿਕ ਥਾਵਾਂ ਤੇ ਜਾ ਕੇ ਗੁਰਬਾਣੀ ਦੀ ਵਿਚਾਰ ਹੀ ਕਰਨੀ ਚਾਹੀਦੀ ਹੈ। ਜੋ ਸਾਨੂੰ ਇਨ੍ਹਾਂ ਵਿਖਾਵੇ ਵਾਲੇ ਥੋਥੇ ਕਰਮਕਾਂਡਾਂ ਅਤੇ ਹੂੜਮੱਤਾਂ ਤੋਂ ਬਚਾ ਸਕਦੀ ਹੈ। ਅੱਜ ਅਸੀਂ ਆਪਣਾ ਨਿਆਰਾਪਨ, ਵੱਖਰੀ ਹੋਂਦ ਦੇਖਾ-ਦੇਖੀ ਦੇ ਥੋਥੇ ਕਰਮਕਾਂਡਾਂ ਵਿੱਚ ਰਲ-ਗਡ ਹੋ ਕੇ ਮਿਟਾਈ ਜਾ ਰਹੇ ਹਾਂ। ਅਜਿਹੀਆਂ ਕਰਮਕਾਂਡੀ ਮਨੌਤਾਂ ਅਤੇ ਤਿਉਹਾਰਾਂ ਦਾ ਹੀ ਅਸਰ ਹੈ ਕਿ ਅਗਿਆਨੀ ਸਿੱਖ ਅੱਜ ਗੁਰਦੁਆਰਿਆਂ ਵਿਖੇ ਮਸਿਆ, ਪੁੰਨਿਆਂ, ਪੰਚਕਾਂ, ਸੰਗ੍ਰਾਂਦਾਂ, ਲੋਹੜੀਆਂ ਅਤੇ ਹੋਲੀਆਂ ਮਨਾ ਕੇ ਗੁਰਮਤਿ ਸਿਧਾਂਤਾਂ ਅਤੇ ਸਿੱਖ ਕੌਮ ਦੀ ਨਿਆਰੀ ਹੋਂਦ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਦਾ ਭਗਵਾਕਰਨ ਕਰੀ ਕਰਾਈ ਜਾ ਰਹੇ ਹਨ। ਨਾਮਵਰ ਪੰਥਕ ਸੰਸਥਾਵਾਂ ਅਤੇ ਸਿੱਖ ਜਥੇਬੰਦੀਆਂ ਦਾ ਫ਼ਰਜ਼ ਬਣਦਾ ਹੈ ਕਿ ਅਜੇਹੇ ਅੰਧਵਿਸ਼ਵਾਸ਼ੀ, ਹੰਕਾਰੀ ਅਤੇ ਪਦਵੀਆਂ ਦੇ ਲਾਲਚੀ ਸਿੱਖਾਂ ਨੂੰ ਇਨ੍ਹਾਂ ਕੋਝੀਆਂ ਚਾਲਾਂ ਅਤੇ ਹੂੜਮੱਤਾਂ ਵਿੱਚੋਂ ਕੱਢਣ ਲਈ ਨਿਧੜਕ ਹੋ ਕੇ ਅੱਗੇ ਆਉਣ ਅਤੇ ਕੋਈ ਯੋਗ ਅਤੇ ਠੋਸ ਉਪਰਾਲਾ ਕਰਨ।

ਇਸ ਸਭ ਕੁੱਝ ਲਈ ਪੰਥ ਦੇ ਸਿਰਕੱਢ ਵਿਦਵਾਨ ਆਗੂਆਂ ਨੂੰ ਛੋਟੇ-ਮੋਟੇ ਮਤ-ਭੇਦ ਭੁਲਾ, ਹਉਮੈ-ਹੰਕਾਰ ਅਤੇ ਲੀਡਰੀ ਦੀ ਹੋੜ ਨੂੰ ਛੱਡ ਕੇ ਇੱਕ ਪਲੇਟ ਫਾਰਮ ਤੇ ਇਕੱਠੇ ਹੋ ਕੇ ਸਿੱਖ ਕੌਮ ਦੀ ਅਗਵਾਈ ਕਰਨੀ ਚਾਹੀਦੀ ਹੈ। ਕੋਈ ਕੌਮੀ ਜਥੇਬੰਦੀ ਜੋ ਕੇਵਲ ਤੇ ਕੇਵਲ “ਗੁਰੂ ਗ੍ਰੰਥ ਸਾਹਿਬ ਜੀ” ਦੀ ਰਹਿਨੁਮਾਈ ਵਿੱਚ ਚੱਲਣਵਾਲੀ ਹੋਵੇ ਅਤੇ ਕਿਸੇ ਸੇਵਾ-ਭਾਵਨਾ ਨਿਮਰਤਾ ਦੇ ਪੁੰਜ, ਸੂਰਬੀਰ, ਬਚਨ ਦੇ ਬਲੀ ਪੜ੍ਹੇ ਲਿਖੇ ਗੁਰਮੁਖ ਵਿਦਵਾਨ ਨੂੰ ਕੌਮੀ ਆਗੂ ਮੰਨ ਕੇ, ਇੱਕ ਕਾਫਲੇ ਦੇ ਰੂਪ ਵਿੱਚ ਸਦਾ ਸਰਗਰਮ ਹੋ ਚਲਦੀ ਰਹੇ। ਜੇ ਕਿਤੇ ਅਜਿਹਾ ਹੋ ਗਿਆ ਤਾਂ ਸਿੱਖ ਕੌਮ ਬ੍ਰਾਹਮਣੀ ਕਰਮਕਾਂਡਾਂ ਅਤੇ ਡੇਰੇਦਾਰਾਂ ਦੀ “ਗੋਹ ਵਾਂਗ ਚਿੰਬੜੀ” ਗੁਲਾਮੀ ਨੂੰ ਗਲੋਂ ਲਾਹ ਸੁੱਟੇਗੀ ਅਤੇ ਅਜ਼ਾਦ ਹੋ ਕੇ “ਨਾਨਕ ਰਾਜ ਚਲਾਇਆ” ਵਾਲੇ ਰਾਜ-ਭਾਗ ਵੱਲ ਵਧੇਗੀ, ਸੰਸਾਰ ਵਿੱਚ ਸਿਰ ਉੱਚਾ ਕਰਕੇ ਵਿਚਰੇਗੀ। ਹੁਣ ਬਹੁਤ ਸਾਰੀਆਂ ਜਥੇਬੰਦੀਆਂ ਨੇ ਅਸਲੀ ਨਾਨਕਸ਼ਾਹੀ ਕੈਲੰਡਰ ਨੂੰ ਮਾਨਤਾ ਦੇ ਕੇ ਸਿੱਖੀ ਦੇ ਕੀਤੇ ਜਾ ਰਹੇ ਭਗਵਾਕਰਨ ਨੂੰ ਰੱਦ ਕਰ ਦਿੱਤਾ ਹੈ। ਅੱਜ ਗੁਰਦੁਆਰਿਆਂ, ਗੁਰਧਾਮਾਂ-ਤਖਤਾਂ ਆਦਿਕ ਚੋਂ ਸਿੱਖੀ ਸਰੂਪ ਵਿੱਚ ਵੱਡੇ-ਵੱਡੇ ਔਹਦਿਆਂ ਤੇ ਬਿਰਾਜਮਾਨ ਕੇਸਾਧਾਰੀ, ਕਰਮਕਾਂਡੀ ਡੇਰਿਆਂ ਨਾਲ ਸਬੰਧਤ ਭੇਖੀਆਂ ਨੂੰ ਗੁਰਮਤਿ ਦੀ ਐਨਕ ਨਾਲ ਪਛਾਣ ਕੇ ਉਨ੍ਹਾਂ ਤੋਂ ਧਰਮ ਅਸਥਾਂਨ ਅਜ਼ਾਦ ਕਰਾਏ ਜਾਣ ਅਤੇ ਕੌਮੀ ਸਹਿਮਤੀ ਨਾਲ ਗੁਰਮੁਖ ਜਨਾਂ ਨੂੰ ਗੁਰਧਾਮਾਂ ਦੀ ਸੇਵਾ ਸੌਂਪੀ ਜਾਵੇ, ਤਾਂ ਹੀ ਅਜਿਹੇ ਅਖੌਤੀ, ਅੰਧ ਵਿਸ਼ਵਾਸ਼ੀ ਅਨਮਤੀ ਤਿਉਹਾਰਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

Friday, November 26, 2010

ਮਿਸਲ ਸ਼ਹੀਦਾਂ ਦੇ ਜਥੇਦਾਰ ਸਿਰਲੱਥ ਯੋਧੇ ਬਾਬਾ ਦੀਪ ਸਿੰਘ ਸ਼ਹੀਦ ਪਹੂਵਿੰਡ-ਅੰਮ੍ਰਿਤਸਰ☬

ਮਿਸਲ ਸ਼ਹੀਦਾਂ ਦੇ ਜਥੇਦਾਰ ਸਿਰਲੱਥ ਯੋਧੇ ਬਾਬਾ ਦੀਪ ਸਿੰਘ ਸ਼ਹੀਦ ਪਹੂਵਿੰਡ-ਅੰਮ੍ਰਿਤਸਰ☬

(ਅਵਤਾਰ ਸਿੰਘ ਮਿਸ਼ਨਰੀ)





ਐਸੇ ਬੁੱਢੇ ਸ਼ੇਰ ਸਿਰਲੱਥ ਯੋਧੇ ਬਾਬਾ ਦੀਪ ਸਿੰਘ ਦਾ ਜਨਮ ਜਨਵਰੀ ਸੰਨ 1682 ਈ. ਨੂੰ ਭਾਈ ਭਗਤਾ ਜੀ ਦੇ ਘਰ ਮਾਤਾ ਜਿਉਣੀ ਦੀ ਪਵਿਤਰ ਕੁੱਖੋਂ ਪਿੰਡ ਪਹੂਵਿੰਡ (ਅੰਮ੍ਰਿਤਸਰ) ਵਿਖੇ ਹੋਇਆ। ਬਾਬਾ ਜੀ ਦਾ ਪਹਿਲਾ ਨਾਮ ਦੀਪਾ ਸੀ ਜੋ ਸਿੰਘ ਸਜਣ ਮਗਰੋਂ ਦੀਪ ਸਿੰਘ ਹੋ ਗਿਆ। ਬਾਬਾ ਜੀ ਛੋਟੀ ਉੱਮਰ ਵਿੱਚ ਹੀ ਸਰਬੰਸਦਾਨੀ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਰਨ ਵਿੱਚ ਰਹੇ ਅਤੇ ਬੰਦ-ਬੰਦ ਕਟੌਣ ਵਾਲੇ ਭਾਈ ਮਨੀ ਸਿੰਘ ਸ਼ਹੀਦ ਕੋਲੋਂ ਗੁਰਮਤਿ ਦਾ ਗਿਆਨ ਪ੍ਰਾਪਤ ਕੀਤਾ। ਬਾਬਾ ਜੀ ਜਿੱਥੇ ਖਿਡਾਰੀ, ਸ਼ਸ਼ਤਰਧਾਰੀ ਅਤੇ ਸਿ਼ਕਾਰੀ ਸਨ ਓਥੇ ਇੱਕ ਚੰਗੇ ਲਿਖਾਰੀ ਅਤੇ ਵਿਦਵਾਨ ਵੀ ਸਨ। ਆਪ ਜੀ ਨੇ ਛੋਟੀਆਂ ਮੋਟੀਆਂ ਕਈ ਜੰਗਾਂ ਵਿੱਚ ਸ਼ਸ਼ਤਰਾਂ ਦੇ ਜੌ਼ਹਰ ਵੀ ਦਿਖਾਏ। ਆਪ ਜੀ ਨੇ ਗੁਰੂ ਕਲਗੀਧਰ ਜੀ ਤੋਂ ਮਾਲਵੇ ਖੇਤਰ ਦਮਦਮਾਂ ਸਾਹਿਬ (ਸਾਬੋ ਕੀ ਤਲਵੰਡੀ) ਵਿਖੇ ਗੁਰਬਾਣੀ ਦੇ ਅਰਥ ਕਥਾ-ਵਿਚਾਰ ਸਿੱਖੇ ਸਨ ਅਤੇ ਗੁਰੂ ਜੀ ਨੇ ਇਸ ਯੋਧੇ ਦੀ ਗੁਰਮਤਿ ਪ੍ਰਤੀ ਲਗਨ, ਸੇਵਾ ਅਤੇ ਬਹਾਦਰੀ ਕਰਤਵ ਦੇਖ ਕੇ ਆਪ ਜੀ ਦੀ ਸੇਵਾ ਭਾ. ਮਨੀ ਸਿੰਘ ਜੀ ਨਾਲ ਰਲ ਕੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਦੇ ਹੋਰ ਉਤਾਰੇ ਕਰਨ ਅਤੇ ਗੁਰਬਾਣੀ ਦੇ ਅਰਥ ਅੱਗੇ ਸਿੰਘਾਂ ਨੂੰ ਸਿਖਾਉਣ ਦੀ ਲਾਈ ਸੀ ਜੋ ਆਪ ਜੀ ਨੇ ਬਾਖੂਬੀ ਨਿਭਾਈ।

ਆਪ ਗੁਰਮੱਤੀ ਜੀਵਨ ਵਿੱਚੋਂ ਸਮਾਂ ਕੱਢ ਕੇ ਜੰਗਾਂ ਯੁੱਧਾਂ ਵਿੱਚ ਵੀ ਹਿੱਸਾ ਲੈਂਦੇ ਸਨ। ਉਸ ਵੇਲੇ ਮੁਗਲੀਆ ਹਕੂਮਤ ਸਿੱਖਾਂ ਦਾ ਚੁਣ ਚੁਣ ਕੇ ਸਿ਼ਕਾਰ ਕਰਦੀ ਹੋਈ ਸਿੱਖ ਧਰਮ ਨੂੰ ਮਲੀਆਮੇਟ ਕਰਨ ਤੇ ਤੁੱਲੀ ਹੋਈ ਸੀ। ਜਦੋਂ ਸੰਨ 1756 ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਹਿੰਦ ਤੇ ਚੌਥਾ ਹਮਲਾ ਕੀਤਾ ਅਤੇ ਇੱਥੋਂ ਦੇ ਵੱਖ-ਵੱਖ ਥਾਵਾਂ ਤੇ ਲੁੱਟਮਾਰ ਕਰਦਾ ਹੋਇਆ ਵਾਪਸ ਜਾ ਰਿਹਾ ਸੀ ਉਸ ਸਮੇਂ ਉਸ ਕੋਲ ਜਿੱਥੇ ਭਾਰੀ ਮਾਤਰਾ ਵਿੱਚ ਸੋਨਾ ਚਾਂਦੀ ਅਤੇ ਹੋਰ ਬੇਕੀਮਤਾ ਸਾਜੋ ਸਮਾਨ ਸੀ ਓਥੇ ਹਜ਼ਾਰਾਂ ਜਵਾਨ ਕੁਆਰੀਆਂ ਲੜਕੀਆਂ ਅਤੇ ਵਿਆਹੀਆਂ ਹੋਈਆਂ ਔਰਤਾਂ ਵੀ ਪਕੜ ਕੇ ਮਨ ਪ੍ਰਚਾਵੇ ਲਈ ਲੈ ਕੇ ਰਿਹਾ ਸੀ। ਜਦ ਇਹ ਖਬਰ ਅਣਖੀ ਯੋਧੇ ਬਾਬਾ ਦੀਪ ਸਿੰਘ ਨੂੰ ਮਿਲੀ ਤਾਂ ਆਪ ਜੀ ਨੇ ਸਾਥੀ ਸਿੱਖਾਂ ਨਾਲ ਗੁਰਮਤਾ ਕਰਕੇ ਅਕੱਟ ਫੈਂਸਲਾ ਲਿਆ ਕਿ ਹਕੂਮਤ, ਫਿਰਕਾ ਪ੍ਰਸਤੀ ਦੇ ਨਸ਼ੇ ਵਿੱਚ ਗ੍ਰਸਤ ਅਯਾਸ, ਜ਼ਾਲਮ਼ ਅਤੇ ਅਥਰੇ ਸਾਨ੍ਹਾਂ ਵਾਂਗ ਭੂਤਰ ਹੋਏ ਅਬਦਾਲੀ ਕੋਲੋਂ ਦੇਸ਼ ਦੀ ਧੰਨ ਦੌਲਤ ਅਤੇ ਇਜ਼ਤ (ਬਹੂ ਬੇਟੀਆਂ) ਆਦਿ ਨੂੰ ਹਰ ਹੀਲੇ ਛੁਡਾਉਣਾ ਹੈ। ਇਉਂ ਬਾਬਾ ਜੀ ਦੀ ਸੁਚੱਜੀ ਅਗਵਾਈ ਵਿੱਚ ਖੂੰਖਾਰ ਅਬਦਾਲੀ ਤੇ ਜਬਰਦਸਤ ਧਾਵਾ ਬੋਲ ਕੇ ਸਾਰਾ ਕੀਮਤੀ ਸਮਾਨ ਅਤੇ ਹਿੰਦੂ ਔਰਤਾਂ ਅਬਲਾਵਾਂ ਨੂੰ ਛਡਾਇਆ, ਜਿਸ ਵਿੱਚ ਲਗ-ਪਗ 300 ਹਿੰਦੋਸਤਾਨੀ ਇਸਤਰੀਆਂ 100 ਜਵਾਨ ਲੜਕੇ ਵੀ ਸਨ। ਅਗਲੇ ਹੱਲੇ ਵਿੱਚ ਬਾਬਾ ਜੀ ਦੀ ਅਗਵਾਈ ਵਿੱਚ ਸਿੰਘਾਂ ਨੇ 2200 ਦੇ ਕਰੀਬ ਔਰਤਾਂ ਜਿਨ੍ਹਾਂ ਨੂੰ ਹਿੰਦੂਆਂ ਵਿੱਚ ਮਰਦ ਪ੍ਰਧਾਨ ਸਮਾਜ ਨੇ ਅਬਲਾਵਾਂ ਬਣਾ ਰੱਖਿਆ ਸੀ ਨੂੰ ਛੁਡਾ ਕੇ ਉਨ੍ਹਾਂ ਦੇ ਘਰੋ ਘਰੀਂ ਪੁਚਾਇਆ ਪਰ ਫਿਰ ਵੀ ਬਹੁਤ ਸਾਰੀਆਂ ਹਿੰਦੂ ਬੀਬੀਆਂ ਵਾਪਸ ਨਾਂ ਗਈਆਂ ਅਤੇ ਇਜ਼ਤ ਆਬਰੂ ਬਚਾਉਣ ਵਾਲੇ ਸਿੰਘਾਂ ਦੇ ਦਲ ਵਿੱਚ ਰਲ ਕੇ ਸਿੰਘ ਸਜ ਗਈਆਂ ਕਿਉਂਕਿ ਸਿੰਘਾਂ ਨੇ ਇਜ਼ਤ ਬਚਾਉਣ ਵੇਲੇ ਜਾਤ-ਪਾਤ ਜਾਂ ਮਜ਼੍ਹਬ ਨਹੀਂ ਸੀ ਦੇਖਿਆ ਸਗੋਂ ਮਨੁੱਖਤਾ ਦੀ ਖਾਤਰ ਇਹ ਧਰਮ ਪਾਲਿਆ ਸੀ। ਲੋਕ ਸਿੰਘਾਂ ਦੇ ਐਸੇ ਕਾਰਨਾਮੇ ਕਰਤਵ ਦੇਖ ਕੇ ਉਨ੍ਹਾਂ ਨੂੰ ਆਪਣੀ ਇਜ਼ਤ ਆਬਰੂ ਦੇ ਰਾਖੇ ਸਮਝਣ ਲੱਗ ਪਏ ਸਨ ਅਤੇ ਜਦ ਕੋਈ ਐਸੀ ਘਟਨਾਂ ਵਾਪਰਦੀ ਤਾਂ ਲੋਕ ਕਹਿ ਉੱਠਦੇ “ਮੋੜੀਂ ਬਾਬਾ ਕੱਛ ਵਾਲਿਆ ਛਈ, ਰੰਨ ਬਸਰੇ ਨੂੰ ਗਈ” ਜਦ ਤਾਂ ਕੋਈ ਹਿੰਦੂ ਸਮਰਾਟ ਮਰਹੱਟਾ, ਰੁਹੇਲਾ, ਰਾਜਪੂਤ ਇਨ੍ਹਾਂ ਆਤਰ ਹੋਈਆਂ ਅਬਲਾਵਾਂ ਦੀ ਮਦਦ ਤੇ ਨਾਂ ਪੁੱਜਾ ਜੋ ਹਕੂਮਤ ਦੇ ਨਸ਼ੇ ਵਿੱਚ ਸੰਨ 1984 ਨੂੰ ਅਹਿਸਾਨ ਫਰਮੋਸ਼ ਅਤੇ ਬੇਗੈਰਤਾ ਹੋ ਉਨ੍ਹਾਂ ਹੀ ਸਿੰਘਾਂ ਦੇ ਵਾਰਸਾਂ ਦੇ ਘਰਾਂ ਨੂੰ ਲੁੱਟਦਾ, ਅੱਗ ਲਾਉਂਦਾ ਅਤੇ ਬੇਬਸ ਔਰਤਾਂ ਦੀ ਸ਼ਰੇਆਮ ਇਜ਼ਤ ਲੁੱਟ ਰਿਹਾ ਸੀ। ਖੈਰ! ਆਪਾਂ ਆਪਣੇ ਵਿਸ਼ੇ ਵੱਲ ਆਈਏ।

ਅਬਦਾਲੀ ਸਿੰਘਾਂ ਕੋਲੋਂ ਆਪਣੀ ਚੰਗੀ ਝਾੜ-ਝੰਬ ਅਤੇ ਲੁੱਟ-ਖੋਹ ਕਰਵਾ ਕੇ ਜਾਂਦਾ ਹੋਇਆ ਆਪਣੇ ਪੁੱਤਰ ਤੈਮੂਰ ਸ਼ਾਹ ਨੂੰ ਪੰਜਾਬ ਦਾ ਸੂਬੇਦਾਰ ਅਤੇ ਜ਼ਹਾਨ ਖਾਂ ਨੂੰ ਸੈਨਾਪਤੀ ਬਣਾ ਕੇ ਇਹ ਐਲਾਨ ਕਰ ਗਿਆ ਕਿ ਸਿੱਖੀ ਦੇ ਧੁਰੇ ਅੰਮ੍ਰਿਤਸਰ ਨੂੰ ਢਹਿ ਢੇਰੀ ਕੀਤਾ ਅਤੇ ਸਰੋਵਰ ਨੂੰ ਪੂਰ ਦਿੱਤਾ ਜਾਵੇ।ਇਸ ਹੁਕਮ ਦੀ ਤਾਮੀਲ ਕਰਦਿਆਂ ਜ਼ਹਾਨ ਖਾਂ ਨੇ ਭਾਰੀ ਲਾਓ ਲਸ਼ਕਰ ਲੈ ਕੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਉੱਤੇ ਜਬਰਦਸਤ ਹਮਲਾ ਕਰ ਦਿੱਤਾ। ਉਸ ਵੇਲੇ ਬਾਬਾ ਗੁਰਬਖਸ਼ ਸਿੰਘ ਜੀ “ਲੀਲ ਪਿੰਡ” ਵਾਸੀ ਨੇ ਕਰੀਬ ਆਪਣੇ 30 ਸਾਥੀਆਂ ਨਾਲ ਇਸ ਦੁਰਾਨੀ ਉੱਤੇ ਸਾਹਮਣਿਓਂ ਮੂੰਹ ਤੋੜਵਾਂ ਹੱਲਾ ਬੋਲ ਕੇ ਇਸ ਦੀਆਂ ਫੌਜਾਂ ਵਿੱਚ ਅਫੜਾ-ਤੜਫੀ ਪੈਦਾ ਕਰ ਦਿੱਤੀ ਪਰ ਸ਼ਾਹੀ ਫੌਜਾਂ ਭਾਰੀ ਗਿਣਤੀ ਵਿੱਚ ਹੋਣ ਕਰਕੇ ਸਿੰਘਾਂ ਦਾ ਬਹੁਤਾ ਵੱਸ ਨਾਂ ਚੱਲਿਆ ਫਿਰ ਵੀ ਵੈਰੀ ਦੇ ਸਨਮੁੱਖ ਲੋਹੇ ਨਾਲ ਲੋਹਾ ਖੜਕਾਉਂਦੇ ਸਿੰਘ ਸ਼ਹੀਦ ਹੋ ਗਏ ਪਰ ਵੈਰੀ ਦੇ ਕਾਬੂ ਨਹੀਂ ਆਏ। ਹਕੂਮਤ ਦੇ ਨਸ਼ੇ ਵਿੱਚ ਬਦਮਸਤ ਜ਼ਹਾਨ ਖਾਂ ਸ਼ਾਹੀ ਲਸ਼ਕਰ ਦੀ ਮਦਦ ਨਾਲ ਦਰਬਾਰ ਸਾਹਿਬ ਤੇ ਕਾਬਜ ਹੋ ਕੇ ਪਵਿਤਰ ਸਰੋਵਰ ਨੂੰ ਪੂਰ, ਸਰਬਸਾਂਝੇ ਅਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਬੇਅਦਬੀ ਕਰ, ਸਮੁੱਚੇ ਦਰਬਾਰ ਸਹਿਬ ਦੇ ਏਰੀਏ ਨੂੰ ਘੇਰਾ ਪਾ, ਸ਼ਾਹੀ ਫੌਜਾਂ ਦਾ ਪਹਿਰਾ ਲਗਾ ਕੇ ਵਾਪਸ ਮੁੜ ਗਿਆ। ਜਦ ਇਸ ਘੋਰ ਬੇਦਬੀ ਦੀ ਖਬਰ ਬੁੱਢੇ ਸ਼ੇਰ ਬਾਬਾ ਦੀਪ ਸਿੰਘ ਜੀ ਨੂੰ ਦਮਦਮੇ (ਸਾਬੋ ਕੀ ਤਲਵੰਡੀ) ਵਿਖੇ ਮਿਲੀ ਤਾਂ ਬਾਬਾ ਜੀ ਅਤੇ ਸਾਥੀ ਸੂਰਮਿਆਂ ਦੇ ਸੀਨੇ ਧੜਕ, ਡੌਲੇ ਫੜਕ ਅਤੇ ਗੈਰਤ ਦੇ ਭਾਂਬੜ ਮੱਚ ਉੱਠੇ। ਬਾਬਾ ਜੀ ਨੇ ਉਸੇ ਵੇਲੇ ਬੇਅਦਬੀ ਕਰਨ ਵਾਲੇ ਜ਼ਾਲਮਾਂ ਨੂੰ ਸੋਧਣ ਦਾ ਐਲਾਨ ਕਰਦੇ ਹੋਏ ਕਿਹਾ ਕਿ ਸਿੰਘੋ! ਗੁਰਧਾਮ ਸਾਨੂੰ ਪ੍ਰਾਣਾਂ ਤੋਂ ਵੀ ਪਿਆਰੇ ਹਨ ਫਿਰ ਉਹ ਅਸਥਾਨ ਜਿੱਥੇ ਚਹੁੰ ਵਰਨਾਂ ਨੂੰ ਸਾਂਝਾ ਉਪਦੇਸ਼ ਮਿਲਦਾ ਹੈ, ਜਿੱਥੋਂ ਭੁੱਖਿਆਂ ਨੂੰ ਰੋਟੀ, ਬੇਆਸਰਿਆਂ ਨੂੰ ਆਸਰਾ, ਨਿਥਾਵਿਆਂ ਨੂੰ ਥਾਂ, ਨਿਗੱਤਿਆਂ ਨੂੰ ਗਤਿ, ਨਿਪੱਤਿਆਂ ਨੂੰ ਪਤਿ, ਰਾਹੀਆਂ ਨੂੰ ਰੈਣ ਬਸੇਰਾ, ਸੱਚ ਦੇ ਪੁਜਾਰੀਆਂ ਨੂੰ ਆਤਮ ਬਲ ਮਿਲਦਾ, ਬੇਪੱਤਿਆਂ ਦੀ ਪਤਿ ਢੱਕੀ ਅਤੇ ਇਜ਼ਤ ਬਚਾਈ ਜਾਂਦੀ ਹੈ ਓਥੇ ਇਸ ਜ਼ਾਲਮ ਹਕੂਮਤ ਨੇ ਐਸਾ ਪਾਪ ਕਮਾਇਆ ਹੈ ਜਿਸ ਦੀ ਸਜਾ ਗੁਰੂ ਕਾ ਖਾਲਸਾ ਦੇਣੀ ਜਾਣਦਾ ਹੈ “ਗੁਰ ਕੀ ਨਿੰਦਾ ਸੁਣੇ ਨਾ ਕਾਨ। ਭੇਟਤ ਕਰੇ ਸੰਗ ਕ੍ਰਿਪਾਨ” ਦੇ ਸਿਧਾਂਤ ਤੇ ਪਹਿਰਾ ਦਿੰਦੇ ਹੋਏ ਤਿਆਰ ਹੋ ਜਾਓ! ਬਾਬਾ ਜੀ ਨੇ ਖੰਡੇ ਦੀ ਨੋਕ ਨਾਲ ਲਕੀਰ ਕੱਢੀ ਕਿ ਗੁਰੂ ਸਿਧਾਂਤਾਂ ਦੀ ਰਾਖੀ ਲਈ ਜਾਨਾਂ ਵਾਰਨ ਅਤੇ ਕੁਰਬਾਨ ਹੋਣ ਵਾਲੇ ਲਕੀਰ ਟੱਪ ਆਓ! ਐਸੀ ਲਹੂ ਭਰੀ ਤਕਰੀਰ ਦਾ ਜਾਦੂਈ ਅਸਰ ਹੋਇਆ ਕਿ ਇੱਕ ਵੀ ਸਿੰਘ ਪਿੱਛੇ ਨਾਂ ਹਟਿਆ ਸਾਰੇ ਲਕੀਰ ਪਾਰ ਕਰ ਗਏ। ਬਾਬਾ ਜੀ ਅਰਦਾਸਾ ਸੋਧ ਕੇ, ਸਾਥੀ ਯੋਧਿਆਂ ਸਮੇਤ ਵੈਰੀ ਨੂੰ ਕੀਤੇ ਦਾ ਫਲ ਭੁਗਤਾਉਣ ਲਈ, ਘੋੜਿਆਂ ਤੇ ਕਾਠੀਆਂ ਪਾ, ਸ਼ਸ਼ਤਰ-ਬਸਤਰ ਸੂਤ ਕੇ ਪਿੰਡੋ-ਪਿੰਡੀ ਘੋੜਿਆਂ ਨੂੰ ਅੱਡੀਆਂ ਮਾਰਦੇ, ਦਰਬਾਰ ਸਾਹਿਬ ਦੀ ਬੇਅਦਬੀ ਦੀ ਖਬਰ ਦਾ ਪੱਲੂ ਫੇਰਦੇ ਅਤੇ, ਮਾਰੋ-ਮਾਰ ਕਰਦੇ ਹੋਏ ਸ੍ਰੀ ਅੰਮ੍ਰਿਤਸਰ ਵੱਲ ਵੱਧਣ ਲੱਗੇ।ਪਿੰਡਾਂ-ਸ਼ਹਿਰਾਂ ਦੇ ਲੋਕ ਵੀ ਬਾਬਾ ਦੀਪ ਸਿੰਘ ਦੇ ਕਾਫਲੇ ਨਾਲ ਘੋੜੇ ਅਤੇ ਕ੍ਰਿਪਾਨਾਂ ਸਮੇਤ ਰਲਦੇ ਗਏ। ਇਉਂ 500 ਸਿੰਘਾਂ ਦਾ ਜਥਾ ਜੋ ਦਮਦਮੇ ਤੋਂ ਤੁਰਿਆ ਸੀ ਅੰਮ੍ਰਿਤਸਰ ਤੱਕ ਪਹੁੰਚਦਿਆਂ 5000 ਦੀ ਗਿਣਤੀ ਟੱਪ ਗਿਆ। ਓਧਰ ਜਦ ਜ਼ਹਾਨ ਖਾਂ ਨੂੰ ਇਸ ਦਾ ਪਤਾ ਲੱਗਾ ਤਾਂ ਉਸ ਨੂੰ ਹੱਥਾਂ-ਪੈਰਾਂ ਦੀ ਪੈ ਗਈ ਅਤੇ 20,000 ਫੌਜ ਲੈ ਕੇ ਆਇਆ ਅਤੇ ਅੰਮ੍ਰਿਤਸਰ ਤੋਂ ਪੰਜ ਕੁ ਮੀਲ ਦੀ ਦੂਰੀ ਤੇ ਸਿੰਘਾਂ ਉੱਤੇ ਟੁੱਟ ਪਿਆ, ਬੜਾ ਭਿਆਨਕ ਜੰਗ ਹੋਇਆ। ਸਿੰਘਾਂ ਨੇ ਬਕਰਿਆਂ ਵਾਂਗ ਵੈਰੀ ਝਟਕਾਏ, ਸਿੰਘਾਂ ਦੇ ਜੋਸ਼ ਅੱਗੇ ਖੂੰਖਾਰ ਸ਼ਾਹੀ ਫੌਜਾਂ ਦੀ ਪੇਸ਼ ਨਾਂ ਗਈ ਉਹ ਪਿੱਛੇ ਨੂੰ ਭੱਜਣ ਲੱਗੀ ਤਾਂ ਐਨ ਉਸੇ ਵਕਤ ਜਰਨੈਲ ਅਤਾਈ ਖਾਂ ਹੋਰ ਤਾਜਾ ਦਮ ਫੌਜ ਲੈ ਪੁੱਜਾ।

ਇਧਰ ਬਾਬਾ ਦੀਪ ਸਿੰਘ ਜੀ ਅਨੇਕਾਂ ਫੱਟ ਸਰੀਰ ਤੇ ਖਾ ਕੇ ਵੀ ਖੰਡਾ ਖੜਕਾਉਂਦੇ ਹੋਏ ਵੈਰੀਆਂ ਦੇ ਆਹੂ ਲਾਹ ਰਹੇ ਸਨ ਕਿ ਅਚਾਨਕ ਇੱਕ ਸਾਂਝਾ ਵਾਰ ਬਾਬਾ ਜੀ ਅਤੇ ਜਹਾਨ ਖਾਂ ਦਾ ਹੋ ਗਿਆ ਜਿਸ ਵਿੱਚ ਜਿੱਥੇ ਜਹਾਨ ਖਾਂ ਦਾ ਸਿਰ ਮੋਛੇ ਵਾਂਗ ਵੱਢਿਆ ਗਿਆ ਓਥੇ ਬਾਬਾ ਜੀ ਦੀ ਵੀ ਸਾਂਝੇ ਵਾਰ ਵਿੱਚ ਅੱਧੀ ਧੌਣ ਕੱਟੀ ਗਈ। ਸਿਰਲੱਥ ਯੋਧਾ ਘਬਰਾਇਆ ਨਹੀਂ ਸਗੋਂ ਇਸ ਗਰਮ ਜੋਸ਼ੀ ਵਿੱਚ ਇੱਕ ਹੱਥ ਨਾਲ ਸੀਸ ਨੂੰ ਸਹਾਰਾ ਦੇ ਅਤੇ ਦੂਜੇ ਹੱਥ ਨਾਲ ਖੰਡਾ ਵੌਂਹਦੇ ਹੋਏ ਵੈਰੀ ਨੂੰ ਭਾਜੜਾਂ ਪਾਈ ਗਿਆ। ਜੋ ਲੋਕ ਇਹ ਸੀਨ ਦੇਖ ਰਹੇ ਸਨ ਉਨ੍ਹਾਂ ਦੀਆਂ “ਮੂੰਹ ਚ’ ਉਂਗਲਾਂ ਪੈ ਗਈਆਂ” ਕਿ ਪਤਾ ਨਹੀਂ ਇਹ ਗੁਰੂ ਦੇ ਸਿੱਖ ਕਿਹੜੀ ਮਿਟੀ ਦੇ ਬਣੇ ਹਨ, ਗੁਰੂ ਨੇ ਇਨ੍ਹਾਂ ਵਿੱਚ ਐਸੀ ਸਪ੍ਰਿਟ ਭਰੀ ਹੈ ਕਿ ਇਹ ਸਿਰ ਕੱਟੇ ਜਾਣ ਤੇ ਵੀ ਜਾਹੋ-ਜਲਾਲ ਨਾਲ ਮੈਦਾਨ ਵਿੱਚ ਲੜੀ ਜਾ ਰਹੇ ਹਨ। ਇਨ੍ਹਾਂ ਦੇ ਗੁਰੂ ਨੇ ਵਾਕਿਆ ਹੀ ਗੁਰਬਾਣੀ ਵਿੱਚ ਦਰਸਾਇਆ ਹੈ ਕਿ “ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰ ਧਰ ਤਲੀ ਗਲੀ ਮੇਰੀ ਆਓ” ਸਿੰਘ ਵਾਕਿਆ ਹੀ ਜਾਨਾਂ ਤੱਲੀ ਤੇ ਰੱਖ, ਭਾਵ ਆਪਾ ਗੁਰੂ ਨੂੰ ਸਮਰਪਣ ਕਰਕੇ, ਐਸੇ ਸਰੂਰ ਵਿੱਚ ਕਟੇ-ਵੱਢੇ ਵੀ ਲੜੀ ਜਾ ਰਹੇ ਹਨ। ਆਖਰ ਬਾਬਾ ਜੀ ਆਖਰੀ ਦਮ ਤੱਕ ਵੈਰੀ ਨਾਲ ਜੂਝਦੇ ਹੋਏ ,ਜ਼ਹਾਨ ਖਾਂ ਵਰਗੇ ਖੱਬੀ ਖਾਂ ਜਰਨੈਲ ਨੂੰ ਸੈਂਕੜਿਆਂ ਸਮੇਤ ਵੱਢ-ਕੱਟ ਕੇ, ਕੀਤੀ ਦਾ ਫਲ ਭੁਗਤਾਉਂਦੇ ਹੋਏ, ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਰਾਮਸਰ ਦੇ ਅਸਥਾਂਨ ਉੱਤੇ ਲਾਸਾਨੀ ਸ਼ਹੀਦੀ ਪਾ ਗਏ। ਜਿੱਥੇ ਅੱਜ ਕੱਲ ਗੁਰਦੁਆਰਾ ਸ਼ਹੀਦ ਗੰਜ ਸੁਭਾਇਮਾਨ ਹੈ। ਇਉਂ ਬੁੱਢਾ ਸ਼ੇਰ ਬਾਬਾ ਦੀਪ ਸਿੰਘ ਕਰੀਬ 80 ਸਾਲ ਦੀ ਵਡੇਰੀ ਉੱਮਰ ਵਿੱਚ 18 ਸੇਰ ਦਾ ਖੰਡਾ ਚਲਾਉਂਦਾ ਹੋਇਆ ਇਹ ਦਰਸਾ ਗਿਆ ਕਿ ਗੁਰੂ ਦੀ ਰਹਿਮਤ ਨਾਲ ਬੁੱਢੇ ਵੀ ਹਜਾਰਾਂ ਜਵਾਨਾਂ ਨੂੰ ਮਾਤ ਪਾਉਂਦੇ, ਗੁਰੂ ਤੋਂ ਕੁਰਬਾਨ ਹੁੰਦੇ ਹੋਏ, ਗੁਰੂ ਵੱਲ ਕੈਰੀ ਅੱਖ ਕਰਕੇ ਵੇਖਣ ਵਾਲਿਆਂ ਦੀਆਂ ਬਾਜ਼ ਵਾਂਗ ਝੜਪ ਮਾਰ ਕੇ ਅੱਖਾਂ ਕੱਢ ਸਕਦੇ ਹਨ।

ਜਰਾ ਇਧਰ ਧਿਆਨ ਦਿਓ ਕਿ ਸਿੱਖ ਧਰਮ ਅਤੇ ਸਿੱਖਾਂ ਦੇ ਕੇਂਦਰੀ ਅਸਥਾਨ ਹਰੇਕ ਹਕੂਮਤ ਅਤੇ ਧਰਮ ਦੀਆਂ ਅੱਖਾਂ ਵਿੱਚ ਰੜਕੇ ਹਨ ਕਿਉਂਕਿ ਓਥੇ ਸੱਚ-ਜਥਾਰਥ ਦਾ ਪ੍ਰਚਾਰ ਅਤੇ ਪਸਾਰ ਹੁੰਦਾ ਹੈ ਅਤੇ ਮਨੋ ਕਲਪਿਤ ਕਥਾ-ਕਹਾਣੀਆਂ ਸੁਣਾ ਕੇ, ਅੰਧਵਿਸ਼ਵਾਸ਼ ਫਲਾ ਕੇ, ਲੋਕਾਈ ਨੂੰ ਲੁਟਿਆ ਨਹੀਂ ਜਾਂਦਾ, ਜੋ ਬਾਕੀ ਕਈ ਧਰਮਾਂ ਵਿੱਚ ਹੁੰਦਾ ਸੀ ਤੇ ਅੱਜ ਵੀ ਹੋ ਰਿਹਾ ਹੈ। ਪਰ ਬਦ ਕਿਸਮਤੀ ਨਾਲ ਐਸਾ ਗਿਆਨ-ਵਿਗਿਆਨਮਈ ਸਦਾ ਅਗਾਂਹ ਵਧੂ ਧਰਮ ਭੇਖੀ ਅਤੇ ਧੋਖੇਬਾਜ ਧਾਰਮਿਕ ਅਤੇ ਰਾਜਨੀਤਕ ਲੀਡਰਾਂ ਦੇ ਸਕੰਜੇ ਵਿੱਚ ਆ ਚੁੱਕਾ ਹੈ। ਜੋ ਗੁਰੂ ਗ੍ਰੰਥ ਸਾਹਿਬ (ਸੱਚ ਦੀ ਬਾਣੀ) ਨੂੰ ਕੇਵਲ ਤੇ ਕੇਵਲ ਰੁਮਾਲਿਆਂ ਵਿੱਚ ਢੱਕ, ਧੂਫਾਂ ਧੁਖਾ, ਗਿਣਤੀ-ਮਿਣਤੀ ਦੇ ਪਾਠ, ਕੀਰਤਨ ਅਤੇ ਕਥਾ ਕਰ ਪੈਸੇ ਹੀ ਨਹੀਂ ਕਮਾ ਰਹੇ ਸਗੋਂ ਗੁਰੂ ਸਿਧਾਂਤਾਂ ਦੀ ਬੇਅਦਬੀ ਵੀ ਕਰ ਰਹੇ ਹਨ। ਅੱਜ ਕੌਮ ਨੂੰ ਬਾਬਾ ਦੀਪ ਸਿੰਘ ਵਰਗੇ ਸੰਤ-ਸਿਪਾਹੀ ਜਥੇਦਾਰ ਆਗੂਆਂ ਦੀ ਲੋੜ ਹੈ, ਜੋ ਅੱਜ ਹੋ ਰਹੀ ਗੁਰੂ ਸਿਧਾਂਤਾਂ ਦੀ ਐਸੀ ਘੋਰ ਬੇਦਬੀ ਨੂੰ ਗੁਰ-ਸ਼ਬਦ ਅਤੇ ਸਾਂਝੀਵਾਲਤਾ ਦੇ ਖੰਡੇ ਨਾਲ ਰੋਕ ਸੱਕਣ ਪਰ ਅਜੋਕੇ ਭੇਖਧਾਰੀ ਆਗੂਆਂ ਨੇ ਬਾਬਾ ਜੀ ਦੇ ਸਿਧਾਂਤਕ ਕਾਰਨਾਮਿਆਂ ਨੂੰ ਵੀ ਕਰਾਮਾਤਾਂ ਨਾਲ ਜੋੜ ਦਿੱਤਾ ਹੈ। ਜੋ ਆਪਣੇ ਆਪ ਨੂੰ ਬਾਬਾ ਜੀ ਦੇ ਵਾਰਸ ਦਸਦੇ ਹੋਏ ਸੰਤ, ਬ੍ਰਹਮ ਗਿਆਨੀ ਅਤੇ ਮਹਾਂਰਾਜ ਅਖਵਾ ਰਹੇ ਹਨ ਅਤੇ ਕਰਮ ਬ੍ਰਾਹਮਣਾਂ ਵਾਲੀ ਬੇਲੋੜੀ ਸੁੱਚ-ਭਿੱਟ ਵਾਲੇ ਕਰ ਰਹੇ ਹਨ। ਜਿਵੇਂ ਗੁਰੂ ਗਰੰਥ ਸਾਹਿਬ ਜੀ ਜੋ “ਸ਼ਬਦ ਗੁਰ” ਹਨ ਉਨ੍ਹਾਂ ਨਾਲ ਧੂਪਾਂ, ਜੋਤਾਂ, ਮੌਲੀਆਂ, ਗਾਨੇ, ਤਰ੍ਹਾਂ-ਤਰ੍ਹਾਂ ਦੀਆਂ ਸਮਗਰੀਆਂ ਅਤੇ ਨਾਰੀਅਲ ਭੇਟ ਕੀਤੇ ਜਾ ਰਹੇ ਹਨ।ਗਿਣਤੀ-ਮਿਣਤੀ ਦੇ ਜਾਪ, ਅਖੰਡ ਅਤੇ ਸੰਪਟਪਾਠਾਂ ਦੀਆਂ ਆਪੂੰ ਬਣਾਈਆਂ ਵਿਧੀਆਂ ਨਾਲ ਭੋਲੇ-ਭਾਲੇ ਅਗਿਆਨੀ ਸਿੱਖਾਂ ਨੂੰ ਲੁੱਟਿਆ ਜਾ ਰਿਹਾ ਹੈ। ਆਂਮ ਮਾਈ ਭਾਈ ਨੂੰ ਗੁਰਬਾਣੀ ਦੀ ਬੇਅਦਬੀ ਹੋਣੀ ਦਾ ਡਰ ਦੇ ਕੇ ਆਪ “ਗੁਰਬਾਣੀ-ਪਾਠ–ਵਿਚਾਰ” ਕਰਨੋਂ ਇਹ ਸੰਪ੍ਰਦਾਈ ਡੇਰੇਦਾਰ ਹਟਾ ਰਹੇ ਹਨ। ਅੱਜ ਮੁਗਲਾਂ ਨੂੰ ਨਹੀਂ ਸਗੋਂ ਐਸੇ ਸੰਪ੍ਰਾਦਈ ਡੇਰੇਦਾਰ ਪ੍ਰਬੰਧਕਾਂ ਨੂੰ ਭਜਾ ਕੇ ਗੁਰਧਾਮ ਅਜ਼ਾਦ ਕਰਾਉਣ ਦੀ ਲੋੜ ਹੈ। ਬਾਬਾ ਜੀ ਸੰਤ-ਸਿਪਾਹੀ ਹੁੰਦੇ ਹੋਏ ਗੁਰਮਤਿ ਦੇ ਮਹਾਂਨ ਪ੍ਰਚਾਰਕ ਵੀ ਸਨ ਨਾਂ ਕਿ ਕਿਸੇ ਸੰਪਦ੍ਰਾਇ ਦੇ ਮੁਖੀ। ਯਾਦ ਰੱਖੋ ਗੁਰੂ ਨੇ ਨਿਰਮਲ ਪੰਥ-ਸਿੱਖ ਪੰਥ-ਖਾਲਸਾ ਪੰਥ ਸਾਜਿਆ ਸੀ ਨਾਂ ਕਿ ਕੋਈ ਡੇਰਾ-ਟਕਸਾਲ-ਸੰਪ੍ਰਦਾ। ਦਸਮੇਸ਼ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਥੇਦਾਰ ਥਾਪਿਆ ਸੀ ਜਿਸ ਨੇ 8 ਸਾਲ ਵੱਧੀਆ ਰਾਜ ਕੀਤਾ ਅਤੇ ਜ਼ਾਲਮਾਂ ਨੂੰ ਚੰਗਾ ਸੋਧਾ ਲਾਇਆ। ਬਾਬਾ ਬੰਦਾ ਸਿੰਘ ਜੀ ਦੀ ਸ਼ਹੀਦੀ ਤੋਂ ਬਾਅਦ ਸਿੰਘਾਂ ਦੇ 65 ਜਥੇ ਬਣ ਗਏ, ਇਨ੍ਹਾਂ ਤੋਂ ਹੀ ਅਗਾਂਹ ਬਾਰਾਂ ਮਿਸਲਾਂ ਬਣੀਆਂ ਜਿਨ੍ਹਾਂ ਵਿੱਚੋਂ ਬਾਬਾ ਦੀਪ ਸਿੰਘ ਸ਼ਹੀਦ “ਮਿਸਲ ਸ਼ਹੀਦਾਂ” ਦੇ ਹੀ ਜਥੇਦਾਰ ਸਨ ਨਾਂ ਕਿ ਕਿਸੇ ਟਕਸਾਲ ਜਾਂ ਸੰਪ੍ਰਦਾਇ ਦੇ ਮੁਖੀ ਸੰਤ। ਸੰਪ੍ਰਦਾਵਾਂ ਦਾ ਪਿਛੋਕੜ ਤਾਂ ਨਿਰਮਲੇ ਸਾਧਾਂ ਆਦਿਕ ਨਾਲ ਜੁੜਦਾ ਹੈ ਜਿਨ੍ਹਾਂ ਵਿੱਚ ਇਨ੍ਹਾਂ ਦੇ ਇੱਕ ਮੁਖੀ ਦੇ ਨਾਂ ਪਿੱਛੇ ਸਿੰਘ ਦੀ ਥਾਂ ਚੰਦ ਵੀ ਲੱਗਾ ਹੋਇਆ ਹੈ। ਬਾਬਾ ਜੀ ਦਾ ਬਾਣਾ ਸੰਤ-ਸਿਪਾਹੀਆਂ ਵਾਲਾ ਸੀ। ਬਾਬਾ ਜੀ ਸਿਰ ਤੇ ਦੁਮਾਲਾ ਸਜਾਉਂਦੇ, ਉੱਪਰ ਖੰਡਾ, ਚੱਕਰ ਧਾਰਨ ਕਰਦੇ ਅਤੇ ਹੱਥ ਵਿੱਚ ਅਠਾਰਾਂ ਸੇਰਾ ਖੰਡਾ ਰੱਖਦੇ ਸਨ ਪਰ ਆਪਣੇ ਆਪ ਨੂੰ ਸ਼ਹੀਦ ਬਾਬਾ ਦੀਪ ਸਿੰਘ ਦੇ ਜਾਂਨਸ਼ੀਨ ਦੱਸਣ ਵਾਲੇ ਇਸ ਦੇ ਉਲਟ ਸਾਧ-ਬਾਣਾ ਧਾਰਨ ਕਰਦੇ ਹਨ। ਦਸਤਾਰ ਉੱਤੇ ਖੰਡਾ ਅਤੇ ਚੱਕਰ ਨਹੀਂ ਪਹਿਨਦੇ। ਬਾਬਾ ਜੀ ਨੇ ਬਹਾਦਰੀ ਕਾਰਨਾਮੇ ਕੀਤੇ ਅਤੇ ਸਿ਼ਕਾਰ ਵੀ ਖੇਡੇ ਪਰ ਅਜੋਕੇ ਸੰਪ੍ਰਦਾਈ ਕਹਿੰਦੇ ਹਨ ਕਿ ਬਾਬਾ ਜੀ ਕੱਚੇ ਬੇਰ ਖਾ ਕੇ ਗੁਜਾਰਾ ਕਰਦੇ ਸਨ। ਜਰਾ ਸੋਚੋ! ਕੱਚੇ ਬੇਰ ਖਾਣ ਵਾਲਾ 18 ਸੇਰ ਦਾ ਭਾਰੀ ਖੰਡਾ ਵਾਹ ਸਕਦਾ ਹੈ? ਬਾਬਾ ਜੀ ਕੇਵਲ ਤੇ ਕੇਵਲ ਸ਼ਬਦ ਗੁਰੂ “ਗੁਰੂ ਗ੍ਰੰਥ ਸਾਹਿਬ” ਜੀ ਨੂੰ ਹੀ ਗੁਰੂ ਮੰਨਦੇ, ਉਸ ਦਾ ਹੀ ਪ੍ਰਕਾਸ਼ ਅਤੇ ਪ੍ਰਚਾਰ ਕਰਦੇ ਸਨ ਪਰ ਅਜੋਕੇ ਸੰਪਦਾਈ ਗੁਰਤਾ ਦੇ ਮਾਲਕ “ਗੁਰੂ ਗ੍ਰੰਥ ਸਾਹਿਬ” ਜੀ ਦੇ ਬਰਾਬਰ ਅਸ਼ਲੀਲ ਰਚਨਾ ਨਾਲ ਭਰੇ ਪਏ ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼ ਕਰਦੇ ਹਨ ਜੋ ਪ੍ਰਮਾਣੀਕ ਇਤਿਹਾਸਕਾਰਾਂ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਕੋਈ 50 ਸਾਲ ਪਿੱਛੋਂ ਹੋਂਦ ਵਿੱਚ ਆਇਆ।

ਗੁਰੂ ਪਿਆਰੀ ਸਾਧ ਸੰਗਤ ਜੀ ਅਤੇ ਪਾਠਕ ਜਨੋ! ਅੱਜ ਸੱਚੇ ਮਨ ਨਾਲ ਆਪਣੇ ਧੁਰ ਅੰਦਰ ਝਾਤ ਮਾਰ ਕੇ ਦੇਖੋ ਉਸੇ ਬੁੱਢੇ ਸ਼ੇਰ ਸਿਰਲੱਥ ਯੋਧੇ, ਕਹਿਣੀ, ਕਥਨੀ ਅਤੇ ਕਰਣੀ ਦੇ ਸੂਰੇ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਸ਼ਹੀਦੀ ਅਸਥਾਂਨ ਗੁਰਦੁਆਰਾ ਸ਼ਹੀਦ ਗੰਜ ਅੰਮ੍ਰਿਤਸਰ ਅਤੇ ਹੋਰ ਗੁਰਧਾਮਾਂ ਵਿਖੇ ਅਜੋਕੇ ਪੁਜਾਰੀ ਅਤੇ ਧਰਮ ਆਗੂ ਕੀ ਕਰ ਰਹੇ ਹਨ? ਅਬਦਾਲੀ ਨੇ ਤਾਂ ਸਿਰਫ ਬਿਲਡਿੰਗ ਢਾਹੀ ਸੀ, ਅੱਜ ਇਹ ਲੋਕ ਗੁਰ ਸਿਧਾਂਤ ਢਾਹ ਰਹੇ ਹਨ। ਸਹੀਦੀ ਅਸਥਾਨਾਂ ਅਤੇ ਗੁਰਦੁਆਰਿਆਂ ਨੂੰ ਮੂਰਤੀ ਪੂਜਾ ਦੇ ਮੰਦਰ ਬਣਾ ਦਿੱਤਾ ਹੈ। ਵੱਡ ਅਕਾਰੀ ਫੋਟੋਆਂ ਨੂੰ ਗੁਰੂ ਦੇ ਬਾਰਬਰ ਮੱਥੇ ਟੇਕੇ ਤੇ ਧੂਫਾਂ ਧੁਖਾਈਆਂ ਜਾ ਰਹੀਆਂ ਹਨ। ਠੇਕੇ ਤੇ ਅਖੰਡ ਪਾਠਾਂ ਦੀਆਂ ਲੜੀਆਂ ਚਲਾਈਆਂ ਜਾ ਰਹੀਆਂ ਹਨ। ਸ਼ਹੀਦਾਂ ਦੇ ਅਸਥਾਨਾਂ ਤੇ ਸੁਖਣਾ ਸੁੱਖੀਆਂ ਜਾ ਰਹੀਆਂ ਹਨ ਜੋ ਗੁਰਬਾਣੀ ਅਤੇ ਸਿੱਖ ਰਹਿਤ ਮਰਯਾਦਾ ਅਨੁਸਾਰ ਗਲਤ ਹਨ। ਕਹਿੰਦੇ ਹਨ ਕਿ “ਜਦ ਡੁਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ। ਰੰਬੀਆਂ ਨਾਲ ਖੋਪਰ ਲਹਿੰਦੇ ਜਾਂ ਤਸਵੀਰ ਬਦਲਦੀ ਕੌਮਾਂ ਦੀ।

ਅੱਜ ਵੀ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਪਿੰਡ ਪਹੂਵਿੰਡ ਤੋਂ ਇੱਕ ਬਾਬਾ ਕਰਨਲ ਸੰਧੂ ਭੂਤਰੇ, ਵਿਗੜੇ ਹੋਏ, ਹੰਕਾਰੀ ਅਤੇ ਵਿਕਾਰੀ ਭੇਖੀ ਡੇਰਦਾਰ ਸਾਧਾਂ ਵਿਰੁੱਧ ਜੁਰਅਤ, ਦਲੇਰੀ ਅਤੇ ਕਨੂੰਨ ਦਾ ਖੰਡਾ ਚੱਕੀ ਫਿਰਦਾ ਹੈ ਜਿਸ ਦੇ ਇਸ ਖੰਡੇ ਨੇ ਪੂਹਲੇ ਵਰਗੇ ਸਰਕਾਰੀ ਟਾਊਟ ਨੂੰ ਜੇਲ੍ਹ ਕਰਵਾਈ ਅਤੇ ਇੱਕ ਖੂੰਖਾਰ ਜ਼ਾਲਮ ਅਤੇ ਬਲਾਤਕਾਰੀ ਸਾਧ ਨਾਲ ਦੋ ਹੱਥ ਕਰਦਾ ਹੋਇਆ ਕਨੂੰਨੀ ਲੜਾਈ ਲੜ ਰਿਹਾ ਹੈ। ਐਸ ਵੇਲੇ ਕਰਨਲ ਸੰਧੂ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਕੁਲ ਦਾ ਹੀ ਚਰਾਗ ਹੈ। ਆਓ ਸਿੰਘੋ! ਆਪਾਂ ਵੀ ਬਾਬੇ ਦੀ ਖਿੱਚੀ ਲਕੀਰ ਪਾਰ ਕਰਕੇ ਧਰਮ ਦੇ ਨਾਂ ਤੇ ਚੱਲ ਰਹੇ ਪਖੰਡਾਂ ਦਾ ਗੁਰ ਗਿਆਨ ਦੇ ਖੰਡੇ ਨਾਲ ਪੜਦਾ ਫਾਸ਼ ਕਰੀਏ। ਗੁਰੂ ਗ੍ਰੰਥ ਜੀ ਦੀ ਕੀਤੀ ਜਾ ਰਹੀ ਬੇਅਦਬੀ ਰੋਕੀਏ। ਉਹ ਬੇਅਦਬੀ ਹੈ ਗੁਰੂ ਸਿਧਾਂਤਾਂ ਦੀ ਅਵੱਗਿਆ ਕਰਕੇ ਕੱਚੀ ਬਾਣੀ ਕਵਿਤਾ ਦੇ ਕੱਚੇ ਗ੍ਰੰਥ ਜੋ ਗੁਰੂ ਜੀ ਦੇ ਸ਼ਰੀਕ ਬਣਾਏ ਤੇ ਪ੍ਰਚਾਰੇ ਜਾ ਰਹੇ ਹਨ ਉਸ ਨੂੰ ਰੋਕੀਏ। ਹਰੇਕ ਮਾਈ ਭਾਈ ਨੂੰ ਬਾਣੀ ਪੜ੍ਹਨ, ਸੁਣਨ ਅਤੇ ਵਿਚਾਰਨ ਵੱਲ ਪ੍ਰੇਰੀਏ ਤਾਂ ਕਿ ਪੁਜਾਰੀਵਾਦ ਜੋ ਸ਼ਰੇਆਂਮ ਸ਼ਬਦ ਗੁਰੂ ਦੇ ਸਿਧਾਂਤ ਤੋੜ ਕੇ ਬੇਅਦਬੀ ਕਰ ਰਿਹਾ ਹੈ, ਨੂੰ ਨੱਥ ਪਾਈ ਜਾ ਸੱਕੇ। ਆਪਾਂ ਸਾਰੇ ਗੁਰੂ ਗ੍ਰੰਥ ਸਹਿਬ ਜੀ ਦੀ ਅੰਮ੍ਰਿਤ ਬਾਣੀ ਰੂਪੀ ਸ਼ਹਿਦ ਦੇ ਦੁਆਲੇ ਮਖਿਆਲ ਵਾਂਗ ਇਕੱਠੇ ਹੋਈਏ-ਸਾਧਸੰਗਤਿ ਮਿਲਿ ਰਹੀਐ ਮਾਧਉ ਜੈਸੇ ਮਧੁਪ ਮਖੀਰਾ (486) ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥(1412) ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਉ॥ ਖੇਤ ਜੁ ਮਾਂਡਿਓ ਸੂਰਮਾਂ ਅਬ ਜੂਝਣ ਕੋ ਦਾਉ॥ (1105) ਸਿਰ ਤਲੀ ਤੇ ਰੱਖਣਾ ਇੱਕ ਮੁਹਾਵਰਾ ਹੈ ਜਿਸ ਦਾ ਭਾਵ ਹੈ ਕਿ ਗੁਰੂ ਤੋਂ ਕੁਰਬਾਨ ਹੋਣ ਲਈ ਤਤਪਰ ਰਹਿਣਾ ਨਾਂ ਕਿ ਸਰੀਰਕ ਸਿਰ ਵੱਢ ਕੇ ਉਸ ਨੂੰ ਥਾਲੀ ਵਿੱਚ ਰੱਖ ਕੇ ਹੀ ਗੁਰੂ ਕੋਲ ਆਉਣਾ। ਅਜੋਕੇ ਸਮੇਂ ਵਿੱਚ ਵੀ ਸਿਰਲੱਥ ਯੋਧੇ ਬਾਬਾ ਜਰਨੈਲ ਸਿੰਘ, ਸੁੱਖਾ-ਜਿੰਦਾ, ਬੇਅੰਤ ਸਿੰਘ ਅਤੇ ਭਾ.ਦਿਲਾਵਰ ਸਿੰਘ ਵਰਗੇ ਹੋਰ ਵੀ ਅਨੇਕਾਂ ਹੋਏ ਹਨ ਜਿਨ੍ਹਾਂ ਨੇ ਜ਼ਾਲਮਾਂ ਨੂੰ ਸੋਧਾ ਲੌਂਦੇ ਹੋਏ ਆਪਣੇ ਹੱਕਾਂ ਦੀ ਖਾਤਰ ਹੱਸ ਹੱਸ ਜਾਨਾਂ ਵਾਰੀਆਂ। ਐਸੇ ਕਾਰਨਾਮੇ ਕਰਨ ਦਾ ਨਾਮ ਹੀ ਹਰ ਵੇਲੇ ਸਿਰ ਤਲੀ ਤੇ ਰੱਖਣਾ ਹੈ।


ਅਵਤਾਰ ਸਿੰਘ ਮਿਸ਼ਨਰੀ (5104325827)







--------------------------------------------------------------------------------

Sunday, November 14, 2010

ਰਾਗੁ ਸੂਹੀ ਮਹਲਾ 1 ਕੁਚਜੀ (762)

ਰਾਗ ਸੂਹੀ ਮਹਲਾ 1 ਕੁਚਜੀ (732) Raag Soohee, First Mehl, Kuchaji
ਬੀਬੀ ਹਰਸਿਮਰਤ ਕੌਰ

--------------------------------------------------------------------------------


ਰਾਗੁ ਸੂਹੀ ਮਹਲਾ 1 ਕੁਚਜੀ (762)

A bride’s nightmare is “to be rejected by her husband.” She and her parents would become especially shamed by society. Normally, newly-wed brides do their best to please their new husband, then after time elapses, they become lax. Indian brides separate in sadness from their parents’ home, parting from their siblings, as well. Divorce without shame is rampant in our modern times and is accepted already as normal behavior in USA. In this shabad, what kind of bride does it take to become rejected by a worthy husband? What kind of husband does it take to reject a worthy bride? Does Guru Granth Sahib use this worthless bride motif to approve separation and divorce? What important message can one learn from this shabad?

ੴ ਸਤਿਗੁਰ ਪ੍ਰਸਾਦਿ ॥

“One universal creator God. By the Grace of the True Guru:”

ਮੰਞੁ ਕੁਚਜੀ ਅੰਮਾਵਣਿ ਡੋਸੜੇ ਹਉ ਕਿਉ ਸਹੁ ਰਾਵਣਿ ਜਾਉ ਜੀਉ ॥

I am ungraceful and ill-mannered, full of endless faults. How can I go to enjoy my Husband Lord?”

The newlywed bride is excited about pleasing her new husband, hoping he will return the pleasure and love appreciation back to her. She strives for perfection in her appearance, devotion, and homely efforts, promising productive partnership, companionship, service, and responsibilities.



ਇਕ ਦੂ ਇਕਿ ਚੜੰਦੀਆ ਕਉਣੁ ਜਾਣੈ ਮੇਰਾ ਨਾਉ ਜੀਉ ॥

“Each of His soul-brides is better than the rest - who even knows my name?”

The happy, worthy bride does not care about fame, as long as her husband is pleased and pleases her. If everything in the home is a pleasant environment, then there would be no need to seek pleasures outside the home or away from her family. She becomes so devoted to care for her home and family, that there would be no need to waste her hours away at the cost of her family’s stability and welfare.



ਜਿਨ੍‍ੀ ਸਖੀ ਸਹੁ ਰਾਵਿਆ ਸੇ ਅੰਬੀ ਛਾਵੜੀਏਹਿ ਜੀਉ ॥

“Those brides who enjoy their Husband Lord are very blessed, resting in the shade of the mango tree.”

The leaves of the mango tree are tough, thick, and large. They are spread out widely to create a long lasting shade, so that no matter which way the sun passes by, there will still be a considerable amount of shade, as long as one is under the tree. The air becomes cooler with the fruity smell of multi-colored fruit hanging from the limbs creating a wonderful Paradise view. The Gurmukh rests in the shade of Guru Ji’s gian wisdom, freeing and protecting him from the heat of slavery of the 5 vices.



ਸੇ ਗੁਣ ਮੰਞੁ ਨ ਆਵਨੀ ਹਉ ਕੈ ਜੀ ਦੋਸ ਧਰੇਉ ਜੀਉ ॥


“I do not have their virtue - who can I blame for this?”

The woman of valor would have her name know by all for her virtuous traits. The manmukh doesn’t care for others, especially her family. She may care for them minimally, but in her heart become neglectful, greedy, selfish, and cruel. Family disunity destroys society very quickly. If one cannot unite his heart and mind, ਮਨਿ and ਤਨਿ under Gurmat, then the ugly traits will radiate from her aura, actions, words, and attitude. Her children absorb her behavioral traits as normal behavior, thus perpetuating negative traits of dysfunction, having carelessness, hate, selfishness, and rebellion. Her entire family’s reputation depends on her ability to be a worthy wife and parent. She will not be able to say that it was not her fault for this, and associations with other evil families should not be given sole blame, either. She cannot have the good virtues of the good wives until she corrects the flaws deep insider herself. There is a cure for her.

ਕਿਆ ਗੁਣ ਤੇਰੇ ਵਿਥਰਾ ਹਉ ਕਿਆ ਕਿਆ ਘਿਨਾ ਤੇਰਾ ਨਾਉ ਜੀਉ ॥

“Which of Your Virtues, O Lord, should I speak of? Which of Your Names should I chant?”

God’s traits are countless, and He is beyond any trait at all. If we say He is merciful, that would not be enough to label Him. The wife addresses her husband by name, a name given him by mortal man. But what name is worthy to place onto God? We feel shame when we compare ourselves to the infinite Creator and provider of all, the most responsible Parent of all.

ਇਕਤੁ ਟੋਲਿ ਨ ਅੰਬੜਾ ਹਉ ਸਦ ਕੁਰਬਾਣੈ ਤੇਰੈ ਜਾਉ ਜੀਉ ॥

“I cannot even reach one of Your Virtues. I am forever a sacrifice to You.”

The Gursikh worships the unseen One, perfect and complete. Just as He is forever providing for us, we are forever in debt to His compassion, even when we never deserved it by our own virtues.

ਸੁਇਨਾ ਰੁਪਾ ਰੰਗੁਲਾ ਮੋਤੀ ਤੈ ਮਾਣਿਕੁ ਜੀਉ ॥


“Gold, silver, pearls and rubies are pleasing.”

We are conditioned by other people to place value on treasures, and we work hard to earn them or to receive them as gifts from family and friends. These items do not accompany us after death, and the transition into the new phase of existence can become quite frustration like Hell, being shocked by actual reality outside of living in a human body. The wisdom of Guru is compared to precious stone and gems because of the benefits Guru gian promises.

ਸੇ ਵਸਤੂ ਸਹਿ ਦਿਤੀਆ ਮੈ ਤਿਨ੍‍ ਸਿਉ ਲਾਇਆ ਚਿਤੁ ਜੀਉ ॥

“My Husband Lord has blessed me with these things, and I have focused my thoughts on them.”

The Gurmukh does not focus on physical treasures, but realizes that God Himself is the treasure blessing to all of us. We can find this treasure deep inside us, and all we have to do to activate it is to study Guru Granth Sahib and live by it.



ਮੰਦਰ ਮਿਟੀ ਸੰਦੜੇ ਪਥਰ ਕੀਤੇ ਰਾਸਿ ਜੀਉ ॥



“Palaces of brick and mud are built and decorated with stones;”

Wonderful things are created from the simplest, worthless items on earth. Brick and mud are combined with water, fired up, then set to dry in the hot sun before using for construction. Our body is composed of all the natural elements in the world decorated by the soul and light of the Creator to sustain us. Stones are hard and last indefinitely to most natural disasters. The wisdom of Guru cannot be destroyed but like the stone, becomes easily removable from our minds by choice.



ਹਉ ਏਨੀ ਟੋਲੀ ਭੁਲੀਅਸੁ ਤਿਸੁ ਕੰਤ ਨ ਬੈਠੀ ਪਾਸਿ ਜੀਉ ॥


“I have been fooled by these decorations, and I do not sit near my Husband Lord.”

Many are wasting most of their lives away for physical gain that will not help them. It is more important to yearn for the Giver rather than the gifts. If the gifts disappear, the Giver is faithful to restore them again. Gurbani promises God who refreshes our souls as long as we drink of the fountains of His Amrit Shabad Amrit Har Bani.



ਅੰਬਰਿ ਕੂੰਜਾ ਕੁਰਲੀਆ ਬਗ ਬਹਿਠੇ ਆਇ ਜੀਉ ॥



“The cranes shriek overhead in the sky, and the herons have come to rest.”

False wisdom is not wisdom at all. The cranes fly with their necks extended, but the herons humbly tuck in their necks but grab any animal that moves and are completely carnivorous. The Heron humbly, stealthily settles at the riversides searching for living food, and is even amore dangerous hunter than the crane. The Manmukh thinks the most obvious dangers are those easily detected. The greater danger hides in the unseen, secret parts of our environment posing as family or friend. Likewise, the greatest source of help is not in what is seen, but what is unseen. Things are not as they appear. Without the visual lenses of Gurbani wisdom, one will never find the true haven of rest.



ਸਾ ਧਨ ਚਲੀ ਸਾਹੁਰੈ ਕਿਆ ਮੁਹੁ ਦੇਸੀ ਅਗੈ ਜਾਇ ਜੀਉ ॥

“The bride has gone to her father-in-law's house; in the world hereafter, what face will she show?”

Our face radiates from birth what we feel and think. The bride shows her best face into her father-in-laws house. After a short while, her true face will become evident when she reverts back to her old undesirable ways. Life after death is symbolized as the house of the father-in-law, an abode unknown and full of suspense, she is unfamiliar with what is considered acceptable behavior and intolerable behavior. She will not be willing nor is conditioned to change her behavior and attitudes in this new environment. If she had time before marriage to prep herself, it would be much easier to adjust. The wisdom of her parents prepares her for this.



ਸੁਤੀ ਸੁਤੀ ਝਾਲੁ ਥੀਆ ਭੁਲੀ ਵਾਟੜੀਆਸੁ ਜੀਉ ॥

“She kept sleeping as the day dawned; she forgot all about her journey.”

Instead of heeding the lessons of growing up, of life, of true love and sharing, she preferred to rest in physical pleasures, fame, fashion, and all those things that cannot buy true love and a good family. Even if she marries a worthy husband, she will suffer.



ਤੈ ਸਹ ਨਾਲਹੁ ਮੁਤੀਅਸੁ ਦੁਖਾ ਕੂੰ ਧਰੀਆਸੁ ਜੀਉ ॥



She separated herself from her Husband Lord, and now she suffers in pain.”

By not heeding the advice of the experienced ones, she continually fails in her own selfish, ignorant efforts to secure her place in her new home environment, then ends up being cast out or runs away back to her old ways of life. She is not willing to accept changes in her life for her good future.



ਤੁਧੁ ਗੁਣ ਮੈ ਸਭਿ ਅਵਗਣਾ ਇਕ ਨਾਨਕ ਕੀ ਅਰਦਾਸਿ ਜੀਉ ॥

“Virtue is in You, O Lord; I am totally without virtue. This is Nanak's only prayer:”

No bride is deemed worthy by her own virtue. She is not born with this gift but has to learn it by education and positive reinforcements and people of good examples to follow. The Gurmukh does not proudly show off his worthless self to an infinite Holder of all good virtues. We can never match up the greatness of God.






ਸਭਿ ਰਾਤੀ ਸੋਹਾਗਣੀ ਮੈ ਡੋਹਾਗਣਿ ਕਾਈ ਰਾਤਿ ਜੀਉ ॥1॥

“You give all Your nights to the virtuous soul-brides. I know I am unworthy, but isn't there a night for me as well? ||1||”

A husband is always affectionate to his virtuous wife. He may not express it the same way or the same amount of outward affection, but his love is still there. A virtuous wife does not selfishly demand physical expressions of love every night, but does expect some type of acknowledgement of appreciation from him. Akal Purekh shows 100% of His love and affection every single night, unlike humans, He never ages or weakens. Each night the Gurmukh realizes more and more how much the Husband Lord infinitely loves us.



In conclusion, Guru Nanak Dev Ji composed this hymn using the ungraceful bride motif as a example for us learn the consequences of ignoring education of Gurbani wisdom. Just as parents are obligated to prepare their children for healthy growth and mental maturity, so are they required to lead the ways of homemaking and parenting. If we ignore the lessons of life by those who truly love us, how will we be able to survive in a new household that begins with a new life partner?



Guru Nanak wishes healthy family relationships for all people. All it takes is the willingness to give up our selfish ways and be brave to adapt to change. We become too comfortable with life in this world and have no interest in preparing for the next. The best way to adapt to change is to be willing to separate ourselves from falsehood, false doctrines and false habits. This does not happen overnight, so as one studies Guru Granth Sahib, the more one learns, the more one understands, the more one feels the conviction inside for the need of change. The Indian bride is sad on her marriage day, because she is attached to her beloved parents and siblings, to that which she is accustomed to, knowing they loved and cared for her. It is the unknown that she moves into to live with. When we take the brave step to discard each non-virtuous trait inside us, then God fills that emptiness will His Amrit, the benefits of Guru’s wisdom. Constantly the Gurmukh enjoys the Husband Lord; and the more he appreciates Him the more attributes of God emulate from him.