ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਯੂ ਐ ਏ, ਕੇਵਲ ਤੇ ਕੇਵਲ
ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ
ਸਰਬਉੱਚ ਮੰਨ ਕੇ ਚਲ ਰਹੇ
ਪਰਚਾਰਕਾਂ,ਲਿਖਾਰੀਆਂ,ਕਵੀਆਂ,ਵਿਦਵਾਨਾਂ
ਦਾ ਸਗੰਠਨ ਹੈ ਜੋ ਕਿ ਹਰ ਤਰਾਂ ਦੀ ਨਵੀਨਤਮ
ਤਕਨਾਲੋਜੀ ਨੂੰ ਵਰਤ
ਕਿਤਾਂਬਾਂ, ਅਖਬਾਰਾਂ,ਮੈਗਜੀਨਾਂ,ਸੈਮੀਨਾਰਾਂ,ਰੇਡੀਓ,ਗੋਸ਼ਟੀਆਂ,ਗੁਰਦਵਾਰਿਆਂ ਵਿੱਚ ਸਟਾਲਾਂ,ਬਲਾਗਾਂ,ਵੈੱਬਸਾਈਟਾਂ ਅਤੇ ਫੇਸਬੁਕ ਰਾਹੀਂ ਗੁਰੂ ਨਾਨਕ ਸਾਹਿਬ ਦੇ ਇੱਕ(੧) ਦੇ ਫਲਸਫੇ ਨੂੰ
ਸਰਬੱਤ ਨਾਲ ਸਾਂਝਿਆਂ ਕਰਨ ਲਈ ਯਤਨਸ਼ੀਲ ਹੈ ।


Tuesday, May 31, 2011

ਸਿੱਖੀ

ਸਿੱਖੀ
ਐਵੇਂ ਭੇਖ ਨੂੰ ਸਿੱਖੀ ਬਣਾਈ ਫਿਰਦੈਂ,
ਸ਼ੁਭ ਅਮਲਾਂ ਦੀ ਹੈਗੀ ਪ੍ਰਤੀਕ ਸਿੱਖੀ।
ਸਿੱਖੀ ਕਾਅਬੇ ਵੱਲ ਪੈਰ ਪਸਾਰ ਦਿੰਦੀ,
ਬਾਹਰੀ ਕਾਅਬੇ ਨਾ ਕਰੇ ਪ੍ਰਤੀਤ ਸਿੱਖੀ।
ਮਲਕ ਭਾਗੋ ਦੇ ਕਦੇ ਨਾ ਵੜੇ ਵਿਹੜੇ,
ਭਾਈ ਲਾਲੋ ਦੇ ਰਹਿੰਦੀ ਨਜ਼ਦੀਕ ਸਿੱਖੀ।
ਸਿੱਖੀ ਦੇਖਣੀ ਏ ਤੱਤੀਆਂ ਤਵੀਆਂ 'ਚੋਂ ਦੇਖ,
ਛਬੀਲਾਂ ਠੰਢੀਆਂ ਨੇ ਨਾਮ ਧਰੀਕ ਸਿੱਖੀ।
ਮੰਦਰ ਸਿੱਖੀ ਦੇ, ਮਨਾਂ ਦੇ ਵਿਚ ਵਸਦੇ,
ਬਾਹਰੀ ਮੰਦਰ ਨੇ ਵਿਪਰਨ ਦੀ ਰੀਤ ਸਿੱਖੀ।
ਆਪਾਂ ਜੱਟ, ਰਮਦਾਸੀਏ, ਰਾਮਗੜ੍ਹੀਏ
ਜਾਤ ਪਾਤ ਦੇ ਉਲਟ ਵਿਪਰੀਤ ਸਿੱਖੀ।
ਸੁਰਗ ਨਰਕ ਤੇ ਮੁਕਤੀ ਵਿਚ ਪਿਆ ਫਸਿਆ,
ਪੱਟੂਆ ਫਿਰ ਵੀ ਸਿੱਖ ਕਹਾਈ ਜਾਨੈਂ।
ਸਿੱਖੀ ਅਨੁਸਾਰ ਨ੍ਹੀਂ ਕੋਈ ਵੀ ਕੰਮ ਕਰਦਾ,
ਡੌਰੂ ਸਿੱਖੀ ਦਾ ਐਵੇਂ ਖੜਕਾਈ ਜਾਨੈਂ।
ਸਿੱਖਾ ਸਿੱਖੀ ਅਪਨਾ ਲੈ ਜੇ ਤੂੰ ਸਿੱਖ ਰਹਿਣਾ,
ਨਹੀਂ ਤਾਂ ਸਿੱਖੀ 'ਤੇ ਦਾਅਵੇ ਫਿਰ ਛੱਡ ਦੇ ਤੂੰ।
ਪ੍ਰੇਮ ਖੇਲਣ ਦਾ ਤੈਨੂੰ ਜੇ ਚਾਓ ਚੜ੍ਹਿਆ,
ਝੰਡਾ ਸੀਸ ਦਾ ਗਲੀ ਵਿਚ ਗੱਡ ਦੇ ਤੂੰ।
ਸੀਸ ਭੇਟ ਬਗੈਰ ਨਾ ਮਿਲੇ ਸਿੱਖੀ,
ਐਵੇਂ ਹੋਰ ਚਤਰਾਈਆਂ ਕਿਉਂ ਕਰੀ ਜਾਨੈ।
ਪਾਠ ਪੂਜਾ ਤੇ ਤੀਰਥ ਨੇ ਭਾਉ ਦੂਜਾ,
ਨਿਰਭਉ ਅੰਦਰ ਵਸਾ ਲੈ ਕਾਹਤੋਂ ਡਰੀ ਜਾਨੈ।
-ਜ਼ੋਰਾ ਸਿੰਘ ਰਾਜੋਆਣਾ।

Sunday, May 29, 2011

ਨਾਮ ਦਾ ਸਿੱਖ ਸੰਕਲਪ-ਆਦਿ ਗ੍ਰੰਥ ਦੀ ਕਸਵੱਟੀ 'ਤੇ

ਨਾਮ ਦਾ ਸਿੱਖ ਸੰਕਲਪ-ਆਦਿ ਗ੍ਰੰਥ ਦੀ ਕਸਵੱਟੀ 'ਤੇ
(ਜੋਰਾ ਸਿੰਘ ਰਾਜੋਆਣਾ)

ਸਤਿਗੁਰ ਨਾਨਕ ਪ੍ਰਗਟਿਆ
ਮਿਟੀ ਧੁੰਦ ਜਗ ਚਾਨਣੁ ਹੋਆ॥
ਜਿਉ ਕਰ ਸੂਰਜ ਨਿਕਲਿਆ
ਤਾਰੇ ਛਪੇ ਅੰਧੇਰ ਪਲੋਆ॥
ਭਾਈ ਗੁਰਦਾਸ ਦੀਆਂ ਇਨ੍ਹਾਂ ਤੁਕਾਂ 'ਤੇ ਓਪਰੀ ਨਜ਼ਰ ਮਾਰਿਆਂ ਪ੍ਰਤੀਤ ਹੁੰਦਾ ਹੈ, ਜਿਵੇਂ ਚਾਨਣ ਬੜਾ ਸੁਖਾਲਾ ਹੀ ਹੋ ਗਿਆ ਹੈ ਪਰ ਡੂੰਘਾਈ ਨਾਲ ਵਿਚਾਰਿਆਂ ਇਥੇ ਦੋ ਗੱਲਾਂ ਸਾਹਮਣੇ ਆਉਂਦੀਆਂ ਹਨ। ਜਦੋਂ ਚਾਨਣ ਹਨੇਰੇ ਵਿਚ ਸਫ਼ਰ ਕਰਦਾ ਹੈ ਤਾਂ ਹਨੇਰਾ ਆਪਣੇ-ਆਪ ਪਰ੍ਹੇ ਹੋਈ ਜਾਂਦਾ ਹੈ ਪਰ ਜਦੋਂ ਚਾਨਣ ਧੁੰਦ ਵਿਚ ਸਫ਼ਰ ਕਰਦਾ ਹੈ ਤਾਂ ਧੁੰਦ ਆਪਣੇ-ਆਪ ਪਰ੍ਹੇ ਨਹੀਂ ਹੁੰਦੀ ਬਲਕਿ ਚਾਨਣ ਨੂੰ ਧੁੰਦ ਨਾਲ ਖਹਿ ਕੇ ਲੰਘਣਾ ਪੈਂਦਾ ਹੈ। ਚਾਨਣ ਦੇ ਧੁੰਦ ਨਾਲ ਖਹਿ ਕੇ ਲੰਘਣ ਦੇ ਅਜਿਹੇ ਸਫ਼ਰ ਦੀ ਹੀ ਦੱਸ ਪਾਉਂਦਾ ਹੈ ਸਾਡਾ ਸਿੱਖ ਸੰਕਲਪ।
'ਜਉ ਤਉ ਪ੍ਰੇਮ ਖੇਲਣ ਦਾ ਚਾਉ। ਸਿਰੁ ਧਰਿ ਤਲੀ ਗਲੀ ਮੋਰੀ ਆਉ। ਇਤੁ ਮਾਰਗਿ ਪੈਰੁ ਧਰੀਜੈ। ਸਿਰੁ ਦੀਜੈ ਕਾਣਿ ਨਾ ਕੀਜੈ।'
'ਪੁੱਛਣ ਖੋਲ੍ਹ ਕਿਤਾਬ ਨੋ ਹਿੰਦੂ ਵੱਡਾ ਕਿ ਮੁਸਲਮਨੋਈ। ਬਾਬਾ ਆਖਹਿ ਕਾਜੀਆ ਸ਼ੁਭ ਅਮਲਾਂ ਬਾਝੋ ਦੋਨੋ ਰੋਈ।' ਇਨ੍ਹਾਂ ਤੁਕਾਂ ਤੋਂ ਸਪੱਸ਼ਟ ਹੈ ਕਿ ਹਿੰਦੂ ਜਾਂ ਮੁਸਲਮਾਨ ਦਾ ਚੰਗਾ ਜਾਂ ਮਾੜਾ ਹੋਣਾ ਉਨ੍ਹਾਂ ਦੀ ਪਾਠ-ਪੂਜਾ 'ਤੇ ਨਿਰਭਰ ਨਹੀਂ ਕਰਦਾ, ਬਲਕਿ ਮਨੁੱਖ ਉਹੀ ਚੰਗਾ ਹੁੰਦਾ ਹੈ ਜਿਹੜਾ ਚੰਗੇ ਕੰਮ ਕਰਦਾ ਹੈ ਪਰ ਨਾਨਕ ਨਾਮ ਲੇਵਾ ਦੀ ਜ਼ਿੰਦਗੀ ਅੱਜ ਚੰਗੇ ਕੰਮਾਂ ਦੀ ਝਲਕ ਨਹੀਂ ਮਾਰਦੀ। ਅਸੀਂ ਉਹ ਸਾਰੇ ਹੀ ਕਰਮਕਾਂਡ ਅਪਨਾ ਲਏ ਹਨ ਜਿਨ੍ਹਾਂ ਤੋਂ ਬਾਬੇ ਨਾਨਕ ਨੇ ਸਾਡਾ ਖਹਿੜਾ ਛੁਡਾਇਆ ਸੀ। ਸਾਡਾ ਹਾਲ ਅੱਜ ਉਨ੍ਹਾਂ ਲੋਕਾਂ ਨਾਲੋਂ ਵੀ ਭੈੜਾ ਹੈ ਜਿਨ੍ਹਾਂ ਨੇ ਬਾਬੇ ਨਾਨਕ ਨੂੰ ਕੁਰਾਹੀਆ ਆਖਿਆ ਸੀ। ਫਿਰ ਸਾਡਾ ਹਾਲ ਹੈ ਕੀਹਦੇ ਵਰਗਾ? ਸਾਡਾ ਹਾਲ ਉਨ੍ਹਾਂ ਕਸ਼ਮੀਰੀ ਪੰਡਤਾਂ ਵਰਗਾ ਹੈ ਜਿਹੜੇ ਸਹਾਰੇ ਦੀ ਭਾਲ ਵਿਚ ਚੱਲ ਕੇ ਆਨੰਦਪੁਰ ਸਾਹਿਬ ਆਏ ਸਨ।
ਅੱਜ ਬਾਬੇ ਨਾਨਕ ਦੇ ਜਨਮ ਦੇ 542 ਸਾਲਾਂ ਤੋਂ ਬਾਅਦ ਸੁਆਲ ਕਾਅਬੇ ਦੇ ਘੁੰਮ ਜਾਣ ਦਾ ਨਹੀਂ ਹੈ; ਸੁਆਲ ਬਾਬੇ ਨਾਨਕ ਉਤੇ ਸੱਪ ਵੱਲੋਂ ਕੀਤੀ ਛਾਂ ਜਾਂ ਦਰਖਤ ਦੀ ਛਾਂ ਦੇ ਹੀ ਰੁਕ ਜਾਣ ਦਾ ਵੀ ਨਹੀਂ ਹੈ। ਸੁਆਲ ਇਹ ਵੀ ਨਹੀਂ ਹੈ ਕਿ ਬਾਬਾ ਨਾਨਕ ਲਵ ਅਤੇ ਕੁਸ਼ ਦੀ ਔਲਾਦ ਹੈ। ਸੁਆਲ ਮਰਦਾਨੇ ਨੂੰ ਭੁੱਖ ਲੱਗਣ ਵੇਲੇ ਅੱਕ ਦੀਆਂ ਕੌੜੀਆਂ ਕੁਕੜੀਆਂ ਦੇ ਮਿੱਠੇ ਹੋ ਜਾਣ ਜਾਂ ਕੌੜੇ ਰੀਠਿਆਂ ਦੇ ਮਿੱਠੇ ਹੋ ਜਾਣ ਦਾ ਵੀ ਨਹੀਂ ਹੈ। ਫਿਰ ਸੁਆਲ ਹੈ ਕੀ? ਸੁਆਲ ਹੈ: ਜਦੋਂ ਚਾਨਣ ਨੇ ਧੁੰਦ ਵਿਚ ਆਪਣਾ ਸਫ਼ਰ ਸ਼ੁਰੂ ਕੀਤਾ ਤਾਂ ਉਸ ਸਫ਼ਰ ਦ ਪਹਿਲੇ ਹੀ ਕਦਮ ਦਾ ਦਿਸ਼ਾ-ਨਿਰਦੇਸ਼ ਕੀ ਹੈ? ਜਾਂ ਇਉਂ ਆਖ ਲਈਏ ਕਿ ਗੁਰੂ ਗ੍ਰੰਥ ਬਾਣੀ ਵਿਚ 'ੴ ਸਤਿਨਾਮੁ' ਦਾ ਕੀ ਸੰਕਲਪ ਹੈ? ਇਸ ਤੋਂ ਪਹਿਲਾਂ ਕਿ ਮੈਂ ਇਸ ਸੁਆਲ ਦਾ ਜਵਾਬ ਦੇਵਾਂ, ਮੈਂ ਤੁਹਾਨੂੰ ਇਕ ਸੁਆਲ ਪੁੱਛਦਾ ਹਾਂ। ਤੁਸੀਂ ਦੱਸੋ ਕਿ ਤੁਹਾਡੇ ਪਿਤਾ ਦਾ ਨਾਮ ਕਿਸੇ ਨੇ ਧਰਿਆ ਹੈ? ਜਵਾਬ ਨਿਸ਼ਚੇ ਹੀ ਹੋਵੇਗਾ ਕਿ ਸਾਡੇ ਪਿਤਾ ਦਾ ਨਾਮ ਸਾਡੇ ਬਾਬੇ ਨੇ ਧਰਿਆ। ਆਓ ਹੁਣ ਅਸਲ ਵਿਸ਼ੇ ਵੱਲ ਆਉਂਦੇ ਹਾਂ ਕਿ 'ੴ ਸਤਿਨਾਮੁ' ਦਾ ਕੀ ਸੰਕਲਪ ਹੈ। 'ੴ ਸਤਿਨਾਮੁ' ਸਰਸਰੀ ਨਜ਼ਰੇ ਬੇਸ਼ਕ ਗਿਣਤੀਵਾਚਕ ਅਤੇ ਨਾਉਂਵਾਚਕ ਲਗਦਾ ਹੋਵੇ ਪਰ ਅਜਿਹਾ ਨਹੀਂ ਹੈ। ਇਹ ਨਾ ਹੀ ਗਿਣਤੀਵਾਚਕ ਹੈ ਅਤੇ ਨਾ ਹੀ ਨਾਉਂਵਾਚਕ ਹੈ। ਇਹ ਅਗਿਣਤ ਹੈ ਅਤੇ ਅਨਾਮ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਸਤਿਨਾਮ ਦੀ ਪਰਿਭਾਸ਼ਾ ਇਸ ਤਰ੍ਹਾਂ ਹੈ:
'ਕਿਰਤਮ ਨਾਮ ਕਥੇ ਤੇਰੇ ਜਿਹਬਾ॥ ਸਤਿਨਾਮੁ ਤੇਰਾ ਪਰਾ ਪੂਰਬਲਾ॥' ਭਾਵ ਜੀਭ ਦੁਆਰਾ ਉਚਾਰੇ ਜਾਣ ਵਾਲੇ ਸਾਰੇ ਹੀ ਨਾਮ ਬਣਾਉਟੀ ਹਨ। ਤੇਰਾ ਅਸਲ ਜਾਂ ਸੱਚਾ ਨਾਉਂ ਪਰਾ ਪੂਰਬਲਾ ਹੈ-ਮੁੱਢ ਕਦੀਮ ਵਾਲਾ ਹੈ। ਇਹ ਉਸ ਸਮੇਂ ਦੀ ਦੱਸ ਪਾਉਂਦਾ ਹੈ, ਜਦੋਂ ਹਾਲੇ ਨਾਉਂ ਧਰਨ ਵਾਲੇ ਪੈਦਾ ਨਹੀਂ ਸੀ ਹੋਏ, ਭਾਵ ਇਹ ਅਨਾਮ ਹੈ।
ਆਪਾਂ ਸਾਰੇ ਹੀ ਇਹ ਜਾਣਦੇ ਹਾਂ ਕਿ ਸੱਚ ਉਦੋਂ ਵੀ ਮੌਜੂਦ ਹੁੰਦਾ ਹੈ ਜਦੋਂ ਹਾਲੇ ਸੱਚ ਦੀ ਖੋਜ ਨਹੀਂ ਹੋਈ ਹੁੰਦੀ। ਜਦੋਂ ਲੋਕ ਇਹ ਨਹੀਂ ਸਨ ਜਾਣਦੇ ਕਿ ਪਾਣੀ ਹਾਈਡਰੋਜਨ ਅਤੇ ਆਕਸੀਜਨ ਦਾ ਜੋਗਕ ਹੈ। ਪਾਣੀ ਉਦੋਂ ਵੀ ਮੌਜੂਦ ਸੀ। ਆਉ ਹੁਣ ਦੇਖੀਏ, ਪੰਦਰਵੀਂ ਸਦੀ ਵਿਚ ਉਚਾਰੇ ਇਸ 'ਸਤਿਨਾਮੁ ਤੇਰਾ ਪਰਾ ਪੂਰਬਲਾ' ਦੀ ਮੁਢਲੀ ਮੌਜੂਦਗੀ ਕੀ ਹੈ? ਇਸ ਸੁਆਲ ਦਾ ਜਵਾਬ ਦੇਣ ਲਈ ਗੁਰਬਾਣੀ ਸਤਿਨਾਮੁ ਦੀ ਸ਼ੂਕ ਪਾ ਕੇ ਸਾਨੂੰ ਆਦਿ ਸੱਚ ਵਿਚ ਉਤਾਰ ਦਿੰਦੀ ਹੈ। ਆਦਿ ਸੱਚ ਵਿਚ ਇਹ ਪਰਾ ਪੂਰਬਲਾ ਕਰਤਾ ਪੁਰਖ ਆਦਿ ਪੁਰਖ ਹੈ। ਇਹ ਆਦਿ ਪੁਰਖ ਉਹ ਪਿਤਾ ਹੈ ਜਿਸ ਦਾ ਅੱਗੇ ਕੋਈ ਪਿਤਾ ਨਹੀਂ ਹੈ; ਜਿਹੜਾ ਇਸ ਦਾ ਨਾਮ ਧਰ ਸਕੇ। ਇਸ ਲਈ ਇਹ ਆਦਿ ਪੁਰਖ ਪਿਤਾ ਅਨਾਮ ਹੈ। ਇਸ ਆਦਿ ਪੁਰਖ ਪਿਤਾ ਦਾ ਨਾਮ ਰੱਖਣ 'ਤੇ ਗੁਰਬਾਣੀ ਨੇ ਸਖ਼ਤ ਇਤਰਾਜ਼ ਕੀਤਾ ਹੈ। 'ਆਦਿ ਪੁਰਖ ਕਉ ਅਲਹੁ ਕਹੀਐ, ਸੇਖਾਂ ਆਈ ਵਾਰੀ॥ ਦੇਵਲ ਦੇਵਤਿਆਂ ਕਰ ਲਾਗਾ ਐਸੀ ਕੀਰਤ ਚਾਲੀ॥ ਭਾਵ ਜਦੋਂ ਸੇਖਾਂ ਦਾ ਦਾਅ ਲੱਗਿਆ ਤਾਂ ਉਨ੍ਹਾਂ ਨੇ ਆਦਿ ਪੁਰਖ ਜਿਹੜਾ ਅਨਾਮ ਹੈ, ਉਸ ਦਾ ਕਿਰਤਮ ਨਾਮ ਅੱਲਾ ਰੱਖ ਦਿੱਤਾ। ਇਸ ਬਨਾਉਟੀ ਨਾਉਂ ਦੀ ਆੜ ਹੇਠ ਹਿੰਦੂਆਂ 'ਤੇ ਧੌਂਸ ਜਮਾਈ ਅਤੇ ਉਨ੍ਹਾਂ ਦੇ ਧਾਰਮਿਕ ਸਥਾਨਾਂ 'ਤੇ ਟੈਕਸ ਠੋਕ ਦਿੱਤੇ।
ਅੱਜ ਗੇਂਦ ਹਿੰਦੂਆਂ ਦੇ ਹੱਥ ਆਈ ਹੋਈ ਹੈ ਅਤੇ ਉਹ ਧਰਮ ਨਿਰਪੱਖ ਭਾਰਤ ਵਿਚ ਅੱਲਾ ਦੇ ਭਗਤ ਨੂੰ ਸਬਕ ਸਿਖਾ ਰਹੇ ਹਨ। ਕਿਰਤਮ ਨਾਮ ਦੀ ਆੜ ਹੇਠ ਜਮਾਈ ਇਹ ਧੌਂਸ ਹਿੰਦੂਆਂ ਅਤੇ ਮੁਸਲਮਾਨਾਂ ਤੱਕ ਹੀ ਸੀਮਤ ਨਹੀਂ ਬਲਕਿ ਹਰ ਕੌਮ ਆਪਣੀ ਰਾਜਨੀਤਕ ਸ਼ਕਤੀ ਦੇ ਬਲਬੂਤੇ,
ਕਿਰਤਮ ਨਾਮ ਦੀ ਆੜ ਹੇਠ ਦੂਜੀਆਂ ਕੌਮਾਂ ਨਾਲ ਧੱਕਾ ਕਰਦੀ ਆਈ ਹੈ।
ਗੁਰਮਤਿ ਨਾਮ ਦੀ ਸ਼ਬਦਾਵਲੀ ਵਿਚ ਅਨਾਮ ਦੀ ਵਿਥਿਆ ਹੈ। ਇਹ ਗੁੱਝੀ ਰਮਜ਼ ਹੈ ਜਿਸ ਨੂੰ ਸਮਝਣ ਵਿਚ ਅਸੀਂ ਅਸਫ਼ਲ ਰਹੇ ਹਾਂ। ਅਨਾਮ ਸਿਰਜਣਹਾਰ ਹੈ ਅਤੇ ਸਿਰਜਿਆ ਹੋਇਆ ਨਾਮ ਹੈ। 'ਆਪੀ ਨੇ ਆਪ ਸਾਜਿਆ' ਇਹ ਦਰਸਾਉਂਦਾ ਹੈ ਕਿ ਅਨਾਮ ਰੂਪ ਏਕਤਾ, ਨਾਮਰੂਪ ਅਨੇਕਤਾ ਵਿਚ ਬਦਲ ਗਈ ਹੈ। ਇਸ ਨਾਮ ਰੂਪ ਅਨੇਕਤਾ ਤੋਂ ਬਾਹਰ ਕੋਈ ਅਨਾਮ ਰੂਪ ਏਕਤਾ (ਕਰਤਾ) ਨਹੀਂ ਹੈ। ਇਸ ਨਾਮ ਰੂਪ ਅਨੇਕਤਾ ਤੋਂ ਬਾਹਰ ਕਰਤਾ ਦੀ ਭਾਲ ਸਾਕਤ ਕਿਰਿਆ ਹੈ। ਮੈਂ 'ਨਿਰਖਤ ਨਿਰਖਤ ਸਰੀਰੁ ਸਭੁ ਖੋਜਿਆ ਇਕੁ ਗੁਰਮੁਖ ਚਲਤੁ ਦਿਖਾਇਆ॥ ਬਾਹਰ ਖੋਜ ਮੂਏ ਸਭੁ ਸਾਕਤ ਹਰ ਗੁਰਮਤੀ ਘਰ ਪਾਇਆ॥' 'ਜੇਤਾ ਕੀਤਾ ਤੇਤਾ ਨਾਉ॥' ਜਿਨ੍ਹਾਂ ਵੀ ਸਿਰਜਿਆ ਹੋਇਆ ਹੈ, ਸਾਰਾ ਨਾਮ ਹੀ ਤਾਂ ਹੈ। ਜਿਹੜਾ ਖੁਦ ਹੀ ਨਾਮ ਹੈ, ਉਸ ਨੂੰ ਬਾਹਰੋਂ ਨਾਮ ਭਾਲਣ ਦੀ ਕੀ ਲੋੜ ਹੈ? ਕਿਤੇ ਹੋਰ ਜਾਣ ਦੀ ਕੀ ਲੋੜ ਹੈ? ਹੁਣ ਆਪਾਂ ਇਹ ਦੇਖਾਂਗੇ ਕਿ ਗੁਰਮਤਿ ਅਨੁਸਾਰ ਪ੍ਰਭੂ ਪ੍ਰਾਪਤੀ ਦੀ ਕੀ ਵਿਆਖਿਆ ਹੈ? ਗੁਰਮਤਿ ਦੇ ਨਜ਼ਰੀਏ ਵਿਚ ਇਹ ਸੰਸਾਰ ਅਨਾਮ ਰੂਪ ਏਕਤਾ (ਹਰ) ਦਾ ਹੀ ਰੂਪ ਹੈ। ਇਹੁ ਵਿਸੁ ਸੰਸਾਰੁ ਤੁਮ ਦੇਖਤੇ ਇਹੁ ਹਰ ਕਾ ਰੂਪ ਹੈ॥ ਨਿੱਜੀ ਨਾਮ (ਹਉਮੈ) ਦਾ ਆਪਣੇ-ਆਪ ਨੂੰ ਸਮੁੱਚੇ ਨਾਮ (ਸੰਸਾਰ) ਦੇ ਅਰਪਣ ਕਰ ਦੇਣਾ ਹੀ ਪ੍ਰਭੂ ਪ੍ਰਾਪਤੀ ਹੈ। 'ਆਪੁ ਗਵਾਈਐ ਤਾਂ ਸਹੁ ਪਾਇਐ ਅਉਰੁ ਕੈਸੀ ਚਤੁਰਾਈ॥ ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ॥ ਹੋਰੁ ਸਭਨਾ ਕੀ ਰੇਣਕਾ ਤਉ ਆਉ ਹਮਾਰੈ ਪਾਸਿ॥ ਪ੍ਰਭੂ ਪ੍ਰਾਪਤੀ ਦੀ ਇਹ ਵਿਆਖਿਆ ਤੱਤੀਆਂ ਤਵੀਆਂ 'ਤੇ ਬੈਠਣ ਵਾਲਿਆਂ, ਆਰਿਆਂ ਨਾਲ ਸੀਸ ਚਿਰਵਾਉਣ ਵਾਲਿਆਂ, ਖੋਪਰੀਆਂ ਲੁਹਾਉਣ ਵਾਲਿਆਂ, ਆਪਣੇ ਬੱਚਿਆਂ ਦੇ ਦਿਲ ਦੇ ਟੁਕੜੇ ਮੂੰਹ ਵਿਚ ਪਵਾਉਣ ਵਾਲਿਆਂ ਅਤੇ ਹੋਰ ਅਨੇਕਾਂ ਕੁਰਬਾਨੀਆਂ ਕਰਨ ਵਾਲਿਆਂ ਨੂੰ ਹੀ ਰਾਸ ਆ ਸਕਦੀ ਹੈ। ਕਲਜੁਗ ਦੇ ਤੱਤੇ ਝੋਲਿਆਂ ਤੋਂ ਬਚਾਈਂ, ਔਖੀ ਘੜੀ ਨਾ ਦੇਖਣ ਦੇਈਂ, ਰਟਣ ਵਾਲਿਆਂ ਨੂੰ ਪ੍ਰਭੂ ਪ੍ਰਾਪਤੀ ਦੀ ਇਹ ਪਰਿਭਾਸ਼ਾ ਰਾਸ ਨਹੀਂ ਆਉਣੀ।
ਪ੍ਰਭੂ ਪ੍ਰਾਪਤੀ ਦਾ ਜਿਹੜਾ ਰਾਹ ਇਨ੍ਹਾਂ ਲੋਕਾਂ ਨੇ ਫੜਿਆ ਹੋਇਆ ਹੈ, ਗੁਰਬਾਣੀ ਉਸ ਨੂੰ ਮਾਨਤਾ ਨਹੀਂ ਦਿੰਦੀ। ਜਿਵੇਂ, ਰਾਮੁ ਰਾਮੁ ਕਰਤਾ ਸਭੁ ਜਗੁ ਫਿਰੇ ਰਾਮ ਨਾ ਪਾਇਆ ਜਾਏ॥ ਨਿਰਹਾਰ ਵਰਤੀ ਅਪਰਸਾ॥ ਇਕ ਲੂਕਿ ਨਾ ਦੇਵਜਿ ਦਰਸਾ॥ ਇਕਿ ਮਨ ਹੀ ਗਿਆਤਾ॥ ਘਾਟ ਨਾ ਕਿਨਹੀ ਕਹਾਇਆ॥ ਸਭ ਕਹਤੇ ਹੈ ਪਾਇਆ॥ ਗੁਰਬਾਣੀ ਦੀਆਂ ਇਹ ਤੁਕਾਂ ਦਰਸਾਉਂਦੀਆਂ ਹਨ ਕਿ ਪ੍ਰਭੂ ਕੋਈ ਪ੍ਰਾਪਤ ਕਰਨ ਵਾਲੀ ਵਸਤੂ ਨਹੀਂ ਹੈ। ਇਹ ਅਸਰੀਰੀ ਹੈ। ਸੋ ਮੁਖ ਜਲਉ ਜਿਤੁ ਕਹਹਿ ਠਾਕੁਰੁ ਜੋਨੀ॥ ਉਹ ਲੋਕ ਜੋ ਕਹਿੰਦੇ ਹਨ ਕਿ ਜਾਪੁ ਤਾਪੁ ਅਤੇ ਸਿਮਰਨ ਨਾਲ ਸਰੀਰੀ ਪ੍ਰਭੂ ਦਰਸ਼ਨ ਦੇ ਦਿੰਦਾ ਹੈ, ਗੁਰਬਾਣੀ ਦਾ ਕਥਨ ਹੈ ਕਿ ਅਜਿਹੇ ਲੋਕਾਂ ਦਾ ਮੂੰਹ ਜਲ ਜਾਵੇਗਾ। ਗੁਰਬਾਣੀ ਦੀਆਂ ਹੇਠਲੀਆਂ ਸਤਰਾਂ ਵੀ ਗੰਭੀਰ ਵਿਚਾਰ ਦੀ ਮੰਗ ਕਰਦੀਆਂ ਹਨ: ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ॥ ਜਿਸ ਪਾਹਨ ਕੋ ਪਾਤੀ ਤੋਰੈ ਸੋ ਪਾਹਨ ਨਿਰਜੀਉ॥ ਭੂਲੀ ਮਾਲਿਨੀ ਹੈ ਏਉ॥ ਸਤਿਗੁਰੂ ਜਾਗਤਾ ਹੈ ਦੇਉ॥ ਬ੍ਰਹਮ ਪਾਤੀ ਬਿਸੁਨ ਡਾਰੀ ਫੂਲ ਸੰਕਰ ਦੇਉ॥ ਤੀਨਿ ਦੇਵਿ ਪ੍ਰਤਖਿ ਤੋਰਹਿ ਕਰਹਿ ਕਿਸ ਕੀ ਸੇਉ॥ ਗੁਰਬਾਣੀ ਦੀਆਂ ਇਨ੍ਹਾਂ ਤੁਕਾਂ ਦਾ ਸੱਚ ਉਨ੍ਹਾਂ ਲੋਕਾਂ ਨੂੰ ਬੜਾ ਕੌੜਾ ਲੱਗੇਗਾ ਜਿਹੜੇ ਜਿਉਂਦੇ ਜਾਗਦੇ ਸਤਿਗੁਰ (ਜਾਗਤ ਜੋਤ) ਨੂੰ ਇਕ ਨਿਰਜੀਵ ਪੱਥਰ ਦੀ ਭੇਟ ਕਰ ਰਹੇ ਹਨ। ਯਮਲਾ ਜੱਟ ਦੀਆਂ ਦੋ ਲਾਈਨਾਂ ਇੱਥੇ ਲਿਖਣੀਆਂ ਪਸੰਦ ਕਰਾਂਗਾ:
"ਐਸੀ ਰੀਤ ਦੇਖੀ ਯਾਰੋ ਇਸ ਸੰਸਾਰ ਦੀ, ਮੋਇਆਂ ਨੂੰ ਇਹ ਪੂਜਦੀ ਜਿਉਂਦਿਆਂ ਨੂੰ ਮਾਰਦੀ।"
ਗੁਰਮਤਿ ਸਰੀਰੋਂ ਬਾਹਰ ਕਿਸੇ ਹੋਰ ਸਰੀਰੀ ਪ੍ਰਭੂ ਦੀ ਧਾਰਨਾ ਨੂੰ ਰੱਦ ਕਰਦੀ ਹੈ। ਗੁਰਮਤਿ ਦਾ ਪ੍ਰਭੂ ਅਸਰੀਰੀ ਹੈ। ਇਹ ਗੁਰਮੁਖ ਵਿਚ ਸਮਾਇਆ ਹੋਇਆ ਹੈ। ਗੁਰਮਤਿ ਦਾ ਬ੍ਰਹਮ ਗਿਆਨੀ, ਸੰਤ, ਗੁਰ, ਸਤਿਗੁਰ ਅਸਰੀਰੀ ਹਨ। ਇਹ ਸਾਰੇ ਗੁਰਮੁਖ ਵਿਚ ਸਮਾਏ ਹੋਏ ਹਨ। ਗੁਰਬਾਣੀ ਦਾ ਫੁਰਮਾਨ ਹੈ:
ਗੁਰਿ ਕਹਿਆ ਅਵਰੁ ਨਹੀਂ ਦੂਜਾ॥
ਕਿਸੁ ਕਹੁ ਦੇਖ ਕਰਉ ਅਨ ਪੂਜਾ॥
ਕਥਨੀ ਕਹਹਿ ਕਹੇ ਸੇ ਮੂਏ॥
ਸੋ ਪ੍ਰਭੂ ਦੂਰ ਨਹੀਂ ਪ੍ਰਭ ਤੂੰ ਹੈ॥
ਇਸ ਸਰੀਰ ਤੋਂ ਬਾਹਰ ਕਿਸੇ ਹੋਰ ਸਰੀਰ ਦਾ ਆਸਰਾ ਤੱਕਣਾ ਦੂਜਾ ਭਾਉ ਹੈ। ਕਲਮ ਜਲਊ ਸਣ ਮਸਵਾਣੀਆ ਕਾਗਦ ਭੀ ਜਲ ਜਾਉ। ਲਿਖਣ ਵਾਲਾ ਜਲਿ ਬਲਉ ਜਿਨਿ ਲਿਖਿਆ ਦੂਜਾ ਭਾਉ। ਗੁਰਬਾਣੀ ਦੀ ਆਰਤੀ ਸਾਡੀ ਆਰਤੀ ਨਾਲੋਂ ਵੱਖਰੀ ਹੈ। "ਗਗਨ ਮੈ ਥਾਲੁ ਰਵਿ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ। ਧੂਪ ਮਲਿਆਨਲੋ ਪਵਣ ਚਵਰੋ ਕਰੇ ਸਗਲ ਬਨਰਾਏ ਫੂਲਤ ਜੋਤੀ। ਕੈਸੀ ਆਰਤੀ ਹੋਏ ਭਵਖੰਡਨਾ ਤੇਰੀ ਆਰਤੀ।" ਆਹ! ਕਿੰਨੀ ਵਧੀਆ ਤੇਰੀ ਆਰਤੀ ਆਪਣੇ ਆਪ ਹੀ ਹੋ ਰਹੀ ਹੈ ਪਰ ਅਸੀਂ ਥਾਲ ਵਿਚ ਦੀਵੇ ਰੱਖ ਕੇ ਨਕਲੀ ਆਰਤੀ ਕਰਨੋਂ ਹਟ ਨਹੀਂ ਸਕਦੇ। ਗੁਰਬਾਣੀ ਦਾ ਸਿਮਰਨ ਵੀ ਸਾਡੇ ਸਿਮਰਨ ਨਾਲੋਂ ਵੱਖਰੇ ਅਰਥ ਰਖਦਾ ਹੈ। 'ਜਾਪੁ ਤਾਪੁ ਕੋਟਿ ਲਖ ਪੂਜਾ ਹਰਿ ਸਿਮਰਨ ਤੁਲਿ ਨਾ ਲਾਇਣ।' ਹਰ ਸਿਮਰਨ ਦੀ ਬਰਾਬਰੀ ਲੱਖਾਂ ਕਰੋੜਾਂ ਜਾਪ ਤਪ ਅਤੇ ਪੂਜਾ ਨਹੀਂ ਕਰ ਸਕਦੇ। ਆਉ, ਹੁਣ ਹਰ ਸਿਮਰਨ ਦੇ ਅਰਥਾਂ ਨੂੰ ਵਿਚਾਰੀਏ। "ਹਰਿ ਸਿਮਰਨ ਕੀਓ ਸਗਲ ਆਕਾਰਾ॥ ਹਰਿ ਸਿਮਰਨ ਮਹਿ ਆਪ ਨਿਰੰਕਾਰਾ॥" ਇਸ ਦੇ ਦੋ ਅਰਥ ਕੀਤੇ ਜਾ ਸਕਦੇ ਹਨ, ਪਹਿਲਾ, ਹਰ ਸਿਮਰਨ ਨੂੰ ਵਿਸ਼ੇਸ਼ਣ ਮੰਨ ਕੇ: ਇਸ ਤੁਕ ਦੀ ਤੁਲਨਾ ਇਕ ਹੋਰ ਤੁਕ ਨਾਲ ਕਰਦੇ ਹਾਂ ਜਿਹੜੀ ਤਦਭਾਵ ਤੁਕ ਹੈ। 'ਨਾਮ ਕੇ ਧਾਰੇ ਸਗਲੇ ਜੰਤ॥' ਨਾਮ ਅਤੇ ਸਿਮਰਨ ਤਦਭਵ ਸ਼ਬਦ ਹੋ ਨਿਬੜਦੇ ਹਨ ਜਿਨ੍ਹਾਂ ਦਾ ਸਬੰਧ ਉਤਪਤੀ ਨਾਲ ਹੈ, ਜਾਪ ਜਾਂ ਸਿਮਰਨ ਨਾਲ ਨਹੀਂ। ਦੂਜਾ, ਹਰ ਸਿਮਰਨ ਨੂੰ ਕਿਰਿਆ ਮੰਨ ਕੇ: ਇਸ ਤੁਕ ਦੀ ਤੁਲਨਾ ਇਕ ਹੋਰ ਤੁਕ 'ਖਾਲਕ ਖਲਕ ਖਲਕ ਮਹਿ ਖਾਲਕ' ਨਾਲ ਕਰਦੇ ਹਾਂ ਜਿਹੜੀ ਉਪਰੋਕਤ ਤੁਕ ਦੀ ਤਦਭਵ ਤੁਕ ਹੈ।
ਹੁਣ ਜੇ ਆਪਾਂ 'ਖਲਕ ਮਹਿ ਖਾਲਕ' ਅਤੇ 'ਹਰ ਸਿਮਰਨ ਮਹਿ ਆਪ ਨਿਰੰਕਾਰ' ਦੀ ਤੁਲਨਾ ਕਰੀਏ ਤਾਂ ਹਰ ਸਿਰਮਨ ਦਾ ਅਰਥ ਖਲਕ ਜਾਂ ਕੁਦਰਤ ਹੈ। ਭਾਵ ਕੁਦਰਤ ਦੇ ਜੀਵਨ ਰੌਂਅ ਦਾ ਸਹਿਜ ਵਰਤਾਰਾ ਹੀ ਹਰ ਸਿਮਰਨ ਹੈ, ਆਰਤੀ ਹੈ ਪਰ ਅਸੀਂ ਗੁਰਬਾਣੀ ਦੇ ਇਸ ਰਹੱਸ ਨੂੰ ਸਮਝ ਨਹੀਂ ਸਕੇ ਅਤੇ 'ਹਰ ਅਰਾਧਨਾ ਜਾਨਾ ਰੇ ਹਰ ਹਰ ਗੁਰ ਕਰਤਾ ਰੇ' ਦਾ ਸੱਦਾ ਸਾਡੇ 'ਤੇ ਪੂਰਾ ਢੁਕਦਾ ਹੈ। ਗੁਰਮਤਿ ਇਕ ਮਾਰਗ ਹੈ। ਸਬਰ, ਸੰਤੋਖ, ਸੱਚ, ਸਹਿਜ ਅਤੇ ਅਡੋਲਤਾ ਇਸ ਦੀ ਮੰਜ਼ਲ ਹੈ ਪਰ ਅਸੀਂ ਮਾਰਗ ਨੂੰ ਹੀ ਮੰਜ਼ਲ ਮੰਨ ਲਿਆ ਹੈ। ਗੁਰਮੁਖ ਦੇ ਚਲਾਏ ਗਾਡੀ ਰਾਹ 'ਤੇ ਅਸੀਂ ਮਨਮੁਖਤਾ ਦੀ ਧੂੜ ਉਡਾ ਦਿੱਤੀ ਹੈ। ਕਾਮ, ਕਰੋਧ, ਲੋਭ, ਮੋਹ, ਅਹੰਕਾਰ ਨਾਲ ਲੱਦਿਆ ਸਾਡਾ ਆਪਣਾ ਟੱਟੂ ਵੀ ਇਸ ਧੂੜ ਵਿਚ ਰਲਿਆ ਹੋਇਆ ਹੈ। ਕੂੜ ਅਤੇ ਧੂੜ ਦੀ ਇਸ ਹਨੇਰੀ ਵਿਚ ਅੰਨ੍ਹੀ ਪੀਂਹਦੀ ਅਤੇ ਕੁੱਤੀ ਚੱਟਦੀ ਹੈ। ਸਬਰ ਸੰਤੋਖ ਸੱਚ ਸਹਿਜ ਅਤੇ ਅਡੋਲਤਾ ਸਾਡੇ ਵਿਚੋਂ ਲੋਪ ਹੋ ਗਏ ਹਨ। ਅੱਜ ਦੇਹਧਾਰੀ ਸੰਤ, ਬ੍ਰਹਮ ਗਿਆਨੀ, ਮਹਾਂਪੁਰਖ, ਮਹਾਰਾਜ ਅਤੇ ਚੇਲੇ ਤਾਂ ਬਹੁਤ ਹਨ ਪਰ ਗੁਰਮੁਖ ਜਾਂ ਖ਼ਾਲਸਾ ਕੋਈ ਵਿਰਲਾ ਹੀ ਹੋਵੇਗਾ।
ਖ਼ਾਲਸਾ ਗੁਰਮੁਖ ਦਾ ਸਿਖਰ ਰੂਪ ਹੈ ਜਿਵੇਂ ਸਿੱਟਾ ਬੂਟੇ ਦਾ ਸਿਖਰ ਰੂਪ ਹੁੰਦਾ ਹੈ। ਬੂਟੇ ਤੋਂ ਬਗੈਰ ਜਿਵੇਂ ਸਿੱਟੇ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ, ਠੀਕ ਇਸੇ ਤਰ੍ਹਾਂ ਖ਼ਾਲਸਾ ਉਹੀ ਸਜ ਸਕਦਾ ਹੈ ਜਿਹੜਾ ਗੁਰਮੁਖ ਹੋਵੇ ਪਰ ਅੱਜ ਕੱਲ੍ਹ ਖਾਲਸਾ ਸਜਣ ਵਾਸਤੇ ਗੁਰਮੁਖ ਹੋਣ ਦੀ ਸ਼ਰਤ ਨਹੀਂ ਲਾਈ ਜਾਂਦੀ। ਅਜਿਹਾ ਕਰਕੇ ਅਸੀਂ ਗੁਰੂਆਂ ਦੀਆਂ ਨੌਂ ਪੀੜ੍ਹੀਆਂ ਦੀ ਘਾਲਣਾ ਨੂੰ ਉਕਾ ਹੀ ਵਿਸਾਰ ਦਿੱਤਾ ਹੈ। ਬੇਸ਼ਕ ਅਸੀਂ ਕਹੀ ਜਾਈਏ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਾਂ ਪਰ ਅਸੀਂ ਗੁਰੂ ਨਾਲੋਂ ਵੱਧ ਸਤਿਕਾਰ ਦੇਹਧਾਰੀਆਂ ਨੂੰ ਦੇ ਰਹੇ ਹਾਂ। ਇਹ ਕੌੜਾ ਸੱਚ ਹੈ ਜਿਹੜਾ ਸਾਨੂੰ ਮੰਨਣਾ ਔਖਾ ਲਗਦਾ ਹੈ। ਅੱਜ ਗੁਰੂ ਘਰਾਂ ਵਿਚ ਗੁਰਮਤਿ ਵਿਰੋਧੀ ਗਤੀਵਿਧੀਆਂ ਹੋ ਰਹੀਆਂ ਹਨ। ਮੈਨੂੰ ਤਾਂ ਇਉਂ ਲਗਦਾ ਹੈ ਜਿਵੇਂ ਕੋਈ ਸਾਡਾ ਹੀ ਪਿਸਤੌਲ ਲੈ ਕੇ ਸਾਡਾ ਹੀ ਘਰ ਲੁੱਟੀ ਜਾਂਦਾ ਹੋਵੇ। ਰੋਗੀ ਦਾ ਰੋਗ ਨੂੰ ਪਛਾਣ ਲੈਣਾ ਤੰਦਰੁਸਤੀ ਦੀ ਦੱਸ ਪਾਉਂਦਾ ਹੈ ਪਰ ਜੇਕਰ ਕੋਈ ਰੋਗੀ ਇਹ ਕਹੇ-ਮੈਂ ਤੰਦਰੁਸਤ ਹਾਂ, ਤਾਂ ਉਹ ਅੱਜ ਵੀ ਮਰਿਆ ਅਤੇ ਕੱਲ੍ਹ ਵੀ ਮਰਿਆ। ਰੋਗ ਨੂੰ ਕਬੂਲ ਕਰ ਲੈਣ ਵਾਲੇ ਸੁਹਿਰਦ ਰੋਗੀਆਂ ਦੀ ਭਾਲ ਨੂੰ ਸਮਰਪਤ ਹੈ ਮੇਰਾ ਇਹ ਲੇਖ ।
ਲੇਖਕ-- ਜੋਰਾ ਸਿੰਘ ਰਾਜੋਆਣਾ

Sunday, May 8, 2011

ਹੇਮਕੁੰਟ ਪਰਬਤ ਹੈ ਕਹਾਂ?

ਹੇਮਕੁੰਟ ਪਰਬਤ ਹੈ ਕਹਾਂ?

ਸਰਵਜੀਤ ਸਿੰਘ ਸੈਕਰਾਮੈਂਟੋ

ਪਾਰਕ ਵਿਚ ਬੈਠਿਆਂ ਇਕ ਸੱਜਣ ਨੇ, ਇਸੇ ਸਾਲ ਜੁਲਾਈ ਦੇ ਮਹੀਨੇ ਵਿਚ ਕੀਤੀ ਆਪਣੀ ਹੇਮਕੁੰਟ ਦੀ ਯਾਤਰਾ ਦਾ ਵਿਖਿਆਨ ਅਜੇਹੇ ਤਰੀਕੇ ਨਾਲ ਕੀਤਾ ਕਿ ਮੈਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਜਿਵੇਂ ਮੈਂ ਖੁਦ ਹੀ ਯਾਤਰਾ ਕਰ ਰਿਹਾ ਹੋਵਾਂ। ਜਿਥੇ ਉਸ ਨੇ ਰਸਤੇ ‘ਚ ਉਪਲਭਦ ਸਹੂਲਤਾਂ ਅਤੇ ਸ਼ਰਧਾਲੂਆਂ ਵਲੋਂ ਯਾਤਰੀਆਂ ਦੀ ਕੀਤੀ ਜਾਂਦੀ ਸੇਵਾ ਦਾ ਜਿਕਰ ਕੀਤਾ ਉੱਥੇ ਹੀ ਉਸ ਨੇ ਦੁਕਾਨਦਾਰਾਂ ਵਲੋ ਕੀਤੀ ਜਾਂਦੀ ਲੁਟ ਬਾਰੇ ਜਾਣਕਾਰੀ ਵੀ ਦਿੱਤੀ। ਪਾਠਕਾਂ ਦੀ ਦਿਲਚਸਪੀ ਲਈ ਮੈਂ ਇਥੇ ਇਕ ਘਟਨਾ ਸਾਂਝੀ ਕਰ ਰਿਹਾ ਹਾਂ। ਉਸ ਸੱਜਣ ਨੇ ਦੱਸਿਆ ਕੇ ਗੋਬਿੰਦਘਾਟ (6000 ਫੁਟ) ਤੋਂ ਮੈਂ ਪੈਦਲ ਹੀ ਸਫਰ ਅਰੰਭ ਕੀਤਾ ਪਰ ਅੱਧ ‘ਚ ਹੀ ਮੇਰਾ ਸਰੀਰ ਜੁਵਾਬ ਦੇ ਗਿਆ। ਮੈ ਖੱਚਰ ਵਾਲੇ ਨੂੰ ਪੁਛਿਆ ਤਾਂ ਉਸ ਨੇ 300 ਰੁਪਈਆਂ ਮੰਗਿਆ। ਮੈ ਉਸ ਨੂੰ ਕਿਹਾ ਕੇ 300 ਤਾਂ ਧੁਰੋਂ ਲੈਂਦੇ ਹਨ ਹੁਣ ਤਾਂ ਮੈ ਅੱਧ ਵਿਚ ਪੁਜ ਚੁੱਕਾ ਤਾਂ ਖੱਚਰ ਵਾਲੇਂ ਨੇ ਕਿਹਾਂ ਉੱਥੋ ਹੀ ਲੈ ਆਉਦਾਂ। ਇਕ ਹੋਰ ਸੱਜਣ, ਜੋ 4-5 ਸਾਲ ਪਹਿਲਾਂ ਆਪਣਾ ਜੀਵਨ ਸਫਲ ਕਰਕੇ ਆਇਆ ਸੀ ਉਸ ਨੇ ਵੀ ਉਸ ਦੀ ਹਾਂ ‘ਚ ਹਾਂ ਮਿਲਾਈ। ਮੈਂ ਉਨ੍ਹ੍ਹਾਂ ਨੂੰ ‘ਹੇਮਕੁੰਟ’ ਦੇ ਇਤਿਹਾਸ ਬਾਰੇ ਪੁਛਿਆ ਤਾਂ ਇਕ ਸੱਜਣ ਨੇ ਤਾਂ ਕਿਹਾ ਮੈਨੂੰ ਨਹੀ ਪਤਾਂ ਉਥੇ ਲਿਖਿਆ ਹੋਇਆ ਹੈ ਮੈ ਪੜ੍ਹ ਨਹੀਂ ਸਕਿਆ। ਦੂਜੇ ਸੱਜਣ ਨੇ ਮੇਰੇ ਸਵਾਲ ਦੇ ਜੁਵਾਬ ‘ਚ ਕਿਹਾ ਕੇ ਮੇਰੀ ਪਤਨੀ ਨੇ ਦੱਸਿਆ ਸੀ ਕੇ ਜਦਂੋ ਉਹ ਵਾਪਸ ਆ ਰਹੀ ਸੀ ਤਾਂ ਗੁਰੂੁ ਜੀ ਉਸ ਦੇ ਨਾਲ-ਨਾਲ ਚਲ ਰਹੇ ਸਨ। ‘ਸਵਾਲ ਚਨਾ ਜਵਾਬ ਗੰਦਮ’ ਦੀ ਕਹਾਵਤ ਤੇ ਅਮਲ ਕਰਦਿਆਂ ਉਸ ਨੇ ਹੋਰ ਦੱਸਿਆ ਕੇ ਜੇਹੜ੍ਹੀ ਕੜ੍ਹੀ-ਚੌਲ ਉਥੇ ਮਿਲਦੇ ਹਨ ਅਜੇਹੇ ਮਂੈ ਕਦੇ ਵੀ ਨਹੀ ਖਾਂਧੇ। ਇਹ ਹੈ ਜੀਵਨ ਸਫਲ ਕਰ ਚੁੱਕੇ ਸੱਜਣਾ ਦੀ ਹੇਮਕੁੰਟ ਬਾਰੇ ਇਤਿਹਾਸਕ ਜਾਣਕਾਰੀ।

“ਅਬ ਮੈਂ ਆਪਨੀ ਕਥਾ ਬਖਾਨੋ” ਆਖੇ ਜਾਂਦੇ ਦਸਮ ਗ੍ਰੰਥ ‘ਚ ਦਰਜ ਇਸ ਪੰਗਤੀ ਸਬੰਧੀ, ਅਗਿਆਨਤਾ ਅਤੇ ਅੰਧ ਵਿਸ਼ਵਾਸ਼ ਦੇ ਕਾਰਨ ਬੁਹਗਿਣਤੀ ਸਿੱਖਾਂ ਦੀ ਮਾਨਸਿਕਤਾਂ ‘ਚ ਇਹ ਗੱਲ ਘਰ ਕਰ ਚੁੱਕੀ ਹੈ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਿਛਲੇ ਜਨਮ ਬਾਰੇ ਲਿਖ ਰਹੇ ਹਨ। ਅੱਜ ਤੋਂ 100 ਸਾਲ ਪਹਿਲਾ ਤਾਂ ਕੀ ਦਸਮ ਗ੍ਰੰਥ ਤਾਂ ਅੱਜ ਵੀ 95% ਸਿੱਖਾਂ ਨੇ ਨਹੀ ਪੜ੍ਹਿਆ ਤਾਂ ਹੇਮਕੁੰਟ ਦੇ ਏਨਾ ਮਸ਼ਹੂਰ ਹੋਣ ਦਾ ਕੀ ਕਾਰਨ ਹੋਇਆ? ਇਸਦਾ ਕਾਰਨ ਸੀ, ਗੁਰਦਵਾਰਿਆਂ ਵਿਚ ਸੂਰਜ ਪ੍ਰਕਾਸ਼ ਦੀ ਕਥਾ।

ਅਬ ਮੈ ਅਪਨੀ ਕਥਾ ਬਖਾਨੋ॥ ਤਪ ਸਾਧਤ ਜਿਹਿ ਬਿਧਿ ਮੁਹਿ ਆਨੋ॥
ਹੇਮਕੁੰਟ ਪਰਬਤ ਹੈ ਜਹਾਂ॥ ਸਪਤਸ੍ਰਿੰਗ ਸੋਭਿਤ ਹੈ ਤਹਾਂ ॥1॥
ਸਪਤਸ੍ਰਿੰਗ ਤਿਹ ਨਾਮ ਕਹਾਵਾ॥ ਪੰਡਰਾਜ ਜਗ ਜੋਗੁ ਕਮਾਵਾ॥
ਤਹ ਹਮ ਅਧਿਕ ਤਪੱਸਿਆ ਸਾਧੀ। ਮਹਾ ਕਾਲ ਕਾਲਕਾ ਅਰਾਧੀ ॥2॥ (ਪੰਨਾ54)

ਆਖੇ ਜਾਂਦੇ ਦਸਮ ਗ੍ਰੰਥ ਵਿੱਚ ਦਰਜ ‘ਬਿਚਤ੍ਰ ਨਾਟਕ’(ਪੰਨਾ 39-73) ਜਿਸ ਦੇ ਕੁਲ 14 ਅਧਿਆਏ ਅਤੇ 471 ਛੰਦ ਹਨ ਦੇ ਛੇਵੇਂ ਅਧਿਆਇ ‘ਚ ਦਰਜ ਉਪਰੋਕਤ ਪੰਗਤੀਆਂ ਤੋਂ ਪ੍ਰਭਾਵਿਤ ਹੋ ਕੇ ਕਵੀ ਸੰਤੋਖ ਸਿੰਘ ਜੀ ਨੇ ਆਪਣੇ ਗ੍ਰੰਥ ‘ਸੂਰਜ ਪ੍ਰਕਾਸ਼’ ਵਿਚ ਬੁਹਤ ਹੀ ਵਿਸਥਾਰ ਨਾਲ (ਰਾਸਿ 11, ਅੱਸੂ 49-52) ਹੇਮਕੁੰਟ ਅਤੇ ਉਥੇ ਤਪੱਸਿਆ ਕਰਨ ਵਾਲੇ ਦੁਸ਼ਟ ਦਮਨ ਬਾਰੇ ਜੋ ਜਾਣਕਾਰੀ ਦਿੱਤੀ ਹੈ। ਜਿਸ ਦਾ ਸੰਖੇਪ ਇਉਂ ਹੈ-

‘ਸਤਿਜੁਗ ਵਿੱਚ ਦੇਵਤਿਆਂ ਅਤੈ ਦੈਂਤਾ ਦਾ ਬੁਹਤ ਹੀ ਭਿਆਕਨ ਯੁਧ ਹੋਇਆ ਸੀ। ਯੁਧ ਦੇ ਮੈਦਾਨ ‘ਚ ਦੇਵਤਿਆਂ ਨੇ ਆਪਣੀ ਕੋਈ ਪੇਸ਼ ਨਾ ਜਾਂਦੀ ਦੇਖ ਕੇ ਸਹਾਇਤਾ ਲਈ ਦੇਵੀ ਅੱਗੇ ਬੇਨਤੀ ਕੀਤੀ। ਦੇਵਤਿਆਂ ਦੀ ਸਹਾਇਤਾਂ ਲਈ ਆਈ ਦੇਵੀ (ਦੁਰਗਾ, ਭਵਾਨੀ) ਨੇ 90 ਪਦਮ ਦੈਂਤ ਸੈਨਾਂ (90,000,000,000,000,000) ਦਾ ਖਾਤਮਾ ਕਰ ਦਿੱਤਾ। ਦੈਤ ਸੈਨਾਂ ਦਾ ਅੰਤ ਕਰਨ ਉਪ੍ਰੰਤ ਥੱਕੀ-ਟੁਟੀ ਉਹ ਦੇਵੀ ਅਰਾਮ ਕਰਨ ਲਈ ਪਹਾੜਾਂ ਵਿੱਚ ਜਾ ਲੁਕੀ। ਬੇਲ ਅਤੇ ਸੁਬੇਲ ਨਾਮ ਦੇ ਦੋ ਦੈਂਤ ਆਪਣੀ ਸੈਨਾ ਸਮੇਤ ਦੁਰਗਾ ਨੂੰ ਲੱਭਣ ਵਾਸਤੇ ਨਿਕਲੇ। ਉਨ੍ਹਾਂ ਨੇ ਇਕ ਬ੍ਰਾਹਮਣ ਜੋ ਪਹਾੜਾਂ ‘ਚ ਤੱਪ ਕਰ ਰਿਹਾ ਸੀ, ਤੋਂ ਦੇਵੀ ਬਾਰੇ ਪੁਛਿਆ। ਤੱਪਸਵੀ ਨੇ ਦੇਵੀ ਬਾਰੇ ਜਾਣਕਾਰੀ ਹੋਣ ਤੋਂ ਇਨਕਾਰ ਕਰ ਦਿੱਤਾ ਤਾਂ ਗੁੱਸੇ ਵਿਚ ਆਏ ਦੈਂਤ ਨੇ ਬ੍ਰਾਹਮਣ ਤੇ ਹਮਲਾ ਕਰ ਦਿੱਤਾ। ਤੱਪਸਵੀ ਨੇ ਆਪਣੀ ਜਾਨ ਬਚਾਉਣ ਲਈ ਆਪਣੇ ਆਸਨ ਤੇ ਵਿਛਾਈ ਹੋਈ ਸ਼ੇਰ ਦੀ ਖੱਲ ਨੂੰ ਝਾੜਿਆ। ਖੱਲ ਦੀ ਧੂੜ ਵਿਚੋਂ ਇਕ ਵੱਡੇ ਤੇਜ ਵਾਲਾ ਮਨੁੱਖ ਪੈਦਾ ਹੋਇਆ ਜਿਸ ਨੇ ਹਜ਼ਾਰਾਂ ਸਾਲ ਦੈਂਤ ਸੈਨਾਂ ਨਾਲ ਜੁੱਧ ਕੀਤਾ ਅਤੇ ਜਿੱਤ ਪ੍ਰਾਪਤ ਕੀਤੀ।

ਜਦੋਂ ਲੜਾਈ ਖਤਮ ਹੋ ਗਈ ਤਾਂ ਮੈਦਾਨ ਖਾਲੀ ਦੇਖ ਕੇ ਲੁਕੀ ਹੋਈ ਦੇਵੀ ਦੁਰਗਾ ਵੀ ਆ ਪ੍ਰਗਟ ਹੋਈ। ਉਹ ਆਪਣੇ ਦੁਸ਼ਮਣਾਂ ਨੂੰ ਖਤਮ ਹੋਇਆ ਦੇਖ ਕੇ ਬੁਹਤ ਹੀ ਪ੍ਰਸੰਨ ਹੋਈ। ਇਸ ਖੁਸ਼ੀ ਦੇ ਮੌਕੇ ਦੇਵੀ ਨੇ ਸ਼ੇਰ ਦੀ ਖੱਲ ‘ਚ ਪੈਦਾ ਹੋਏ ਮਹਾਬਲੀ ਨੂੰ ਵਰ ਦਿਤਾ, ਤੁੂੰ ਮੇਰੀ ਮਦਦ ਕੀਤੀ ਹੈ ਮਾਤ ਲੋਕ ਵਿੱਚ ਮੈਂ ਤੇਰੀ ਮਦਦ ਕਰਾਂਗੀ। ਦੇਵੀ ਨੇ ਉਸ ਨੂੰ ਦੁਸ਼ਟਾਂ ਦਾ ਖਾਤਮਾਂ ਕਰਨ ਕਰਕੇ ਦੁਸ਼ਟਦਮਨ ਦਾ ਨਾਮ ਦਿਤਾ (ਦੁਸ਼ਟਦਮਨ ਨਿਜ ਨਾਮ ਧਰਾਇ) ਅਤੇ ਆਖਿਆ ਕਿ ਤੂੰ ਸ਼ੇਰ ਦੀ ਖੱਲ ਵਿਚੋਂ ਜਨਮਿਆਂ ਹੈ, ਇਸ ਲਈ ਤੇਰੇ ਪੰਥ ਦਾ ਨਾਮ ਵੀ ਖਾਲਸਾ ਹੋਵੇਗਾ। (ਸਿੰਘ ਖਾਲ ਸੇ ਹੋਹਿ ਖਾਲਸਾ)। ਦੇਵੀ, ਦੁਸ਼ਟਦਮਨ ਨੂੰ ਤਪੱਸਿਆ ਕਰਨ ਅਤੇ ਚਿਰੰਜੀਵੀ ਹੋਣ ਦਾ ਵਰ ਦੇਣ ਉਪ੍ਰੰਤ ਅਲੋਪ ਹੋ ਗਈ। ਦੁਸ਼ਟਦਮਨ ਨੇ ਦੇਵੀ ਦੀ ਆਗਿਆ ਪਾਲਨ ਹਿਤ ਅਸੰਖਾਂ ਵਰ੍ਹੇ ਦੀ ਕਠਨ ਤਪਸਿਆ ਦਾ ਕੀਤੀ। (ਸੰਮਤ ਬਿਤੇ ਅਸੰਖ ਜਿਸੀ ਕਹੁ ਮਮ ਸਰੂਪ ਸੋਂ ਇਕਤਾ ਧਾਰਿ) ਤੱਪ ਕਰਨ ਸਮੇਂ ਦੁਸ਼ਟਦਮਨ ਦੇ ਸਿਰ ਤੇ ਲੰਮੀਆਂ ਲੰਮੀਆ ਜਟਾਂਵਾਂ, ਸਰੀਰੋਂ ਨਗਨ, ਅੱਖਾਂ ਬੰਦ ਸਨ। ਉਸ ਨੇ ਬਿਨਾ ਅੰਨ-ਪਾਣੀ ਤੋਂ ਇਕ ਪੈਰ ਤੇ ਖਲੋਕੇ, ਮੌਨ ਧਾਰ ਕੇ ਇਕਾਂਤ ਵਿੱਚ ਅਸੰਖਾਂ ਵਰ੍ਹੇ (ਇਕ ਸੰਖ=100,000,000,000,000,000 ਸਾਲ) ਅਜਿਹੀ ਕਠਨ ਤਪਸਿਆ ਕੀਤੀ ਕਿ ਸ਼ਰੀਰ ਸੁਕ ਗਿਆ ਤੇ ਕੇਵਲ ਹੱਡੀਆਂ ਹੀ ਬਚੀਆਂ। ਅੰਤ ਮਹਾਕਾਲ ਨੇ ਆਪਣੇ ਸੇਵਕਾਂ ਰਾਹੀਂ ਵਿਮਾਨ ਭੇਜ ਕੇ ਦੁਸ਼ਟਦਮਨ ਨੂੰ ਆਪਣੇ ਕੋਲ ਬੁਲਾਇਆ ਅਤੇ ਗੋਦੀ ਵਿੱਚ ਬਿਠਾ ਕੇ ਬੜੇ ਪਿਆਰ ਨਾਲ ਉਸਦਾ ਮੱਥਾ ਚੁੰਮਿਆ ਅਤੇ ਮਾਤ ਲੋਕ ਵਿੱਚ ਜਾਣ ਲਈ ਕਿਹਾ।

ਬਚਿਤ੍ਰ ਨਾਟਕ ਦੀਆਂ ਉਪ੍ਰੋਕਤ ਪੰਗਤੀਆਂ (ਅਬ ਮੈ ਅਪਨੀ ਕਥਾ ਬਖਾਨੋ) ਦੇ ਅਧਾਰ ਤੇ ਸੂਰਜ ਪ੍ਰਕਾਸ਼ ਦੇ ਕਰਤਾ ਭਾਈ ਸਾਹਿਬ ਸੰਤੋਖ ਸਿੰਘ ਜੀ ਜਾਂ ਉਨ੍ਹਾ ਦੇ ਸਹਿਯੋਗੀ ਬ੍ਰਾਹਮਣਾਂ ਵਲੋਂ ਲਿਖੀ, ਕਥਿਤ ਦੁਸ਼ਟ ਦਮਨ ਦੀ ਕਥਿਤ ਤਪੱਸਿਆ ਬਾਰੇ ਬੜੀ ਲੱਮੀਂ ਚੌੜੀ ਵਾਰਤਾ ਨੂੰ ਆਧਾਰ ਮੰਨ ਕੇ ਪੰਡਤ ਤਾਰਾ ਸਿੰਘ ਨਰੋਤਮ ਨੇ 1932 ਵਿਚ ਵਰਤਮਾਨ ‘ਹੇਮਕੁੰਟ’ ਨੂੰ ਦੁਸ਼ਟ ਦਸਨ ਦੀ ਤਪਸਿਆ ਵਾਲੀ ਥਾਂ ਦਸਿਆ, ਉਥੇ ਫੌਜ ਦੇ ਸਾਬਕਾ ਗ੍ਰੰਥੀ ਸੰਤ ਸੋਹਣ ਸਿੰਘ ਟੀਹਰੀ-ਗੜਵਾਲ ਵਾਲੇ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤ ਸਮਾਉਣ ਤੋਂ 224 ਵਰ੍ਹੇ ਪਿਛੋਂ, ਸੰਨ 1936 ਵਿੱਚ ਗੁਰਦੁਆਰਾ ਸਥਾਪਿਤ ਕੀਤਾ।

ਗੁਰਦੁਆਰੇ ਦੀ ਸਥਾਪਨਾ ਹੋਣ ਅਤੇ ਉਸ ਦਾ ਸਬੰਧ ਦਸਮ ਪਾਤਸ਼ਾਹ ਨਾਲ ਪ੍ਰਚਾਰਿਆ ਜਾਣ ਕਰਕੇ ਸਿਖ ਸੰਗਤਾਂ ਬੜੇ ਉਤਸ਼ਾਹ ਨਾਲ ਰਸਤੇ ਦੀਆਂ ਮੁਸ਼ਕਲਾਂ ਦੀ ਪ੍ਰਵਾਹ ਕੀਤੇ ਵਗੈਰ ਉਥੇ ਦਰਸ਼ਨ ਕਰਨ ਲਈ ਜਾਣ ਲਗ ਪਈਆਂ। ਅਜਿਹਾ ਹੋਣਾ ਕੁਦਰਤੀ ਹੀ ਹੈ, ਕਿਉਂਕਿ ਸਿਖ ਸੰਗਤਾਂ ਗੁਰੂ ਅਸਥਾਨਾਂ ਪ੍ਰਤੀ ਅਥਾਹ ਸ਼ਰਧਾ ਰਖਦੀਆਂ ਹਨ। ਪਰ ਗਿਆਨ ਵਿਹੁਣੀ ਸ਼ਰਧਾ, ਅੰਨੀ ਸ਼ਰਧਾ ਹੁੰਦੀ ਹੈ ਜੋ ਕਦੇਂ ਵੀ ਲਾਭਦਾਇਕ ਸਾਬਤ ਨਹੀਂ ਹੋ ਸਕਦੀ। ਸਾਨੂੰ ਕੋਈ ਵੀ ਕਰਮ ਕਰਨ ਤੋਂ ਪਹਿਲਾਂ ਉਸ ਦੀ ਅਸਲੀਅਤ ਬਾਰੇ ਵਿਚਾਰ ਕਰ ਲੈਣੀ ਚਾਹੀਦੀ ਹੈ। ਸਿੱਖ ਵਾਸਤੇ ਪਰਖ ਦੀ ਕਸਵਟੀ ਕੇਵਲ ਅਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ। ਕੋਈ ਵੀ ਰਚਨਾ ਜੋ ਇਸ ਕਸਵਟੀ ਤੇ ਪੂਰੀ ਨ ਉਤਰੇ, ਉਸ ਨੂੰ ਰੱਦ ਕਰਨ ਵਿਚ ਹੀ ਸਾਡਾ ਭਲਾ ਹੈ।

ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ ॥ ਅਕਲੀ ਪੜ੍‍ ਕੈ ਬੁਝੀਐ ਅਕਲੀ ਕੀਚੈ ਦਾਨੁ ॥ ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ ॥ (ਪੰਨਾ 1245)

‘ਸੂਰਜ ਪ੍ਰਕਾਸ਼’ ਵਿਚ ਦਰਜ ਸਾਖੀ ਮੁਤਾਬਕ ਦੇਵੀ ਅਤੇ ਦੈਤਾਂ ਦਾ ਲੜਾਈ ਸਤਿਯੁਗ ਵਿਚ ਹੋਈ ਸੀ ਹੋਈ। ਜੇ ਇਸ ਨੂੰ ਸਤਿਯੁਗ ਦੇ ਅਰੰਭ ਵਿਚ ਵੀ ਮੰਨੀਏ ਤਾਂ ਵੀ ਇਸ ਦੇ ਅਰੰਭ ਨੂੰ ਲੱਗ-ਭੱਗ (1728000+1296000+864000+5111) 3893111 ਸਾਲ ਬਣਦੇ ਹਨ। ਦੇਵਤਿਆਂ ਅਤੇ ਦੇਤਾਂ ਦਾ ਯੁਧ ਅਤੇ ਦੁਸ਼ਟ ਦਮਨ ਵਲੋਂ ਹਜਾਰਾਂ ਸਾਲ ਦੈਤਾਂ ਨਾਲ ਕੀਤੀ ਗਈ ਲੜਾਈ ਨੂੰ ਜੇ ਛੱਡ ਵੀ ਦਈਏ ਤਾਂ ਵੀ ਲੜਾਈ ਖਤਮ ਹੋਣ ਤੋਂ ਪਿਛੋਂ ਦੁਸ਼ਟਦਮਨ ਵਲੋ ਕੀਤੀ ਗਈ ਅਸੰਖਾਂ ਵਰ੍ਹੇ (ਇਕ ਸੰਖ=100,000,000,000,000,000) ਦੀ ਕਠਨ ਤਪਸਿਆ ਦਾ ਕੀ ਕੀਤਾ ਜਾਂਵੇ? (ਸੰਮਤ ਬਿਤੇ ਅਸੰਖ ਜਿਸੀ ਕਹੁ ਮਮ ਸਰੂਪ ਸੋਂ ਇਕਤਾ ਧਾਰਿ) ਜਦੋਂ ਕਿ ਗੁਰਬਾਣੀ ਅਜੇਹੇ ਸਰੀਰਕ ਕਸ਼ਟ ਦੇਣ ਵਾਲੇ ਤੱਪਾਂ ਦੀ ਹੀ ਨਿਖੇਦੀ ਕਰਦੀ ਹੈ। "ਮਨਹਠਿ ਕਿਨੈ ਨ ਪਾਇਓ ਸਭ ਥਕੇ ਕਰਮ ਕਮਾਇ ॥ ਮਨਹਠਿ ਭੇਖ ਕਰਿ ਭਰਮਦੇ ਦੁਖੁ ਪਾਇਆ ਦੂਜੈ ਭਾਇ"(ਪੰਨਾ 593)। ਇਥੇ ਇਕ ਹੋਰ ਸਵਾਲ ਵੀ ਪੈਦਾ ਹੁੰਦਾ ਹੈ ਕਿ ਜੇ ਦੁਸਟਦਮਨ ਨੇ ਹੇਮਕੁੰਟ ਵਿਚ ਕਠਨ ਤਪੱਸਿਆ ਕੀਤੀ ਵੀ ਸੀ ਤਾਂ ਵੀ ਸਾਡਾ ਉਸ ਨਾਲ ਕੀ ਸਬੰਧ? ਸਾਡਾ ਇਤਿਹਾਸ ਤਾਂ ਇਹ ਹੈ ਕਿ ਗੁਰੁ ਗੋਬਿੰਦ ਸਿੰਘ ਜੀ ਦਾ ਜਨਮ 1666 ਵਿਚ ਹੋਇਆ ਸੀ, 1675 ਵਿਚ ਗੁਰੁ ਤੇਬ ਬਹਾਦਰ ਜੀ ਦੀ ਸ਼ਹੀਦੀ ਤੋਂ ਪਿਛੋਂ ਉਹ ਗੁਰਗੱਦੀ ਤੇ ਵਿਰਾਜ ਮਾਨ ਹੋਏ ਸਨ 1708 ਵਿਚ ਗੁਰੂ ਜੀ ਜੋਤੀ ਜੋਤ ਸਮਾਏ ਸਨ। ਇਸ ਜਨਮ ਵਿਚ ਵੀ ਪਹਿਲੇ 9 ਸਾਲ ਗੋਬਿੰਦ ਰਾਏ ਜੀ ਸਾਡੇ ਗੁਰੂ ਨਹੀ ਸਨ।

ਭਾਈ ਲਹਿਣਾ ਜੀ, ਗੁਰੂ ਨਾਨਕ ਦੇਵ ਜੀ ਸੰਗਤ ਵਿੱਚ ਆਉਣ ਤੋਂ ਪਹਿਲਾਂ ਹਰ ਸਾਲ ਵੈਸ਼ਨੋ ਦੇਵੀ ਦੀ ਯਾਤਰਾ ਕਰਨ ਜਾਂਦੇ ਸਨ। ਗੁਰੂ ਅਮਰਦਾਸ ਜੀ, ਗੁਰੂ ਅੰਗਦ ਦੇਵ ਜੀ ਦੀ ਸੰਗਤ ਵਿਚ ਆਉਣ ਤੋਂ ਪਹਿਲਾ ਹਰ ਸਾਲ ਗੰਗਾ ‘ਚੇ ਇਸ਼ਨਾਨ ਕਰਨ ਜਾਂਦੇ ਸਨ। ਕੀ ਹੁਣ ਸਾਨੂੰ ਵੀ ਹਰ ਸਾਲ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਕਰਨ ਜਾਂ ਗੰਗਾ ਦਾ ਇਸ਼ਨਾਨ ਕਰਨ ਨਹੀ ਜਾਣਾ ਚਾਹੀਦਾ? ਨਹੀ ! ਕੋਈ ਵੀ ਸਿੱਖ ਇਸ ਨਾਲ ਸਹਿਮੱਤ ਨਹੀ ਹੋਵੇਗਾ। ਜੇ ਗੁਰੂ ਅੰਗਦ ਦੇਵ ਜੀ ਅਤੇ ਗੁਰੂ ਅਮਰਦਾਸ ਜੀ ਦੇ ਗੁਰੂ ਬਨਣ ਤੋ ਪਹਿਲਾ, ਇਸੇ ਜਨਮ ਦੇ ਇਤਿਹਾਸ ਨਾਲ ਸਾਡਾ ਕੋਈ ਸਬੰਧ ਨਹੀ ਤਾਂ ਗੁਰੁ ਗੋਬਿੰਦ ਸਿੰਘ ਜੀ ਦੇ ਪਿਛਲੇ ਜਨਮ ਦੇ ਮਿਥਿਹਾਸ ਨਾਲ ਸਾਡਾ ਕੀ ਸਬੰਧ?

ਚਿਤ ਨ ਭਯੋ ਹਮਰੋ ਆਵਨ ਕਹਿ। ਚੁਭੀ ਰਹੀ ਸ੍ਰਤਿ ਪ੍ਰਭੁ ਚਰਨਨ ਮਹਿ॥
ਜਿਉ ਤਿਉ ਪ੍ਰਭ ਹਮ ਕੋ ਸਮਝਾਯੋ। ਇਮ ਕਹਿ ਕੈ ਇਹ ਲੋਕਿ ਪਠਾਯੋ।॥5॥ (ਪੰਨਾ55)

ਉਪ੍ਰੋਕਤ ਪੰਗਤੀਆਂ ਇਹ ਸਪੱਸ਼ਟ ਕਰਦੀਆਂ ਹਨ ਕਿ ਗੁਰੂ ਜੀ (?) ਕਹਿੰਦੇ ਹਨ ਕਿ ਸਾਡਾ ਆਉਣ ਨੂੰ ਚਿੱਤ ਨਹੀ ਸੀ ਕਰਦਾ ਕਿਉਂਕਿ ਮੇਰੀ ਸੁਰਤ ਤਾਂ ਪ੍ਰਭੂ ਦੇ ਚਰਨਾ ‘ਚ ਖੁਭੀ ਹੋਈ ਸੀ। ਜਿਵਂੇ-ਕਿਵੇਂ ਪ੍ਰਭ ਨੇ ਸਾਨੂੰ ਸਮਝਾਇਆ ਅਤੇ ਇਸ ਲੋਕ ਵਿਚ ਭੇਜਿਆ। ਸੋ ਸਪੱਸ਼ਟ ਹੈ ਕਿ ਭਗਤੀ ਕਰਨ ਵਾਲਾ ਇਸ ਦੁਨੀਆਂ ‘ਚ ਨਹੀ ਸਗੋਂ ਕਿਸੇ ਹੋਰ ਦੁਨੀਆਂ ਵਿਚ ਭਗਤੀ ਕਰ ਰਿਹਾ ਸੀ। ਪਰ ਮੌਜੂਦਾ ਹੇਮਕੁੰਟ ਤਾਂ ਉਤਰੀ ਭਾਰਤ ਵਿਚ ਹੀ ਬਣਾ ਲਿਆ ਗਿਆ ਹੈ। ਕੀ ਇਹ ਤੱਥ ਹੀ ਇਸ ਅਖੌਤੀ ਤਪ ਅਸਥਾਨ ਦੀ ਅਸਲੀਅਤ ਨੂੰ ਪ੍ਰਗਟ ਕਰਨ ਲਈ ਕਾਫੀ ਨਹੀ ਹੈ?




ਗਿਆਨੀ ਠਾਕਰ ਸਿੰਘ ਅੰਮ੍ਰਿਤਸਰ ਵਾਲਿਆਂ ਨੇ ਕਵੀ ਸੰਤੋਖ ਸਿੰਘ ਵਲੋਂ ਕੀਤੀ ਕਲਪਣਾ ਨੂੰ ਸੱਚ ਮੰਨ ਕੇ ਰਿਵਾਲਸਰ ਦੀਆਂ ਪਹਾੜੀਆਂ (ਮੰਡੀ ਸੁਕੇਤ ਦੇ ਨੇੜੇ) ਉਤੇ ਸੱਤ ਟੀਸੀਆਂ ਨੂੰ ‘ਸਪਤ ਸਿੰ੍ਰਗ’ ਵਜੋਂ ਐਲਾਨਿਆ ਸੀ। ਸਨਾਤਨੀ ਮੱਤ ਦੇ ਧਾਰਨੀ ਪੰਡਿਤ ਤਾਰਾ ਸਿੰਘ ਜੀ ਨਰੋਤਮ, ਜੋ ਖੁਦ ਹਰ ਸਾਲ ਬੱਦਰੀਨਾਥ ਦੀ ਯਾਤਰਾ ਨੂੰ ਜਾਂਦਾ ਹੁੰਦਾ ਸੀ, ਨੇ ਪਹਿਲੇ ਹੇਮਕੁੰਟ ਨੂੰ ਰੱਦ ਕਰਕੇ ਇਕ ਹੋਰ ਪਹਾੜ ਦੀ ਟੀਸੀ ਤੇ ਖੜ੍ਹਕੇ ਆਲੇ-ਦੁਆਲੇ 7 ਟੀਸੀਆਂ ਗਿਣ ਕੇ ਉਸ ਟੀਸੀ ਨੂੰ ‘ਸਪਤ ਸ੍ਰਿੰਗ’ ਐਲਾਨ ਕਰ ਦਿੱਤਾ ਗਿਆ। (ਕੀ ਕਿਸੇ ਹੋਰ ਪਹਾੜ ਟੀਸੀ ਤੇ ਖੜ੍ਹ ਕੇ 7 ਟੀਸੀਆਂ ਨਹੀ ਗਿਣਈਆਂ ਜਾ ਸਕਦੀਆਂ?) ਸੰਤ ਸੋਹਣ ਸਿੰਘ ਟੀਹਰੀਵਾਲੇ ਦਾ ਮੇਲ ਸੰਨ 1935 ਵਿਚ ਭਾਈ ਵੀਰ ਸਿੰਘ ਜੀ ਨਾਲ ਹੋਇਆ ਤਾਂ ਆਪ ਨੇ ਉਥੇ ਗੁਰਦੁਆਰਾ ਸਾਹਿਬ ਸਥਾਪਤ ਕਰਨ ਤੇ ਨਿਸ਼ਾਨ ਸਾਹਿਬ ਲਾਉਣ ਦੀ ਇੱਛਾ ਪ੍ਰਗਟ ਕੀਤੀ। ਭਾਈ ਵੀਰ ਸਿੰਘ ਨੇ ਭਾਰੀ ਉਤਸ਼ਾਹ ਵਿਖਾਇਆ ਅਤੇ ਹਰ ਤਰ੍ਹਾਂ ਦੀ ਮਦਦ ਕੀਤੀ। ਇਸ ਤਰ੍ਹਾਂ ਇਸ ਅਸਥਾਨ ਦਾ ਮੁੱਢ ਬੱਝ ਗਿਆ ਅਤੇ ਪਹਿਲੇ ਹੇਮਕੁੰਟ ਨੂੰ ਲੋਕੀ ਭੁਲ਼ ਹੀ ਗਏ। ਮਈ ਮਹੀਨੇ ਖਬਰ ਆਈ ਸੀ ਕੇ ਇਕ ਹੋਰ ਹੇਮਕੁੰਟ ਵੀ ਬਣ ਗਿਆ ਹੈ।

ਇਹ ਹੈ, ਪੁਣੇ ਦੇ ਨਜ਼ਦੀਕ ‘ਕਮਸ਼ੇਟ’ ਦੀਆਂ ਪਹਾੜੀਆਂ ‘ਤੇ ਪਵਨਾ ਡੈਮ ਨੇੜੇ ‘ਛੋਟਾ ਹੇਮਕੁੰਟ’। ਸ਼ਾਇਦ ਇਹ ਉਨ੍ਹਾਂ ਸਿੱਖਾਂ ਦੀ ਸਹੂਲਤ ਲਈ ਬਣਾਇਆ ਗਿਆ ਹੋਵੇ ਜੋ ਉਤਰਾਚਲ ਵਿਚ ਸਮੁੰਦਰੀ ਤਲ ਤੋਂ ਲੱਗ-ਭੱਗ 15200 ਫੁਟ ਦੀ ਉਚਾਈ ਬਣੇ ਹੇਮਕੁੰਟ ਤੇ ਜਾਣ ਦਾ ਹੌਸਲਾ ਨਾ ਕਰਦੇ ਹੋਣ। ਮੈਨੂੰ ਇਓਂ ਮਹਿਸੂਸ ਹੁੰਦਾ ਹੈ ਕਿ ਉਹ ਦਿਨ ਦੂਰ ਨਹੀਂ ਜਦੋ ਵਪਾਰੀ ਬਾਬਿਆਂ ਦੀ ਕ੍ਰਿਪਾ ਸਦਕਾ, ਦੇਸ਼ ਦੇ ਵੱਖ-ਵੱਖ ਭਾਗਾਂ ਵਿਚ ਬਣੇ ਪੰਜ ਤਖਤਾਂ ਦੀ ਤਰ੍ਹਾਂ ਹੇਮਕੁੰਟ ਵੀ ਪੰਜ ਹੀ ਹੋਣਗੇ।

ਦਿੱਲੀ ਨੂੰ.......!

ਦਿੱਲੀ ਨੂੰ.......!
ਮੇਰੇ ਪਿੰਡ ਦੇ ਕੱਚਿਆਂ ਢਾਰਿਆਂ ਤੋਂ, ਤੇਰਾ ਫਾਸਲਾ,
ਚਾਰ ਕੁ ਸੌ ਮੀਲ ਦਾ ਹੋਣੈ,
ਤੇ ਚਾਂਦਨੀ ਚੌਂਕ ਤੋਂ ਲਾਲ ਕਿਲੇ ਦਾ ਫਾਸਲਾ
ਚਾਰ ਕੁ ਫਰਲਾਂਗ ।
ਤੇਰੇ ਮਾਲਕਾਂ ਨੂੰ ਚਾਂਦਨੀ ਚੌਂਕ ਤੋਂ
ਲਾਲ ਕਿਲੇ ਦਾ ਫਾਸਲਾ ਭੁੱਲ ਗਿਐ ।
ਜੇ ਯਾਦ ਹੁੰਦਾ ਤਾਂ ਚੁਰਾਸੀ ਦਾ ਗੇੜ ਨਹੀਂ ਚੱਲਣਾ ਸੀ ।
ਤੇ ਨਾ ਹੀ ਮੱਸ਼ਰੀਆ ਟੋਲੀਆਂ ਨੇ
ਮੇਰੇ ਸ਼ਹੀਦ ਗੁਰੂ ਦੀ ਸ਼ਹਾਦਤ ਗਾਹ ਨੂੰ ਅੱਗਾਂ ਲਾਉਣ ਦੌੜਨਾ ਸੀ ।
ਤੇਰੀ ਹਰ ਗਲੀ ਹਰ ਮੋੜ
ਮੈਨੂੰ ਯਾਦ ਕਰਵਾ ਜਾਂਦੈ
ਮੇਰੀ ਮਾਵਾਂ ਭੈਣਾ ਨਾਲ ਹੀ ਨਹੀਂ
ਸਗੋਂ ਮਾਨਵਤਾ ਸੀ ਲਾਸ਼ ਨਾਲ ਕੀਤਾ ਬਲਾਤਕਾਰ ।
ਤੇ ਹਰ ਵਾਰ ਜਦੋਂ ਮੈਂ ਮੇਰੇ ਪਿੰਡ ਤੋਂ ਲੈ ਕੇ
ਤੇਰੀਆਂ ਬਰੂਹਾਂ ਤੱਕ ਪਹੁੰਚਦੀਆਂ
ਆਪਣੀਆਂ ਪੈੜਾਂ ਨੂੰ ਗਿਣਦਾ ਹਾਂ,
ਤਾਂ ਮੈਨੂੰ ਦਿੱਲੀ ਦੂਰ ਨਹੀਂ ਜਾਪਦੀ ।
ਤੇਰੇ ਅਜੋਕੇ ਮਾਲਕ ਭਾਵੇਂ ਭੁੱਲ ਗਏ ਨੇ
ਚਾਂਦਨੀ ਚੌਂਕ ਵਿੱਚ ਕੀਤੀਆਂ ਕੁਰਬਾਨੀਆਂ
ਪਰ ਮੈਂ ਨਹੀਂ ਭੁੱਲ ਸਕਿਆ ਤੇ ਭੁੱਲਾਂਗਾ ਵੀ ਨਹੀਂ,
ਡੁੱਲੇ ਲਹੂ ਨੂੰ, ਕਿਰੇ ਅੱਥਰੂਆਂ ਨੂੰ,
ਤੇਰੇ ਮਾਲਕਾਂ ਦੀ ਕਮੀਨਗੀ ਨੂੰ
ਤੇ, ਬਾਬਾ ਬਘੇਲ ਸਿੰਘ ਦੇ ਇਤਿਹਾਸ ਨੂੰ ।
ਜਦੋਂ ਇਹ ਗੱਲ
ਕੱਚੇ ਢਾਰਿਆਂ ਦੀ ਸਮਝ ਪੈ ਗਈ
ਕਿ ਦਿੱਲੀ.........ਦਿੱਲੀ ਦਾ ਕੀ ਐ
ਦਿੱਲੀ ਤਾਂ ਬਿੱਲੀ ਐ, ਜਦੋਂ ਮਰਜੀ ਮਾਰ ਲਵੋ,
ਤਾਂ ਮੇਰੀਆਂ ਪੈੜਾਂ ਸਿਰਫ ਪੈੜਾਂ ਨਹੀ ਰਹਿਣੀਆਂ,
ਸਗੋਂ ਕਾਫਲੇ ਵਿੱਚ ਵਟ ਜਾਣਗੀਆਂ
ਤੇ ਕਾਫਲੇ ਕਦੇ, ਰੋਕਿਆਂ, ਰੁਕਦੇ ਨਹੀਂ ਹੁੰਦੇ,
ਕਫਨ ਲਪੇਟੇ ਸਿਰ ਕਦੇ ਝੁਕਦੇ ਨਹੀਂ ਹੁੰਦੇ,
ਯਾਦ ਰੱਖ ਤੇ ਦੱਸ ਦੇ ਆਪਣੇ ਮਾਲਕਾਂ ਨੂੰ ਵੀ,
ਕਿ, ਬਾਬਾ ਬਘੇਲ ਸਿੰਘ
ਤੈਨੂੰ ਸੱਤ ਵਾਰ ਜਿੱਤ ਕੇ ਦਾਨ ਕਰ ਸਕਦੇ ਐ,
ਤਾਂ, ਬਾਬਾ ਬਘੇਲ ਸਿੰਘ ਦੇ ਵਾਰਸ,
ਇਕੋ ਝੱਟਕੇ ਖੋਹ ਵੀ ਸਕਦੇ ਐ,
ਇਕੋ ਝੱਟਕੇ..............!

ਅਮਰਦੀਪ ਸਿੰਘ 'ਅਮਰ'

ਤੂੰ ਤੂੰ ਏਂ ਤੇ ਅਸੀਂ ਅਸੀਂ,

ਤੂੰ ਤੂੰ ਏਂ ਤੇ ਅਸੀਂ ਅਸੀਂ,
ਅਸੀਂ ਕੋਈ ਚੌਪੜ ਦੀ ਬਾਜ਼ੀ ਖੇਡਕੇ,
ਜਨਾਨੀ ਨਹੀਂ ਹਾਰੀ,
ਤੇ ਨਾ ਹੀ,
ਕੇਲੇ ਦੇ ਓਹਲੇ ਲੁਕ ਕੇ,
ਬਾਲੀ ਨੂੰ ਮਾਰਿਐ,
ਤਲਵਾਰਾਂ ਦੀ ਛਾਵੇਂ ਪਲ ਕੇ
ਫਾਂਸੀਆਂ ਤੇ ਝੂਟਕੇ,
ਜਵਾਨ ਹੋਏ ਹਾਂ,
ਤੇ ਖੰਡਿਆਂ ਦੀ ਖੇਡ,
ਤੀਰ ਦੀਆਂ ਨੋਕਾਂ,
ਬੰਦੂਕਾਂ ਦੀਆਂ ਗੋਲੀਆਂ,
ਸਾਡੇ ਲਈ
ਗੁੱਲੀ ਡੰਡੇ ਤੋਂ ਵੱਧ ਹੈਸੀਅਤ ਨਹੀਂ ਰੱਖਦੇ,
ਤੂੰ ਵਖਤ ਪੈਣ 'ਤੇ,
ਆਪਣਾ ਈਮਾਨ
ਅਣਖ, ਸਵੈਮਾਨ, ਇੱਜ਼ਤ
ਸਭ ਵੇਚ ਆਪਣਾ ਸਰੀਰ ਬਚਾ ਲੈਨੈ,
ਇਹੀ ਤੇਰੀ ਸਦਾ ਕਾਇਮੀਂ ਦਾ ਰਾਜ ਐ।
ਏਕਤਾ ਦੇ ਫੋਕੇ ਨਾਹਰੇ ਲਗਾ,
ਦੇਸ਼ ਦੇਸ਼ ਦੀ ਰੱਟ ਮਚਾ,
ਘਾਤ ਕਮਾਉਣਾ,
ਤੇਰੀ ਜ਼ਹਿਨੀਅਤ ਐ,
ਤੂੰ ਤੂੰ ਏਂ ਤੇ ਅਸੀਂ ਅਸੀਂ,
ਤੇਰਾ ਹਿੱਸਾ ਅੱਖਵਾਉਣਾ
ਸਾਨੂੰ ਨਾ-ਗਵਾਰਾ ਐ,
ਪੂਛ ਹਿਲਾਉਣਾ ਤੇਰੇ ਹਿੱਸੇ ਆਇਐ,
ਅਸੀਂ ਤਾਂ ਘੰਡੀ ਮਰੋੜਣ ਵਿੱਚ
ਯਕੀਨ ਰੱਖਦੇ ਆਂ।
ਏਸੇ ਲਈ
ਡੰਡ ਨਾ ਪਾ,
ਸੁੱਤੀਆਂ ਕਲਾਂ ਨਾ ਜਗਾ,
ਐਵੇਂ ਸੰਘੀ ਦਾ ਨੁਕਸਾਨ ਨਾ ਹੋ ਜਾਵੇ ਕਿੱਧਰੇ
ਸ਼ਰਾਧਾਂ ਦਾ ਹਲਵਾ,
ਮੰਨੇ, ਕੜਾਹ ਛੱਕ ਕੇ
ਪੰਜਾਂ ਪਾਣੀਆਂ ਨੂੰ ਗੰਧਲੇ ਕਰਨ ਦੀ ਹਿਮਾਇਤ ਨਾ ਕਰ,
ਸਾਡਾ ਆਪਣਾ ਇਤਿਹਾਸ ਐ,
ਸਰਦਾਰੀਆਂ ਦਾ,
ਤੇਰਾ ਆਪਣਾ ਇਤਿਹਾਸ ਐ,
ਗਦਾਰੀਆਂ ਦਾ,
ਤੂੰ ਤੂੰ ਏਂ ਤੇ ਅਸੀਂ ਅਸੀਂ ਹਾਂ...................
ਅਮਰਦੀਪ ਸਿੰਘ 'ਅਮਰ'

ਅੰਨ ਦਾਤੇ ਨੂੰ........(ਕਿਸਾਨ ਨੂੰ)

ਅੰਨ ਦਾਤੇ ਨੂੰ........(ਕਿਸਾਨ ਨੂੰ)
ਭੁੱਖਿਆਂ ਨੂੰ ਟੁੱਕੜੇ ਪਉਣ ਵਾਲਿਆ
ਕੀ ਗੱਲ ਐ? ਹੌਂਸਲਾ ਕਿਉਂ ਹਾਰਿਐਂ?
ਐਵੇਂ ਨੀ ਸਰਨਾ, ਮਸਲੇ ਦਾ ਹੱਲ ਇਹ ਨਹੀਂ
ਖੁੱਦਕੁਸ਼ੀ............ਤੇ ਤੂੰ...............
ਦੋਵੇਂ ਗੱਲਾਂ ਸੋਭਦੀਆਂ ਨੀ
ਜਮਾਨਾ ਬੜਾ ਬੇਰਹਿਮ ਹੋ ਗਿਐ ਸੱਜਣਾ
ਆਪਣੀ ਜਾਨ ਗਵਾ ਕੇ
ਇਹਨਾਂ ਦੇ ਕੰਨਾਂ 'ਤੇ ਜੂੰਅ ਨਹੀਂ ਸਰਕਣੀ
ਇਹਨਾ ਸੁੱਤੇ ਰਹਿਣੈ
ਇਹ ਜਾਗਣਾ ਚਾਹੁੰਦੇ ਵੀ ਨਹੀਂ
ਧਮਾਕੇ ਦੀ ਲੋੜ ਐ ਧਮਾਕੇ ਦੀ
ਸਿਵਿਆਂ ਵਾਲੀ ਪਹੀ ਦੀ ਕਿੱਕਰ ਨਾਲ
ਸਿਰ 'ਤੇ ਲਪੇਟੀ ਪੱਗ ਬੰਨ ਕੇ ਫਾਹਾ ਲੈ ਲੈਣਾ
ਮੁਕਤੀ ਨਹੀਂ ਹੁੰਦੀ
ਸਲਫਾਸ ਦੀਆਂ ਗੋਲੀਆਂ ਖਾ ਕੇ ਵੀ ਨਹੀਂ ਬਨਣੀ ਗੱਲ
ਉੱਠ........ਪੱਗੜੀ ਸੰਭਾਲ ਜੱਟਾ.......ਪੱਗੜੀ ਸੰਭਾਲ......
ਪਹੀ ਵਾਲੀ ਕਿੱਕਰ ਦੀ ਕਾਲੀ ਡਾਂਗ ਘੜ ਕੇ ਤੇਲ ਲਗਾ ਲੈ
ਤੇ ਮੈਦਾਨ ਵਿੱਚ ਆ, ਗੋਲੀਆਂ ਖਾਣ ਦੀ ਨਹੀਂ
ਗੋਲੀਆਂ ਚਲਾਉਣ ਦੀ ਗੱਲ ਕਰ
ਆ ਰਲ ਮਿਲ ਲਹੂ ਪੀਣੀਆ ਜੋਕਾਂ
ਪਿੰਡੇ ਨਾਲੋਂ ਤੋੜ ਸੁੱਟੀਏ
ਹਵਾਵਾਂ ਨੂੰ ਤੇਰੀ ਉਡੀਕ ਐ
ਪੱਤਾ ਪੱਤਾ ਤੇਰੇ ਨਾਲ ਹਿੱਲ ਉਠੇਗਾ
ਲਹਿਰਾ ਉਠਣਗੇ ਖੇਤ
ਆ ਜਮਾਨੇ ਨੂੰ ਬਦਲਣ ਦੇ ਗੀਤ ਗਾਈਏ
ਜ਼ਮਾਨਾ ਵੀ ਕਹੇਗਾ
ਜਿੱਥੇ ਵੀ ਦੇਖਲੋ ਜਾਗਦਾ ਮਜਦੂਰ ਹੈ
ਜਿੱਥੇ ਵੀ ਦੇਖਲੋ ਜਾਗਦਾ ਕਿਰਸਾਨ ਹੈ
ਸ਼ਸਤਰ ਉਹਦੇ ਪੀਰ ਨੇ
ਬੇਜ਼ਮੀਨੇ ਹੱਥਾਂ ਵਿੱਚ ਸਲਫਾਸ ਨਹੀਂ
ਬੰਦੂਕ ਹੈ ਕਿਰਪਾਨ ਹੈ.........
ਅਮਰਦੀਪ ਸਿੰਘ ਅਮਰ

ਨਾਨਕਸ਼ਾਹੀ ਬਨਾਮ ਬਿਕ੍ਰਮੀ ਕੈਲੰਡਰ

ਨਾਨਕਸ਼ਾਹੀ ਬਨਾਮ ਬਿਕ੍ਰਮੀ ਕੈਲੰਡਰ

ਸਰਵਜੀਤ ਸਿੰਘ

ਕੈਲੰਡਰ ਦਾ ਇਤਿਹਾਸ ਵੀ ਉਨਾਂ ਹੀ ਪੁਰਾਣਾ ਹੈ ਜਿਨ੍ਹਾਂ ਮਨੁੱਖੀ ਸਭਿਅਤਾ ਦਾ। ਪਰ ਇਹ ਕੋਈ ਧਾਰਮਿਕ ਵਿਸ਼ਾ ਨਹੀ ਹੈ। ਕੈਲੰਡਰ ਦਾ ਮੁੱਖ ਮੰਤਵ ਤਾਂ ਸਮੇਂ ਦੀ ਗਿਣਤੀ-ਮਿਣਤੀ ਦੇ ਨਾਲ-ਨਾਲ ਕੌਮ ਲਈ ਮੱਹਤਵਪੂਰਨ ਦਿਹਾੜਿਆਂ ਦੀ ਸਹੀ ਨਿਸ਼ਾਨ ਦੇਹੀ ਕਰਨਾ ਹੁੰਦਾ ਹੈ। ਕੈਲੰਡਰ ਚੰਦ ਦੇ ਸਾਲ ਦੀ ਜਾਂ ਸੂਰਜ ਦੇ ਸਾਲ ਦੀ ਲੰਬਾਈ ਮੁਤਾਬਕ ਬਣਾਏ ਜਾਂਦੇ ਹਨ। ਹਰ ਧਰਮ ਜਾਂ ਕੌਮ ਦਾ ਆਪਣਾ ਆਪਣਾ ਕੈਲੰਡਰ ਹੈ। ਜਿਵੇ ਸਿੱਖਾਂ, ਹਿੰਦੂਆਂ, ਇਸਾਈਆਂ, ਯਹੂਦੀਆਂ ਅਤੇ ਮੁਸਲਮਾਨਾਂ ਦਾ ਕੈਲੰਡਰ। ਕਿਸੇ ਵੀ ਕੌਮ ਦਾ ਕੈਲੰਡਰ ਦੂਜੇ ਨਾਲ ਨਹੀ ਮਿਲਦਾ ਪਰ ਇਨ੍ਹਾਂ ਸਾਰਿਆ ਵਿੱਚ ਇੱਕ ਬੁਨਿਆਦੀ ਸਾਂਝ ਹੈ, ਉਹ ਹੈ ਇਨਸਾਨ ਨੂੰ ਕੈਲੰਡਰ ਦੀ ਲੋੜ।
ਨਾਨਕਸ਼ਾਹੀ ਕੈਲੰਡਰ ਦੀ ਚਰਚਾ ਇੱਕ ਵੇਰ ਫੇਰ ਅਖਬਾਰਾਂ ਦੀਆਂ ਸੁਰਖੀਆਂ ਦਾ ਸ਼ਿੰਗਾਰ ਬਣੀ ਹੋਈ ਹੈ ਭਾਵੇ ਕਿ ਇਸ ਨੂੰ ਅਕਾਲ ਤਖਤ ਸਾਹਿਬ ਦੀ ਪ੍ਰਵਾਨਗੀ ਨਾਲ ਸ੍ਰੋਮਣੀ ਕਮੇਟੀ ਵਲੋਂ 2003 ਵਿੱਚ ਲਾਗੂ ਕਰ ਦਿੱਤਾ ਗਿਆ ਸੀ। ਸਰਕਾਰੀ ਪੱਧਰ ਤੇ ਵੀ ਇਸ ਨੂੰ ਮਾਨਤਾ ਮਿਲ ਚੁੱਕੀ ਹੈ। ਸਿੱਖ ਸੰਗਤ ਵਲੋਂ ਵੀ ਖਾਸ ਕਰਕੇ ਵਿਦੇਸ਼ੀ ਸੰਗਤ ਵਲੋਂ ਨਾਨਕਸ਼ਾਹੀ ਕੈਲੰਡਰ ਨੂੰ ਪ੍ਰਵਾਨ ਕੀਤਾ ਜਾਂ ਚੁੱਕਾ ਹੈ। ਅਚਾਨਕ ਹੀ 17 ਅਕਤੂਬਰ 2009, ਬੰਦੀ ਛੋੜ ਦਿਵਸ ਤੋਂ ਇਹ ਇੱਕ ਵੇਰਾਂ ਫੇਰ ਚਰਚਾ ਦਾ ਵਿਸ਼ਾਂ ਬਣ ਗਿਆ ਹੈ। ਇਸ ਦਾ ਕਾਰਨ ਇਹ ਹੈ ਕਿ ਆਪਣੇ ਆਪ ਨੂੰ ‘ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ’ (ਸੰਤਾਂ ਦੀ ਯੂਨੀਅਨ) ਵਲੋ ਇਸ ਤੇ ਇਤਰਾਜ ਕੀਤੇ ਜਾ ਰਹੇ ਹਨ। ਉਨ੍ਹਾਂ ਦਾ ਮੁੱਖ ਇਤਰਾਜ ਇਹ ਹੈ ਕਿ ਸਾਨੂੰ ਵਿਗਿਆਨਕ ਕੈਲੰਡਰ ਪ੍ਰਵਾਨ ਨਹੀ ਹੈ।
ਉਜੈਨ ਦੇ ਰਾਜੇ ਬਿਕ੍ਰਮਾਜੀਤ ਦੇ ਨਾਮ ਨਾਲ ਜਾਣਿਆ ਜਾਂਦਾ ਬਿਕ੍ਰਮੀ ਕੈਲੰਡਰ ਚੰਦ/ਸੂਰਜ ਦੇ ਸੁਮੇਲ ਤੇ ਅਧਾਰਤ ਹੈ ਜਦੋ ਕਿ ਨਾਨਕ ਸ਼ਾਹੀ ਕੈਲੰਡਰ ਸੂਰਜ ਤੇ ਅਧਾਰਤ ਹੈ। ਜਦੋਂ ਤੋਂ ਇਨਸਾਨ ਨੇ ਹੋਸ਼ ਸਭਾਲੀ ਸੀ ਤਾਂ ਚੰਦ ਦੇ ਵੱਧਣ-ਘੱਟਣ ਦਾ ਹੀ ਚੇਤਾ ਰੱਖ ਕੇ ਕੋਈ ਕੈਲੰਡਰ ਹੋਦ ਵਿੱਚ ਆਇਆ ਹੋਵੇਗਾ। ਪਰ ਜਿਓਂ ਜਿਓਂ ਜਾਣਕਾਰੀ ਵਿੱਚ ਵਾਧਾ ਹੁੰਦਾ ਗਿਆ ਤਾਂ ਪਹਿਲੀਆਂ ਮਿਥਾਂ ਵਿੱਚ ਸੋਧਾਂ ਦਾ ਹੋਣਾ ਲਾਜਮੀ ਸੀ। ਹੁਣ ਵਿਗਿਆਨ ਨੇ ਬੁਹਤ ਤਰੱਕੀ ਕਰ ਲਈ ਹੈ। ਅੱਜ ਛੋਟੀ ਤੋਂ ਛੋਟੀ ਗਲਤੀ ਵੀ ਸੋਧ ਦੀ ਮੰਗ ਕਰਦੀ ਹੈ। ਇਸ ਦਾ ਭਾਵ ਇਹ ਨਹੀਂ ਹੈ ਕਿ ਬਿਕਰਮੀ ਕੈਲੰਡਰ ਗਲਤ ਹੈ ਇਹ ਸੋਚ ਕੇ ਵੀ ਹੈਰਾਨੀ ਹੁੰਦੀ ਹੈ ਕਿ ਕਿਵੇਂ ਅੱਜ ਤੋਂ 2066 ਸਾਲ ਪਹਿਲਾਂ ਇਹ ਕੈਲੰਡਰ ਹੋਦ ਵਿੱਚ ਆਇਆ ਸੀ ਪਰ ਅੱਜ ਦੇ ਸੂਰਜੀ ਕੈਲੰਡਰ ਇਸ ਨਾਲੋਂ ਜਿਆਦਾ ਢੁਕਵੇਂ ਹਨ।
ਬਿਕਰਮੀ ਕੈਲੰਡਰ ਚੰਦ ਦੀ ਸੁਦੀ-ਵਦੀ ਪ੍ਰਣਾਲੀ ਨਾਲ ਚਲਦਾ ਹੈ। ਚੰਦ ਦਾ ਇੱਕ ਸਾਲ 354 ਦਿਨਾ ਦਾ ਹੁੰਦਾ ਹੈ। ਨਾਨਕਸ਼ਾਹੀ ਕੈਲੰਡਰ ਸੂਰਜ ਦੀ ਚਾਲ ਨਾਲ ਚਲਦਾ ਹੈ। ਸੂਰਜ ਦਾ ਇੱਕ ਸਾਲ 365. 2422 ਦਿਨਾ ਦਾ। ਭਾਵ ਚੰਦ ਦਾ ਇੱਕ ਸਾਲ ਸੂਰਜ ਦੇ ਸਾਲ ਨਾਲੋਂ ਲੱਗਭੱਗ 11 ਦਿਨ ਛੋਟਾ ਹੂੰਦਾ ਹੈ। ਹੁਣ ਜਦੋਂ ਅਸੀਂ ਬਿਕਰਮੀ ਕੈਲੰਡਰ ਦੀ ਵਰਤੋਂ ਕਰਦੇ ਹਾਂ ਤਾਂ ਕੋਈ ਵੀ ਗੁਰਪੁਰਬ ਸੁਦੀ-ਵਦੀ ਅਨੁਸਾਰ ਪਿਛਲੇ ਸਾਲ ਨਾਲੋਂ 11 ਦਿਨ ਪਹਿਲਾਂ ਆ ਜਾਂਦਾ ਹੈ। ਅੱਗਲੇ ਸਾਲ ਉਹ ਪੁਰਬ ਹੋਰ 11 ਦਿਨ ਪਹਿਲਾਂ ਹੋ ਜਾਵੇਗਾ। ਭਾਵ ਚੰਦ ਦੇ ਸਾਲ ਅਤੇ ਸੂਰਜ ਦੇ ਸਾਲ ਵਿਚ, 2 ਸਾਲਾਂ ਵਿੱਚ ਹੀ 22 ਇਨਾਂ ਦਾ ਅੰਤਰ ਹੋ ਗਿਆ। ਹੁਣ ਚੰਦ ਦੇ ਸਾਲ ਨੂੰ ਸੂਰਜ ਦੇ ਸਾਲ ਦੇ ਬਰਾਬਰ ਕਰਨ ਲਈ ਚੰਦ ਦੇ ਸਾਲ ਵਿੱਚ ਤੀਜੇ ਜਾਂ ਚੌਥੇ ਸਾਲ ਇੱਕ ਮਹੀਨਾ ਹੋਰ ਜੋੜ ਦਿੱਤਾ ਜਾਵੇਗਾ ਤਾਂ ਜੋ ਉਹ ਸੂਰਜੀ ਸਾਲ ਦੇ ਨੇੜੇ-ਤੇੜੇ ਹੋ ਸਕੇ। ਇਹ ਤੇਰਵਾਂ ਮਹੀਨਾ ਜਿਸ ਨੂੰ ਲੌਂਦ ਦਾ ਮਹੀਨਾ ਕਿਹਾ ਜਾਂਦਾ ਹੈ। ਹਿੰਦੂ ਮਤ ਅਨੁਸਾਰ ਇਹ ਮਹੀਨਾ ਮਾੜਾ ਹੁੰਦਾ ਹੈ। ਇਸ ਵਿੱਚ ਕੋਈ ਸ਼ੁਭ ਕੰਮ ਨਹੀਂ ਕੀਤਾ ਜਾਂਦਾ। ਲੌਦ ਦੇ ਮਹੀਨੇ ਤੋਂ ਪਿਛੋ ਆਉਣ ਵਾਲੇ ਪੁਰਬ 18/19 ਦਿਨ ਪਛੜ ਜਾਂਦੇ ਹਨ। ਮਿਸਾਲ ਵਜੋ ਹੋਲਾ 2009 ਵਿੱਚ 11 ਮਾਰਚ ਨੂੰ ਸੀ, 2010 ਵਿੱਚ 1 ਮਾਰਚ ਨੂੰ ਅਤੇ 2011 ਵਿੱਚ ਇਹ 20 ਮਾਰਚ ਨੂੰ ਹੋਵੇਗਾ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ ਬਿਕਰਮੀ ਕੈਲੰਡਰ ਨੂੰ ਵੀ ਖਿੱਚ-ਧੂਹ ਕੇ ਸੂਰਜੀ ਕੈਲੰਡਰ ਦੇ ਬਰਾਬਰ ਹੀ ਕਰਨਾ ਪੈਣਾ ਹੈ ਤਾਂ ਕਿਓਂ ਨਾ ਸੂਰਜੀ ਕੈਲੰਡਰ ਹੀ ਵਰਤ ਲਿਆ ਜਾਵੇ?
ਸੂਰਜੀ ਕੈਲੰਡਰ ਦਾ ਸਾਲ 365 ਦਿਨਾਂ ਤੋਂ ਵੱਡਾ ਹੁੰਦਾ ਹੈ। ਇਸ ਲਈ ਹਰ ਚੌਥੇ ਸਾਲ (ਮੋਟੇ ਹਿਸਾਬ ਨਾਲ) ਫਰਵਰੀ ਦੇ ਮਹੀਨੇ ਵਿੱਚ 1 ਦਿਨ ਜੋੜ ਕੇ ਸੂਰਜੀ ਮੌਸਮੀ ਸਾਲ ਦੇ ਬਰਾਬਰ ਕਰ ਲਿਆ ਜਾਂਦਾ ਹੈ। ਇਹ ਫਰਵਰੀ 29 ਦਿਨਾਂ ਦੀ ਹੁੰਦੀ ਹੈ ਇਸ ਨੂੰ ਲੀਪ ਦਾ ਸਾਲ ਕਿਹਾ ਜਾਂਦਾ ਹੈ। ਸੂਰਜੀ ਕੈਲੰਡਰ ਦੇ ਦੋ ਮੁੱਖ ਕੈਲੰਡਰ ਹੋਦ ਵਿੱਚ ਆਏ, ਜੂਲੀਅਨ ਅਤੇ ਗਰੈਗੋਰੀਅਨ। ਸਮੇਂ-ਸਮੇਂ ਇਨ੍ਹਾ ਕੈਲੰਡਰਾਂ ਵਿੱਚ ਸੋਧਾਂ ਵੀ ਹੋਈਆ ਹਨ। ਜਿਵੇ 5 ਅਕਤੂਬਰ 1582 ਨੂੰ 15 ਅਕਤੂਬਰ ਜਾਂ 3 ਸਤੰਬਰ 1752 ਨੂੰ 14 ਸਤੰਬਰ ਮੰਨ ਲਿਆ ਗਿਆ ਸੀ। ਹੁਣ ਗੈਗੋਰੀਅਨ ਕੈਲੰਡਰ ਨੂੰ ਹੀ ਸੀ ਈ (ਕੌਮਨ ਐਰਾ) ਕਿਹਾ ਜਾਂਦਾ ਹੈ। ਜੋ ਸਾਰੀ ਦੁਨੀਆ ਵਿੱਚ ਪ੍ਰਚੱਲਤ ਹੈ। ਸੀ ਈ ਕੈਲੰਡਰ ਵਿੱਚ ਵੀ ਗੁੱਡ ਫਰਾਈਡੇ ਦਾ ਦਿਨ ਹਰ ਸਾਲ ਬਦਲਵੀ ਤਰੀਖ ਨੂੰ ਹੀ ਹੁੰਦਾ ਹੈ। 1928 ਵਿੱਚ ਇੰਗਲੈਂਡ ਦੀ ਪਾਰਲੀਮੈਂਟ ਵਿੱਚ ਇਹ ਬਿਲ ਪੇਸ਼ ਹੋਇਆ ਸੀ ਕਿ ਇਸ ਤਰੀਖ ਨੂੰ ਫਿਕਸ ਕੀਤਾ ਜਾਵੇ ਪਰ ਉਥੇ ਦੇ ਧਾਰਮਿਕ ਲੀਡਰਾਂ ਦੇ ਦਖਲ ਕਾਰਨ ਇਹ ਨਹੀਂ ਸੀ ਹੋ ਸਕਿਆ। ਬੜੀ ਹੈਰਾਨੀ ਦੀ ਗੱਲ ਹੈ ਕਿ ਗੋਰਿਆਂ ਦੇ ਸੰਤਾਂ ਅਤੇ ਸਾਡੇ ਸੰਤਾਂ ਵਿੱਚ ਕਿੰਨੀ ਸਾਂਝ ਹੈ!
2010 ਦੇ ਬਿਕ੍ਰਮੀ ਕੈਲੰਡਰ ਦੀ ਵਿਸ਼ਸ਼ੇਤਾ:- 1 ਜਨਵਰੀ ਨੂੰ ਮਾਘ ਵਦੀ 1 ਹੈ। ਜਨਵਰੀ 5 ਨੂੰ ਮਾਘ ਵਦੀ 5 ਅਤੇ ਮਾਘ ਵਦੀ 6 ਹੈ। ਫਰਵਰੀ 26 ਨੂੰ ਫਗਣ ਸੁਦੀ 12 ਅਤੇ ਫਗਣ ਸੁਦੀ 13 ਹੈ। 14 ਅਪ੍ਰੈਲ ਵੈਸਾਖ 1 (ਨਾਨਕ ਸ਼ਾਹੀ ਅਤੇ ਬਿਕ੍ਰਮੀ) ਮੁਤਾਬਕ ਵੈਸਾਖ ਵਦੀ ਮੱਸਿਆ ਹੈ। ਅਤੇ ਇਸ ਤੋਂ ਅਗਲੇ ਦਿਨ ਭਵਾ 15 ਅਪ੍ਰੈਲ, 2 ਵੈਸਾਖ ਨੂੰ ਵੈਸਾਖ ਸੁਦੀ 1 ਹੈ। ਇਸ ਮੁਤਾਬਕ ਹੀ 27 ਅਪ੍ਰੈਲ ਨੂੰ ਵੈਸਾਖ ਸੁਦੀ 14 ਹੈ ਜੋ ਗੁਰੂ ਅਮਰ ਦਾਸ ਜੀ ਦਾ ਜਨਮ ਦਿਹਾੜਾ ਹੈ ਪਰ ਇਹ ਪੁਰਬ ਇਸ ਦਿਨ ਨਹੀ ਮਾਨਇਆ ਜਾਵੇਗਾ ਕਿੳਂਕਿ ਇਹ ਦਿਨ ਹਿੰਦੂ ਮੱਤ ਅਨੁਸਾਰ ਅਸ਼ੁਭ ਹੈ। 2010 ਵਿੱਚ ਚੰਦਰ-ਵੈਸਾਖ ਦੇ ਦੋ ਮਹੀਨੇ ਹਨ। ਪਹਿਲੇ ਵੈਸਾਖ ਦੇ ਸੁਦੀ ਪੱਖ ਅਤੇ ਦੂਜੇ ਵੈਸਾਖ ਦੇ ਵਦੀ ਪੱਖ ਨੂੰ ਅਸ਼ੁਭ ਮੰਨਿਆ ਜਾਂਦਾ ਹੈ। ਇਸ ਲਈ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਦਿਹਾੜਾ 27 ਅਪ੍ਰੈਲ ਦੀ ਬਜਾਏ 26 ਮਈ ਨੂੰ ਮਨਾਇਆ ਜਾਵੇਗਾ। ਉਸ ਦਿਨ ਦੂਜੇ ਵੈਸਾਖ ਦੀ ਸ਼ੁਭ ਸੁਦੀ 14 ਹੈ। ਯਾਦ ਰਹੇ ਇਸ ਦਿਨ ਸੁਦੀ 13 ਅਤੇ ਸੁਦੀ 14 ਦੋਵੇ ਇੱਕ ਹੀ ਦਿਨ ਹਨ। ਸਵਾਲ ਪੈਦਾ ਹੁੰਦਾ ਹੈ ਕਿ ਕੀ ਗੁਰਮਿਤ ਵਿੱਚ ਕੋਈ ਦਿਨ ਸ਼ੁਭ ਜਾਂ ਅਸ਼ੁਭ ਹੁੰਦਾ ਹੈ? 2010 ਵਿੱਚ ਦੋ ਵੈਸਾਖ ਹੋਣ ਕਾਰਨ ਇਹ ਸਾਲ 31 ਦਸੰਬਰ, ਪੋਹ ਵਦੀ 11 ਨੂੰ ਸਮਾਪਤ ਹੋ ਜਵੇਗਾ। ਇਸ ਲਈ ਇਸ ਸਾਲ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾਂ ਜੋ ਬਿਕ੍ਰਮੀ ਕੈਲੰਡਰ ਮੁਤਾਬਕ ਪੋਹ ਸੁਦੀ 7 ਨੂੰ ਹੰਦਾ ਹੈ ਨਹੀ ਆਵੇਗਾ। ਹੁਣ ਇਹ ਜਨਵਰੀ 11, 2011 ਵਿੱਚ ਨੂੰ ਆਵੇਗਾ। ਜਿਵੇ ਕਿ ਪਹਿਲਾ ਜਿਕਰ ਕੀਤਾ ਜਾ ਚੁਕਾ ਹੈ ਕਿ ਚੰਦ ਦਾ ਸਾਲ ਸੂਰਜੀ ਸਾਲ ਨਾਲੋਂ 11 ਦਿਨ ਛੋਟਾ ਹੁੰਦਾ ਹੈ ਇਸ ਲਈ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਅੱਗਲੀ ਵਾਰੀ 11 ਦਿਨ ਪਹਿਲਾ ਆ ਜਾਵੇ ਗਾ। ਸੋ ਹੁਣ ਪੋਹ ਸੁਦੀ 7, 31 ਦਸੰਬਰ 2011 ਨੂੰ ਹੋਵੇਗੀ। ਭਾਵ 2010 ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾਂ ਨਹੀ ਆਵੇਗਾ ਪਰ 2011 ਵਿੱਚ ਦੋ ਵਾਰੀ, ਜਨਵਰੀ 11 ਅਤੇ ਦਸੰਬਰ 31 ਨੂੰ ਆਵੇਗਾ। ਇਹ ਹੈ ਬਿਕ੍ਰਮੀ ਕੈਲੰਡਰ ਦੀ ਵਿਸ਼ੇਸ਼ਤਾ।
ਅੱਜ ਸਿੱਖ ਕੌਮ ਦੁਨੀਆਂ ਭਰ ਵਿੱਚ ਫੈਲ ਚੁੱਕੀ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਸਾਡਾ ਸੀ ਈ ਕੈਲੰਡਰ ਬਿਨਾਂ ਗੁਜਾਰਾ ਹੋ ਜਾਵੇਗਾਂ? ਇਹ ਸਵਾਲ ਸਾਰੇ ਪਾਠਕ ਆਪਣੇ ਆਪ ਨੂੰ ਪੁੱਛਣ। ਅੱਜ (ਦਿਨ ਸ਼ੁਕਰਵਾਰ) ਕਿੰਨੀ ਤਰੀਖ ਹੈ? ਜੇ ਤਾਂ ਤੁਹਾਡਾ ਜਵਾਬ 1 ਜਨਵਰੀ ਹੈ। ਤਾਂ ਸਾਨੂੰ ਸੀ ਈ ਕੈਲੰਡਰ ਦੀ ਲੋੜ ਹੈ। ਜੇ ਤੁਹਾਡਾ ਜਵਾਬ ਮਾਘ ਵਦੀ 1 ਹੈ ਤਾਂ ਸਾਨੂੰ ਸੀ ਈ ਕੈਲੰਡਰ ਦੀ ਕੋਈ ਲੋੜ ਨਹੀ। ਬਿਕ੍ਰਮੀ ਕੈਲੰਡਰ ਵਿੱਚ ਹਰ ਸਾਲ ਤਰੀਖ ਬਦਲ ਜਾਂਦੀ ਹੈ ਇਸੇ ਕਰਕੇ ਹੀ ਇਹ ਸਾਨੂੰ ਯਾਦ ਨਹੀ ਰਹਿ ਸਕਦੀ ਅਤੇ ਨਾਂ ਹੀ ਅਸੀ ਆਪ ਇਸ ਨੂੰ ਲੱਭ ਸਕਦੇ ਹਾਂ। ਸਾਨੁੰ ਯੰਤਰੀਆਂ ਤੇ ਹੀ ਨਿਰਭਰ ਹੋਣਾ ਪੈਂਦਾ ਹੈ। ਨਾਨਕ ਸ਼ਾਂਹੀ ਕੈਲੰਡਰ ਵਿੱਚ ਕਨੇਡਾ ਨਿਵਾਸੀ ਡਾ: ਪਾਲ ਸਿੰਘ ਪੁਰੇਵਾਲ ਜੀ ਨੇ ਹਰ ਤਰੀਖ ਪੱਕੀ ਕਰ ਦਿੱਤੀ ਹੈ। ਸਾਧ ਬਾਬੇ ਇਹ ਰੌਲ੍ਹਾਂ ਪਾ ਕੇ ਕਿ ਤਰੀਖਾਂ ਬਦਲ ਦਿੱਤੀਆਂ ਗਈਆਂ ਹਨ, ਸੰਗਤਾਂ ਨੂੰ ਗੁਮਰਾਹ ਕਰਨ ਦਾ ਅਸਫਲ ਯਤਨ ਕਰ ਰਹੇ ਹਨ। ਹਰ ਦਿਨ ਤਿੰਨ ਤਰੀਖਾਂ ਹੁੰਦੀਆਂ ਹਨ ਜਿਵੇ ਕੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ 23 ਪੋਹ, ਪੋਹ ਸੁਦੀ 7 ਅਤੇ 22 ਦਸੰਬਰ ਨੂੰ ਹੋਇਆ ਸੀ। ਹੁਣ ਇਹ ਤਿੰਨ ਤਰੀਖਾਂ ਕਦੇ ਵੀ ਇਸ ਤਰਾਂ ਇਕੱਠੀਆਂ ਨਹੀਂ ਆਉਣਗੀਆਂ। ਇਸ ਲਈ ਸਾਨੂੰ ਇੱਕ ਤਰੀਖ ਹੀ ਮਿਥਣੀ ਪਵੇਗੀ। ਨਾਨਕ ਸ਼ਾਹੀ ਕੈਲੰਡਰ ਮੁਤਾਬਕ ਹਰ ਸਾਲ ਇਹ ਦਿਹਾੜਾ, 23 ਪੋਹ 5 ਜਨਵਰੀ ਨੂੰ ਹੀ ਆਵੇਗਾ ਜਦੋਂ ਕਿ ਪੋਹ ਸੁਦੀ 7 ਹਰ ਸਾਲ ਨਹੀ ਆਉਂਦੀ।

300 ਸਾਲ ਗੁਰੂ ਦੇ ਨਾਲ ਜਾਂ ਝੂਠ ਦੇ ਨਾਲ?

300 ਸਾਲ ਝੂਠ ਦੇ ਨਾਲ

ਸਰਵਜੀਤ ਸਿੰਘ ਸੈਕਰਾਮੈਂਟੋ


300 ਸਾਲ ਗੁਰੂ ਦੇ ਨਾਲ, 300 ਸਾਲ ਗੁਰਬਾਣੀ ਕੰਠ ਦੇ ਨਾਲ ਅਤੇ 300 ਸਾਲ ਸਿੱਖ ਇਤਿਹਾਸ ਦੇ ਨਾਲ, ਆਦਿ ਦਾ ਪ੍ਰਚਾਰ ਕਰਨ ਵਾਲੇ ਗੁਰਇਕਬਾਲ ਸਿੰਘ (ਮਾਤਾ ਕੌਲਾ ਜੀ ਟਕਸਾਲ) ਵਲੋਂ ਕਈ ਕਿਤਾਬਾਂ ਵੀ ਲਿਖੀਆਂ ਗਈਆਂ ਹਨ । ਇਨ੍ਹਾਂ 'ਚ ਇਕ ਹੈ 'ਨੌਂ ਵਿਸ਼ੇਸ਼ਤਾਈਆਂ-ਸ੍ਰੀ ਸੁਖਮਨੀ ਸਾਹਿਬ ਜੀ'। ਇਸ ਤੋਂ ਪਹਿਲਾਂ ਕਿ ਇਸ ਕਿਤਾਬ 'ਚ ਲਿਖੇ ਗਏ ਝੂਠ ਦੇ ਦਰਸ਼ਨ ਕਰੀਏ, ਇਸ ਝੂਠ ਨੂੰ ਅਸੀਸੜੀਆਂ ਦੇ ਕੇ ਤਸਦੀਕ ਕਰਨ ਵਾਲਿਆਂ ਦੇ ਦਰਸ਼ਨ ਕਰਨੇ ਬੁਹਤ ਜਰੂਰੀ ਹਨ। ਇਨ੍ਹਾਂ 'ਚ ਸ਼ਾਮਲ ਹਨ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਜੀ ਅਤੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ।

ਗੁਰਇਕਬਾਲ ਸਿੰਘ ਵਲੋਂ ਲਿਖੀ ਗਈ, 'ਨੌਂ ਵਿਸ਼ੇਸ਼ਤਾਈਆਂ-ਸ੍ਰੀ ਸੁਖਮਨੀ ਸਾਹਿਬ ਜੀ' ਦੀ ਪਹਿਲੀ ਵਿਸ਼ੇਸ਼ਤਾਈ ਵਿਚ ਦਰਜ ਹੈ , " ਸ਼ਹੀਦ ਭਾਈ ਮਨੀ ਸਿੰਘ ਜੀ ਵਾਲੀ ਟਕਸਾਲ ਦੇ ਮੁਖੀ ਦੀ ਸੇਵਾ ਨਿਬਾਹੁਣ ਵਾਲੇ ਸੰਤ ਕਿਰਪਾਲ ਸਿੰਘ ਜੀ, ਜਿਨ੍ਹਾਂ ਨੇ ਸ੍ਰੀ ਸੁਖਮਨੀ ਸਾਹਿਬ ਦਾ ਟੀਕਾ ਕੀਤਾ ਹੈ, ਉਹ ਆਪਣੀ ਲਿਖਤ ਵਿਚ ਲਿਖਦੇ ਹਨ ਕਿ ਇਕ ਸਧਾਰਨ ਵਿਅਕਤੀ ਰੋਜ਼ਾਨਾ 24000 ਸੁਆਸ ਲੈਂਦਾ ਹੈ। ਜੋਗੀਆਂ ਦੇ ਮੱਤ ਵਿਚ ਇਕ ਗ੍ਰੰਥ ਹੈ ' ਜੋਗ ਕਲਪਤਰ'। ਇਸ ਗ੍ਰੰਥ ਅਨੁਸਾਰ ਸੱਚੇ ਜੋਗੀ-ਸੰਤ ਲੋਕ ਰੋਜ਼ਾਨਾ 21624 ਸੁਆਸ ਲੈਂਦੇ ਹਨ। ਬਾਕੀ ਦੇ ਸੁਆਸ ਉਨ੍ਹਾਂ ਦੇ ਜਮ੍ਹਾਂ ਰਹਿਦੇ ਹਨ। ਜਿਵੇਂ ਗੌਰਮਿੰਟ ਦੀ ਨੌਕਰੀ ਕਰਨ ਵਾਲੇ ਦੀ ਜਿਤਨੀ ਕੁ ਤਨਖ਼ਾਹ ਹੁੰਦੀ ਹੈ, ਮਹੀਨੇ ਪਿੱਛੋ ਤਨਖ਼ਾਹ ਦੇਣ ਲੱਗਿਆ ਕੁਝ ਕੁ ਰੁਪਏ 'ਪ੍ਰੋਵੀਡੈਂਟ ਫ਼ੰਡ' ਦੇ ਕੱਟ ਲਏ ਜਾਂਦੇ ਹਨ। ਜਿਸ ਵੇਲੇ ਉਹ ਨੌਕਰੀ ਦੀ ਮਿਆਦ ਪੂਰੀ ਹੋ ਜਾਂਦੀ ਹੈ, ਫਿਰ ਉਨ੍ਹਾਂ ਰੁਪਈਆਂ ਦੇ ਨਾਲ ਕੁਝ ਹੋਰ ਰੁਪਏ ਰਲਾ ਕੇ ਵਾਪਸ ਕੀਤੇ ਜਾਂਦੇ ਹਨ। ਇਸੇ ਤਰ੍ਹਾਂ ਹੀ ਜਿਹੜੇ ਸੱਚੇ ਜੋਗੀ ਰੱਬ ਦੀ ਨੌਕਰੀ ਕਰਦੇ ਹਨ, ਰਾਤ-ਦਿਨ ਵਾਹਿਗੁਰੂ ਦੇ ਸਿਮਰਨ ਵਿਚ ਹੀ ਗੁਜ਼ਾਰਦੇ ਹਨ, ਉਨ੍ਹਾ ਦੇ 21624 ਸੁਆਸ ਨਿਕਲਦੇ ਹਨ, ਬਾਕੀ ਦੇ ਸੁਆਸ ਉਨ੍ਹਾਂ ਦੇ ਜਮਾਂ ਹੋ ਜਾਂਦੇ ਹਨ। ਇਸੇ ਕਾਰਨ ਹੀ ਜੋਗੀਆਂ ਦੀ ਉਮਰ ਵੱਡੀ ਹੁੰਦੀ ਹੈ।

ਗੁਰੂ ਅਰਜਨ ਦੇਵ ਜੀ ਨੇ ਇਹ ਬਾਣੀ ਸਰਬ-ਸਾਂਝੇ ਚਾਰੇ ਵਰਨਾਂ ਵਾਸਤੇ ਰਚੀ ਹੈ। ਸੁਖਮਨੀ ਸਾਹਿਬ ਜੀ ਦੇ ਪਾਠ ਦੇ ਪੂਰੇ ਅੱਖਰ ਕੁੱਲ 21624 ਹਨ ਤੇ 2373 ਅੱਖਰ ਪੈਰਾਂ ਵਿਚ ਹਨ। ਜਿਵੇਂ 'ਪ੍ਰਭ ਕੈ ਸਿਮਿਰਨ ਗਰਭਿ ਨ ਬਸੈ' ਪ੍ਰਭ ਅੱਖਰ ਦੇ ਪੱਪੇ ਦੇ ਪੈਰ ਵਿਚ 'ਰਾਰਾ' ਅੱਖਰ ਹੈ ਇਸ ਤਰ੍ਹਾਂ ਅੱਖਰਾ ਦਾ ਜੋੜ 21624+2373=23997 ਬਣਦਾ ਹੈ। ਤੇਰ੍ਹਵੀਂ ਅਸਟਪਦੀ ਦੀ ਦੂਜੀ ਪਉੜੀ ਵਿਚ ਤਿੰਨ ਅੱਖਰ ਵਧਾਏ ਹਨ, ਸਾਰੀ ਪਉੜੀ ਵਿਚ 'ਸੰਤ' ਸ਼ਬਦ ਆਇਆ ਹੈ, ਪਰ ਤਿੰਨ ਪੰਕਤੀਆਂ ਹਨ ਜਿਨ੍ਹਾਂ ਵਿਚ

'ਸੰਤਨ' ਹੈ।

1 "ਸੰਤਨ ਕੈ ਦੂਖਨਿ ਕਾਗ ਜਿਉ ਲਵੈ"॥
2 "ਸੰਤਨ ਕੈ ਦੂਖਨਿ ਸਰਪ ਜੋਨਿ ਪਾਇ"॥
3 "ਸੰਤਨ ਕੈ ਦੂਖਨਿ ਤ੍ਰਿਸਨਾ ਮਹਿ ਜਲੈ"॥


ਇਨ੍ਹਾ ਤਿੰਨਾ ਪੰਗਤੀਆਂ ਵਿਚ ਸੰਤ ਦੀ ਬਜਾਏ ਸੰਤਨ ਲਿੱਖ ਕੇ ਤਿੰਨ 'ਨੰਨੇ' ਵਧਾ ਕੇ 23997+3=24000 ਅੱਖਰ ਪੂਰੇ ਕੀਤੇ ਹਨ। ਇਸ ਦਾ ਭਾਵ ਇਹ ਹੈ ਕਿ ਚਾਹੇ ਜੋਗੀ ਇਸ ਬਾਣੀ ਨੂੰ ਪੜ੍ਹਨ ਜਾਂ ਆਮ ਗ੍ਰਹਿਸਥੀ, ਸਾਰਿਆਂ ਦੇ ਹੀ ਸਾਰੇ ਸੁਆਸ ਸਫਲ ਹੁੰਦੇ ਹਨ। ਕਲਯੁਗੀ ਜੀਵਾਂ ਲਈ ਵੀ ਕਿਰਪਾ ਕੀਤੀ, ਜੋਗੀਆ ਲਈ ਵੀ। ਜੇ ਕੋਈ ਸਾਸ ਗਿਰਾਸ ਦੀ ਅਵਸਥਾ 'ਤੇ ਨਹੀ ਵੀ ਪਹੁੰਚਿਆ, ਇਕ ਪਾਠ ਵੀ ਸੁਖਮਨੀ ਦਾ ਸ਼ਰਧਾ ਭਾਵਨਾ ਨਾਲ ਕਰ ਲਵੇ, ਉਸ ਦੇ 24000 ਸੁਆਸ ਸਫਲ ਹੋ ਜਾਣਗੇ”। (ਪੰਨਾ19,'ਨੌਂ ਵਿਸ਼ੇਸ਼ਤਾਈਆਂ-ਸ੍ਰੀ ਸੁਖਮਨੀ ਸਾਹਿਬ ਜੀ')

ਦਮਦਮੀ ਟਕਸਾਲ ਦੀ ਵੱਡ ਅਕਾਰੀ ਕਿਤਾਬ "ਗੁਰਬਾਣੀ ਪਾਠ ਦਰਪਣ" ਵਿਚ ਵੀ ਅਜੇਹਾ ਹੀ ਦਰਜ ਹੈ, " ਸ੍ਰੀ ਸੁਖਮਨੀ ਸਾਹਿਬ ਜੀ ਦੇ 24 ਹਜ਼ਾਰ ਅੱਖਰ ਹਨ, ਰਾਤ ਦਿਨ ਦੇ 24 ਹਜ਼ਾਰ ਸੁਆਸ ਹਨ। ਇਉਂ ਸਾਰੇ ਸੁਆਸਾਂ ਨੂੰ ਸਫਲੇ ਕਰਨ ਵਾਲੀ ਪਵਿਤ੍ਰ ਗੁਰਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦਾ ਨਿਤਨੇਮ ਭੀ ਅਤੀ ਜਰੂਰੀ ਹੈ"। (ਪੰਨਾ 34, ਕਰਤਾ: ਸ੍ਰੀ ਮਾਨ ਪੰਥ ਰਤਨ ਵਿੱਦਿਆ ਮਾਰਤੰਡ ਸਚਖੰਡ ਵਾਸੀ ਸੰਤ ਗਿ: ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਵਾਲੇ) ਸੰਤਾਂ ਸਮਾਜ ਦੇ ਸਾਰੇ ਮੈਬਰ ਹੀ ਅਜੇਹਾ ਪ੍ਰਚਾਰ ਕਰਦੇ ਅਕਸਰ ਹੀ ਸਟੇਜਾਂ ਤੇ ਸੁਣੇ ਜਾਂਦੇ ਹਨ।

ਗੁਰਇਕਬਾਲ ਸਿੰਘ ਦੀ ਲਿਖਤ, 'ਨੌਂ ਵਿਸ਼ੇਸ਼ਤਾਈਆਂ-ਸ੍ਰੀ ਸੁਖਮਨੀ ਸਾਹਿਬ ਜੀ' ਨੂੰ ਪੜ੍ਹਨਾਂ ਅਰੰਭ ਕੀਤਾ ਤਾਂ ਮੇਰੀ ਸੋਚ ਦੀ ਸੂਈ, 'ਪੱਥਰ ਦੇ ਤਵੇਂ' ਦੀਆਂ ਝਰੀਆਂ 'ਚ ਫਸੀ ਸੂਈ ਵਾਗੂੰ ਪਹਿਲੇ ਅਧਿਆਏ 'ਚ ਹੀ ਫਸ ਗਈ। ਸੁਆਸ ਤਾਂ, ਬੱਚੇ ਅਤੇ ਬੁੱਢੇ ਦੇ, ਔਰਤ ਅਤੇ ਮਰਦ ਦੇ, ਤੰਦਰੁਸਤ ਅਤੇ ਬਿਮਾਰ ਦੇ ਵੱਖ-ਵੱਖ ਹੁੰਦੇ ਹਨ। ਸੁਆਸ ਗਿਣਨੇ ਮੇਰੇ ਵੱਸ ਦਾ ਰੋਗ ਨਹੀ ਹੈ ਕਿਉਂਕਿ ਇਹ ਤਾਂ ਵਿਦਵਾਨਾਂ ਵਲੋਂ ਵੀ ਠੀਕ ਨਹੀ ਗਿਣੇ ਜਾਂ ਸਕੇ। ਭਾਈ ਗੁਰਇਕਬਾਲ ਸਿੰਘ ਨੇ ਨਾਮ ਸਿਮਰਨ ਵਾਲਿਆਂ ਦੇ ਸਵਾਸ 21624 ਗਿਣੇ ਹਨ ਪਰ ਜਥੇਦਾਰ ਇਕਬਾਲ ਸਿੰਘ ਨੇ 21600 (ਵਾਹਿਗੁਰੂ ਨਾਮ ਅਭਿਆਸ, ਪੰਨਾ 55) ਤਾਂ ਮੈ ਸੋਚਿਆ ਕਿ ਜੇ ਸੁਆਸ ਨਹੀ ਗਿਣੇ ਜਾ ਸਕਦੇ ਤਾਂ ਸੁਖਮਨੀ ਸਾਹਿਬ ਦੇ ਅੱਖਰ ਤਾਂ ਗਿਣੇ ਜਾਂ ਸਕਦੇ ਹਨ। ਮੈ ਆਪਣੇ ਕੰਪਿਊਟਰ ਨੂੰ ਥੋੜ੍ਹੀ ਜਿਹੀ ਖੇਚਲ ਦਿੱਤੀ ਤਾਂ ਉਪ੍ਰੋਕਤ ਅਖੌਤੀ ਵਿਦਵਾਨਾਂ ਦਾ ਝੂਠ ਸਾਹਮਣੇ ਆ ਗਿਆ। ਮੇਰੇ ਸਵਾਲਾਂ ਦੇ ਕੰਪਿਊਟਰ ਨੇ ਜੋ ਜੁਵਾਬ ਦਿੱਤੇ ਉਹ ਪਾਠਕਾਂ ਦੀ ਦਿਲਚਸਪੀ ਲਈ ਹਾਜਰ ਹਨ।

ਸੁਖਮਣੀ ਸਾਹਿਬ ਜੀ ਦਾ ਪੂਰਾ ਪਾਠ, ਕਾਪੀ ਕਰਕੇ ਨਵੇਂ ਸਫੇਂ ਤੇ ਪੇਸਟ (Raavi-unicode fonts) ਕਰਕੇ ਕੰਪਿਊਟਰ ਨੂੰ ਪੁਛਿਆ ਤਾਂ ਕੰਪਿਊਟਰ ਨੇ ਕੁਲ ਸਬਦ 10603 ਦਾ ਜੁਵਾਬ ਦਿੱਤਾ। “ਆਦਿ ਗੁਰਏ ਨਮਹ ॥ ਜੁਗਾਦਿ ਗੁਰਏ ਨਮਹ ॥ ਸਤਿਗੁਰਏ ਨਮਹ ॥ ਸ੍ਰੀ ਗੁਰਦੇਵਏ ਨਮਹ ॥1॥” ਇਸ ਪਾਵਨ ਪੰਗਤੀ 'ਚ ਕੁਲ 12 ਅੱਖਰ ਹਨ ਪਰ ਉਚਾਰਨ ਸਿਰਫ 11 ਅੱਖਰਾ ਦਾ ਕੀਤਾ ਜਾਂਦਾ ਹੈ। ‘1’ ਦਾ ਉਚਾਰਣ ਨਹੀ ਕੀਤਾ ਜਾਂਦਾ। ਜੇ ਇਨ੍ਹਾਂ ਨੂੰ ਭਾਵ '1' ਨੂੰ ਗਿਣ ਵੀ ਲਈਏ ਤਾਂ ਸੁਖਮਨੀ ਸਾਹਿਬ ਜੀ ਦੇ ਕੁਲ ਅੱਖਰ 10603 ਬਣਦੇ ਹਨ। ਹੁਣ ਫਰਕ 24000-10603=13397 ਅੱਖਰਾਂ ਦਾ ਹੈ। ਜੇ ਉਹ ਅੱਖਰ, ਜਿਨ੍ਹਾਂ ਦਾ ਉਚਾਰਨ ਨਹੀ ਕੀਤਾ ਜਾਂਦਾ, ਨੂੰ ਵੱਖ ਕਰ ਦਿੱਤਾ ਜਾਵੇ ਭਾਵ ॥1॥, ॥2॥, ॥8॥1॥ ਅਤੇ ॥8॥24॥ ਆਦਿ ਤਾਂ ਉਚਾਰਨ ਕਰਨ ਵਾਲੇ ਕੁਲ ਅੱਖਰ 10363 ਬਚਦੇ ਹਨ। ਹੁਣ 24000-10363=13637 ਅੱਖਰਾਂ ਦਾ ਫਰਕ ਹੈ।

ਗੁਰਇਕਬਾਲ ਸਿੰਘ ਜੀ ਲਿਖਦੇ ਹਨ, "ਜਿਵੇਂ 'ਪ੍ਰਭ ਕੈ ਸਿਮਿਰਨ ਗਰਭਿ ਨ ਬਸੈ' ਪ੍ਰਭ ਅੱਖਰ ਦੇ ਪੱਪੇ ਦੇ ਪੈਰ ਵਿਚ 'ਰਾਰਾ' ਅੱਖਰ ਹੈ" ਇਥੇ ਇਕ ਹੋਰ ਸਵਾਲ ਪੈਦਾ ਹੁੰਦਾ ਹੈ ਉਹ ਇਹ ਕਿ ਜੇ ਪੱਪੇ ਦੇ ਪੈਰ ਵਿਚ ਰਾਰਾ ਇਕ ਅੱਖਰ ਹੈ ਤਾਂ ਪੱਪਾ ਅਤੇ ਭੱਬਾ ਦੋ ਅੱਖਰ ਕਿਉਂ ਨਹੀ ? ਗੁਰਇਕਬਾਲ ਸਿੰਘ ਜੀ, ਜੇ ਪੱਪੇ ਦੇ ਪੈਰ ਵਿਚ ਰਾਰਾ ਅੱਖਰ ਹੈ ਤਾਂ ਔਕੜ, ਦੂਲੈਕੜੈ, ਹਾਹਾ ਅਤੇ ਵਾਵਾ ਬਾਰੇ ਕੀ ਵਿਚਾਰ ਹਨ? ਅੱਗੇ ਹੋਰ ਵੀ ਕਮਾਲ ਦੋਖੋਂ ਆਪ ਹੀ ਗਿਣਤੀ ਕਰਕੇ 21624+2373=23997 ਬਣਾ ਲਈ ਪਰ ਇਹ 24000 ਤੋਂ ਹਾਲੇ ਵੀ 3 ਘੱਟ ਹੈ। ਇਸ ਨੂੰ ਪੂਰਾ ਕਰਨ ਲਈ ਗੁਰਇਕਬਾਲ ਸਿੰਘ ਜੀ ਲਿਖਦੇ ਹਨ, "ਤੇਰ੍ਹਵੀਂ ਅਸਟਪਦੀ ਦੀ ਦੂਜੀ ਪਉੜੀ ਵਿਚ ਤਿੰਨ ਅੱਖਰ ਵਧਾਏ ਹਨ, ਸਾਰੀ ਪਉੜੀ ਵਿਚ 'ਸੰਤ' ਸ਼ਬਦ ਆਇਆ ਹੈ, ਪਰ ਤਿੰਨ ਪੰਕਤੀਆਂ ਹਨ ਜਿਨ੍ਹਾਂ ਵਿਚ 'ਸੰਤਨ' ਹੈ। ਹੁਣ ਫੇਰ ਉਹੀ ਸਵਾਲ ਪੈਦਾ ਹੁੰਦਾ ਹੈ ਕਿ ਜੇ ਨੰਨਾ ਅੱਖਰ ਹੈ ਤਾਂ ਸੱਸਾ, ਟਿੱਪੀ ਅਤੇ ਤੱਤਾ, ਤਿੰਨ ਅੱਖਰ ਕਿਉਂ ਨਹੀ ਹਨ? ਇਸ ਤਰ੍ਹਾਂ ਸੰਤਨ ਦੇ ਕੁਲ ਚਾਰ ਅੱਖਰ ਬਣਦੇ ਹਨ। ਹੁਣ ਜੇ ਇਸ ਤਰਾਂ ਗਿਣਤੀ ਕੀਤੀ ਜਾਵੇ ਤਾਂ ਸੁਖਮਨੀ ਸਾਹਿਬ ਦੇ ਉਚਾਰਨ ਕੀਤੇ ਜਾਣ ਵਾਲੇ ਕੁਲ ਅੱਖਰ 38388 ਬਣਦੇ ਹਨ। ਹੁਣ ਇਹ ਅੱਖਰ 24000 ਤੋਂ 14388 ਵੱਧ ਜਾਂਦੇ ਹਨ।

ਆਉਂ ਹੁਣ ਇਸ ਝੂਠ ਦੀ ਪੈੜ ਕਢੀਏ;

ਧਰਮ ਪ੍ਰਚਾਰ ਕਮੇਟੀ ਵਲੋਂ 1998 'ਚ ਪੰਥਕ ਸਰਮਾਏ ਨਾਲ ਛਾਪੀ ਗਈ 'ਗੁਰ ਬਿਲਾਸ ਪਾਤਸ਼ਾਹੀ 6' ਜਿਸ ਦਾ ਸੰਪਾਦਕ ਭਾਈ ਜੋਗਿੰਦਰ ਸਿੰਘ ਵੇਦਾਂਤੀ ਸੀ, ਦੇ ਪੰਨਾ 94 ਉਪਰ ਇਸ ਝੂਠ ਸੰਬੰਧੀ ਦਰਜ ਹੈ;
ਚਵੀ ਹਜ਼ਾਰ ਸ੍ਵਾਸ ਨਰੁ ਲੇਈ। ਆਠ ਪਹਰ ਪ੍ਰਭ ਕਉ ਸਿਰੇਈ।
ਨਿਸਿ ਦਿਨੁ ਆਯਾ ਕੇ ਮਦ ਰਾਤਾ ਜਪੈ ਨ ਤਾਹਿ ਉਦਰ ਜੋ ਤ੍ਰਾਤਾ ॥ 393॥
ਤਾ ਤੇ ਜਤਨ ਕੋ ਕੀਜੀਏ ਸ੍ਵਾਸ ਸਫਲ ਜਿਹ ਹੋਇ।
ਆਠ ਪਹਰ ਕੇ ਸ੍ਵਾਸ ਜੋ ਜਾਹਿ ਪੜੈ ਫਲੁ ਹੋਇ ॥394॥
ਨਿਸਿ ਬਿਤੀਤ ਤਬ ਹੀ ਭਈ ਅਯੋ ਰਵਿ ਸੁਖੁ ਪਾਇ।
ਕ੍ਰਿਪਾ ਸਿੰਧੁ ਪ੍ਰਸੰਨੁ ਹੋਇ ਸ੍ਰੀ ਮੁਖਿ ਅਸ ਫੁਰਮਾਇ ॥395॥
ਸੁਖਮਣੀ ਗੁਰ ਮੁਖੋਂ ਉਚਾਰੀ ਮਣਿ ਮਾਲ ਮਾਨੋ ਗੁਰ ਧਾਰੀ।
ਚਵੀ ਹਜ਼ਾਰ ਅੱਛਰ ਇਹ ਧਰੇ ਉਪਮਾ ਆਪ ਆਪਿ ਸ੍ਰੀ ਮੁਖਿ ਰਰੇ ॥396॥ (ਅਧਿਆਇ 4 ਪੰਨਾ 94)

ਸੂਝਵਾਨ ਸਿੱਖ ਵਿਦਵਾਨਾਂ ਨੇ 1920 ਦੇ ਨੇੜੇ-ਤੇੜੇ ਸਾਰੇ ਗੁਰਦਵਾਰਿਆਂ ਵਿਚੋਂ 'ਗੁਰ ਬਿਲਾਸ ਪਾਤਸ਼ਾਹੀ 6' ਦੀ ਕਥਾਂ ਬੰਦ ਕਰਵਾ ਦਿੱਤੀ ਸੀ। ਸਾਧ ਬਾਬਿਆਂ ਨੇ ਇਸ ਕਿਤਾਬ ਦੀਆਂ ਗੁਰਮਤਿ ਵਿਰੋਧੀ ਕਥਾ-ਕਹਾਣੀਆਂ ਜਿਉਂ ਦੀਆਂ ਤਿਉਂ ਆਮ ਜਨਤਾ ਨੂੰ ਸੁਣਾਉਣੀਆਂ ਚਾਲੂ ਰੱਖੀਆਂ। ਇਸ ਕਿਤਾਬ ਦੀ ਕਥਾ ਮੁੜ ਤੋਂ ਗੁਰਦਵਾਰਿਆਂ ਵਿਚ ਸ਼ੁਰੂ ਕਰਵਾਉਣ ਦੀ ਆਸ ਨਾਲ 'ਕੁਝ ਆਪਣੇ ਵਲੋਂ' ਦੇ ਸਿਰਲੇਖ ਹੇਠ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਜੀ ਲਿਖਦੇ ਹਨ, " ਜੇਕਰ ਇਸ ਗ੍ਰੰਥ ਦੀ ਗੁਰਦਵਾਰਿਆਂ ਵਿਚ ਮੁੜ ਕਥਾ ਆਰੰਭ ਹੋ ਸਕੇ ਤਾਂ ਅਸੀਂ ਸਮਝਾਂਗੇ ਕਿ ਕੀਤਾ ਕਾਰਜ ਸਾਰਥਕ ਹੋ ਨਿਬੜਿਆ ਹੈ" (ਪੰਨਾ 52)।

ਯਾਦ ਰਹੇ ਇਹ ਕਿਤਾਬ 1718 'ਚ ਲਿਖੀ ਗਈ ਸੀ। ਲੱਗ-ਭੱਗ ਪਿਛਲੇ 300 ਸਾਲਾਂ ਤੋਂ ਇਹ ਝੂਠ ਪ੍ਰਚੱਲਤ ਹੈ। ਅੱਜ ਵੀ ਅਖੌਤੀ ਸੰਤਾਂ ਅਤੇ ਬ੍ਰਹਮ ਗਿਆਨੀਆਂ ਵਲੋਂ ਇਸ ਬਾਣੀ ਬਾਰੇ ਪ੍ਰਚਾਰ ਕੀਤਾ ਜਾਂਦਾ ਹੈ, “ਸਾਧ ਸੰਗਤ ਜੀ, ਆਮ ਵਿਅਕਤੀ ਹਰ ਰੋਜ 24,000 ਸਵਾਸ ਲੈਦਾ ਹੈ। ਸੁਖਮਨੀ ਸਾਹਿਬ ਦੇ 24000 ਅੱਖਰ ਹਨ, ਵਿਅਕਤੀ ਸਾਰਾ ਦਿਨ ਪ੍ਰਮਾਤਮਾ ਦਾ ਨਾਮ ਨਹੀ ਜਪ ਸਕਦਾ, ਹਰ ਰੋਜ ਸੁਖਮਨੀ ਸਾਹਿਬ ਦਾ ਇਕ ਪਾਠ ਜਰੂਰ ਕਰਨਾ ਚਾਹੀਦਾ ਹੈ। ਸੁਖਮਨੀ ਸਾਹਿਬ ਦਾ ਇਕ ਪਾਠ ਕਰਨ ਨਾਲ 24000 ਸਵਾਸ ਸਫਲ ਹੋ ਜਾਂਦੇ ਹਨ। ਇਸ ਲਈ 'ਸੁਖਾਂ ਦੀ ਮਣੀ' ਦਾ ਇਕ ਪਾਠ ਜਰੂਰ ਕਰਿਆ ਕਰੋ। ਆਖੋਂ ਸਤਨਾਮ ਸ੍ਰੀ ਵਾਹਿਗੁਰੂ ਜੀ”। ਸੰਗਤਾਂ ਆਪਣੀ ਮਾਇਆ ਨੂੰ ਸਫਲਾਂ ਕਰਨ ਉਪ੍ਰੰਤ ਵਾਹਿਗੁਰੂ-ਵਾਹਿਗੁਰੂ ਕਰਦੀਆਂ ਲੰਗਰ ਛਕ ਕੇ ਘਰਾਂ ਨੂੰ ਆ ਜਾਂਦੀਆਂ ਹਨ ਅਤੇ ਬਾਬੇ ਕਿਸੇ ਹੋਰ ਸ਼ਹਿਰ ਦੀਆਂ ਸੰਗਤਾਂ ਦੇ ਜੀਵਨ ਅਤੇ ਮਾਇਆ ਨੂੰ ਸਫਲ ਕਰਨ ਲਈ ਚਾਲੇ ਪਾ ਦਿੰਦੇ ਹਨ। ਇਹ ਸਿਲਸਲਾਂ ਹੀ ਹਰ ਥਾ ਪ੍ਰਚਲਤ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਆਪ ਪੜ੍ਹਨਾ ਅਤੇ ਵਿਚਾਰਨਾ ਲੱਗ-ਭੱਗ ਖਤਮ ਹੋ ਚੁੱਕਾ ਹੈ।

ਭਾਈ ਗੁਰਇਕਬਾਲ ਸਿੰਘ ਜੀ, ਆਪ ਜੀ ਦਾ 24000 ਵਾਲਾਂ ਹਿਸਾਬ-ਕਿਤਾਬ (ਝੂਠ) ਮੇਰੇ ਤਾਂ ਗੇੜ 'ਚ ਨਹੀ ਆਇਆ। ਹੁਣ ਤੁਹਾਡਾ ਅਤੇ ਤੁਹਾਡੀ ਕਿਤਾਬ ਨੂੰ ਅਸੀਸੜੀਆਂ ਦੇਣ ਵਾਲੇ ਜਥੇਦਾਰਾਂ ਦਾ ਫਰਜ ਬਣਦਾ ਕਿ ਜਾਂ ਤਾਂ ਇਸ ਹਿਸਾਬ-ਕਿਤਾਬ ਸੰਬੰਧੀ ਪੂਰੇ ਵਿਸਥਾਰ ਨਾਲ ਜਾਣਕਾਰੀ ਦਿਉਂ ਭਾਵ 24000 ਅੱਖਰ ਤੁਸੀ ਕਿਵੇਂ ਗਿਣਦੇ ਹੋ, 24000 ਅੱਖਰ ਪੂਰੇ ਕਰੋ ਜਾਂ ਪਿਛਲੇ 300 ਸਾਲਾਂ ਤੋਂ ਬੋਲੇ ਜਾ ਰਹੇ ਝੂਠ ਨੂੰ ਅੱਗੋਂ ਤੋਂ ਨਾ ਬੋਲਣ ਦਾ ਸਪੱਸ਼ਟ ਐਲਾਨ ਕਰੋ ਜੀ।

'ਕਬ੍ਯੋ ਬਾਚ ਬੇਨਤੀ ਚੌਪਈ' ਦਾ ਸਰੋਤ


'ਕਬ੍ਯੋ ਬਾਚ ਬੇਨਤੀ ਚੌਪਈ' ਦਾ ਸਰੋਤ


ਸਬੁਧਿ ਬਾਚ॥ ਚੌਪਈ॥ ਭਾਵ ਸੁਬਿਧ ਨੇ ਕਿਹਾ, ਸਤਿ ਸੰਧ ਨਾ ਦਾ ਇਕ ਰਾਜਾ ਜੋ ਸਤਿਯੁਗ ਵਿਚ ਹੋਇਆ ਸੀ ਉਸ ਦਾ ਪ੍ਰਤਾਪ ਚੌਦ੍ਹਾਂ ਲੋਕਾਂ ਵਿਚ ਸੀ। ਉਹ ਸਾਰੇ ਦੇਵਤਿਆਂ ਦਾ ਰਾਜਾ ਸੀ। ਇੰਦਰ ਨੇ ਆਪ ਉਸ ਨੂੰ ਰਾਜ ਤਿਲਕ ਦਿਤਾ ਸੀ।(1) ਇਸੇ ਸਮੇ ਵਿਚ ਇਕ ਦੀਰਘ ਦਾੜ੍ਹ (ਵੱਡੀਆਂ ਦਾੜ੍ਹਾਂ ਵਾਲਾ) ਦੈਂਤ ਨੇ ਜਨਮ ਲਿਆ ਅਤੇ 10 ਹਜ਼ਾਰ ਅਛੋਹਣੀ ਦਲ ਲੈ ਕੇ ਉਸ ਨੇ ਰਾਜੇ ਤੇ ਹਮਲਾ ਕੀਤਾਂ। (3) ਅੱਗੋ ਰਾਜਾ ਅਤੇ ਦੇਵਤੇ ਵੀ ਸੂਰਜ (ਜਿਸ ਦਾ ਤਾਪਮਾਨ 5500 ਲੱਗਭੱਗ) ਅਤੇ ਚੰਦ੍ਰਮਾਂ (ਜਿਸ ਦਾ ਤਾਪਮਾਨ -55 ਲੱਗਭੱਗ ) ਸਮੇਤ 20 ਹਜ਼ਾਰ ਅਛੋਹਣੀ ਦਲ ਨਾਲ ਮੁਕਾਬਲਾ ਕਰਦੇ ਹਨ। (4-5) ਬੁਹਤ ਹੀ ਗਿਹ-ਗੱਚਵੀ ਲੜਾਈ ਹੁੰਦੀ ਹੈ। ਲਹੂ ਦੀ ਨਦੀ ਵਗ ਪੈਂਦੀ ਹੈ, ਜਿਸ ਨੂੰ ਦੇਖ ਕੇ ਬੈਤਰੁਨੀ ਨਦੀ (ਗੰਦਗੀ ਦੀ ਨਦੀ ਜੋ ਕਈ ਮੀਲ ਚੌੜੀ ਹੈ) ਵੀ ਸ਼ਰਮ ਸਾਰ ਹੋ ਜਾਂਦੀ ਹੈ।(12) 30 ਹਜ਼ਾਰ ਅਛੋਹਣੀ ਦਲ ਦੇ ਖਾਤਮੇ ਪਿਛੋ (656100000 ਹਾਥੀ, 656100000 ਰੱਥ, 196830000 ਘੋੜੇ ਅਤੇ 328050000 ਪਿਆਦੇ) ਦੋਵੇ (ਰਾਜਾ ਅਤੇ ਦੈਤ) ਆਮਹਣੇ ਸਾਹਮਣੇ ਹੁੰਦੇ ਹਨ ਤੇ 20 ਸਾਲ ਦਿਨ ਰਾਤ ਲੜਾਈ ਹੁੰਦੀ ਹੈ।(27) ਅਖੀਰ ਨੂੰ ਮਹਾਕਾਲ ਨੇ ਦੋਹਾਂ ਨੂੰ ਹੀ ਖਤਮ ਕਰ ਦਿੱਤਾ। ਇਸ ਭਿਆਨਕ ਯੁਧ ਵਿਚੋ ਅਗਨੀ ਪੈਦਾ ਹੋਈ ਜਿਸ ਵਿਚੋ ਇਕ ਬਾਲਾ (ਇਸਤਰੀ) ਨੇ ਜਨਮ ਲਿਆ।(28) ਕਿਉਕਿ ਉਥੇ ਕੋਈ ਮਰਦ ਨਹੀ ਸੀ ਇਸ ਲਈ ਉਸ ਨੇ ਫੈਸਲਾ ਕੀਤਾ ਕਿ ਜਗਤ ਦੇ ਸੁਆਮੀ ਨਾਲ ਹੀ ਵਿਆਹ ਕਰਕੇ ਉਸ ਦੀ ਸੇਵਾ ਕਰਾਂਗੀ। ਭਵਾਨੀ (ਸ਼ਿਵ ਜੀ ਦੀ ਪਤਨੀ ਅਤੇ ਹਿਮਵਤ ਦੀ ਧੀ) ਦੀ ਸਲਾਹ ਨਾਲ ਉਸ ਨੇ ਕਈ ਤਰੀਕੇ ਵਰਤੇ ਅਤੇ ਅਖੀਰ ਸੁਆਮੀ ਦੀ ਆਗਿਆ ਹੋਈ, ਹੇ ਸੁਦੰਰੀ ਜਦੋ ਸ੍ਵਾਸ ਬੀਰਜ ਦੈਂਤ ਮਾਰਿਆ ਗਿਆ ਉਦੋ ਤੂੰ ਮੈਨੂੰ ਵਰੇਂਗੀ।

ਅਰਧ ਰਾਤ੍ਰਿ ਬੀਤਤ ਭੀ ਜਬ ਹੀ, ਆਗਯਾ ਭਈ ਨਾਥ ਕੀ ਤਬ ਹੀ॥

ਸਵਾਸ ਬੀਰਜ ਦਾਨਵ ਜਬ ਮਰਿ ਹੈਂ ਤਿਹ ਪਾਛੇ ਸੁੰਦਰਿ ਮੁਹਿ ਬਰ ਹੈਂ॥35॥

ਭਾਵ ਰੱਬ ਜੀ ਵਿਆਹ ਕਰਵਾਉਣ ਲਈ ਤਿਆਰ!

ਬਾਲਾ ਸ਼ਾਸਤ੍ਰ ਧਾਰਨ ਕਰਕੇ ਦੈਤ ਤੇ ਚੜਾਈ ਕਰ ਦਿੰਦੀ ਹੈ ਅੱਗੋ ਦੈਂਤ ਵੀ ਜੋ ਇੰਦਰ, ਸ਼ਿਵ, ਸੂਰਜ, ਚੰਦ ਸਮੇਤ ਰਾਵਣ ਆਦਿ ਨੂੰ ਜਿੱਤ ਚੁੱਕਿਆ ਸੀ, ਆ ਹਾਜਰ ਹੋਇਆ। (39) ਉਥੇ ਬਿਆਨੋ ਬਾਹਰੀ ਲੜਾਈ ਹੁੰਦੀ ਹੈ। ਜਿਥੇ ਵੀ ਦੈਤਾਂ ਦੇ ਖੂਨ ਦੇ ਛਿੱਟੇ ਅਤੇ ਮਿਝ ਡਿਗਦੀ ਹੈ ਊਥੇ ਹੀ ਹੋਰ ਦੈਂਤ ਪੈਦਾ ਹੋ ਜਾਂਦੇ ਹਨ। ਸ੍ਵਾਸਾ ਦੀ ਹਵਾ ਤੋ ਵੀ ਦੈਂਤ ਪੈਦਾ ਹੋ ਰਹੇ ਹਨ।(42) (ਪ੍ਰਾਭੋਤਕ ਕਹਾਣੀ)। ਦੈਤਾਂ ਦੇ ਮੁਹ ਵਿਚੋ ਜੋ ਲਾਲ੍ਹਾਂ ਡਿਗਦੀਆਂ ਸਨ, ਉਸ ਤੋਂ ਵੀ ਹੋਰ ਦੈਂਤ ਪੈਦਾ ਹੋ ਰਹੇ ਹਨ।(50) ਬਾਲਾ ਉਨ੍ਹਾਂ ਨੂੰ ਮਾਰਦੀ ਜਾਂਦੀ ਹੈ ਅਤੇ ਦੈਤ ਲਗਾਤਾਰ ਪੈਦਾ ਹੋਈ ਜਾਂਦੇ ਹਨ। ਬਾਲਾ ਦੀ ਦੈਂਤਾਂ ਅੱਗੇ ਕੋਈ ਪੇਸ਼ ਨਹੀ ਜਾਂਦੀ, ਅਖੀਰ ਵਿਚ ਬਾਲਾ (ਕਾਲਿਕਾ) ਨੇ ਭਗਵਾਨ ਦੇ ਅੱਗੇ ਬੇਨਤੀ ਕੀਤੀ ਤੇ ਭਗਵਾਨ ਜੀ ਆ ਹਾਜਰ ਹੋਏ। (52) ਬਾਲਾ ਦੀ ਬੇਨਤੀ ਤੇ ਮਹਾਕਾਲ ਨੇ ਤਲਵਾਰ ਚੁੱਕੀ ਅਤੇ ਦੈਤਾਂ ਦਾ ਖਾਤਮਾ ਕਰਨ ਚੱਲ ਪਿਆ। ਹੁਣ ਦੈਤਾਂ ਦੇ ਖੂਨ ਦੇ ਛਿਟਿਆਂ ਤੋ ਹਾਥੀ, ਘੋੜੇ ਅਤੇ ਸ੍ਵਾਸਾ ਦੀ ਹਵਾ ਤੋਂ ਦੈਤ ਪੈਦਾ ਹੋ ਰਹੇ ਹਨ।(61) (ਗੈਰ ਕੁਦਰਤੀ ਵਤੀਰਾ) ਢੋਲ ਮ੍ਰਿਦੰਗ ਅਤੇ ਨਗਾਰੇ ਸ਼ੋਰ ਮਚਾ ਰਹੇ ਹਨ ਕਈ ਕੋਹਾਂ (ਇਕ ਕੋਹ=ਸਵਾ ਮੀਲ ) ਲੰਮੇ ਦੰਦਾਂ ਵਾਲੇ ਦੈਤ ਮਹਾਕਾਲ ਨੂੰ ਮਾਰਨ ਲਈ ਅੱਗੇ ਹੋਕੇ ਜੂਝ ਰਹੇ ਹਨ।(74) 20 ਪਦਮ (ਇਕ ਪਦਮ=1000000000000000) ਦੈਤ ਸੈਨਾ ਇਕੱਠੀ ਹੋਕੇ ਮਹਾਕਾਲ ਨੂੰ ਮਾਰਨ ਲਈ ਅੱਗੇ ਵੱਧ ਰਹੀ ਹੈ(77) ਦੈਤਾਂ ਦੀ 1000 ਅਛੋਹਣੀ ਸੈਨਾ (21870000 ਹਾਥੀ, 21870000 ਰੱਥ, 65610000 ਘੋੜੇ ਅਤੇ 109350000 ਪਿਆਦੇ) ਅੱਖਾਂ ਲਾਲ ਕਰਕੇ ਅੱਗੇ ਵਧ ਰਹੀ ਹੈ।(78) (ਯਾਦ ਰਹੇ ਬੰਦ ਨੰ:77 ਵਿਚ 20 ਪਦਮ ਸੈਨਾ ਦਾ ਜਿਕਰ ਹੈ)। ਧਰਤੀ ਦੇ 6 ਪਟ ਧੂੜ ਬਣਕੇ ਉਡ ਗਏ ਤੇ ਕੇਵਲ ਇਕ ਪਟ ਧਰਤੀ ਹੀ ਬਾਕੀ ਬਚੀ ਰਹੀ । ਮਹਾਦੇਵ ਡੋਲ ਗਿਆ, ਬ੍ਰਹਮਾ ਭੈਭੀਤ ਹੈ, ਵਿਸ਼ਨੂੰ ਲਾਜ ਦਾ ਮਾਰਿਆ ਸਮੁੰਦਰ ਵਿਚ ਜਾ ਛੁਪਿਆ। ਸ਼ਿਵਜੀ ਵੀ ਜੋਗੀ ਬਣ ਕੇ ਜੰਗਲ ਵਿਚ ਜਾ ਲੁਕਿਆ। (82) ਬਹੁਤ ਭਿਆਨ ਯੁਧ ਹੋਇਆ, ਪਹਾੜ ਘੋੜਿਆ ਦੇ ਖੁਰਾਂ ਨਾਲ ਪਿਸ ਗਏ ਤੇ ਉੱਤਰ ਵਿਚ ਜਾ ਵਸੇ। ਬਾਣਾਂ ਨੇ ਇਨ੍ਹਾ ਹਨੇਰਾ ਕਰ ਦਿੱਤਾ ਕੇ ਆਪਣਾ ਹੱਥ ਵੀ ਨਹੀ ਸੀ ਦਿਖਾਈ ਦਿੰਦਾ। (84) ਸਾਰੇ ਦੇਵਤੇ ਭੈ ਭੀਤ ਹੋਏ ਮਹਾਕਾਲ ਦੇ ਚਰਨਾਂ ਵਿਚ ਹਾਜ਼ਰ ਹੋ ਕੇ ਬੇਨਤੀ ਕਰਦੇ ਹਨ। ਕਾਲ ਨੇ ਦਿਆਲੂ ਹੋ ਕੇ ਰਖਿਆ-ਰਖਿਆ ਸ਼ਬਦ ਦਾ ਉਚਾਰਨ ਕੀਤਾ ਤੇ ਰੱਥ ਤੇ ਸਵਾਰ ਹੋ ਕੇ ਰਣ ਵਿਚ ਆ ਗੱਜਿਆ। (101) ਯਾਦ ਰਹੇ ਮਹਾ ਕਾਲ ਪਹਿਲਾਂ ਵੀ ਬਾਲਾ ਦੀ ਮੱਦਤ ਤੇ ਆ ਚੁੱਕਾ ਹੈ ਬਹੁਤ ਭਿਆਨਕ ਯੁਧ ਹੋਇਆ, ਧਰਤੀ ਦੇ 6 ਪਟ ਧੂੜ ਬਣਕੇ ਉਡ ਗਏ ਕੇਵਲ ਇਕ ਪਤਾਲ ਹੀ ਬਚਿਆ ਸੀ । ਯਾਦ ਰਹੇ ਧਰਤੀ ਤਾਂ ਪਹਿਲਾ ਹੀ ਧੂੜ ਬਣ ਕੇ ਉਡ ਚੁੱਕੀ ਸੀ। ਹੁਣ 6 ਪੱਟ ਕਿਸ ਧਰਤੀ ਦੇ ਉਡੇ? ਕਾਲ ਨੂੰ ਪਸੀਨਾ ਆ ਗਿਆ। ਉਸ ਨੇ ਪਸੀਨੇ ਨੂੰ ਪੂੰਝ ਕੇ ਧਰਤੀ ਤੇ ਸੁਟ ਦਿੱਤਾ। ਜਿਸ ਵਿਚੋ ਭਟਾਚਾਰਜ ਪੈਦਾ ਹੋਇਆ (110), ਜਦ ਮਹਾਂਦੇਵ ਦਾ ਹੋਰ ਪਸੀਨਾ ਧਰਤੀ ਤੇ ਡਿੱਗਾ ਤਾਂ ਭੁਮਸੈਨ ਪੈਦਾ ਹੋਇਆ।(112) ਬਹੁਤ ਭਿਆਨਕ ਯੁਧ ਹੋ ਰਿਹਾ ਹੈ। ਹੁਣ ਦੈਤਾਂ ਦੇ ਮਾਸ ਤੇ ਮਿਝ ਤੋ ਹਾਥੀਆਂ ਘੋੜਿਆ ਸਮੇਤ ਅਜੇਹੇ ਦੈਤ ਪੈਦਾ ਹੋਏ ਜਿਨ੍ਹਾਂ ਦਾ ਇਕ ਪੈਰ ਇਕ ਅੱਖ ਅਤੇ ਦੋ ਹਜਾਰ ਭੁਜਾਵਾਂ ਹਨ।(121) ਉਹ ਦੈਂਤ ਸ਼ਰਾਬ ਦੇ ਸਰੋਵਰ ਅਤੇ ਭੰਗ ਦੇ 10-10 ਹਜਾਰ ਘੜੇ ਪੀ ਕੇ ਮੈਦਾਨ ਵਿਚ ਤਬਾਹੀ ਮਚਾਉਦੇ ਹਨ।(123) ਉਥੇ ਖੂਨ ਦੀ ਨਦੀ ਵੱਗ ਰਹੀ ਹੈ ਜਿਸ ਵਿਚ ਘੋੜੇ ਰੁੜ੍ਹੇ ਜਾ ਰਹੇ ਹਨ।(133) (ਝੂਠ ਦੀ ਹੱਦ) ਮੈਦਾਨ ਵਿਚ ਕਈ ਕਿਸਮ ਦੇ ਸਾਜ ਸੁਰ-ਤਾਲ ਵਿਚ ਵੱਜ ਰਹੇ ਹਨ। ਜਿੰਨੇ ਵੀ ਦੈਤ ਅੱਗੇ ਆਏ ਕਾਲ ਨੇ ਮਾਰ ਦਿਤੇ, ਜਿੰਨੇ ਖੂਨ ਦੇ ਛਿੱਟੇ ਧਰਤੀ ਤੇ ਪਏ ਉਨ੍ਹੇ ਹੀ ਦੈਤ ਹੋਰ ਪੈਦਾ ਹੋਏ। ਬਹੁਤ ਭਿਆਨਕ ਦ੍ਰਿਸ਼ ਹੈ ਜਿਸ ਨੂੰ ਦੇਵਤਿਆਂ ਤੇ ਦੈਤਾਂ ਦੀਆਂ ਇਸਤਰੀਆਂ ਦੇਖ ਰਹੀਆਂ ਹਨ।(143) ਵੱਡੇ-ਵੱਡੇ ਦੰਦਾਂ ਵਾਲੇ ਦੈਤਾਂ ਦੇ ਹੱਥਾਂ ਵਿਚ ਬ੍ਰਿਛ ਅਤੇ ਪਰਬਤ, ਭਾਲੇ ਅਤੇ ਤ੍ਰਿਛੂਲ ਆਦਿ ਪਕੜੇ ਹੋਏ ਹਨ।(186) ਦੈਤਾਂ ਨੇ ਕ੍ਰੋਧਿਤ ਹੋ ਕੇ ਮੂਹ ਚੋ ਅਗਨੀ ਕੱਢੀ ਤਾਂ ਧਨੁਸ਼ਧਾਰੀ ਪਠਾਣ ਅਤੇ ਮੁਗਲ ਪੈਦਾ ਹੋ ਗਏ। ਸੁਆਸਾਂ ਤੋ ਸੱਯ਼ਦ ਅਤੇ ਸ਼ੇਖ ਪੈਦਾ ਹੋ ਗਏ। (198-199) ਅਤੇ ਬੜਾ ਭਿਆਨਕ ਸਮਾਂ ਹੈ। ਮਹਾਕਾਲ ਦੈਤਾਂ ਨੂੰ ਮਾਰੀ ਜਾ ਰਿਹਾ ਹੈ ਦੈਂਤ ਹੋਰ ਪੈਦਾ ਹੋ ਰਹੇ ਹਨ। ਲੇਖਕ ਦੀ ਇਤਹਾਸਕ ਜਾਣਕਾਰੀ ਦੇਖੋ, ਮੁਗਲ ਅਤੇ ਪਠਾਣ ਨੂੰ ਸੱਤਯੁਗ ਵਿਚ ਪੈਦਾ ਹੋਏ ਦੱਸ ਰਿਹਾ ਹੈ ਜਦੋ ਕੇ ਮੁੰਹਮਦ ਸਾਹਿਬ ਜੀ ਦਾ ਜਨਮ ਛੇਵੀ ਸਦੀ ਵਿਚ ਹੋਇਆ ਸੀ। ਨਾਹਰ ਖ਼ਾਨ, ਨਿਹੰਗ ਖ਼ਾਨ, ਭੜੰਗ ਖ਼ਾਨ, ਝੜੰਗ ਖ਼ਾਨ, ਬਰੈਮ ਖ਼ਾਨ, ਬਹਾਦੁਰ ਖਾਨ, ਬਲਵੰਡ ਖ਼ਾਨ ਆਦਿ ਬੜੇ ਰੋਹ ਨਾਲ ਦੰਦ ਪੀਹਦੇ ਹੋਏ ਅੱਗੇ ਹੋਕੇ ਚੱਲ ਰਹੇ ਹਨ।(204) ਪਰ ਮਹਾਂ ਦੇਵ ਦੇ ਅੱਗੇ ਇਨ੍ਹਾਂ ਦੀ ਕੋਈ ਪੇਸ਼ ਨਹੀ ਜਾਂਦੀ। ਦੈਤਾਂ ਨੇ ਜਿਨ੍ਹੇ ਵੀ ਮਲੇਸ਼ (ਮੁਗਲ) ਪੈਦਾ ਕੀਤੇ ਮਹਾਕਲ ਨੇ ਛਿਣ ਵਿਚ ਹੀ ਖਪਾ ਦਿੱਤੇ।(227)

ਹੁਣ ਦੈਤਾਂ ਨੇ ਹੋਰ ਦੈਤ ਸੈਨਾ ਤਿਆਰ ਕੀਤੀ ਤੇ ਮੈਦਾਨ ਵਿਚ ਭੇਜੀ।(228) ਇਸ ਦੈਤ ਸੈਨਾ ਨੇ ਪਾਸਾ ਹੀ ਪਲਟ ਦਿਤਾਂ, ਬਹੁਤ ਭਿਆਨਕ ਯੁਧ ਹੋਇਆ।(233) ਹੁਣ ਅਸਿਧੁਜ ਨੇ ਲੜਾਈ ਵਿਚ ਆਪਣੀ ਕੋਈ ਪੇਸ਼ ਨਾਂ ਜਾਂਦੀ ਦੇਖ ਕੇ,‘ਹੰਅੁ’ ਸ਼ਬਦ ਦਾ ਉਚਾਰਨ ਕੀਤਾ। ਉਸ ਤੋ ਆਧਿ-ਵਿਆਧ ਰੋਗ (ਤਾਪ, ਸੀਤਲਾ, ਸਿਰ ਪੀੜ, ਗੋਡਿਆਂ ਦੇ ਦਰਦ, ਖਈ, ਪੀਲੀਆ, ਬਵਾਸੀਰ, ਪਥਰੀ, ਦਾੜ੍ਹ ਦੀ ਪੀੜ, ਦਖੂਤ੍ਰਾ, ਅਧਨੇਤ੍ਰਾ, ਕੋਹੜ ਆਦਿ ਅਣਗਿਣਤ ਰੋਗ) ਪੈਦਾ ਹੋ ਗਏ।(238) ਹੁਣ ਜਦੋ ਦੈਤਾਂ ਦਾ ਇਨ੍ਹਾਂ ਬਿਮਾਰੀਆਂ ਨਾਲ ਖਾਤਮਾ ਹੋ ਰਿਹਾ ਸੀ ਤਾਂ ਮਹਾਕਾਲ ਨੂੰ ਇਹ ਫਿਕਰ ਹੋਇਆ ਕਿ ਜੇ ਸਾਰੇ ਦੈਂਤ ਇਹਨਾਂ ਬਿਮਾਰੀਆਂ ਨਾਲ ਹੀ ਮਰ ਗਏ ਤਾਂ ਮੇਰੇ ਨਾਲ ਤਮਾਸ਼ੇ ਕੋਣ ਕਰੇਗਾ।(248) ਇਸ ਕਰਕੇ ਮਹਾਕਾਲ ਨੇ ਆਪ ਹੀ ਉਥੇ ਕਈ ਕਿਸਮ ਦੀਆਂ ਅਸ਼ੁਧੀਆਂ ਪੈਦਾ ਕਰ ਦਿਤੀਆਂ ਜਿਸ ਨਾਲ ਦੈਤ ਤੰਦਰੁਸਤ ਹੋਣੇ ਸ਼ੁਰੂ ਹੋ ਗਏ। (249) ਭਿਆਨਕ ਯੁਧ ਫੇਰ ਸ਼ੁਰੂ ਹੋ ਗਿਆ। ਦੈਤ ਨੇ ਅਗਨੀ ਅਸ਼੍ਰਤ ਛਡਿਆ ਤਾਂ ਮਹਾਕਾਲ ਨੇ ਵਰੁਣ ਅਸ਼੍ਰਤ , ਦੈਤ ਨੇ ਪਵਨ ਅਸ਼੍ਰਤ ਛਡਿਆ ਤਾਂ ਅਸੁਧਜ ਨੇ ਭੂਧਰ (ਪਰਬਤ) ਅਸ਼੍ਰਤ ।(254) ਜਦੋ ਦੈਤ ਨੇ ਉਰਗ ਅਸ਼੍ਰਤ ਚਲਾਇਆ ਤਾ ਬੇਸ਼ੁਮਾਰ ਸੱਪ ਪੈਦਾ ਹੋ ਗਏ। ਤਦ ਕਾਲ ਨੇ ਖਗਪਤਿ (ਗਰੁੜ) ਅਸ੍ਰਤ ਛਡਿਆ ਜਿਸ ਨੇ ਸੱਪਾ ਨੂੰ ਤਰੁਤ ਖਾ ਲਿਆ (259) ਦੋਵੇ ਪਾਸਿਆਂ ਤੋ ਅਨੇਕਾਂ ਕਿਸਮਾਂ ਦੇ ਅਸ਼ਤਰ–ਸ਼ੱਸਤਰ ਛੱਡੇ ਜਾ ਰਹੇ ਹਨ। ਜਦ ਅਸਿਕੇਤ ਹੱਥ ਵਿਚ ਲਿਸ਼ਕਦੀ ਹੋਈ ਤਲਵਾਰ ਲੈ ਕੇ ਗੱਜਿਆ ਤਾਂ ਉਸ ਨੂੰ ਵੇਖ ਕੇ ਦੇਵਤੇ ਅਤੇ ਦੈਤ ਸਾਰੇ ਹੀ ਡਰ ਗਏ।(271) ਮਹਾਕਾਲ ਨੇ ਦੈਤਾਂ ਦੇ ਹਜ਼ਾਰ-ਹਜ਼ਾਰ ਟੁਕੜੇ ਕੀਤੇ ਜਿਨ੍ਹਾਂ ਤੋ ਹਜ਼ਾਰ-ਹਜ਼ਾਰ ਦੈਤ ਪੈਦਾ ਹੋ ਗਏ।

ਹੁਣ ਇੰਦਰ ਵੀ ਮੈਦਾਨ ਵਿਚ ਆ ਜਾਦਾ ਹੈ, ਜਿਸ ਨੂੰ ਦੇਖ ਕੇ ਇਕ ਦੈਤ ਬਹੁਤ ਹੀ ਕੋਧਿਤ ਹੋ ਗਿਆ ਤੇ ਉਹ ਸ਼ਰਾਬ ਦੇ ਦੋ ਖੂਹ ਪੀ ਕੇ ਇੰਦਰ ਦੇ ਸਾਹਮਣੇ ਹੋਇਆਂ। (287) ਇੰਦਰ ਨੇ ਅਜੇਹਾ ਤੀਰ ਛੱਡਿਆ ਜੋ ਦੈਤ ਦੇ ਸਰੀਰ ਨੂੰ ਚੀਰ ਕੇ ਅੱਗੇ ਲੱਘ ਗਿਆ। ਫੇਰ ਦੈਂਤ ਨੇ ਕ੍ਰੋਧ ਕਰ ਕੇ ਐਸਾ ਵਾਰ ਕੀਤਾ ਕੇ ਦੇਵ-ਪੂਜਾ ਕਰਨ ਵਾਲਿਆਂ ਨੂੰ ਭਾਜੜਾਂ ਪੈ ਗਈਆਂ। ਜਦੋ ਮਹਾਕਾਲ ਨੇ ਦੇਵਤੇ ਭੱਜਦੇ ਦੇਖੇ ਤਾਂ ਆਪ ਮੈਦਾਨ ਵਿਚ ਆ ਗਿਆ। ਇਕ-ਇਕ ਤੀਰ ਨਾਲ ਸੌ ਸੌ ਨੂੰ ਚੀਰਦਾ ਗਿਆ ਤੇ ਦੈਤਾਂ ਦੇ ਸਰੀਰਾਂ ਵਿਚੋ ਸੌ ਸੌ ਖੂਨ ਦੀਆਂ ਤਤੀਰੀਆਂ ਚਲੀਆਂ ਤੇ ਉਨ੍ਹਾਂ ਤੋ ਸੌ ਸੌ ਹੋਰ ਦੈਤ ਪੈਦਾ ਹੁੰਦੇ ਗਏ।(296) ਹੁਣ ਮਹਾਕਾਲ ਨੇ ਆਪਣੇ ਹਜ਼ਾਰਾਂ ਰੂਪ ਧਾਰਨ ਕੀਤੇ ਤੇ ਹਜ਼ਾਰਾਂ ਹੀ ਦੈਤ ਮਾਰੇ। ਪਰ ਹੁਣ ਦੈਤ ਵੀ ਹਜ਼ਾਰਾਂ ਦੀ ਗਿਣਤੀ ਵਿਚ ਵੱਧਣ ਲਗੇ। ਭਾਵ, ਦੈਤ ਮਹਾਕਾਲ ਦੇ ਕਾਬੂ ਨਹੀ ਆ ਰਹੇ। ਹੁਣ ਮਹਾਕਾਲ ਨੇ ਅਜੇਹੇ ਬਾਣ ਚਲਾਏ ਕੇ ਇਕ-ਇਕ ਬਾਣ ਨਾਲ ਹਜ਼ਾਰ-ਹਜ਼ਾਰ ਦੈਤ ਮਾਰ ਦਿਤੇ। ਅਣਗਿਣਤ ਦੈਤਾਂ ਨੂੰ ਫੜਕੇ ਕੱਚੇ ਹੀ ਚੱਬ ਗਿਆ। ਅਤੇ ਦੈਤਾਂ ਦਾ ਖੂਨ ਵੀ ਚੂਸ ਲਿਆ।(299) ਉਧਰ ਦੈਤਂ ਵੀ ਕਿਹੜੇ ਘਟ ਹਨ, ਸਵਾਸਾਂ ਦੀ ਹਵਾ ਤੋਂ ਹੀ ਹੋਰ ਦੈਤਂ ਪੈਦਾ ਹੋਣੇ ਸ਼ੁਰੂ ਹੋ ਗਏ। (300) ਬੜਾ ਭਿਆਨਕ ਯੁੱਧ ਹੋਇਆ ਕੇ ਇੰਦਰ ਤੇ ਚੰਦ੍ਰ ਲੋਕ ਕੰਬ ਗਏ।(318) ਕਿਤੇ ਲੰਬੀਆਂ ਬੰਦੂਕਾਂ ਅਤੇ ਹਾਥੀਆਂ ਤੇ ਘੋੜਿਆਂ ਨਾਲ ਖਿਚੀਆਂ ਜਾਣ ਵਾਲੀਆਂ ਤੋਪਾਂ ਵੀ ਚੱਲ ਰਹੀਆਂ ਹਨ। (324) ਯਾਦ ਰਹੇ ਇਹ ਯੁੱਧ ਸਤਿਯੁਗ ਵਿਚ ਸ਼ੁਰੂ ਹੋਇਆ ਸੀ ਜਿਸ ਦੀ ਉਮਰ 1728000 ਸਾਲ ਹੈ ਜਦੋ ਕੇ ਗੰਨ ਪਾਉਡਰ ਦੀ ਉਮਰ 1100 ਸਾਲ ਤੋ ਵੱਧ ਨਹੀ।

ਜਦੋ ਇੱਸ ਤਰਾਂ ਦਾ ਭਿਆਨਕ ਯੁਧ ਹੋ ਰਿਹਾ ਸੀ ਤਾਂ ਦੂਹਲ ਦੇਈ ਨਾ ਦੀ ਇਕ ਇਸਤਰੀ ਪੈਦਾ ਹੋਈ ਜੋ ਸ਼ੇਰ ਤੇ ਸਵਾਰ ਸੀ। ਇਸ ਨੂੰ ਦੇਖ ਕੇ ਹੀ ਦੈਤ ਭਜਣੇ ਸ਼ੁਰੂ ਹੋ ਗਏ।(331) (ਯਾਦ ਰਹੇ ਪਹਿਲਾਂ ਵੀ ਬਾਲਾ ਨਾ ਦੀ ਇਕ ਦੇਵੀ ਪੈਦਾ ਹੋਈ ਸੀ, ਉਸ ਦਾ ਕੀ ਬਣਿਆ?।) ਇਸ ਨੇ ਦੈਤਾਂ ਦਾ ਸਫਾਇਆ ਕੀਤਾ। ਜਿਨ੍ਹਾਂ ਦੈਤਾ ਦੇ ਵੱਡੇ-ਵੱਡੇ ਸਿੰਗ ਸਨ ਜਿਨ੍ਹਾਂ ਦੀਆਂ ਚੁੰਜਾਂ ਲਮਢੀਗਾਂ ਵਾਂਗ ਵੱਡੀਆਂ ਸਨ, ਨੂੰ ਦੂਹਲਾ ਦੇਈ ਨੇ ਚੁਣ-ਚੁਣ ਕੇ ਬਰਛੀ ਨਾਲ ਮਾਰਿਆ।(339) ਜਿਹੜੇ ਸਾਹਮਣੇ ਹੋ ਕੇ ਮਰਦੇ ਉਨ੍ਹਾਂ ਨੂੰ ਪਰੀਆਂ ਵਰ ਕੇ ਲੈ ਜਾਂਦੀਆਂ ਤੇ ਉਹ ਬਿਬਾਨ ਵਿਚ ਬੈਠਕੇ ਸਵਰਗਾਂ ਨੂੰ ਜਾਂਦੇ। ਜੋ ਭੱਜਦੇ ਹੋਏ ਮਾਰੇ ਗਏ ਉਹ ਨਰਕਾਂ ਨੂੰ ਜਾ ਰਹੇ ਸਨ।(346) ਮਹਾਕਾਲ ਅਤੇ ਦੂਹਲਾ ਦੇਈ ਨੇ, ਜੋ ਸ਼ੇਰ ਦੀ ਸਵਾਰੀ ਕਰ ਰਹੀ ਹੈ ਅਤੇ ਬੁਹਤ ਹੀ ਕ੍ਰੋਧਿਤ ਹੈ, ਦੈਤਾਂ ਦਾ ਸਰਵਨਾਸ਼ ਕਰ ਦਿੱਤਾ। ਕਾਲ ਨੇ ਸਾਰੇ ਦੈਤਾਂ ਨੂੰ ਆਪਣੀ ਸ਼ਕਤੀ ਨਾਲ ਖਿਚ ਲਿਆ ਤੇ ਕਾਲਿ ਨੂੰ ਆਗਿਆ ਦਿੱਤੀ ਤੇ ਉਹ ਸਾਰੇ ਦੈਤਾਂ ਨੂੰ ਖਾ ਗਈ।(364)

ਤੱਦ ਇਕ ਦੈਤ ਹੀ ਬਾਕੀ ਰਹਿ ਗਿਆ ਤਾਂ ਉਸ ਨੇ ਮਹਾ-ਕਾਲ ਨੂੰ ਵਗਾਰਿਆ, ਹੇ ਮਹਾਕਾਲ ਐਵੇ ਫੁਲਿਆ ਨਾ ਫਿਰ, ਆ ਮੇਰੇ ਨਾਲ ਯੁਧ ਕਰ, ਅੱਜ ਫੈਸਲਾ ਹੋ ਜਾਵੇਗਾ, ਜਾਂ ਅਸਿਧੁਜ ਨਹੀ ਜਾਂ ਦੈਤ ਨਹੀ।(369) ਦੋਵਾਂ ਵਿਚ ਭਿਆਨਕ ਯੁੱਧ ਹੁੰਦਾ ਹੈ ਦੈਤ ਪਿਛੇ ਨਹੀ ਹੱਟਦਾ ਭਾਂਵੇਂ ਉਸ ਦੀਆਂ ਆਂਦਰਾਂ ਗਿਰਝਾਂ ਖਾ ਗਈਆਂ। ਮਹਾਂ ਕਾਲ ਨੇ ਕਰੋਧ ਵਿਚ ਆ ਕੇ ਦੈਤ ਤੇ ਵੀਹ ਹਜ਼ਾਂਰ ਬਾਣ ਛੱਡੇ।(371) ਮਹਾਕਾਲ ਨੇ ਇਕ ਬਾਣ ਨਾਲ ਦੈਂਤ ਦਾ ਝੰਡਾ, ਦੋ ਤੀਰਾਂ ਨਾਲ ਉਸ ਦੇ ਰੱਥ ਦੇ ਦੋਵੇ ਪਹੀਏ, ਚਾਰ ਤੀਰਾਂ ਨਾਲ ਚੋਹਾਂ ਹੀ ਘੋੜਿਆਂ ਨੂੰ ਮਾਰ ਦਿਤਾ। ਇਕ ਹੋਰ ਬਾਣ ਨਾਲ ਜਗਤ ਦੇ ਸੁਆਮੀ ਨੇ ਦੈਤ ਦਾ ਮੱਥਾ ਚੀਰ ਦਿਤਾ ਅਤੇ ਦੋ ਹੋਰ ਬਾਣਾਂ ਨਾਲ ਵੈਰੀ ਦੇ ਦੋਵੇ ਹੱਥ ਕੱਟ ਸੁਟੇ। (374)

ਪਾਠਕ, ਹੁਣ ਤਾਂਈ 404 ਵੇਂ ਚਰਿਤ੍ਰ ਦੇ, ਜਿਸ ਦੇ ਕੁਲ 405 ਬੰਦ ਹਨ, ਵਿਚੋਂ 1 ਤੋਂ 374 ਬੰਦਾਂ ਦੇ ਦਰਸ਼ਨ ਕਰ ਚੁਕੇ ਹਨ। ਆਉ ਹੁਣ ਬੰਦ 375 ਤੋ 405 ਤੱਕ ਦੇ ਦਰਸ਼ਨ ਵੀ ਕਰ ਲਈਏ।

ਨਿਤਨੇਮ ਦੇ ਗੁਟਕਿਆਂ ਵਿਚ, "ੴ ਸ੍ਰੀ ਵਾਹਿਗੁਰੂ ਜੀ ਕੀ ਫਤਹ ॥ ਪਾਤਿਸਾਹੀ 10॥" ਪਤਾ ਨਹੀ ਇਹ ਕਿਸ ਦਲੀਲ ਨਾਲ ਲਿਖਿਆ ਜਾ ਰਿਹਾ ਹੈ ਜਦੋਂ ਕੇ ਅਸਲ ਲਿਖਤ ਵਿਚ ਤਾਂ ‘ਕਬ੍ਯੋ ਬਾਚ ਬੇਨਤੀ’ ਹੈ। ਇਸ ਦੀ ਅਸਲੀਤ ਨੂੰ ਜਾਨਣ ਲਈ ਦਸਮ ਗ੍ਰੰਥ ਦੀ ਹੱਥ ਲਿਖਤ ਦੇ ਦਰਸ਼ਣ ਕਰੋ ਜੀ।





ਪੁਨਿ ਰਾਛਸ ਕਾ ਕਾਟਾ ਸੀਸਾ । ਸ੍ਰੀ ਅਸਿਕੇਤ ਜਗਤ ਕੇ ਈਸਾ।।

ਪੁਹਪਨ ਬ੍ਰਿਸਟਿ ਗਗਨ ਤੇਂ ਭਈ। ਸਭਹਿਨ ਆਨਿ ਬਧਾਈ ਦਈ।।(375)

ਫਿਰ ਜਗਤ ਦੇ ਸੁਆਮੀ ਅਸਿਕੇਤ ਨੇ ਰਾਖਸ਼ ਦਾ ਸੀਸ ਕਟ ਦਿੱਤਾ। ਅਕਾਸ਼ ਤੋ ਫੂਲਾਂ ਦੀ ਬਰਖਾ ਹੋਈ ਤੇ ਸਭ ਨੇ ਆ ਕੇ ਵਧਾਈਆਂ ਦਿੱਤੀਆਂ।(375)

ਧੰਨ੍ਯ ਧੰਨ੍ਯ ਲੋਗਨ ਕੇ ਰਾਜਾ। ਦੁਸਟਨ ਦਾਹ ਗਰੀਬ ਨਿਵਾਜਾ।।

ਅਖਲ ਭਵਨ ਕੇ ਸਿਰਜਨਹਾਰੇ। ਦਾਸ ਜਾਨਿ ਮੁਹਿ ਲੇਹੁ ਉਬਾਰੇ।।(376)

ਅਤੇ ਕਿਹਾ ਹੇ ਲੋਕਾਂ ਦੇ ਰਾਜੇ ਤੂਸੀ ਧੰਨ ਹੋ ,ਤੁਸੀ ਦੁਸ਼ਟਾਂ ਨੂੰ ਮਾਰ ਕੇ ਗਰੀਬਾਂ ਦੀ ਰੱਖਿਆ ਕੀਤੀ ਹੈ, ਹੇ ਸਾਰੇ ਸੰਸਾਰ ਦੀ ਰਚਨਾ ਕਰਨ ਵਾਲੇ ! ਦਾਸ ਜਾਣ ਕੇ ਮੇਰੀ ਰੱਖਿਆ ਕਰੋ (376)

ਕਬ੍ਯੋ ਬਾਚ ਬੇਨਤੀ॥ ਚੌਪਈ॥ (ਕਵੀ ਨੇ ਬੇਨਤੀ ਕੀਤੀ)

ਹਮਰੀ ਕਰੋ ਹਾਥ ਦੈ ਰੱਛਾ ॥ ਪੂਰਨ ਹੋਇ ਚਿਤ ਕੀ ਇੱਛਾ ॥

ਤਵ ਚਰਨਨ ਮਨ ਰਹੈ ਹਮਾਰਾ ॥ ਅਪਨਾ ਜਾਨ ਕਰੋ ਪ੍ਰਤਿਪਾਰਾ ॥1॥(377)

(ਯਾਦ ਰਹੇ ਇਸ ਬੰਦ ਦਾ ਆਖੇ ਜਾਂਦੇ ਦਸਮ ਗ੍ਰੰਥ ਵਿਚ ਨੰ: 377 ਹੈ ਪਰ ਨਿਤਨੇਮ ਦੇ ਗੁਟਕਿਆਂ ਵਿਚ ਨੰ:1ਹੈ। ਜੇ ਇਹ ਲਿਖਤ ਗੁਰੂ ਗੋਬਿੰਦ ਸਿੰਘ ਜੀ ਦੀ ਹੈ ਤਾਂ ਕਿਸੇ ਨੂੰ ਕੀ ਅਧਿਕਾਰ ਹੈ ਕੇ ਉਹ ਇਸ ਬੰਦ ਦਾ ਨੰ: ਬਦਲ ਦੇਵੇ?)

ਹਮਰੇ ਦੁਸਟ ਸਭੈ ਤੁਮ ਘਾਵਹੁ ॥ ਆਪੁ ਹਾਥ ਦੈ ਮੋਹਿ ਬਚਾਵਹੁ ॥

ਸੁਖੀ ਬਸੈ ਮੋਰੋ ਪਰਿਵਾਰਾ ॥ ਸੇਵਕ ਸਿੱਖ ਸਭੈ ਕਰਤਾਰਾ ॥2॥(378)

ਮੋ ਰੱਛਾ ਨਿਜ ਕਰ ਦੈ ਕਰਿਯੈ ॥ ਸਭ ਬੈਰਨ ਕੋ ਆਜ ਸੰਘਰਿਯੈ ॥

ਪੂਰਨ ਹੋਇ ਹਮਾਰੀ ਆਸਾ ॥ ਤੋਰ ਭਜਨ ਕੀ ਰਹੈ ਪਿਆਸਾ ॥3॥(379)

ਤੁਮਹਿ ਛਾਡਿ ਕੋਈ ਅਵਰ ਨ ਧਿਯਾਊਂ ॥ ਜੋ ਬਰ ਚਹੋਂ ਸੁ ਤੁਮ ਤੇ ਪਾਊਂ ॥

ਸੇਵਕ ਸਿੱਖ ਹਮਾਰੇ ਤਾਰੀਅਹਿ ॥ ਚੁਨਿ ਚੁਨਿ ਸਤ੍ਰ ਹਮਾਰੇ ਮਾਰੀਅਹਿ ॥4॥(380)

ਆਪ ਹਾਥ ਦੈ ਮੁਝੈ ਉਬਰਿਯੈ ॥ ਮਰਨ ਕਾਲ ਕਾ ਤ੍ਰਾਸ ਨਿਵਰਿਯੈ ॥

ਹੂਜੋ ਸਦਾ ਹਮਾਰੇ ਪੱਛਾ ॥ ਸ੍ਰੀ ਅਸਿਧੁਜ ਜੂ ਕਰਿਯਹੁ ਰੱਛਾ ॥5॥(381)

ਰਾਖਿ ਲੇਹੁ ਮੁਹਿ ਰਾਖਨਹਾਰੇ ॥ ਸਾਹਿਬ ਸੰਤ ਸਹਾਇ ਪਿਯਾਰੇ ॥

ਦੀਨ ਬੰਧੁ ਦੁਸਟਨ ਕੇ ਹੰਤਾ ॥ ਤੁਮਹੋ ਪੁਰੀ ਚਤੁਰ ਦਸ ਕੰਤਾ ॥6॥(382)

ਕਾਲ ਪਾਇ ਬ੍ਰਹਮਾ ਬਪੁ ਧਰਾ ॥ ਕਾਲ ਪਾਇ ਸਿਵਜੂ ਅਵਤਰਾ ॥

ਕਾਲ ਪਾਇ ਕਰ ਬਿਸਨੁ ਪ੍ਰਕਾਸਾ ॥ ਸਕਲ ਕਾਲ ਕਾ ਕੀਆ ਤਮਾਸਾ ॥7॥(383)

ਜਵਨ ਕਾਲ ਜੋਗੀ ਸਿਵ ਕੀਓ ॥ ਬੇਦਰਾਜ ਬ੍ਰਹਮਾ ਜੂ ਥੀਓ ॥

ਜਵਨ ਕਾਲ ਸਭ ਲੋਕ ਸਵਾਰਾ ॥ ਨਮਸਕਾਰ ਹੈ ਤਾਹਿ ਹਮਾਰਾ ॥8॥(384)

ਜਵਨ ਕਾਲ ਸਭ ਜਗਤ ਬਨਾਯੋ ॥ ਦੇਵ ਦੈਤ ਜੱਛਨ ਉਪਜਾਯੋ ॥

ਆਦਿ ਅੰਤਿ ਏਕੈ ਅਵਤਾਰਾ ॥ ਸੋਈ ਗੁਰੂ ਸਮਝਿਯਹੁ ਹਮਾਰਾ ॥9॥(385)

ਨਮਸਕਾਰ ਤਿਸ ਹੀ ਕੋ ਹਮਾਰੀ ॥ ਸਕਲ ਪ੍ਰਜਾ ਜਿਨ ਆਪ ਸਵਾਰੀ ॥

ਸਿਵਕਨ ਕੋ ਸਿਵਗੁਨ ਸੁਖ ਦੀਓ ॥ ਸੱਤ੍ਰਨ ਕੋ ਪਲ ਮੋ ਬਧ ਕੀਓ ॥10॥(386)

ਘਟ ਘਟ ਕੇ ਅੰਤਰ ਕੀ ਜਾਨਤ ॥ ਭਲੇ ਬੁਰੇ ਕੀ ਪੀਰ ਪਛਾਨਤ ॥

ਚੀਟੀ ਤੇ ਕੁੰਚਰ ਅਸਥੂਲਾ ॥ ਸਭ ਪਰ ਕ੍ਰਿਪਾ ਦ੍ਰਿਸਟਿ ਕਰ ਫੂਲਾ ॥11॥ (387)

ਸੰਤਨ ਦੁਖ ਪਾਏ ਤੇ ਦੁਖੀ ॥ ਸੁਖ ਪਾਏ ਸਾਧਨ ਕੇ ਸੁਖੀ ॥

ਏਕ ਏਕ ਕੀ ਪੀਰ ਪਛਾਨੈਂ ॥ ਘਟ ਘਟ ਕੇ ਪਟ ਪਟ ਕੀ ਜਾਨੈਂ ॥12॥(388)

ਜਬ ਉਦਕਰਖ ਕਰਾ ਕਰਤਾਰਾ ॥ ਪ੍ਰਜਾ ਧਰਤ ਤਬ ਦੇਹ ਅਪਾਰਾ ॥

ਜਬ ਆਕਰਖ ਕਰਤ ਹੋ ਕਬਹੂੰ ॥ ਤੁਮ ਮੈ ਮਿਲਤ ਦੇਹ ਧਰ ਸਭਹੂੰ ॥13॥(389)

ਜੇਤੇ ਬਦਨ ਸ੍ਰਿਸਟਿ ਸਭ ਧਾਰੈ ॥ ਆਪੁ ਆਪਨੀ ਬੂਝ ਉਚਾਰੈ ॥

ਤੁਮ ਸਭਹੀ ਤੇ ਰਹਤ ਨਿਰਾਲਮ ॥ ਜਾਨਤ ਬੇਦ ਭੇਦ ਅਰ ਆਲਮ ॥14॥(390)

ਨਿਰੰਕਾਰ ਨ੍ਰਿਬਿਕਾਰ ਨਿਰਲੰਭ ॥ ਆਦਿ ਅਨੀਲ ਅਨਾਦਿ ਅਸੰਭ ॥

ਤਾ ਕਾ ਮੂੜ੍ਹ ਉਚਾਰਤ ਭੇਦਾ ॥ ਜਾ ਕੌ ਭੇਵ ਨ ਪਾਵਤ ਬੇਦਾ ॥15॥(391)

ਤਾ ਕੌ ਕਰਿ ਪਾਹਨ ਅਨੁਮਾਨਤ ॥ ਮਹਾ ਮੂੜ੍ਹ ਕਛੁ ਭੇਦ ਨ ਜਾਨਤ ॥

ਮਹਾਦੇਵ ਕੌ ਕਹਤ ਸਦਾ ਸਿਵ ॥ ਨਿਰੰਕਾਰ ਕਾ ਚੀਨਤ ਨਹਿ ਭਿਵ ॥16॥(392)

ਆਪੁ ਆਪਨੀ ਬੁਧਿ ਹੈ ਜੇਤੀ ॥ ਬਰਨਤ ਭਿੰਨ ਭਿੰਨ ਤੁਹਿ ਤੇਤੀ ॥

ਤੁਮਰਾ ਲਖਾ ਨ ਜਾਇ ਪਸਾਰਾ ॥ ਕਿਹ ਬਿਧਿ ਸਜਾ ਪ੍ਰਥਮ ਸੰਸਾਰਾ ॥17॥(393)

ਏਕੈ ਰੂਪ ਅਨੂਪ ਸਰੂਪਾ ॥ ਰੰਕ ਭਯੋ ਰਾਵ ਕਹੀ ਭੂਪਾ ॥

ਅੰਡਜ ਜੇਰਜ ਸੇਤਜ ਕੀਨੀ ॥ ਉਤਭੁਜ ਖਾਨਿ ਬਹੁਰ ਰਚਿ ਦੀਨੀ ॥18॥(394)

ਕਹੂੰ ਫੂਲ ਰਾਜਾ ਹ੍ਵੈ ਬੈਠਾ ॥ ਕਹੂੰ ਸਿਮਟਿ ਭਿੋ ਸੰਕਰ ਇਕੈਠਾ ॥

ਸਗਰੀ ਸ੍ਰਿਸਟਿ ਦਿਖਾਇ ਅਚੰਭਵ ॥ ਆਦਿ ਜੁਗਾਦਿ ਸਰੂਪ ਸੁਯੰਭਵ ॥19॥(395)

ਅਬ ਰੱਛਾ ਮੇਰੀ ਤੁਮ ਕਰੋ ॥ ਸਿੱਖ ਉਬਾਰਿ ਅਸਿੱਖ ਸੰਘਰੋ ॥

ਦੁਸ਼ਟ ਜਿਤੇ ਉਠਵਤ ਉਤਪਾਤਾ ॥ ਸਕਲ ਮਲੇਛ ਕਰੋ ਰਣ ਘਾਤਾ ॥20॥(396)

ਜੇ ਅਸਿਧੁਜ ਤਵ ਸਰਨੀ ਪਰੇ ॥ ਤਿਨ ਕੇ ਦੁਸ਼ਟ ਦੁਖਿਤ ਹ੍ਵੈ ਮਰੇ ॥

ਪੁਰਖ ਜਵਨ ਪਗ ਪਰੇ ਤਿਹਾਰੇ ॥ ਤਿਨ ਕੇ ਤੁਮ ਸੰਕਟ ਸਭ ਟਾਰੇ ॥21॥(397)

ਜੋ ਕਲਿ ਕੋ ਇਕ ਬਾਰ ਧਿਐ ਹੈ ॥ ਤਾ ਕੇ ਕਾਲ ਨਿਕਟਿ ਨਹਿ ਐਹੈ ॥

ਰੱਛਾ ਹੋਇ ਤਾਹਿ ਸਭ ਕਾਲਾ ॥ ਦੁਸਟ ਅਰਿਸਟ ਟਰੇਂ ਤਤਕਾਲਾ ॥22॥(398)

ਕ੍ਰਿਪਾ ਦ੍ਰਿਸਟਿ ਤਨ ਜਾਹਿ ਨਿਹਰਿਹੋ ॥ ਤਾ ਕੇ ਤਾਪ ਤਨਕ ਮੋ ਹਰਿਹੋ ॥

ਰਿੱਧਿ ਸਿੱਧਿ ਘਰ ਮੋ ਸਭ ਹੋਈ ॥ ਦੁਸ਼ਟ ਛਾਹ ਛ੍ਵੈ ਸਕੈ ਨ ਕੋਈ ॥23॥(399)

ਏਕ ਬਾਰ ਜਿਨ ਤੁਮੈ ਸੰਭਾਰਾ ॥ ਕਾਲ ਫਾਸ ਤੇ ਤਾਹਿ ਉਬਾਰਾ ॥

ਜਿਨ ਨਰ ਨਾਮ ਤਿਹਾਰੋ ਕਹਾ ॥ ਦਾਰਿਦ ਦੁਸਟ ਦੋਖ ਤੇ ਰਹਾ ॥24॥(400)

ਖੜਗ ਕੇਤ ਮੈ ਸਰਣਿ ਤਿਹਾਰੀ ॥ ਆਪ ਹਾਥ ਦੈ ਲੇਹੁ ਉਬਾਰੀ ॥

ਸਰਬ ਠੌਰ ਮੋ ਹੋਹੁ ਸਹਾਈ ॥ ਦੁਸਟ ਦੋਖ ਤੇ ਲੇਹੁ ਬਚਾਈ ॥25॥(401)

ਸਿੱਖ ਰਹਿਤ ਮਰਯਾਦਾ ਵਿਚ ਇਹ 25 ਬੰਦ ਹੀ ਦਰਜ ਹਨ, ‘ਭਾਵ ਹਮਰੀ ਕਰੋ ਹਾਥ ਦੇ ਰੱਛਾ’(377) ਤੋਂ ਲੈ ਕੇ ‘ਦੁਸਟ ਦੋਖ ਤੇ ਲੇਹੁ ਬਚਾਈ’ (401) ਤੱਕ। ਪਰ ਜੋ ਡੇਰੇ ਪੰਥ ਪ੍ਰਮਾਣਤ ਰਹਿਤ ਮਰਯਾਦਾ ਨੂੰ ਨਹੀ ਮੰਨਦੇ ਉਹ ਉਪਰੋਕਤ 375 ਅਤੇ 376 ਨੰ: ਬੰਦਾਂ ਸਮੇਤ ਹੇਠ ਲਿਖੇ ਬੰਦ ਵੀ ਪੜ੍ਹਦੇ ਹਨ।

ਕ੍ਰਿਪਾ ਕਰੀ ਹਮ ਪਰ ਜਗ ਮਾਤਾ॥ ਗ੍ਰੰਥ ਕਰਾ ਪੂਰਨ ਸੁਭ ਰਾਤਾ॥

ਕਿਲਬਿਖ ਸਕਲ ਦੇਹ ਕੋ ਹਰਤਾ॥ ਦੁਸਟ ਦੋਖਿਯਨ ਕੋ ਛੈ ਕਰਤਾ॥26॥(402)

ਮੇਰੇ ਉਤੇ ਜਗਮਾਤਾ (ਦੁਰਗਾ,ਪਾਰਵਤੀ) ਨੇ ਕ੍ਰਿਪਾ ਕੀਤੀ ਹੈ (ਅਤੇ ਮੈਂ) ਸ਼ੁਭ ਗੁਣਾਂ ਨਾਲ ਭਰਪੂਰ (ਸੁਭ ਰਾਤਾ) ਗ੍ਰੰਥ ਪੂਰਾ ਕੀਤਾ ਹੈ। (ਉਹੀ) ਮੇਰੇ ਸ਼ਰੀਰ ਦੇ ਸਾਰੇ ਪਾਪਾਂ ਦਾ ਨਾਸ਼ ਕਰਨ ਵਾਲੀ, ਦੁਸ਼ਟਾਂ ਅਤੇ ਦੋਖੀਆਂ ਨੂੰ ਨਸ਼ਟ ਕਰਨ ਵਾਲੀ ਹੈ।(402)

ਸ੍ਰੀ ਅਸਿਧੁਜ ਜਬ ਭਏ ਦਇਆਲਾ॥ ਪੂਰਨ ਕਰਾ ਗ੍ਰੰਥ ਤਤਕਾਰਾ॥

ਮਨ ਬਾਂਛਤ ਫਲ ਪਾਵੈ ਸੋਈ॥ ਦੂਖ ਨ ਤਿਸੈ ਬਿਆਪਤ ਕੋਈ॥27। (403)

ਜਦ ਸ੍ਰੀ ਅਸਿਧੁਜ (ਮਹਾਕਾਲ : ਵੱਡਾ ਕਾਲ । ਵਿਨਾਸ਼ਕਾਰੀ ਸਰੂਪ ਵਿਚ ਸ਼ਿਵਜੀ ਦਾ ਇਕ ਨਾਂ । ਵੇਖੋ ਸ਼ਿਵ। ‘ਹਿੰਦੂ ਮਿਥਿਹਾਸ ਕੋਸ਼’ ਪੰਨਾ 398) ਦਿਆਲ ਹੋਏ ਤਾਂ ਉਸੇ ਵੇਲੇ ਮੈ ਇਹ ਗ੍ਰੰਥ ਮੁਕੰਮਲ ਕਰ ਲਿਆ। ਜੋ ਇਸ ਦਾ ਪਾਠ ਕਰੇਗਾ ਉਹ ਮਨ-ਇੱਛਤ ਫਲ ਪ੍ਰਾਪਤ ਕਰੇਗਾ। ਉਸ ਨੂੰ ਕੋਈ ਦੁਖ ਵਿਆਪਤ ਨਹੀ ਹੋਵੇਗਾ।(403)

ਅੜਿੱਲ॥

ਸੁਨੈ ਗੁੰਗ ਜੋ ਯਾਹਿ ਸੁ ਰਸਨਾ ਪਾਵਈ॥ ਸੁਨੈ ਮੂੜ ਚਿਤ ਲਾਇ ਚਤੁਰਤਾ ਆਵਈ॥

ਦੂਖ ਦਰਦ ਭੌ ਨਿਕਟ ਨ ਤਿਨ ਨਰ ਕੇ ਰਹੈ॥ ਹੋ ਜੋ ਯਾਕੀ ਏਕ ਬਾਰ ਚੌਪਈ ਕੋ ਕਹੈ॥28(404)

ਚੌਪਈ॥ ਸੰਬਤ ਸੱਤ੍ਰਹ ਸਹਸ ਭਣਿੱਜੈ॥ ਅਰਧ ਸਹਜ ਫੁਨਿ ਤੀਨਿ ਕਹਿੱਜੈ॥

ਭਾਦ੍ਰਵ ਸੁਦੀ ਅਸਟਮੀ ਰਵਿਵਾਰਾ॥ ਤੀਰ ਸਤੁੱਦ੍ਰਵ ਗ੍ਰੰਥ ਸੁਧਾਰਾ॥29 (405)

ਇਤਿ ਸ੍ਰੀ ਚਰਿਤ੍ਰੋ ਪਖਯਾਨੇ ਤ੍ਰਿਯਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਚਾਰ ਸੌ ਚਾਰ ਚਰਿਤ੍ਰ ਸਮਾਤ ਮਸਤੁ ਸੁਭ ਮਸਤੂ॥

ਭਾਵ ਇਹ ਗ੍ਰੰਥ, ਐਤਵਾਰ ਭਾਦੋਂ ਸੁਦੀ 8 ਸੰਮਤ 1753 ਨੂੰ ਸੱਤਲੁਜ ਦੇ ਕੰਢੇ ਪੂਰਾ ਹੋਇਆ।

ਨੋਟ:- ਸੰਮਤ 1753 ਵਿਚ ਭਾਂਦੋ ਸੁਦੀ 8 ਨੂੰ ਦਿਨ ਐਤਵਾਰ ਨਹੀ ਸੀ। ਉਸ ਦਿਨ ਤਾਂ ਮੰਗਲਵਾਰ ਸੀ। ਇਸ ਤੋਂ ਵੀ ਸਪੱਸ਼ਟ ਹੈ ਕਿ ਜਿਸ ਨੇ ਵੀ ਇਹ ਲਿਖਤ ਲਿਖੀ ਹੈ ਉਸ ਨੇ ਅੱਟੇ-ਸੱਟੇ ਨਾਲ ਹੀ ਤਰੀਖ ਲਿੱਖ ਦਿੱਤੀ ਹੈ।

ਯਾਦ ਰਹੇ ਇਹ ਯੁੱਧ ਸਤਿਯੁਗ ਵਿਚ ਅਰੰਭ ਹੋਇਆ ਸੀ, ਜਿਸ ਦੀ ਉਮਰ 1728000 ਸਾਲ ਸੀ। ਜੇ ਇਹ ਵੀ ਮੰਨ ਲਿਆਂ ਜਾਵੇ ਕੇ ਇਹ ਯੁੱਧ ਸਤਿਯੁਗ ਦੇ ਅਖੀਰ ਵਿਚ ਹੀ ਅਰੰਭ ਹੋਇਆਂ ਸੀ ਤਾਂ ਵੀ ਇਸ ਦੇ ਅਰੰਭ ਹੋਣ ਦਾ ਸਮਾਂ (ਦੁਆਪਰ 1296000 ਸਾਲ + ਤ੍ਰੇਤਾ 864000 + ਕਲਯੁਗ 5111 ਸਾਲ ) 2165111 ਸਾਲ ਪਹਿਲਾਂ ਦਾ ਬਣਦਾ ਹੈ ਪਰ ਇਸ ਯੁਧ ਦੇ ‘ਅੱਖੀਂ ਡਿੱਠੇ ਹਾਲ’ ਲਿਖੇ ਨੂੰ ਸਿਰਫ 314 ਸਾਲ ਹੀ ਹੋਏ ਹਨ।

ਇਹ ਹੈ ਉਸ ਪੂਰੇ ਚਰਿਤ੍ਰ 404 ਦੀ ਸੰਖੇਪ ਵਾਰਤਾ ਜਿਸ ਦੇ ਕੁਲ 405 ਬੰਦ ਹਨ ਅਤੇ ਇਹਨਾ ਵਿਚੋ ਪੰਥਕ ਰਹਿਤ ਮਰਯਾਦਾ ਮੁਤਾਬਕ 377 ਤੋ 401 ਤੱਕ ਭਾਵ 25 ਬੰਦਾਂ ਨੂੰ ਗੁਰੂ ਜੀ ਦੀ ਰਚਨਾ ਦਾ ਦਰਜਾ ਦਿੱਤਾ ਗਿਆ ਹੈ। ਡੇਰੇਦਾਰ, ਜੋ ਪੰਥਕ ਰਹਿਤ ਮਰਯਾਦਾ ਨੂੰ ਨਹੀ ਮੰਨਦੇ ੳਨ੍ਹਾਂ ਵਲੋ 375 ਤੋ 405 ਤੱਕ ਭਾਵ 31 ਬੰਦਾਂ ਨੂੰ ਗੁਰੂ ਜੀ ਦੀ ਰਚਨਾ ਮੰਨਿਆ ਜਾਂਦਾ ਹੈ। ‘ਗੁਰਬਾਣੀ ਪਾਠ ਦਰਪਣ’ ਵਿਚ ਤਾਂ ਇਹ ਵੀ ਦਰਜ ਹੈ, “ਇਸ ਪ੍ਰਕਾਰ ਸਾਧ ਸੰਗਤ ਜੀ! ਜਿਹੜਾ ਰਹਿਰਾਸ ਬਾਣੀ ਪੜ੍ਹਨ ਦਾ, ਗੁਰਮਤਿ ਦਾ ਅਸੂਲ ਸੀ ਪਹਿਲੇ ਪੁਰਾਨਤ ਸਮੇਂ ਅਨੁਸਾਰ ਬਾਣੀ ਸ੍ਰੀ ਕੇਸਗੜ੍ਹ ਤਖ਼ਤ ਸਾਹਿਬ ਜੀ ਵੀ ‘ਮਹਾਂ ਕਾਲ ਕੀ ਜੋ ਸਰਨ ਪਏ’ ਤੋਂ ਚੌਪਈ ਪੜ੍ਹਿਆ ਕਰਦੇ ਸਨ। ਅਤੇ ਇਸੇ ਪ੍ਰਕਾਰ ਸ੍ਰੀ ਪਟਨੇ ਸਾਹਿਬ ਪੜ੍ਹਿਆ ਕਰਦੇ ਸਨ। ਜਿੰਨੀ ਹੁਣ ਸ੍ਰੀ ਹਜੂਰ ਸਾਹਿਬ ਸ਼ੁਰੂ ਹੈ। ਬਹੁਰਿ ਅਸਰੁ ਕਾ ਕਾਟਿਸ ਮਾਥਾ॥ ਸ੍ਰੀ ਅਸਿਧੁਜ ਜਗਤ ਕੇ ਨਾਥਾ॥” (ਪੰਨਾ 188)

ਸਤਿਕਾਰ ਯੋਗ ਪਾਠਕ ਜੀਓ, ਉਪ੍ਰੋਕਤ 404 ਚਰਿਤ੍ਰ ਦੀ ਸਾਰੀ ਵਾਰਤਾ ਨੂੰ ਪੜ੍ਹਨ ਅਤੇ ਵਿਚਾਰਨ ਉਪ੍ਰੰਤ, ਕੀ ਆਪ ਜੀ ਸਮਝਦੇ ਹੋ ਕਿ ਇਹ ਸਾਰੀ ਰਚਨਾ ਗੁਰੂ ਜੀ ਦੀ ਹੋ ਸਕਦੀ ਹੈ? ਜਾਂ ਜਿਥੋ ਤੀਕ ਪੰਥਕ ਰਹਿਤ ਮਰਯਾਦਾ (377 ਤੋ 401) ਵਿਚ ਦਰਜ ਹੈ ਉਹ ਹੋ ਸਕਦੀ ਹੈ? ਜਾਂ ਜਿਥੋ ਤੀਕ ਡੇਰੇਦਾਰ (375 ਤੋਂ 405) ਪੜ੍ਹਦੇ ਹਨ ? ਜਾਂ ਜਿਥੋ ਤੀਕ ਤਖ਼ਤ ਸ੍ਰੀ ਹਜੂਰ ਸਾਹਿਬ ਵਿਖੇ ਪੜ੍ਹੀ ਜਾਂਦੀ ਹੈ (374 ਤੋਂ405) ਜਾਂ ਜਿਥੋ ਤੀਕ ਸੀ ਪੁਰਾਨਤ ਸਮੇਂ ‘ਮਹਾਂ ਕਾਲ ਕੀ ਜੋ ਸਰਨ ਪਏ’ ਤੋਂ (366 ਤੋਂ 405) ਪੜ੍ਹਿਆ ਕਰਦੇ ਸਨ ਉਥੋ ਤੀਕ ਗੁਰੂ ਜੀ ਦੀ ਰਚਨਾ ਹੋ ਸਕਦੀ ਹੈ?

ਕੀ ਇਹ ਸ੍ਰਿਸ਼ਟੀ ਕੰਨਾਂ ਦੀ ਮੈਲ ਤੋ ਬਣੀ ਹੈ?

ਕੀ ਇਹ ਸ੍ਰਿਸ਼ਟੀ ਕੰਨਾਂ ਦੀ ਮੈਲ ਤੋ ਬਣੀ ਹੈ?

ਸਰਵਜੀਤ ਸਿੰਘ

ਹਾਂ! ਇਹ ਸੱਚ ਹੈ। ਇਹ ਸ੍ਰਿਸ਼ਟੀ ਕੰਨਾਂ ਦੀ ਮੈਲ ਤੋ ਹੀ ਬਣੀ ਹੈ । ਕੀ ਕਿਹਾ? ਇਹ ਹੋ ਹੀ ਨਹੀ ਸਕਦਾ। ਅਸੀ ਨਹੀ ਮੰਨਦੇ !

ਭਾਈ ਤੁਹਾਡੇ ਮਂੰਨਣ ਜਾਂ ਨਾਂ ਮਂੰਨਣ ਨਾਲ ਕੀ ਫ਼ਰਕ ਪੈਂਦਾ ਹੈ । ਇਹ ਤਾਂ ਅੱਜ ਤੋ ਲੱਖਾਂ ਸਾਲ ਪਹਿਲਾ ਹੋ ਚੁੱਕਾ ਹੈ। ਜੇ ਮੇਰੇ ਤੇ ਯਕੀਨ ਨਹੀ ਤਾਂ ਆਪ ਪੜ੍ਹਨ ਦੀ ਖੇਚਲ ਕਰੋ ਜੀ।

ਦਸਮ ਗ੍ਰੰਥ ਵਿਚ ਦਰਜ 'ਬਚਿਤ੍ਰ ਨਾਟਕ' ਨਾਮ ਦੀ ਇਕ ਰਚਨਾ ਹੈ ਜਿਸ ਦੇ ਕੁਲ 14 ਅਧਿਆਇ ਅਤੇ 471 ਛੰਦ ਹਨ। ਇਸ ਦੇ ਦੂਜੇ ਅਧਿਆਇ ਵਿਚ (ਜਿਸ ਦੇ 36 ਛੰਦ ਹਨ) ਕਵੀ ਆਪਣੇ ਬੰਸ ਦਾ ਵਰਨਣ 'ਸ਼ੁਭ ਬੰਸ ਬਰਨਨ' ਕਰਦਾ ਹੈ। ਇਸ ਵਿਚ ਤਾਂ ਇਸ ਤਰਾਂ ਹੀ ਲਿਖਿਆ ਹੋਇਆ ਹੈ ਕਿ ਇਹ ਸ੍ਰਿਸ਼ਟੀ ਕੰਨਾਂ ਦੀ ਮੈਲ ਤੋ ਬਣੀ ਹੈ। ਇਸ ਦੇ ਲੇਖਕ ਬਾਰੇ ਤਾ ਆਪ ਜੀ ਨੂੰ ਪਤਾ ਲੱਗ ਹੀ ਗਿਆ ਹੋਣਾ ਹੈ। ਆਓ ਦੂਜੇ ਅਧਿਆਇ ਦੀ ਵਿਚਾਰ ਕਰੀਏ।

ਤੇਰੀ ਮਹਿਮਾ ਅਪਰ ਅਪਾਰ ਹੈ ਉਸ ਦਾ ਕੋਈ ਅੰਤ ਨਹੀ ਪਾ ਸਕਦਾ।1। ਜੇ ਕਾਲ ਦੀ ਕ੍ਰਿਪਾ ਹੋਵੇ ਤਾਂ ਗੂੰਗਾ ਸ਼ਾਸਤਰ ਉਚਾਰਨ, ਪਿੰਗਲਾ ਪਹਾੜਾਂ ਤੇ ਚਂੜ੍ਹਨ, ਅੰਨ੍ਹਾ ਵੇਖਣ ਅਤੇ ਬੋਲਾ ਸੁਣਨ ਦੇ ਸਮਰੱਥ ਹੋ ਸਕਦਾ ਹੈ।2। ਜਿਵੇ ਪੁੱਤਰ ਪਿਤਾ ਦੇ ਜਨਮ ਦਾ ਭੇਦ ਨਹੀ ਜਾਣਦਾ ਇਸ ਤਰ੍ਹਾਂ ਹੀ ਮੈ ਤੇਰੇ ਬਾਰੇ ਕੀ ਜਾਣ ਸਕਦਾ ਹਾਂ। ਤੇਰੀ ਸਮਰੱਥਾ ਦਾ ਤਾਂ ਤੈਨੂੰ ਹੀ ਗਿਆਨ ਹੋ ਸਕਦਾ ਹੈ। ਜਿਵੇ ਸ਼ੇਸ਼ਨਾਗ ਆਪਣੀਆਂ ਦੋ ਹਜਾਰ ਜੀਭਾਂ ਨਾਲ ਤੇਰਾ ਨਾਮ ਰੱਟ ਰਿਹਾ ਹੈ ਪਰ ਉਹ ਵੀ ਤੇਰਾ ਅੰਤ ਨਹੀ ਪਾ ਸਕਿਆ। 6। ਜਦੋ ਤੇਰੀ ਕ੍ਰਿਪਾ ਹੋਵੇਗੀ ਤਾਂ ਮੈ ਤੇਰੀ ਮਹਿਮਾ ਦਾ ਵਰਨਣ ਕਰਾਂਗਾ ਹੁਣ ਮੈ ਆਪਣੀ ਕਥਾ ਦਾ ਵਰਨਣ ਕਰਦਾ ਹਾ। ਜਿਸ ਤਰਾਂ ਸੋਢੀ ਬੰਸ ਪੈਦਾ ਹੋਇਆ। 8।

ਕਾਲ ਨੇ ਸ੍ਿਰਸ਼ਟੀ ਦਾ ਪਸਾਰਾ ਕੀਤਾ ਤਾਂ ਕਾਲ ਸੈਨ ਨਾਮ ਦਾ ਰਾਜਾ ਹੋਇਆ, ਕਾਲ ਕੇਤ ਦੂਜਾ, ਕੂਰਬਸਰ ਤੀਜਾ ਅਤੇ ਕਾਲ ਧੁਜ ਚੌਥਾ ਰਾਜਾ ਹੋਇਆ ਜਿਸ ਤੋ ਜਗਤ ਹੋਦ ਵਿਚ ਆਇਆ।11। ਇੱਕ ਹਜਾਰ ਅੱਖਾਂ ਅਤੇ ਹਜਾਰ ਪੈਰਾਂ ਵਾਲਾ ਇਹ ਰਾਜਾ ਜੋ ਸ਼ੇਸ਼ਨਾਗ ਦੀ ਸੇਜਾ ਤੇ ਸੌਂਂਦਾ ਹੈ ਨੇ ਆਪਣੇ ਇਕ ਕੰਨ 'ਚੋ ਮੈਲ ਕੱਢੀ ਜਿਸ ਤੋਂ ਮੁਧ ਅਤੇ ਕੀਟਭ ਦੈਤ ਬਣਾਏ ਅਤੇ ਦੂਜੇ ਕੰਨ 'ਚੋ ਮੈਲ ਕੱਢੀ ਜਿਸ ਤੋਂ ਇਹ ਸਾਰੀ ਸ੍ਰਿਸ਼ਟੀ ਬਣਾਈ।13।

ਏਕ ਸ੍ਰਵਣ ਤੇ ਮੈਲ ਨਿਕਾਰਾ। ਤਾ ਤੇ ਮਧੂ ਕੀਟਭ ਤਨ ਧਾਰਾ।

ਦੁਤੀਆਂ ਕਾਨ ਤੇ ਮੈਲ ਨਿਕਾਰੀ। ਤਾ ਤੇ ਭਈ ਸ੍ਰਿਸਟਿ ਇਹ ਸਾਰੀ। 13।

ਕਾਲ ਨੇ ਆਪ ਹੀ ਮੁਧ ਅਤੇ ਕੀਟਭ ਦਾ ਵੱਧ ਕਰ ਦਿੱਤਾ ਤਾਂ ਉਨ੍ਹਾਂ ਦੀ ਮਿਝ (ਮੇਦ) ਸਮੁੰਦਰ ਵਿਚ ਪਈ ਤਾਂ ਉਹ ਪਾਣੀ ਤੇ ਤਰਦੀ ਰਹੀ ਤਾਂ ਹੀ ਧਰਤੀ ਨੂੰ ਮੇਧਾ ਕਿਹਾ ਜਾਣ ਲੱਗਾ। ਇਸ ਤੋ ਅੱਗੇ ਹੋਰ ਵੀ ਬੁਹਤ ਰਾਜੇ ਹੋਏ ਜੇ ਸਾਰਿਆ ਦਾ ਵਿਸਥਾਰ ਕਰਾ ਤਾਂ ਗ੍ਰੰਥ ਬਹੁਤ ਵੱਡਾ ਹੋ ਜਾਵੇਗਾ। ਉਸ ਤੋ ਅੱਗੇ ਦਕਸ਼ ਪ੍ਰਜਾਪਤੀ ਰਾਜਾ ਹੋਇਆ ਜਿਸ ਦੇ ਦਸ ਹਜਾਰ ਲੜਕੀਆਂ ਪੈਦਾ ਹੋਈਆਂ। ਤੇ ਸਾਰੀਆਂ ਹੀ ਵਿਆਹ ਦਿੱਤੀਆਂ ।17। ਕਸ਼ਯਪ ਰਿਸ਼ੀ ਨੇ ਚਾਰ ਲੜਕੀਆਂ ਨਾਲ ਵਿਆਹ ਕੀਤਾ ਅਤੇ ਕਦਰੂ ਤੋਂ ਸੱਪ, ਬਨਿਤਾ ਤੋਂ ਗਰੁੜ, ਦਿਤਿ ਤੋਂ ਦੈਤ ਅਤੇ ਅਦਿਤਿ ਤੋਂ ਦੇਵਤੇ ਪੈਦਾ ਹੋਏ। ਉਹਨਾਂ ਬੱਚਿਆ (ਦੇਵਤਿਆਂ) 'ਚੋ ਇਕ ਨੇ ਸੁਰਜ ਦਾ ਰੂਪ ਧਾਰਨ ਕੀਤਾ (ਤਾਤੇ ਸੂਰਜ ਰੂਪ ਕੋ ਧਰਾ) ਜਿਸ ਤੋਂ ਸੁਰਜ ਬੰਸ ਚਲਿਆ। ਇਸ ਬੰਸ ਵਿਚ 'ਰਘੂ' ਰਾਜਾ ਹੋਇਆ ਜਿਸ ਤੋ ਰਘੂਬੰਸ ਚਲਿਆ। ਰਘੂ ਦਾ ਪੁੱਤਰ 'ਅਜ' ਅਤੇ 'ਅਜ' ਦਾ ਪੁਤਰ 'ਦਸ਼ਰਥ' ਹੋਇਆ ਜਿਸ ਨੇ ਤਿੰਨ ਰਾਣੀਆਂ (ਕੌਸ਼ਲਿਆ, ਕੈਕਈ ਅਤੇ ਸੁਮਿਤ੍ਰਾ) ਨਾਲ ਵਿਆਹ ਕੀਤਾ। ਜਿਸ ਦੇ ਚਾਰ ਪੁੱਤਰ (ਰਾਮ, ਭਰਤ, ਲੱਛਮਣ ਅਤੇ ਸ਼ਤਰੂਘਨ ) ਪੈਦਾ ਹੋਏ ਅਤੇ ਅੱਗੋ ਰਾਮ ਦੇ ਦੋ ਪੁੱਤਰ ਲਵ ਅਤੇ ਕੁਸ æਪੈਦਾ ਹੋਏ ।23। ਉਨ੍ਹਾਂ ਨੇ ਦੋ ਨਗਰ (ਲਹੌਰ ਅਤੇ ਕਸੂਰ) ਵਸਾਏ ਜਿਨ੍ਹਾਂ ਦੀ ਸ਼ੋਭਾ ਦੇਖ ਕੇ ਇੰਦਰਪੁਰੀ ਵੀ ਸ਼ਰਮਸਾਰ ਹੁੰਦੀ ਸੀ। (ਗਿਆਨੀ ਪੂਰਨ ਸਿੰਘ ਨੇ ਸੱਚ ਬੋਲਿਆ ਸੀ ਕਿ ਸਿੱਖ ਲਵ-ਕੁਸ਼ ਦੀ ਔਲਾਦ ਹਨ)

ਕਿਥੋ ਤੱਕ ਰਾਜਿਆ ਦਾ ਵਰਨਣ ਕਰਾਂ ਚੌਹਾਂ ਯੁਗਾ ਦੇ ਰਾਜਿਆ ਦੀ ਗਿਣਤੀ ਨਹੀ ਹੋ ਸਕਦੀ। ਤੇਰੀ ਕ੍ਰਿਪਾ ਨਾਲ ਕਾਲ ਕੇਤੁ ਅਤੇ ਕਾਲ ਰਾਇ ਦਾ ਨਾਮ ਲੈਂਦਾ ਹਾ। 27। ਕਾਲ ਕੇਤੁ ਬੁਹਤ ਹੀ ਸ਼ਕਤੀ ਸ਼ਾਲੀ ਸੀ ਜਿਸ ਨੇ ਕਾਲ ਰਾਇ ਨੂੰ ਨਗਰ 'ਚ ਕੱਢ ਦਿੱਤਾ। ਜਿਸ ਨੇ ਸਨੌਢ ਜਾ ਡੇਰਾ ਲਾਇਆ ਅਤੇ ਉਥੇ ਦੀ ਰਾਜਕੁਮਾਰੀ ਨਾਲ ਵਿਆਹ ਕਰ ਲਿਆ ਜਿਸ ਤੋਂ ਸੋਢ ਰਾਏ ਨੇ ਜਨਮ ਲਿਆ ਜਿਸ ਤੋ ਸੋਢੀ ਬੰਸ਼ ਚਲਿਆ।29। ਸੋਢ ਰਾਏ ਦੇ ਪੁੱਤਰ (ਸੋਢੀ) ਜਗਤ ਵਿਚ ਬੁਹਤ ਪ੍ਰਸਿੱਧ ਹੋਏ। ਉਨ੍ਹਾਂ ਨੇ ਰਾਜਸੂਯ ਅਤੇ ਅਸ਼੍ਵਮੇਧ ਯੱਗ ਕੀਤੇ ਅਤੇ ਆਪਣੇ ਰਾਜ ਦਾ ਬੁਹਤ ਹੀ ਵਿਸਥਾਰ ਕੀਤਾ। ਅੰਤ ਸੋਢੀ ਬੰਸ਼ ਵਿਚ ਆਪਸੀ ਝਗੜਾ ਬੁਹਤ ਹੀ ਵਧ ਗਿਆ ਅਤੇ ਕੋਈ ਵੀ ਉਨ੍ਹਾਂ ਦਾ ਰਾਜੀਨਾਮਾਂ ਨਾ ਕਰਵਾ ਸਕਿਆ। 33। ਧਨ ਤੇ ਧਰਤੀ ਦਾ ਪੁਰਾਣਾ ਵੈਰ ਹੈ ਜਿਸ ਨੇ ਸਾਰੇ ਜਗਤ ਨੂੰ ਜਕੜਿਆ ਹੋਇਆ ਹੈ। ਧਨ ਨੂੰ ਧੰਨ ਧੰਨ ਕਹਿਣਾ ਚਾਹੀਦਾ ਹੈ ਜਿਸ ਦਾ ਸਾਰਾ ਜਗਤ ਗੁਲਾਮ ਹੈ ਸਾਰੇ ਧਂੰਨਵਾਨਾਂ ਨੂੰ ਪ੍ਰਨਾਮ ਕਰਦੇ ਹਨ । 35। ਕਾਲ ਦਾ ਵੀ ਕੋਈ ਅੰਤ ਨਹੀ ਜਿਸ ਨੇ ਵੈਰ ਵਿਰੋਧ ਅਤੇ ਹੰਕਾਰ ਨੂੰ ਪੈਦਾ ਕੀਤਾ ਹੈ। ਜਿਸ ਦੀ ਇੱਛਾ ਕਰਕੇ ਹੀ ਸਾਰੇ ਮਰ ਰਹੇ ਹਨ। 36।

ਕਾਲ ਨ ਕੋਉ ਕਰਨ ਸੁਮਾਰਾ। ਬੈਰ ਬਾਦ ਅਹੰਕਾਰ ਪਸਾਰਾ।

ਲੋਭ ਮੂਲ ਇਹ ਜਗ ਕੋ ਹੂਆ। ਜਾ ਸੋ ਚਾਹਤ ਸਭੈ ਕੋ ਮੁਆ। 36।

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰਥੇ ਸੁਭ ਬੰਸ ਬਰਨਨੰ ਦੁਤੀਯਾ ਧਿਆਇ ਸੰਪੂਰਮ ਸਤੁ ਸੁਭਮ ਸਤੁ ।2।

ਇਹ ਹੈ ਉਹ ਪੂਰੀ ਵਾਰਤਾ ਜੋ ਇਹ ਸਾਬਤ ਕਰਦੀ ਹੈ ਕਿ ਇਹ ਸ੍ਰਿਸ਼ਟੀ ਕੰਨਾਂ ਦੀ ਮੈਲ ਤੋਂ ਬਣੀ ਹੈ ਅਤੇ ਇਸ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਕਲਮ ਨਾਲ ਆਪਣੀ ਆਤਮ ਕਥਾ 'ਬਚਿਤ੍ਰ ਨਾਟਕ' ਵਿਚ ਦਰਜ ਕੀਤਾ ਹੈ।

ਇਥੇ ਇਹ ਵੀ ਖਿਆਲ ਰਹੇ ਕਿ ਸ੍ਰਿਸ਼ਟੀ ਦੀ ਰਚਨਾ ਕਰਨ ਵਾਲਾ 'ਕਾਲ' ਹੈ। ਮਹਾਨ ਕੋਸ਼ ਵਿਚ ਕਾਲ ਦੇ 14 ਅਰਥ ਲਿਖੇ ਹੋਏ ਹਨ। ਪਰ ਕਾਲ ਦਾ ਅਰਥ ਪ੍ਰਮਾਤਮਾ ਨਹੀਂ ਲਿਖਿਆ ਮਿਲਦਾ। ਗੁਰੁ ਗ੍ਰੰਥ ਸਾਹਿਬ ਜੀ ਵਿਚ ਵੀ ਕਾਲ ਅਤੇ ਅਕਾਲ ਵੱਖ-ਵੱਖ ਸਬਦ ਹਨ।

ਜਿਨਾ ਸਤਿਗੁਰੁ ਪੁਰਖੁ ਨ ਭੇਟਿਓ ਸੇ ਭਾਗਹੀਣ ਵਸਿ ਕਾਲ ॥(40)

ਅਕਾਲ ਮੂਰਤਿ ਵਰੁ ਪਾਇਆ ਅਬਿਨਾਸੀ ਨਾ ਕਦੇ ਮਰੈ ਨ ਜਾਇਆ ॥(78)

ਬਿਪਰੀ ਗ੍ਰੰਥਾਂ ਵਿਚ ਕਾਲ ਸਿਰਜਣਹਾਰ ਲਈ ਹੀ ਵਰਤਿਆ ਗਿਆ ਹੈ। ਅਕਾਲ ਇਕ ਹੈ ਇਸ ਨੂੰ ਵੰਡਿਆ ਨਹੀ ਜਾ ਸਕਦਾ । ਮਹਾਨ ਕੋਸ਼ ਦੇ 14ਵੇ ਅਰਥ ਅਨੁਸਾਰ ਕਾਲ ਦੇ ਤਿੰਨ ਭਾਗ ਹਨ । (1) ਭੂਤ (ਪੈਦਾ ਕਰਨ ਵਾਲਾ, ਬ੍ਰਹਮਾ) (2) ਵਰਤਮਾਨ (ਪਾਲਣ ਵਾਲਾ, ਵਿਸ਼ਨੂੰ) (3) ਭਵਿੱਖ (ਖੈ ਕਰਨ ਵਾਲਾ, ਸ਼ਿਵਜੀ)

ਹਿੰਦੂ ਮਿਥਿਹਾਸ ਕੋਸ਼ ਵਿਚ (ਪੰਨਾ178) ਕਾਲ ਨੂੰ ਸਾਰੇ ਸੰਸਾਰ ਦਾ ਸਿਰਜਕ ਹੀ ਲਿਖਿਆਂ ਹੋਇਆ ਹੈ

ਪ੍ਰਿਥਮ 'ਕਾਲ' ਜਬ ਕਰਾ ਪਸਾਰਾ ਓਅੰਕਾਰ ਤੇ ਸ੍ਰਿਸਟਿ ਉਪਾਰਾ।

ਕਾਲਸੈਣ ਪ੍ਰਥਮੈ ਭਇਓ ਭੂਪਾ। ਅਧਿਕ ਬਲਿ ਰੂਪ ਅਨੂਪਾ। (ਬਚਿਤ੍ਰ ਨਾਟਕ- ਬ ਨ 10)

ਸਭ ਤੋ ਪਹਿਲਾ ਪੈਦਾ ਹੋਣ ਵਾਲਾ ਰਾਜਾ ਕਾਲਸੈਣ (ਵਿਸਨੂੰ) ਹੈ ਅਤੇ ਦੂਜਾ ਕਾਲ ਕੇਤ (ਬ੍ਰਹਮਾ) ਤੀਜਾ ਕੂਰਬਸਰ (ਸ਼ਿਵਜੀ) ਅਤੇ ਚੌਥਾ ਕਾਲਧੁਜ (ਪ੍ਰਜਾਪਤੀ -ਵਿਸ੍ਵਕਰਮਾ) ਹੈ। ਹਿੰਦੂ ਮਿਥਹਾਸ ਮੁਤਾਬਕ ਪਹਿਲਾ ਦੇਵਤਾ ਬ੍ਰਹਮਾ ਹੈ। (ਹਿੰਦੂ ਤ੍ਰਿਮੂਰਤੀ ਦਾ ਪ੍ਰੰਥਮ ਦੇਵਤਾ। ਹਿੰਦੂ ਮਿਥਿਹਾਸ ਕੋਸ਼ ਪੰਨਾ 366) ਦੂਜਾ ਵਿਸਨੂੰ ਅਤੇ ਤੀਜਾ ਹੈ ਸ਼ਿਵਜੀ। ਇਸ ਤੋ ਇਹ ਸਪੱਸ਼ਟ ਹੁੰਦਾ ਹੈ ਕਿ ਲੇਖਕ ਨੂੰ ਨਾਂ ਤਾਂ ਹਿੰਦੂ ਮਿਥਹਾਸ ਦੀ ਜਾਣਕਾਰੀ ਹੈ ਤੇ ਨਾਹੀ ਗੁਰਬਾਣੀ ਦੀ। ਗੁਰਬਾਣੀ ਵਿਚ ਵੀ (ਜਿਥੇ ਇਨ੍ਹਾਂ ਅਖੌਤੀ ਦੇਵਤਿਆਂ ਨੂੰ ਰੱਦ ਕੀਤਾ ਗਿਆ ਹੈ) ਇਹਨਾ ਦੀ ਤਰਤੀਬ ਹਿੰਦੂ ਮਿਥਹਾਸ ਵਾਲੀ ਹੀ ਹੈ ।

ਬ੍ਰਹਮਾ ਬਿਸਨੁ ਮਹੇਸੁ ਨ ਕੋਈ ॥ ਅਵਰੁ ਨ ਦੀਸੈ ਏਕੋ ਸੋਈ ॥ (1035)

ਇਹ ਤਿੰਨ ਦੇਵਤਿਆਂ ਦੇ ਸਿਧਾਂਤ ਨੂੰ ਤਾਂ ਗੁਰਬਾਣੀ ਨੇ ਬਾਰ-ਬਾਰ ਰੱਦ ਕੀਤਾਂ ਹੈ

ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ ॥

ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ ॥

ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ ॥

ਲੋਕੀ ਇਹ ਸਮਝਦੇ ਹਨ ਕਿ ਇਕ ਮਾਈ ਸੀ ਉਸ ਨੇ ਤਿੰਨ ਚੇਲੇ ਪੈਦਾ ਕੀਤੇ। ਬ੍ਰਹਮਾ ਪੈਦਾ ਕਰਨ ਵਾਲਾ, ਵਿਸ਼ਨੂੰ ਪਾਲਣ ਪੋਸ਼ਣ ਵਾਲਾ ਅਤੇ ਸ਼ਿਵਜੀ ਮੌਤ ਸਮੇ ਹਿਸਾਬ-ਕਿਤਾਬ ਕਰਨ ਵਾਲਾ। ਪਰ ਨਹੀ! ਜਿਵੇ ਅਕਾਲ ਪੁਰਖ ਨੂੰ ਭਾਉਂਦਾ ਹੈ ਉਹ ਉਸ ਤਰ੍ਹਾਂ ਹੀ ਕਰਦਾ ਹੈ। ਉਸ ਦਾ ਕੋਈ ਸਲਹਾਕਾਰ ਵੀ ਨਹੀ ਹੈ।

ਪੁਛਿ ਨ ਸਾਜੇ ਪੁਛਿ ਨ ਢਾਹੇ ਪੁਛਿ ਨ ਦੇਵੈ ਲੇਇ ॥

ਆਪਣੀ ਕੁਦਰਤਿ ਆਪੇ ਜਾਣੈ ਆਪੇ ਕਰਣੁ ਕਰੇਇ ॥

ਸਭਨਾ ਵੇਖੈ ਨਦਰਿ ਕਰਿ ਜੈ ਭਾਵੈ ਤੈ ਦੇਇ ॥4॥ (53)

ਸਾਧ ਕਰਮ ਜੇ ਪੁਰਖ ਕਮਾਵੈ। ਨਾਮ ਦੇਵਤਾ ਜਗਤ ਕਹਾਵੈ।

ਕੁਕ੍ਰਿਤ ਕਰਮ ਜੇ ਜਗ ਮੈ ਕਰਹੀ। ਨਾਮ ਅਸੁਰ ਤਿਨ ਕੋ ਸਭ ਧਰ ਹੀ।(ਬ ਨ 15)

ਜੋ ਪੁਰਸ਼ ਸਾਧਾਂ ਵਾਲੇ ਭਲੇ ਕਰਮ ਕਰਦਾ ਹੈ ਉਹ ਮਨੁੱਖ ਦੇਵਤਾ ਅਖਵਾਉਦਾ ਹੈ ਅਤੇ ਜੋ ਮੰਦੇ ਕਰਮ ਕਰਦਾ ਹੈ ਉਸ ਨੂੰ ਦੈਤ ਕਿਹਾ ਜਾਦਾ ਹੈ। ਸਪੱਸ਼ਟ ਹੈ ਕਿ ਦੇਵ ਅਤੇ ਦੈਤਾਂ ਦੀ ਕੋਈ ਵੱਖਰੀ ਜਾਤੀ ਨਹੀ ਹੁੰਦੀ ਸਗੋ ਉਨ੍ਹਾਂ ਦੇ ਕਰਮਾ ਅਨੁਸਾਰ ਹੀ ਜਾਤੀ ਬਣਦੀ ਹੈ। ਪੜੋ ਅਗਲੀਆਂ ਪੱਗਤੀਆਂ ਦੈਤ ਤਾਂ ਜਨਮ ਤੋ ਹੀ ਦੈਤ ਹਨ। ਆਪਣੇ ਲਿਖੇ ਦੀ ਆਪੇ ਖੰਡਣਾ!

ਏਕ ਸ੍ਰਵਣ ਤੇ ਮੈਲ ਨਿਕਾਰਾ। ਤਾ ਤੇ ਮਧੂ ਕੀਟਭ ਤਨ ਧਾਰਾ। (ਬ ਨ 13)

ਬਨਤਾ ਕਦ੍ਰ ਦਿਤਿ ਅਦਿਤਿ ਏ ਰਿਖ ਬਰੀ ਬਨਾਇ।

ਨਾਗ ਨਾਗਰਿਪੁ ਦੇਵ ਸਭ ਦਈਤ ਲਏ ਉਜਾਇ।( ਬ ਨ 18)

13 ਵੀਂ ਅਤੇ 18 ਵੀਂ ਚੌਪਈ ਵਿਚ ਹੀ ਦੇਵਤੇ ਅਤੇ ਦੈਤ ਵੱਖ-ਵੱਖ ਪੈਦਾ ਹੁੰਦੇ ਦੱਸਿਆ ਗਿਆ ਹੈ। ਕੀ ਨਾਂਗਾਂ ਦੀਆਂ ਲੱਗ-ਭੱਗ 2700 ਕਿਸਮਾ ਇਨਸਾਨ ਦੀ (ਕਸ਼ਯਪ ਰਿਸ਼ੀ ਅਤੇ ਉਸ ਦੀ ਪਤਨੀ ਕਦੂਰ ) ਔਲਾਦ ਹਨ?

ਇਸ ਸਾਰੇ ਪਸਾਰੇ ਦੀ ਰਚਨਾ ਬਾਰੇ ਇਲਾਹੀ ਸੱਚ ਅੰਮ੍ਰਿਤਮਈ ਬਾਣੀ ਦਾ ਪਵਿਤੱਰ ਉਪਦੇਸ਼ ਹੈ:

ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ ॥

ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ ॥ (4)

ਗੁਰੂ ਨਾਨਕ ਜੀ ਦੀ ਦਸਵੀ ਜੋਤ ਗੁਰੂ ਗੋਬਿੰਦ ਸਿੰਘ ਜੀ ਇਹ ਕਿਵੇ ਲਿਖ ਸਕਦੇ ਸਨ ਕਿ ਇਹ ਸ੍ਰਿਸ਼ਟੀ ਕੰਨਾਂ ਦੀ ਮੈਲ ਤੋ ਬਣੀ ਹੈ। ਕੀ ਗੁਰੂ ਗੋਬਿੰਦ ਸਿੰਘ ਜੀ ਗੁਰੂ ਨਾਨਕ ਜੀ ਦੀ ਵਿਚਾਰਧਾਰਾ ਤੋ ਅਣਜਾਣ ਸਨ? ਹਿੰਦੂ ਮਿਥਿਹਾਸ ਦੀ ਇਹ ਮਨੋਕਲਪਤ ਸਾਖੀ ਗੁਰਮਤਿ ਦੇ ਸਿਧਾਂਤ ਦੇ ਉਲਟ ਹੈ। ਇਸ ਲਈ ਇਹ ਬਚਿੱਤਰ ਨਾਟਕ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੋ ਹੀ ਨਹੀ ਸਕਦਾ।

ਰਾਗਮਾਲਾ

ਰਾਗਮਾਲਾ

ਸਰਵਜੀਤ ਸਿੰਘ

ਰਾਗਮਾਲਾ ਗੁਰੂ ਗ੍ਰੰਥ ਸਾਹਿਬ ਜੀ ਦੇ ਆਖਰੀ ਪੰਨੇ ਉਪਰ ਦਰਜ ਉਹ ਰਚਨਾ ਹੈ, ਜਿਸ ਦੇ ਲੇਖਕ ਬਾਰੇ ਕੋਈ ਜਾਣਕਾਰੀ ਨਹੀ ਮਿਲਦੀ ਅਤੇ ਨਾ ਹੀ ਇਸ ਦੇ ਅਰਥ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅਰਥਾਂ ਨਾਲ ਮੇਲ ਖਾਂਦੇ ਹਨ। ਸਾਰੇ ਗੁਰੂ ਗ੍ਰੰਥ ਸਾਹਿਬ ਜੀ ਵਿਚ ਸਿਰਫ ਇਹ ਹੀ ਇਕ ਰਚਨਾ ਹੈ ਜਿਸ ਦੇ ਲੇਖਕ ਬਾਰੇ ਜਾਣਕਾਰੀ ਨਹੀ ਮਿਲਦੀ, ਬਾਕੀ ਸਾਰੀ ਬਾਣੀ ਵਿਚ ਕੋਈ ਵੀ ਅਜਿਹੀ ਪੰਗਤੀ ਨਹੀ ਜਿਸ ਦੇ ਲੇਖਕ ਵਾਰੇ ਜਾਣਕਾਰੀ ਨਾ ਮਿਲਦੀ ਹੋਵੇ। ਇਸ ਬਾਰੇ ਵਾਦ-ਵਿਵਾਦ ਅਕਸਰ ਚਲਦਾ ਹੀ ਰਹਿੰਦਾ ਹੈ। ਅੱਜ ਇਹ ਵਾਦ-ਵਿਵਾਦ ਫੇਰ ਉਭਰ ਕੇ ਸਾਡੇ ਸਾਹਮਣੇ ਆਇਆ ਹੈ ਜਿਸ ਦਾ ਕਾਰਨ ਹੈ ਗਿਆਨੀ ਗੁਰਦਿੱਤ ਸਿੰਘ ਜੀ ਵਲੋ ਲਿਖੀ ਨਵੀ ਪੁਸਤਕ 'ਮੁੰਦਾਵਣੀ'।

ਰਾਗਮਾਲਾ ਦੇ ਹਮਾਇਤੀ ਇਸ ਨੁੰ ਰਾਗਾਂ ਦਾ ਤੱਤਕਰਾ ਦੱਸਦੇ ਹਨ ਅਤੇ ਵਿਰੋਧੀ ਕਵੀ ਆਲਮ ਸ਼ਿਗਾਰ-ਰਸ ਦੀ ਰਚਨਾ। ਭਾਈ ਵੀਰ ਸਿੰਘ ਜੀ ਅਤੇ ਭਾਈ ਜੋਧ ਸਿੰਘ ਜੀ ਹਿਮਾਇਤੀਆਂ ਅਤੇ ਵਰੋਧੀਆਂ ਵਿੱਚ (ਦੋਵੇ ਪਾਸੇ) ਗਿਣੇ ਜਾਂਦੇ ਹਨ। ਜਿਸ ਦਾ ਕਾਰਨ ਵਿਦਵਾਨਾਂ ਨੇ ਨਿੱਜੀ ਦੱਸਿਆ ਹੈ। ਜੇ ਭਾਈ ਵੀਰ ਸਿੰਘ ਜੀ 1917 ਵਿੱਚ ਰਾਤੋ-ਰਾਤ ਆਪਣੇ ਵਿਚਾਰ ਨਾ ਬਦਲਦੇ ਤਾ ਇਹ ਮਸਲਾ ਕਦੋਂ ਦਾ ਹੀ ਮੁੱਕ ਚੁੱਕਾ ਹੁੰਦਾ। ਅਜੇਹੀ ਹੀ ਪਲਟੀ ਭਾਈ ਜੋਧ ਸਿੰਘ ਜੀ ਨੇ 1946 ਵਿੱਚ ਮਾਰੀ ਸੀ।

ਆਓ ਰਾਗਮਾਲਾ ਵਾਰੇ ਵਿਚਾਰ ਸਾਂਝੇ ਕਰੀਏ।

ਗਉੜੀ ਮਹਲਾ 5 ॥

ਜਿਸੁ ਸਿਮਰਤ ਦੂਖੁ ਸਭੁ ਜਾਇ ॥ ਨਾਮੁ ਰਤਨੁ ਵਸੈ ਮਨਿ ਆਇ ॥1॥
ਜਪਿ ਮਨ ਮੇਰੇ ਗੋਵਿੰਦ ਕੀ ਬਾਣੀ ॥ ਸਾਧੂ ਜਨ ਰਾਮੁ ਰਸਨ ਵਖਾਣੀ ॥1॥ਰਹਾਉ॥
ਇਕਸੁ ਬਿਨੁ ਨਾਹੀ ਦੂਜਾ ਕੋਇ ॥ ਜਾ ਕੀ ਦ੍ਰਿਸਟਿ ਸਦਾ ਸੁਖੁ ਹੋਇ ॥2॥
ਸਾਜਨੁ ਮੀਤੁ ਸਖਾ ਕਰਿ ਏਕੁ ॥ ਹਰਿ ਹਰਿ ਅਖਰ ਮਨ ਮਹਿ ਲੇਖੁ ॥3॥
ਰਵਿ ਰਹਿਆ ਸਰਬਤ ਸੁਆਮੀ ॥ ਗੁਣ ਗਾਵੈ ਨਾਨਕੁ ਅੰਤਰਜਾਮੀ ॥4॥62॥131॥

ਗੁਰੂ ਅਰਜਨ ਸਾਹਿਬ ਜੀ ਦੇ ਉਪ੍ਰੋਕਤ ਸ਼ਬਦ ਨੂੰ ਜਰ੍ਹਾ ਧਿਆਨ ਨਾਲ ਵੇਖੋ, ਇਸ ਦੇ ਅਖੀਰ ਵਿਚ ਕੁਝ ਗਿਣਤੀਆਂ ਲਿਖੀਆਂ ਹੋਈਆ ਹਨ ਸਭ ਤੋ ਪਹਿਲਾਂ ਅੰਕ 4 ਹੈ, ਜਿਸ ਦਾ ਭਾਵ ਹੈ ਕਿ ਇਸ ਸ਼ਬਦ ਵਿਚ 4 ਪਦੇ ਹਨ। ਦੂਜਾ ਅੰਕ 62 ਹੈ, ਜਿਸ ਦਾ ਭਾਵ ਹੈ ਕਿ ਗੁਰੂ ਅਰਜਨ ਸਾਹਿਬ ਜੀ ਨੇ ਗਉੜੀ ਰਾਗ ਵਿਚ ਹੁਣ ਤੱਕ 62 ਸ਼ਬਦ ਉਚਾਰੇ ਹਨ। ਅਤੇ ਆਖਰੀ ਗਿਣਤੀ ਹੈ 131, ਇਸ ਦਾ ਭਾਵ ਹੈ ਕਿ ਹੁਣ ਤੱਕ ਗੁਰੁ ਨਾਨਕ ਸਾਹਿਬ ਜੀ ਤੋ ਲੈਕੇ ਜਿਸ ਵੀ ਗੁਰੂ ਸਾਹਿਬ ਜੀ ਨੇ ਗਾਉੜੀ ਰਾਗ ਵਿਚ ਸ਼ਬਦ ਉਚਾਰੇ ਹਨ ਉਹਨਾ ਸਾਰੇ ਸ਼ਬਦਾ ਦੀ ਗਿਣਤੀ 131 ਹੈ।

ਇਸ ਤੋ ਅਗਲਾ ਸ਼ਬਦ ਵੀ ਗੁਰੂ ਅਰਜਨ ਸਾਹਿਬ ਜੀ ਦਾ ਹੀ ਹੈ:

ਗਉੜੀ ਮਹਲਾ 5 ॥

ਭਉ ਨ ਵਿਆਪੈ ਤੇਰੀ ਸਰਣਾ ॥ ਜੋ ਤੁਧੁ ਭਾਵੈ ਸੋਈ ਕਰਣਾ ॥1॥ ਰਹਾਉ ॥
ਸੋਗ ਹਰਖ ਮਹਿ ਆਵਣ ਜਾਣਾ ॥ ਤਿਨਿ ਸੁਖੁ ਪਾਇਆ ਜੋ ਪ੍ਰਭ ਭਾਣਾ ॥2॥
ਅਗਨਿ ਸਾਗਰੁ ਮਹਾ ਵਿਆਪੈ ਮਾਇਆ ॥ ਸੇ ਸੀਤਲ ਜਿਨ ਸਤਿਗੁਰੁ ਪਾਇਆ ॥3॥
ਰਾਖਿ ਲੇਇ ਪ੍ਰਭੁ ਰਾਖਨਹਾਰਾ ॥ ਕਹੁ ਨਾਨਕ ਕਿਆ ਜੰਤ ਵਿਚਾਰਾ ॥4॥63॥132॥ {ਪੰਨਾ 192}

ਇਸ ਸ਼ਬਦ ਦੇ ਅਖੀਰ ਵਿਚ ਵੀ ॥4॥63॥132॥ ਹਿੰਦਸੇ ਹਨ। ਇਥੇ ਵੀ ਪਹਿਲਾ ਅੰਕ 4 ਸ਼ਬਦ ਦੇ ਚਾਰ ਪਦੇ ਹੋਣ ਦਾ ਹੀ ਸੰਕੇਤ ਹੈ ਪਰ ਅਗਲਾ ਅੰਕ 63 ਹੈ। ਭਾਵ, ਗੁਰੂ ਅਰਜਨ ਸਾਹਿਬ ਜੀ ਨੇ ਇਕ ਹੋਰ ਸ਼ਬਦ ਦਾ ਉਚਾਰਨ ਕੀਤਾ ਹੈ, ਅਤੇ ਆਖਰੀ ਅੰਕ 132 ਹੈ ਜਿਸ ਦਾ ਭਾਵ ਹੈ ਕੇ ਹੁਣ ਤੱਕ ਗਾAੜੀ ਰਾਗ ਵਿਚ ਕੁਲ 132 ਸ਼ਬਦ ਉਚਾਰੇ ਜਾ ਚੁਕੇ ਹਨ। ਇਹ ਹੈ ਗੁਰੂ ਜੀ ਦਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕੀਤੀ ਗਈ ਬਾਣੀ ਦੀ ਗਿਣਤੀ ਕਰਨ ਵਾਸਤੇ ਵਰਤਿਆ ਗਿਆ ਵਿਗਿਆਨਕ ਢੰਗ ਤਾਂ ਜੋ ਇਸ ਵਿਚ ਕੋਈ ਵਿਅਕਤੀ ਕਿਸੇ ਕਿਸਮ ਦੀ ਮਿਲਾਵਟ ਨਾ ਕਰ ਸਕੇ।

ਇਹ ਹੀ ਕਾਰਨ ਹੈ ਕਿ ਜੋ ਮਿਲਾਵਟ ਗੁਰੂ ਗ੍ਰੰਥ ਸਾਹਿਬ ਜੀ ਵਿਚ ਕੀਤੀ ਗਈ ਹੈ ਉਹ ਸੱਭ ਤੋ ਅਖੀਰ ਵਿਚ ਹੀ ਕੀਤੀ ਗਈ ਹੈ; ਉਹ ਹੈ ਰਾਗ ਮਾਲਾ।

à ਸਤਿਗੁਰ ਪ੍ਰਸਾਦਿ ॥
ਰਾਗ ਮਾਲਾ

ਰਾਗ ਏਕ ਸੰਗਿ ਪੰਚ ਬਰੰਗਨ ॥ ਸੰਗਿ ਅਲਾਪਹਿ ਆਠਉ ਨੰਦਨ ॥
ਪ੍ਰਥਮ ਰਾਗ ਭੈਰਉ ਵੈ ਕਰਹੀ ॥ ਪੰਚ ਰਾਗਨੀ ਸੰਗਿ ਉਚਰਹੀ ॥
ਪ੍ਰਥਮ ਭੈਰਵੀ ਬਿਲਾਵਲੀ ॥ ਪੁੰਨਿਆਕੀ ਗਾਵਹਿ ਬੰਗਲੀ ॥
ਪੁਨਿ ਅਸਲੇਖੀ ਕੀ ਭਈ ਬਾਰੀ ॥ ਏ ਭੈਰਉ ਕੀ ਪਾਚਉ ਨਾਰੀ ॥
ਪੰਚਮ ਹਰਖ ਦਿਸਾਖ ਸੁਨਾਵਹਿ ॥ ਬੰਗਾਲਮ ਮਧੁ ਮਾਧਵ ਗਾਵਹਿ ॥1॥
ਲਲਤ ਬਿਲਾਵਲ ਗਾਵਹੀ ਅਪੁਨੀ ਅਪੁਨੀ ਭਾਂਤਿ ॥
ਅਸਟ ਪੁਤ੍ਰ ਭੈਰਵ ਕੇ ਗਾਵਹਿ ਗਾਇਨ ਪਾਤ੍ਰ ॥1॥
ਦੁਤੀਆ ਮਾਲਕਉਸਕ ਆਲਾਪਹਿ ॥ ਸੰਗਿ ਰਾਗਨੀ ਪਾਚਉ ਥਾਪਹਿ ॥
ਗੋਂਡਕਰੀ ਅਰੁ ਦੇਵਗੰਧਾਰੀ ॥ ਗੰਧਾਰੀ ਸੀਹੁਤੀ ਉਚਾਰੀ ॥
ਧਨਾਸਰੀ ਏ ਪਾਚਉ ਗਾਈ ॥ ਮਾਲ ਰਾਗ ਕਉਸਕ ਸੰਗਿ ਲਾਈ ॥
ਮਾਰੂ, ਮਸਤਅੰਗ, ਮੇਵਾਰਾ ॥ ਪ੍ਰਬਲਚੰਡ, ਕਉਸਕ, ਉਭਾਰਾ ॥
ਖਉਖਟ, ਅਉ ਭਉਰਾਨਦ ਗਾਏ ॥ ਅਸਟ ਮਾਲਕਉਸਕ ਸੰਗਿ ਲਾਏ ॥1॥
ਪੁਨਿ ਆਇਅਉ ਹਿੰਡੋਲੁ, ਪੰਚ ਨਾਰਿ ਸੰਗਿ ਅਸਟ ਸੁਤ ॥
ਉਠਹਿ ਤਾਨ ਕਲੋਲ, ਗਾਇਨ ਤਾਰ ਮਿਲਾਵਹੀ ॥1॥
ਤੇਲੰਗੀ ਦੇਵਕਰੀ ਆਈ ॥ ਬਸੰਤੀ ਸੰਦੂਰ ਸੁਹਾਈ ॥
ਸਰਸ ਅਹੀਰੀ ਲੈ ਭਾਰਜਾ ॥ ਸੰਗਿ ਲਾਈ ਪਾਂਚਉ ਆਰਜਾ ॥
ਸੁਰਮਾਨੰਦ, ਭਾਸਕਰ ਆਏ ॥ ਚੰਦ੍ਰਬਿੰਬ, ਮੰਗਲਨ ਸੁਹਾਏ ॥
ਸਰਸਬਾਨ, ਅਉ ਆਹਿ ਬਿਨੋਦਾ ॥ ਗਾਵਹਿ ਸਰਸ ਬਸੰਤ ਕਮੋਦਾ ॥
ਅਸਟ ਪੁਤ੍ਰ ਮੈ ਕਹੇ ਸਵਾਰੀ ॥ ਪੁਨਿ ਆਈ ਦੀਪਕ ਕੀ ਬਾਰੀ ॥1॥
ਕਛੇਲੀ ਪਟਮੰਜਰੀ ਟੋਡੀ ਕਹੀ ਅਲਾਪਿ ॥
ਕਾਮੋਦੀ ਅਉ ਗੂਜਰੀ, ਸੰਗਿ ਦੀਪਕ ਕੇ ਥਾਪਿ ॥1॥
ਕਾਲੰਕਾ, ਕੁੰਤਲ, ਅਉ ਰਾਮਾ ॥ ਕਮਲਕੁਸਮ, ਚੰਪਕ ਕੇ ਨਾਮਾ ॥
ਗਉਰਾ ਅਉ ਕਾਨਰਾ ਕਲ´ਾਨਾ ॥ ਅਸਟ ਪੁਤ੍ਰ ਦੀਪਕ ਕੇ ਜਾਨਾ ॥1॥
ਸਭ ਮਿਲਿ ਸਿਰੀਰਾਗ ਵੈ ਗਾਵਹਿ ॥ ਪਾਂਚਉ ਸੰਗਿ ਬਰੰਗਨ ਲਾਵਹਿ ॥
ਬੈਰਾਰੀ ਕਰਨਾਟੀ ਧਰੀ ॥ ਗਵਰੀ ਗਾਵਹਿ ਆਸਾਵਰੀ ॥
ਤਿਹ ਪਾਛੈ ਸਿੰਧਵੀ ਅਲਾਪੀ ॥ ਸਿਰੀਰਾਗ ਸਿਉ ਪਾਂਚਉ ਥਾਪੀ ॥1॥
ਸਾਲੂ ਸਾਰਗ ਸਾਗਰਾ, ਅਉਰ ਗੋਂਡ ਗੰਭੀਰ ॥
ਅਸਟ ਪੁਤ੍ਰ ਸ੍ਰੀਰਾਗ ਕੇ, ਗੁੰਡ ਕੁੰਭ ਹਮੀਰ ॥1॥
ਖਸਟਮ ਮੇਘ ਰਾਗ ਵੈ ਗਾਵਹਿ ॥ ਪਾਂਚਉ ਸੰਗਿ ਬਰੰਗਨ ਲਾਵਹਿ ॥
ਸੋਰਠਿ ਗੋਂਡ ਮਲਾਰੀ ਧੁਨੀ ॥ ਪੁਨਿ ਗਾਵਹਿ ਆਸਾ ਗੁਨ ਗੁਨੀ ॥
ਊਚੈ ਸੁਰਿ ਸੂਹਉ ਪੁਨਿ ਕੀਨੀ ॥ ਮੇਘ ਰਾਗ ਸਿਉ ਪਾਂਚਉ ਚੀਨੀ ॥1॥
ਬੈਰਾਧਰ, ਗਜਧਰ, ਕੇਦਾਰਾ ॥ ਜਬਲੀਧਰ, ਨਟ ਅਉ ਜਲਧਾਰਾ ॥
ਪੁਨਿ ਗਾਵਹਿ ਸੰਕਰ ਅਉ ਸਿਆਮਾ ॥ ਮੇਘ ਰਾਗ ਪੁਤ੍ਰਨ ਕੇ ਨਾਮਾ ॥1॥
ਖਸਟ ਰਾਗ ਉਨਿ ਗਾਏ ਸੰਗਿ ਰਾਗਨੀ ਤੀਸ ॥
ਸਭੈ ਪੁਤ੍ਰ ਰਾਗੰਨ ਕੇ ਅਠਾਰਹ ਦਸ ਬੀਸ ॥1॥1॥

ਉਪ੍ਰੋਕਤ ਪੰਗਤੀਆਂ ਨੂੰ ਧਿਆਨ ਨਾਲ ਵੇਖਣ ਤੇ ਪਤਾ ਲਗਦਾ ਹੈ ਕਿ ਹਰ ਵਾਰੀ ਅੰਕ 1 ਹੀ ਹੈ ਜਦੋ ਕੇ 1 ਤੋ ਪਿਛੋ 2, 3, ਅਤੇ 4 ਆਦਿ ਹੋਣੇ ਚਾਹੀਦੇ ਸਨ। ਸਿਰਲੇਖ ਵੀ 'ਰਾਗਮਾਲਾ' ਹੀ ਹੈ, ਸਲੋਕ ਮਹਲਾ ਪਹਿਲਾ, ਦੂਜਾ ਜਾਂ ਤੀਜਾ ਆਦਿ ਨਹੀ ਹੈ, ਜਿਸ ਤੋ ਇਹ ਨਿਰਨਾ ਕੀਤਾ ਜਾ ਸਕੇ ਕਿ ਇਹ ਕਿਸ ਗੁਰੂ ਸਾਹਿਬ ਜਾਂ ਸਤਿਕਾਰ ਯੋਗ ਭਗਤ ਜੀ ਦੀ ਲਿਖੀ ਹੋਈ ਹੈ। ਜਿਵੇ ਕੇ ਉਪਰ ਬੇਨਤੀ ਕੀਤੀ ਜਾ ਚੁੱਕੀ ਹੈ ਕੇ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਵਿਚ ਕੋਈ ਵੀ ਪੰਗਤੀ ਅਜੇਹੀ ਨਹੀ ਜਿਸ ਦੇ ਲਿਖਣ ਵਾਲੇ ਬਾਰੇ ਨਿਰਨਾ ਕਰਨਾ ਸਿੱਖਾਂ Aੱਤੇ ਛੱਡਿਆ ਗਿਆ ਹੋਵੇ। ਇਥੇ ਇਹ ਅਨੋਖੀ ਗੱਲ ਕਿਉਂ?

ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਵਿੱਚ ਬਾਣੀ ਹੇਠ-ਲਿਖੇ 31 ਰਾਗਾਂ ਵਿਚ ਦਰਜ ਹੈ:

ਸਿਰੀਰਾਗ, ਮਾਝ, ਗਾਉੜੀ, ਆਸਾ, ਗੂਜਰੀ, ਦੇਵ ਗੰਧਾਰੀ, ਬਿਹਾਗੜਾ, ਵਡਹੰਸ, ਸੋਰਠਿ, ਧਨਾਸਰੀ, ਜੈਤਸਰੀ, ਟੋਡੀ, ਬੈਰਾੜੀ, ਤਿਲੰਗ, ਸੂਹੀ, ਬਿਲਾਵਲ, ਗੋਂਡ, ਰਾਮਕਲੀ, ਨਟ, ਮਾਲੀ ਗਉੜਾ, ਮਾਰੂ, ਤੁਖਾਰੀ, ਕੇਦਾਰਾ, ਭੈਰਉ, ਬਸੰਤ, ਸਾਰੰਗ, ਮਲਾਰ, ਕਾਨੜਾ, ਕਲਿਆਨ, ਪ੍ਰਭਾਤੀ ਅਤੇ ਜੈਜਾਵੰਤੀ। ਇਹਨਾਂ ਰਾਗਾਂ ਤੋਂ ਇਲਾਵਾ 6 ਰਾਗ ਹੋਰ ਹਨ ਜਿਨ੍ਹਾ ਨੂੰ ਦੂਜੇ ਰਾਗਾਂ ਨਾਲ ਰਲ੍ਹਾ ਕੇ ਗਾਉਣ ਦੀ ਹਿਦਾਇਤ ਹੈ-

ਇਹ ਸਾਰੇ ਰਾਗ ਹੀ ਹਨ। ਇਹਨਾ ਦੇ ਵਿੱਚ ਕੋਈ ਪਤਨੀ, ਪੁੱਤਰ ਜਾਂ ਪੁੱਤਰ ਵਾਧੂ ਨਹੀਂ ਹੈ। ਪਰ ਰਾਗਮਾਲਾ ਵਿਚ ਹੇਠ ਲਿੱਖੇ 6 ਹੀ ਰਾਗ ਹਨ ਅਤੇ ਬਾਕੀ ਉਨ੍ਹਾਂ ਦੀਆ ਪਤਨੀਆ ਅਤੇ ਪ੍ਰਵਾਰ।

ਰਾਗ ਭੈਰਉ
ਰਾਗ ਦੀਆਂ ਪੰਜ ਰਾਗਣੀਆਂ-ਭੈਰਵੀ, ਬਿਲਾਵਲੀ, ਪੁੰਨਿਆ, ਬੰਗਲੀ, ਅਸਲੇਖੀ
ਰਾਗ ਦੇ ਅੱਠ ਪੁੱਤਰ-ਪੰਚਮ, ਹਰਖ, ਦਿਸਾਖ, ਬੰਗਾਲਮ, ਮਧੁ, ਮਾਧਵ, ਲਲਤ, ਬਿਲਾਵਲ।
ਰਾਗ ਮਾਲਕਉਸਕ
ਰਾਗ ਦੀਆਂ ਪੰਜ ਰਾਗਣੀਆਂ-ਗੋਂਡਕਰੀ, ਦੇਵਗੰਧਾਰੀ, ਗੰਧਾਰੀ, ਸੀਹੁਤੀ, ਧਨਾਸਰੀ ।
ਰਾਗ ਦੇ ਅੱਠ ਪੁੱਤਰ-ਮਾਰੂ, ਮਸਤ ਅੰਗ, ਮੇਵਾਰਾ, ਪ੍ਰਬਲ ਚੰਡ, ਕਉਸਕ, ਉਭਾਰਾ, ਖਉਖਟ, ਭਉਰਾਨਦ ।
ਰਾਗ ਹਿੰਡੋਲ
ਰਾਗ ਦੀਆਂ ਪੰਜ ਰਾਗਣੀਆਂ-ਤੇਲੰਗੀ, ਦੇਵਕਰੀ, ਬਸੰਤੀ, ਸੰਦੂਰ, ਸਹਸ ਅਹੀਰੀ
ਰਾਗ ਦੇ ਅੱਠ ਪੁੱਤਰ-ਸੁਰਮਾਨੰਦ, ਭਾਸਕਰ, ਚੰਦ੍ਰ ਬਿੰਬ, ਮੰਗਲਨ, ਸਰਸ ਬਾਨ, ਬਿਨੋਦਾ, ਬਸੰਤ, ਕਮੋਦਾ।
ਰਾਗ ਦੀਪਕ
ਰਾਗ ਦੀਆਂ ਪੰਜ ਰਾਗਣੀਆਂ-ਕਛੇਲੀ, ਪਟਮੰਜਰੀ, ਟੋਡੀ, ਕਾਮੋਦੀ, ਗੂਜਰੀ
ਰਾਗ ਦੇ ਅੱਠ ਪੁੱਤਰ:- ਕਾਲੰਕਾ, ਕੁੰਤਲ, ਰਾਮਾ, ਕਮਲ ਕੁਸਮ, ਚੰਪਕ, ਗਉਰਾ, ਕਾਨਰਾ, ਕਾਲ´ਾਨਾ।
ਰਾਗ ਸਿਰੀਰਾਗ
ਰਾਗ ਦੀਆਂ ਪੰਜ ਰਾਗਣੀਆਂ:- ਬੈਰਾਰੀ, ਕਰਨਾਟੀ; ਗਵਰੀ, ਆਸਾਵਰੀ, ਸਿੰਧਵੀ।
ਰਾਗ ਦੇ ਅੱਠ ਪੁੱਤਰ-ਸਾਲੂ, ਸਾਰਗ, ਸਾਗਰਾ, ਗੋਂਡ, ਗੰਭੀਰ, ਗੁੰਡ, ਕੁੰਭ, ਹਮੀਰ।
ਰਾਗ ਮੇਘ
ਰਾਗ ਦੀਆਂ ਪੰਜ ਰਾਗਣੀਆਂ:- ਸੋਰਠਿ, ਗੋਂਡ, ਮਲਾਰੀ, ਆਸਾ, ਸੂਹਉ।
ਰਾਗ ਦੇ ਅੱਠ ਪੁੱਤਰਾਂ-ਬੈਰਾਧਰ, ਗਜਧਰ, ਕੇਦਾਰਾ, ਜਬਲੀਧਰ, ਨਟ, ਜਲਧਾਰਾ, ਸੰਕਰ, ਸਿਆਮਾ।
( ਰਾਗ ਗੋਂਡ ਰਾਗ ਮੇਘ ਦੀ ਤਾਂ ਪਤਨੀ ਹੈ ਪਰ ਸਿਰੀਰਾਗ ਦਾ ਪੁੱਤਰ)

ਕੁਲ ਰਾਗ: 6
ਕੁਲ ਰਾਗਣੀਆਂ: 30
ਕੁਲ ਪੁੱਤਰ: 48
ਸਾਰਾ ਜੋੜ: 6+30+48= 84

ਉੱਤਰੀ ਭਾਰਤ ਵਿੱਚ ਇਹ ਗਿਣਤੀ 108 ਹੈ। (ਮੁਦੰਵਣੀ, ਪੰਨਾ 145)

ਅਤੇ ਇਕ ਹੋਰ ਰਾਗਮਾਲਾ ਵਿਚ 148 ਵੀ ਆਈ ਹੈ। (ਰਾਗਮਾਲਾ ਪੜਚੋਲ ਪੰਨਾ 35)

ਗੁਰੂ ਗ੍ਰੰਥ ਸਾਹਿਬ ਵਿੱਚ 31 ਰਾਗਾਂ ਵਿੱਚੋ ਹੇਠ ਲਿੱਖੇ 9 ਰਾਗਮਾਲਾ ਵਿੱਚ ਨਹੀ ਹਨ।

ਮਾਝ,ਬਿਹਾਗੜਾ,ਵਡਹੰਸ, ਜੈਤਸਰੀ ਰਾਮਕਲੀ, ਮਾਲੀ ਗਉੜਾ, ਤੁਖਾਰੀ, ਪ੍ਰਭਾਤੀ,ਜੈਜਾਵੰਤੀ

ਇਥੇ ਇਹ ਵੀ ਧਿਆਨ ਦੇਣ ਯੋਗ ਹੈ ਕੇ ਰਾਗਮਾਲਾ ਵਿਚ ਆਏ 6 ਰਾਗਾਂ, 'ਖਸਟ ਰਾਗ ਉਨਿ ਗਾਏ ਸੰਗਿ ਰਾਗਨੀ ਤੀਸ' ਵਿਚੋ 3 ਰਾਗ, ਮਾਲਕਉਸਕ, ਦੀਪਕ ਅਤੇ ਰਾਗ ਮੇਘ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਹੀ ਹਨ। ਕੁਝ ਰਾਗ ਐਸੇ ਹਨ ਜੋ ਰਾਗਮਾਲਾ ਵਿੱਚ ਤਾਂ ਹਨ ਪਰ ਗਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਨਹੀ ਹਨ ਹੁਣ ਇਸ ਨੂੰ ਰਾਗਾ ਦਾ ਤਤਕਰਾ ਕਿਵੇ ਮੰਨੀਏ।

ਗੁਰਬਾਣੀ ਦਾ ਫੁਰਮਾਨ ਹੈ, "ਰਾਗਾ ਵਿਚਿ ਸ੍ਰੀ ਰਾਗੁ ਹੈ ਜੇ ਸਚਿ ਧਰੇ ਪਿਆਰੁ ॥" ਅਤੇ ਭਾਈ ਗੁਰਦਾਸ ਜੀ ਵੀ ਲਿਖਦੇ ਹਨ , 'ਰਾਗਨ ਮੈ ਸਿਰੀਰਾਗ ਪਾਰਸ ਪਖਾਨ ਹੈ'। ਪਰ ਰਾਗ ਮਾਲਾ ਵਿਚ ਇਸ ਦੇ ਉਲਟ ਭੈਰਉ ਰਾਗ ਨੂੰ ਪ੍ਰੰਥਮ ਮਨਿਆ ਗਿਆ ਹੈ, 'ਪ੍ਰਥਮ ਰਾਗ ਭੈਰਉ ਵੈ ਕਰਹੀ'। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ, ਹਰ ਰਚਨਾ ਦੇ ਅਰੰਭ ਵਿਚ ਚਉਪਦੇ, ਤਿਪਦੇ, ਦੋਹਰਾ ਸਲੋਕ ਅਤੇ ਛੰਤ ਆਦਿ ਸਿਰਲੇਖ ਦਿਤੇ ਗਏ ਹਨ ਪਰ ਜੋ ਰਾਗ ਮਾਲਾ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹੈ ਉਸ ਵਿਚ ਅਜੇਹਾ ਨਹੀ ਹੈ ਜਦੋ ਕੇ ਅਸਲ ਲਿਖਤ ਵਿਚ ਇਹ ਦਰਜ ਹਨ।


ਪਾਠਕਾਂ ਦੀ ਜਾਣਕਾਰੀ ਵਾਸਤੇ ਹਾਜਰ ਹੈ ਆਲਮ ਦੀ ਅਸਲ ਲਿਖਤ ਵਿੱਚ ਦਰਜ, 'ਰਾਗਮਾਲਾ'।

ਚੌਪਈ ਰਾਗ ਏਕ ਸੰਗਿ ਪੰਚ ਬਰੰਗਨ ॥ ਸੰਗਿ ਅਲਾਪਹਿ ਆਠਉ ਨੰਦਨ ॥
ਪ੍ਰਥਮ ਰਾਗ ਭੈਰਉ ਵੈ ਕਰਹੀ ॥ ਪੰਚ ਰਾਗਨੀ ਸੰਗਿ ਉਚਰਹੀ ॥
ਪ੍ਰਥਮ ਭੈਰਵੀ ਬਿਲਾਵਲੀ ॥ ਪੁੰਨਿਆਕੀ ਗਾਵਹਿ ਬੰਗਲੀ ॥
ਪੁਨਿ ਅਸਲੇਖੀ ਕੀ ਭਈ ਬਾਰੀ ॥ ਏ ਭੈਰਉ ਕੀ ਪਾਚਉ ਨਾਰੀ ॥
ਪੰਚਮ ਹਰਖ ਦਿਸਾਖ ਸੁਨਾਵਹਿ ॥ ਬੰਗਾਲਮ ਮਧੁ ਮਾਧਵ ਗਾਵਹਿ ॥
ਦੋਹਰਾ ਲਲਤ ਬਿਲਾਵਲ ਗਾਵਹੀ ਅਪੁਨੀ ਅਪੁਨੀ ਭਾਂਤਿ ॥
ਅਸਟ ਪੁਤ੍ਰ ਭੈਰਵ ਕੇ ਗਾਵਹਿ ਗਾਇਨ ਪਾਤ੍ਰ ॥34॥
ਚੌਪਈ ਦੁਤੀਆ ਮਾਲਕਉਸਕ ਆਲਾਪਹਿ ॥ ਸੰਗਿ ਰਾਗਨੀ ਪਾਚਉ ਥਾਪਹਿ ॥

ਗੋਂਡਕਰੀ ਅਰੁ ਦੇਵਗੰਧਾਰੀ ॥ ਗੰਧਾਰੀ ਸੀਹੁਤੀ ਉਚਾਰੀ ॥
ਧਨਾਸਰੀ ਏ ਪਾਚਉ ਗਾਈ ॥ ਮਾਲ ਰਾਗ ਕਉਸਕ ਸੰਗਿ ਲਾਈ ॥
ਮਾਰੂ, ਮਸਤਅੰਗ, ਮੇਵਾਰਾ ॥ ਪ੍ਰਬਲਚੰਡ, ਕਉਸਕ, ਉਭਾਰਾ ॥
ਖਉਖਟ, ਅਉ ਭਉਰਾਨਦ ਗਾਏ ॥ ਅਸਟ ਮਾਲਕਉਸਕ ਸੰਗਿ ਲਾਏ ॥
ਦੋਹਰਾ ਪੁਨਿ ਆਇਅਉ ਹਿੰਡੋਲੁ, ਪੰਚ ਨਾਰਿ ਸੰਗਿ ਅਸਟ ਸੁਤ ॥
ਉਠਹਿ ਤਾਨ ਕਲੋਲ, ਗਾਇਨ ਤਾਰ ਮਿਲਾਵਹੀ ॥35॥
ਚੋਪਈ ਤੇਲੰਗੀ ਦੇਵਕਰੀ ਆਈ ॥ ਬਸੰਤੀ ਸੰਦੂਰ ਸੁਹਾਈ ॥
ਸਰਸ ਅਹੀਰੀ ਲੈ ਭਾਰਜਾ ॥ ਸੰਗਿ ਲਾਈ ਪਾਂਚਉ ਆਰਜਾ ॥
ਸੁਰਮਾਨੰਦ, ਭਾਸਕਰ ਆਏ ॥ ਚੰਦ੍ਰਬਿੰਬ, ਮੰਗਲਨ ਸੁਹਾਏ ॥
ਸਰਸਬਾਨ, ਅਉ ਆਹਿ ਬਿਨੋਦਾ ॥ ਗਾਵਹਿ ਸਰਸ ਬਸੰਤ ਕਮੋਦਾ ॥
ਅਸਟ ਪੁਤ੍ਰ ਮੈ ਕਹੇ ਸਵਾਰੀ ॥ ਪੁਨਿ ਆਈ ਦੀਪਕ ਕੀ ਬਾਰੀ ॥
ਦੋਹਰਾ ਕਛੇਲੀ ਪਟਮੰਜਰੀ ਟੋਡੀ ਕਹੀ ਅਲਾਪਿ ॥
ਕਾਮੋਦੀ ਅਉ ਗੂਜਰੀ, ਸੰਗਿ ਦੀਪਕ ਕੇ ਥਾਪਿ ॥36॥
ਚੌਪਈ ਕਾਲੰਕਾ, ਕੁੰਤਲ, ਅਉ ਰਾਮਾ ॥ ਕਮਲਕੁਸਮ, ਚੰਪਕ ਕੇ ਨਾਮਾ ॥
ਗਉਰਾ ਅਉ ਕਾਨਰਾ ਕਲ´ਾਨਾ ॥ ਅਸਟ ਪੁਤ੍ਰ ਦੀਪਕ ਕੇ ਜਾਨਾ ॥1॥
ਸਭ ਮਿਲਿ ਸਿਰੀਰਾਗ ਵੈ ਗਾਵਹਿ ॥ ਪਾਂਚਉ ਸੰਗਿ ਬਰੰਗਨ ਲਾਵਹਿ ॥
ਬੈਰਾਰੀ ਕਰਨਾਟੀ ਧਰੀ ॥ ਗਵਰੀ ਗਾਵਹਿ ਆਸਾਵਰੀ ॥
ਤਿਹ ਪਾਛੈ ਸਿੰਧਵੀ ਅਲਾਪੀ ॥ ਸਿਰੀਰਾਗ ਸਿਉ ਪਾਂਚਉ ਥਾਪੀ ॥
ਦੋਹਰਾ ਸਾਲੂ ਸਾਰਗ ਸਾਗਰਾ, ਅਉਰ ਗੋਂਡ ਗੰਭੀਰ ॥
ਅਸਟ ਪਤ੍ਰ ਸ੍ਰੀਰਾਗ ਕੇ, ਗੁੰਡ ਕੁੰਭ ਹਮੀਰ ॥37॥
ਚੋਪਈ ਖਸਟਮ ਮੇਘ ਰਾਗ ਵੈ ਗਾਵਹਿ ॥ ਪਾਂਚਉ ਸੰਗਿ ਬਰੰਗਨ ਲਾਵਹਿ ॥
ਸੋਰਠਿ ਗੋਂਡ ਮਲਾਰੀ ਧੁਨੀ ॥ ਪੁਨਿ ਗਾਵਹਿ ਆਸਾ ਗੁਨ ਗੁਨੀ ॥
ਊਚੈ ਸੁਰਿ ਸੂਹਉ ਪੁਨਿ ਕੀਨੀ ॥ ਮੇਘ ਰਾਗ ਸਿਉ ਪਾਂਚਉ ਚੀਨੀ ॥1॥
ਬੈਰਾਧਰ, ਗਜਧਰ, ਕੇਦਾਰਾ ॥ ਜਬਲੀਧਰ, ਨਟ ਅਉ ਜਲਧਾਰਾ ॥
ਪੁਨਿ ਗਾਵਹਿ ਸੰਕਰ ਅਉ ਸਿਆਮਾ ॥ ਮੇਘ ਰਾਗ ਪੁਤ੍ਰਨ ਕੇ ਨਾਮਾ ॥
ਦੋਹਰਾ ਖਸਟ ਰਾਗ ਉਨਿ ਗਾਏ ਸੰਗਿ ਰਾਗਨੀ ਤੀਸ ॥
ਸਭੈ ਪੁਤ੍ਰ ਰਾਗੰਨ ਕੇ ਅਠਾਰਹ ਦਸ ਬੀਸ ॥38॥

(ਰਾਗਮਾਲਾ ਪੜਚੋਲ, ਪੰਂਨਾ 42)

ਇਸ ਅਸਲ ਲਿਖਤ ਵਿਚ ਹਰ ਵਾਰੀ ਅੰਕ ਬਦਲ ਜਾਂਦਾ ਹੈ ਜਿਵੇ 34, 35, 36, 37 ਅਤੇ 38।

ਆਉ ਹੁਣ ਇੱਕ ਹੋਰ ਪੱਖ ਤੋਂ ਵੀ ਵਿਚਾਰ ਕਰੀਏ,

ਗੁਰੂ ਗ੍ਰੰਥ ਸਾਹਿਬ ਜੀ ਵਿਚ ਜੋ ਬਾਣੀ ਦਰਜ ਕਰਨ ਦੀ ਤਰਤੀਬ ਹੈ ਉਸ ਅਨੁਸਾਰ ਸਭ ਤੋ ਪਹਿਲਾ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਹੈ ਅੱਗੇ ਮਹਲਾ ਦੂਜਾ, ਮਹਲਾ ਤੀਜਾ, ਮਹਲਾ ਚੌਥਾ, ਮਹਲਾ ਪੰਜਵਾਂ, ਮਹਲਾ ਨੌਵਾਂ ਅਤੇ ਉੱਸ ਤੋ ਅੱਗੇ ਭਗਤਾਂ ਦੀ ਬਾਣੀ ਦਰਜ ਹੈ। ਸਭ ਤੋ ਅਖੀਰ ਵਿਚ, 'ਸਲੋਕ ਵਾਰਾਂ ਤੇ ਵਧੀਕ' ਵੀ ਇਸੇ ਹੀ ਤਰਤੀਬ ਨਾਲ ਦਰਜ ਹਨ ਅਤੇ ਸਭ ਤੋਂ ਅਖੀਰ ਵਿਚ ਗੁਰੁ ਅਰਜਨ ਸਾਹਿਬ ਜੀ ਵਲੋ ਉਚਾਰਨ ਕੀਤੀ ਗਈ ਮੁੰਦਾਵਣੀ ਅਤੇ ਸ਼ੁਕਰਾਨੇ ਦਾ ਸਲੋਕ , 'ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗੁ ਕੀਤੋਈ।' ਦਰਜ ਹੈ । ਅਜੇਹਾ ਕਿਉ?

ਮੁੰਦਾਵਣੀ ਦੇ ਅਰਥ ਭਾਵ ਹੈ, ਮੁੰਦਣਾ, ਬੰਦ ਕਰਨਾ, ਬਸ ਕਰਨੀ, ਮੋਹਰ ਲਾAਣੀ, ਹੱਦ ਬੰਨ੍ਹਣੀ, ਆਦਿ। ਗੁਰੁ ਗੋਬਿੰਦ ਸਿੰਘ ਜੀ ਨੇ ਵੀ, ਜਦੋ ਗੁਰੁ ਤੇਗ ਬਹਾਦਰ ਜੀ ਦੀ ਬਾਣੀ ਦਰਜ ਕੀਤੀ ਤਾਂ ਉਹਨਾਂ ਨੇ ਵੀ ਮੁੰਦਾਵਣੀ ਤੋਂ ਪਹਿਲਾ ਹੀ ਦਰਜ ਕੀਤੀ । ਪਰ ਰਾਗਮਾਲਾ ਮੁੰਦਾਵਣੀ ਤੋ ਪਿਛੋ ਹੈ ਅਜੇਹਾ ਕਿਉ? ਆਉ ਇਹ ਸਵਾਲ ਪੰਡਤ ਤਾਰਾ ਸਿੰਘ ਨਿਰੋਤਮ ਜੀ ਤੋਂ ਪੁਛੀਏ। "ਮੁੰਦਾਵਣੀ ਦਾ ਪਾਠ ਗ੍ਰੰਥ ਸਾਹਿਬ ਜੀ ਕੀ ਸਮਾਪਤੀ ਸਮੇਂ ਆਪਨੀ ਮੁਹਰ ਰੂਪ ਕਰ ਅੰਤ ਮੇਂ ਰੱਖਾ, ਰਾਗਮਾਲਾ ਕਾਹੂੰ ਨੇ ਪੀਛੇ ਸੇ ਪਾਈ, ਜੈਸੇ ਭਾਈ ਬੰਨੋ ਨੇ ਗੁਰੂ ਕੇ ਸਾਹਮਣੇ ਹੀ ਦੂਸਰੀ ਬੀੜ ਮੈ ਕਈ ਬਾਣੀਆਂ ਚੜ੍ਹਾਈ, ਜਿਨ ਕੋ ਸੁਨ ਕਰ ਗੁਰੂ ਜੀ ਨੇ ਉਸ ਕਾ ਨਾਮ ਖਾਰੀ ਬੀੜ ਧਰਾ ਹੈ।" (ਗੁਰੂ ਗਿਰਾਰਥ ਕੋਸ)

"ਸਾਰੀ ਬਾਣੀ ਲਿਖਾ ਕੇ ਗਰੂ ਜੀ ਨੇ ਅੰਤ ਨੂੰ 'ਮੁੰਦਾਵਣੀ' ਉੱਤੇ ਭੋਗ ਪਾ ਦਿੱਤਾ, ਕਿਉਕਿ 'ਮੁੰਦਾਵਣੀ' ਨਾਮ ਮੁੰਦ ਦੇਣ ਦਾ ਹੈ, ਜਿਸ ਤਰ੍ਹਾਂ ਕਿਸੇ ਚਿੱਠੀ ਪੱਤਰ ਨੂੰ ਲਿਖਕੇ ਅੰਤ ਵਿੱਚ ਮੋਹਰ ਲਾ ਕੇ ਮੁੰਦ ਦੇਈਦਾ ਹੈ ਕਿ ਏਦੂੰ ਅੱਗੇ ਹੋਰ ਕੁਝ ਨਹੀ…" (ਗਿਆਨੀ ਗਿਆਨ ਸਿੰਘ, 'ਤਵਾਰੀਖ ਗੁਰੁ ਖਾਲਦਾ', ਪੰਨਾ419)

"(ਮੁੰਦਾਵਣੀ) ਸਰਪੋਸ ਕੋ ਕਹਿਤੇ ਹੈਂ ਜੈਸੇ ਥਾਲ ਮੇਂ ਪ੍ਰਸਾਦ ਰਖ ਕਰ ਊਪਰ ਸੇ ਉਸਕੋ ਸਰਪੋਸ ਸੇ ਮੂੰਦ ਦੇਤੇ ਹੈਂ ਸੋ ਇਸ ਮੁੰਦਾਵਣੀ ਦ੍ਵਾਰਾ ਆਗੇ ਕੋ ਇਸ ਬਾਤ ਕਾ ਨਿਯਮ ਕੀਆ ਕਿ ਕੋਈ ਔਰ ਬਾਣੀ ਨ ਚਢਾਈ ਜਾਏ । ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕੀ ਬਾਨੀ ਕੇ ਵਾਸਤੇ ਅਸਥਾਨ ਪਹਿਲੇ ਹੀ ਸੇ ਛੋੜ ਰਖਾ ਥਾ॥" (ਫਰੀਦਕੋਟੀ ਟੀਕਾ)

"ਮੁੰਦਾਵਣੀ: ਇਹ ਮੋਹਰ ਛਾਪ ਪੰਜਵੀ ਪਾਤਸ਼ਾਹੀ ਨੇ ਕੀਤੀ ਸੀ। ਜੈਸੇ ਪਾਤਸ਼ਾਹ ਆਪਨੀ ਥੈਲੀ ਨੂੰ ਕਰਤਾ ਹੈ ਫੇਰ ਕਿਸੀ ਕਾ ਭੈ ਖੋਲਨੇ ਕਾ ਨਹੀਂ ਕਰਤਾ। ਤੈਸੇ ਇਹ ਗੁਰੂ ਗ੍ਰੰਥ ਸਾਹਿਬ ਰੂਪੀ ਥੈਲੀ ਹੈ ਹੀਰੋ ਜੁਵਾਹਰਾਤ ਸੇ ਪੂਰਨ ਹੈ ਤਿਸਕੇ ਉਪਰ ਮੋਹਰ ਛਾਪ ਲਗਾਈ ਹੈ।" ( ਗੁਰਬਾਣੀ ਪਾਠ ਦਰਸ਼ਨ ਪਿਹਲੀ ਐਡੀਸ਼ਨ)

ਭਾਵ, ਮੁੰਦਾਵਣੀ ਦੇ ਭਾਵ ਅਰਥਾਂ ਵਾਰੇ ਕਿਤੇ ਵੀ ਕੋਈ ਮੱਤ-ਭੇਦ ਨਹੀ ਹਨ।

ਆਉ ਹੁਣ ਪੰਥ ਦੇ ਵਿਦਵਾਨਾ ਵਲੋ ਕੀਤੇ ਗਏ ਫੈਸਲੇ ਵੇਖੀਏ।।

ਪੰਥ ਪ੍ਰਵਾਨਤ 'ਸਿੱਖ ਰਹਿਤ ਮਰਯਾਦਾ', ਜੋ ਸ਼੍ਰਰੋਮਣੀ ਕਮੇਟੀ ਵਲੋ 1945 ਵਿੱਚ ਪ੍ਰਵਾਨ ਕੀਤੀ ਗਈ ਸੀ ਵਿੱਚ ਰਾਗਮਾਲਾ ਵਾਰੇ, ਪਂੰਨਾ 18 ਉਪਰ ਇਹ ਦਰਜ ਹੈ:

ਭੋਗ
A) ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ (ਸਾਧਾਰਨ ਜਾਂ ਅਖੰਡ) ਦਾ ਭੋਗ ਮੁੰਦਾਵਣੀ ਉਤੇ ਜਾਂ ਰਾਗਮਾਲਾ ਪੜ੍ਹ ਕੇ ਚਲਦੀ ਸਥਾਨਕ ਰੀਤੀ ਅਨੁਸਾਰ ਪਾਇਆ ਜਾਵੇ। (ਇਸ ਗੱਲ ਬਾਬਤ ਪੰਥ 'ਚ ਅਜੇ ਤਕ ਮਤਭੇਦ ਹੈ, ਇਸ ਲਈ ਰਾਗਮਾਲਾ ਤੋਂ ਬਿਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਣ ਜਾਂ ਛਾਪਣ ਦਾ ਹੀਆ ਕੋਈ ਨਾ ਕਰੇ)। ਇਸ ਤੋਂ ਉਪ੍ਰੰਤ ਅਨੰਦ ਸਾਹਿਬ ਦਾ ਪਾਠ ਕਰ ਕੇ ਭੋਗ ਦਾ ਅਰਦਾਸਾ ਕੀਤਾ ਜਾਵੇ ਤੇ ਕੜਾਹ ਪ੍ਰਸ਼ਾਦਿ ਵਰਤਾਇਆ ਜਾਵੇ।

ਧਾਰਮਿਕ ਸਲਾਹਕਾਰ ਕਮੇਟੀ ਦੀ ਤੇਰ੍ਹਵੀਂ ਇਕੱਤਰਤਾ ਮਿਤੀ 7 ਜਨਵਰੀ 1945 ਸਬ ਕਮੇਟੀ ਦੀ ਕਾਰਵਾਈ ਵਿੱਚੋ,

ਮਤਾ ਨੰ: 5 ਰਾਗਮਾਲਾ ਅਤੇ ਭੋਗ: ਪਰਵਾਨ ਹੋਇਆ ਹੈ ਕਿ ਧਾਰਮਿਕ ਸਲਾਹਕਾਰ ਕਮੇਟੀ ਦੀ ਰਾਏ ਵਿਚ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਭੋਗ ਮੁੰਦਾਵਣੀ ਤੇ ਪਾਇਆ ਜਾਣਾ ਚਾਹੀਦਾ ਹੈ ਤੇ ਰਾਗਮਾਲਾ ਨਹੀ ਪੜਨੀ ਚਾਹੀਦੀ। (ਹਵਾਲਾ: ਪੰਥਕ ਮਤੇ ਸੰਪਾਦਕ, ਡਾ:ਕਿਰਪਾਲ ਸਿੰਘ, ਪੰਨਾ 34)

ਧਾਰਮਿਕ ਸਲਾਹਕਾਰ ਕਮੇਟੀ ਦੀ ਪੰਦਰਵੀ ਇਕੱਤਰਤਾ ਮਿਤੀ 27 ਮਈ, 1945 ਦੀ ਕਾਰਵਾਈ

34: ਮੁੰਦਾਵਣੀ ਤੇ ਭੋਗ:- ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਭੋਗ ਮੁੰਦਾਵਣੀ ਤੇ ਪਾਉਣ ਤੇ ਰਾਗ ਮਾਲਾ ਨਾ ਪੜ੍ਹਨ ਸਬੰਧੀ ਮਾਮਲਾ ਪੇਸ਼ ਹੋ ਕੇ ਇਕ ਦੂਜੇ ਦੀ ਗੱਲਬਾਤ ਸੁਨਣ ਉਪਰੰਤ ਸਰਬ ਸੰਮਤੀ ਨਾਲ ਫੈਸਲਾ ਹੋਇਆ ਕਿ ਕਿਉਂਕਿ ਇਹ ਮਾਮਲਾ ਬੜਾ ਜ਼ਰੂਰੀ ਹੈ ਇਸ ਲਈ ਪਹਿਲਾਂ ਪੁਰਾਤਨ ਬੀੜਾਂ ਦੇ ਦਰਸ਼ਨ ਕਰਕੇ ਮੁੜ ਇਸ ਤੇ ਵਿਚਾਰ ਕੀਤੀ ਜਾਣੀ ਚਾਹੀਦੀ ਹੈ, ਇਸ ਕੰਮ ਲਈ ਸਿੰਘ ਸਾਹਿਬ ਜਥੇਦਾਰ ਮੋਹਣ ਸਿੰਘ ਜੀ, ਪ੍ਰੋ: ਜੋਧ ਸਿੰਘ ਜੀ, ਪ੍ਰੋ: ਤੇਜਾ ਸਿੰਘ ਜੀ ਅਤੇ ਪ੍ਰੋ: ਗੰਗਾ ਸਿੰਘ ਜੀ ਦੀ ਸਬ ਕਮੇਟੀ ਨੀਯਤ ਕੀਤੀ ਜਾਂਦੀ ਹੈ। ਇਹ ਸਾਰੇ ਸੱਜਣ ਇਕੱਠੇ ਜਾ ਕੇ ਕਰਤਾਰ ਪੁਰ ਸਾਹਿਬ ਵਾਲੀ , ਦਮਦਮੇ ਸਾਹਿਬ ਵਾਲੀ, ਭਾਈ ਬੰਨੋ ਵਾਲੀ ਅਤੇ ਢਾਕੇ ਵਾਲੀ ਬੀੜ ਦੇ ਦਰਸ਼ਨ ਕਰਨ ਅਤੇ ਹੋਰ ਜਿਨ੍ਹਾਂ ਪੁਰਾਤਨ ਬੀੜਾਂ ਦੇ ਉਹ ਇਸ ਕੰਮ ਲਈ ਦਰਸ਼ਨ ਕਰਨੇ ਜ਼ਰੂਰੀ ਸਮਝਣ ਉਹਨਾਂ ਦੇ ਵੀ ਦਰਸ਼ਨ ਕਰਕੇ ਰੀਪੋਰਟ ਕਰਨ ਅਤੇ ਜੇ ਲੋੜ ਸਮਝਣ ਤਾਂ ਉਹ ਆਪਣੇ ਨਾਲ ਦੋ ਦਸਖਤ ਪਹਿਚਾਨਣ ਦੇ ਸਿੱਖ ਮਾਹਿਰ ਵੀ ਲੈ ਜਾਣ।

ਇਸ ਸਬ ਕਮੇਟੀ ਦੀ ਰੀਪੋਰਟ ਪੁੱਜਣ ਤੇ ਇਹ ਮਾਮਲਾ ਮੁੜ ਛੇਤੀ ਤੋਂ ਛੇਤੀ ਧਾਰਮਿਕ ਸਲਾਹਕਾਰ ਕਮੇਟੀ ਵਿਚ ਪੇਸ਼ ਕੀਤਾ ਜਾਵੇ।

ਇਹ ਵੀ ਸਰਬ-ਸੰਮਤੀ ਨਾਲ ਪ੍ਰਵਾਨ ਹੋਇਆ ਹੈ ਕਿ ਜਦ ਤੱਕ ਧਾਰਮਿਕ ਸਲਾਹਕਾਰ ਕਮੇਟੀ ਇਸ ਸਬੰਧੀ ਫੈਸਲਾ ਨਹੀਂ ਕਰਦੀ ਹਾਲਾਂਕਿ ਇਹੋ ਪੋਜ਼ੀਸ਼ਨ ਰਖੀ ਜਾਵੇ ਕਿ ਜਿਸ ਜਗ੍ਹਾ ਭੋਗ ਮੁੰਦਾਵਣੀ ਤੇ ਪਾਇਆ ਜਾਂਦਾ ਹੈ ਉਥੇ ਨਵੇ ਫੈæਸਲੇ ਤਕ ਭੋਗ ਮੁੰਦਾਵਣੀ ਤੇ ਹੀ ਪਾਇਆ ਜਾਇਆ ਕਰੇ ਅਤੇ ਜਿਥੇ ਰਾਗ ਮਾਲਾ ਪੜ੍ਹੀ ਜਾਦੀ ਹੈ ਉਨ੍ਹਾਂ ਨੂੰ ਰਾਗਮਾਲਾ ਪੜ੍ਹਨ ਤੋਂ ਨਾ ਰੋਕਿਆ ਜਾਵੇ। ਇਸ ਉਪਰੰਤ ਇਕੱਤਰਤਾ ਸਮਾਪਤ ਹੋਈ।


ਮੀਤ ਸਕੱਤਰ ਪ੍ਰਚਾਰ ਬ੍ਰਾਂਚ
(ਹਵਾਲਾ: ਪੰਥਕ ਮਤੇ ਸੰਪਾਦਕ ਡਾ:ਕਿਰਪਾਲ ਸਿੰਘ ਪੰਨਾ 38)


ਕਈਆਂ ਦਾ ਵਿਚਾਰ ਹੈ ਕਿ 'ਰਾਗਮਾਲਾ' ਦੀ ਰਚਨਾ ਗੁਰੁ ਸਾਹਿਬ ਦੀ ਨਹੀ, ਜੋ ਕਾਵ ਰਚਨਾ ਦੀ ਸ਼ੈਲੀ ਦਾ ਭੇਦ ਜਾਣਦੇ ਹਨ ਉਹ ਬਿਨਾਂ ਕਠਿਨਾਈ ਇਹ ਸਮਝ ਸਕਦੇ ਹਨ।
ੴ ਦੇ ਸਿਰਲੇਖ ਹੇਠ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਭੀ ਅਜੇਹੀ ਬਾਣੀ ਨਹੀਂ, ਜਿਸ ਵਿੱਚ ਨਾਨਕ ਨਾਮ ਨਾ ਹੋਵੇ। ਗੁਰਬਾਣੀ 'ਸਿਰੀ ਰਾਗ ਤੋਂ ਆਰੰਭ ਹੁਦੀ ਹੈ, ਗੁਰੁਵਾਕ ਹੈ-'ਰਾਗਾਂ ਵਿਚਿ ਸਿਰੀਰਾਗੁ ਹੈ'। ਭਾਈ ਗੁਰਦਾਸ ਜੀ ਲਿਖਦੇ ਹਨ-'ਰਾਗਨ ਮੈਂ ਸਿਰੀ ਰਾਗ' ਪਰ ਰਾਗਮਾਲਾ ਭੈਰਵ ਰਾਗ ਤੋਂ ਅਰੰਭ ਕਰਦੀ ਹੈ।

ਯਥਾ:- ਪ੍ਰਥਮ ਰਾਗ ਭੈਰਉ ਵੈ ਕਰਹੀ॥'
ਭਾਵ ਇਹ ਹੈ ਕਿ ਸੰਗੀਤ ਸ਼ਾਸਤ੍ਰ ਅਨੁਸਾਰ ਭੀ ਇਹ ਗੁਰਮਤ ਸੰਗੀਤ ਤੋਂ ਉਲਟ ਹੈ ।
'ਰਾਗ ਮਾਲਾ' ਬਾਬਤ ਖੌਜੀ ਵਿਦਵਾਨ ਲਿਖਦੇ ਹਨ:-
ਰਾਗ ਮਾਲ ਸ੍ਰੀ ਗੁਰ ਕੀ ਕ੍ਰਿਤ ਨਹਿਂ ਹੈ ਮੁੰਦਾਵਣੀ ਲਗਿ ਗੁਰ ਬੈਨ।
(40) (ਗੁਰ ਪ੍ਰਤਾਪ ਸੂਰਜ,ਰਾਸਿ 3 ਅੰਸੂ 48)

"ਜੀਕਰ ਤਤਕਰਾ ਬਾਣੀ ਨਾਲ ਕੋਈ ਸਬੰਧ ਨਹੀ ਰੱਖਦਾ; ਪਰੰਤੂ, ਤਤਕਰਾ ਹੈ ਇਸੇ ਬਾਣੀ ਦਾ, ਤਿਵੇਂ 'ਰਾਗਮਾਲਾ' ਬਾਣੀ ਨਾਲ ਕੋਈ ਸਬੰਧ ਨਹੀਂ ਰੱਖਦੀ, ਪਰੰਤੂ 'ਰਾਗਮਾਲਾ' ਹੈ ਇਸੇ ਬਾਣੀ ਦੀ।" (ਡਾ: ਚਰਨ ਸਿੰਘ ਜੀ, ਕ੍ਰਿਤ ਬਾਣੀ ਬੇਉਰਾ)

ਬੁਹਤ ਸੱਜਣ ਯਤਨ ਕਰਦੇ ਹਨ ਕਿ 'ਰਾਗਮਾਲਾ' ਗੁਰੁ ਗ੍ਰੰਥ ਸਾਹਿਬ ਵਿੱਚ ਛਾਪੀ ਨਾ ਜਾਵੇ, ਅਥਵਾ ਕੱਢ ਇੱਤੀ ਜਾਵੇ, ਪਰ ਇਹ ਅਨੇਕ ਝਗੜੇ ਖੜੇ ਕਰਨ ਦਾ ਸਾਧਨ ਹੈ, ਐਸਾ ਨਹੀ ਕਰਨਾ ਚਾਹੀਏ। ਜੇ ਕੋਈ 'ਰਾਗਮਾਲਾ' ਪੜ੍ਹ ਕੇ ਭੋਗ ਪਾਉਂਦਾ ਹੈ ਤਾਂ ਵਿਵਾਦ ਨਹੀਂ ਕਰਨਾ ਚਾਹੀਏ, ਮਿੱਤ੍ਰ ਭਾਵ ਨਾਲ ਉਸ ਨੂੰ ਅਸਲੀ ਗੱਲ ਦੱਸ ਦੇਣੀ ਯੋਗ ਹੈ ਅਤੇ ਸਥਾਨਕ ਮਰਯਾਦਾ ਹੀ ਕਰਨੀ ਉੱਚਿਤ ਹੈ।
(ਹਵਾਲਾ ਭਾਈ ਕਾਨ੍ਹ ਸਿੰਘ ਨਾਭਾ -ਗੁਰਮਤ ਮਾਰਤੰਡ ,ਭਾਗ ਦੂਜਾ ਪੰਨਾ 779)

ਗੁਰ ਬਿਲਾਸ ਪਾਤਸ਼ਾਹੀ 6 ਵਿੱਚ ਹੋਰ ਬੇਅੰਤ ਗੁਰਮਿਤ ਵਿਰੋਧੀ ਸਾਖੀਆਂ ਸਮੇਤ ਰਾਗਮਾਲਾ ਵਾਰੇ ਵੀ ਇਹ ਦਰਜ ਹੈ

ਤਬ ਲੌ ਰਾਗ ਸਭੀ ਇਕੈਠਾਏ । ਗੁਰ ਅਰਜਨ ਕੇ ਸਨਮੁਖ ਆਏ।

ਕ੍ਰਿਪਾਸਿੰਧੁ ਕੀ Aਸਿਤਤਿ ਕਰੀ। ਭਾਂਤਿ ਭਾਂਤਿ ਮਨਿ ਅਨੰਦੁ ਭਰੀ।649।

ਉਸਤਤਿ ਕਰਿ ਗੁਰ ਪਗ ਲਪਟਾਏ। ਦਯਾਸਿੰਧੁ ਪੂਛÎੋ ਮਨੁ ਲਾਏ।

ਨਿਜ ਆਵਨ ਕਾ ਕਾਰਨਿ ਕਹੋ। ਤਿਨੈ ਕਹਾ ਪ੍ਰਭ ਸਬ ਸੁਧ ਲਹੋ। 650।

ਰਾਗਨ ਕੀ ਬਿਨਤੀ ਸੁਨੀ ਗੁਰ ਅਰਜਨ ਸੁਖਖਾਨ।

ਰਾਗਮਾਲ ਤਬ ਹੀ ਲਿਖੀ ਭੋਗ ਤਾਹਿ ਪਰਿ ਠਾਨ।654।

ਮ੍ਰਿਤੁ ਪਾਛੇ ਇਹ ਰੀਤਿ ਕਰਾਵੋ। ਗੁਰੂ ਗਿੰ੍ਰਥ ਕਾ ਪਾਠ ਧਰਾਵੋ।

ਪਾਵੋ ਭੋਗ ਰਾਗਮਾਲਾ ਪੜ੍ਹਿ। ਛਿਨ ਮਹਿ ਪਾਪ ਜਾਹਿ ਤਿਨ ਕੇ ਸੜ । 697 ।

ਕੜਾਹ ਪ੍ਰਸਾਦ ਤਿਹ ਨਿਮਿਤ ਦਿਵਾਵੈ । ਨਰਕ ਦੁਆਰ ਤਿਸ ਨਹਿ ਦ੍ਰਿਸਟਾਵੇ।

ਪਾਛੇ ਮ੍ਰਿਤਕ ਐਸ ਬਿਧਿ ਕਰੋ। ਜੀਵਤ ਜਤਨ ਐਸ ਬਿਧਿ ਧਰੋ।698

ਧਾਰਿ ਪ੍ਰੇਮ ਗੁਰ ਗ੍ਰਿੰਥ ਕਾ ਪਾਠ ਕਰੈ ਮੁਨ ਲਾਇ।

ਰਾਗਮਾਲ ਪੜ੍ਹਿ ਪ੍ਰੇਮ ਸੋਂ ਭੋਗ ਜਪੁ ਜੀ ਤੇ ਪਾਇ।699

ਕੜਾਹ ਕਰਾਵੇ ਹਰਖ ਸੋਂ ਕੋਟਿ ਢੱਗ ਫੱਲ ਚੀਨ।

ਸਭ ਸੰਗਤਿ ਸੁਨਿ ਬੈਨਗੁਰ ਧਾਰਿ ਚਿੱਤ ਮੈ ਲੀਨ। 700

ਗੁਰ ਬਿਲਾਸ ਪਾਤਸ਼ਾਹੀ 6 ਅਧਿਆਇ 4

ਸੰਪਾਦਕ ਗਿਆਨੀ ਜਿਗੰਦਰ ਸਿੰਘ ਵੇਦਾਂਤੀ

ਗੁਰ ਬਿਲਾਸ ਪਾਤਸ਼ਾਹੀ 6 ਨੂੰ ਸ਼੍ਰੋਮਣੀ ਕਮੇਟੀ ਵੱਲੋ ਵਾਪਸ ਲੈਣ ਦਾ ਐਲਾਨ ਕਰ ਕੇ ਵੀ, ਆਪਣੇ ਬਚਨ ਤੋ ਖਿਸਕ ਕੇ ਲਗਾਤਾਰ ਵੇਚਿਆ ਜਾ ਰਿਹਾ ਹੈ। ਸ਼ਾਇਦ ਇਨ੍ਹਾਂ ਤੇ ਬਾਣੀ ਦਾ ਹੇਠ ਲਿਖਿਆ ਫੁਰਮਾਨ ਲਾਗੂ ਨਹੀ ਹੁੰਦਾ।

ਬਚਨੁ ਕਰੇ ਤੈ ਖਿਸਕਿ ਜਾਇ ਬੋਲੇ ਸਭੁ ਕਚਾ ॥ ਅੰਦਰਹੁ ਥੋਥਾ ਕੂੜਿਆਰੁ ਕੂੜੀ ਸਭ ਖਚਾ ॥ (ਪੰਨਾ 1099 )

"ਸੋ ਉਪਕ੍ਰਮ ਸਤਿਨਾਮ ਸੇ ਲੇਕਰ ਉਪਸੰਗ੍ਰਹ ਸਤਿਨਾਮ ਮਿਲੇ ਤੋ ਜੀਵਤਾ ਹੂੰ ਕਹਿ ਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਬੀੜ ਕਰ ਚੁਕੇ ਤੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਾ ਭੋਗ ਸੁਨ ਕਰ ੬ ਰਾਗ ੩੦ ਰਾਗਨੀ ੪੮ ਪੁਤ੍ਰ ਸਭ ਪਰਵਾਰ ਸਮੇਤ ਦਰਸਨ ਕੋ ਆਏ ਔਰ ਕੀਰਤਨ ਕਰ ਬੇਨਤੀ ਪੂਰਬਕ ਬੋਲੇ ਕਿ ਹੇ ਕ੍ਰਿਪਾ ਸਿੰਧੁ ਜੀ ਹਮ ਸਭ ਕੇ ਵਕਤ ਕਾ ਕੈਸੇ ਨਿਰਣੇ ਹੋਗਾ ਤਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਕੋ ਆਗਾ ਕਰੀ ਕਿ ਜੈਸੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਕੇ ਆਦਿ ਮੈਂ ਸ਼ਬਦੋਂ ਕਾ ਸੂਚੀ ਪਤ੍ਰ ਲਿਖਾ ਹੈ ਤਿਸੀ ਭਾਂਤ ਰਾਗੋਂ ਕਾ ਸੂਚੀਪਤ੍ਰ ਮੰਗਲ ਰੂਪ ਅੰਤ ਮੇਂ ਲਿਖੋ। ਤਬ ਭਾਈ ਗੁਰਦਾਸ ਜੀ ਨੇ ਏਹੀ ਛੇ ਰਾਗ ਔਰ ਤੀਸ ਰਾਗਨੀ, ਅਠਤਾਲੀਸ ਪੁਤ੍ਰ ਜੋ ਆਏ ਥੇ ਸੋ ਰਾਗ ਮਾਲਾ ਰਖੀ ਹੈ॥ (ਫਰੀਦਕੋਟੀ ਟੀਕਾ)

ਇਥੇ ਇਹ ਸਵਾਲ ਪੈਦਾ ਹੁੰਦਾ ਹੈ ਕਿ, ਕੀ ਭੋਗ ਦਾ ਸੱਦਾ ਸਿਰਫ 6 ਰਾਗਾਂ ਅਤੇ ਉਹਨਾਂ ਦੇ ਪ੍ਰਵਾਰਾ ਨੂੰ ਹੀ ਭੇਜਿਆ ਗਿਆ ਸੀ ਬਾਕੀ ਰਾਗਾਂ ਨੂੰ ਨਹੀ? ਜਦੋ ਕਿ ਇਨ੍ਹਾਂ 6 ਰਾਗਾਂ ਵਿੱਚੋਂ 3 ਰਾਗ ਗੁਰੁ ਗ੍ਰੰਥ ਸਾਹਿਬ ਜੀ ਵਿੱਚ ਸ਼ਾਮਲ ਹੀ ਨਹੀ ਹਨ।
ਰਾਗ ਮਾਲਾ ਬਾਰੇ ਭਾਈ ਕਾਨ੍ਹ ਸਿੰਘ ਨਾਭਾ ਨੇ ਜੋ ਲਿਖਿਆ ਹੈ ਧੋਖੇ ਬਾਜੀ ਕੀਤੀ ਹੈ ਪੰਥ ਨਾਲ ………। ਭਾਈ ਤੇਜਾ ਸਿੰਘ ਜਦੋਂ ਮਰਿਆ ਤਾਂ ਗੁਪਤ ਥਾਂ ਕੀੜੇ ਪੈ ਗਏ, ਅੱਖਾਂ ਵਿਚ ਸੁੰਡੀਆਂ ਪੈ ਗਈਆਂ, ਸਾਰੇ ਸਰੀਰ ਵਿਚ ਬਦਬੂ ਆਵੇ। ਕਿਉਕਿ ਰਾਗਮਾਲਾ ਦਾ ਵਿਰੋਧੀ ਸੀ। (ਗੁਰਬਾਣੀ ਪਾਠ ਦਰਸ਼ਨ ਪੰਨਾ-216)

ਕੁਝ ਸਮੇਂ ਤੋਂ ਗੁਰਸਿਖਾਂ ਵਿਚ ਇਹ ਅਸੰæਕਾ ਆ ਗਈ ਹੈ ਕਿ ਰਾਗਮਾਲਾ ਗੁਰਬਾਣੀ ਨਹੀਂ ਹੈ। ਇਹ ਆਸ਼ੰਕਾਂ ਸੰ: ਬਿ: 1900 ਦੇ ਕਰੀਬ ਸੇ ਸੋਭਾ ਸਿੰਘ ਸਾਹਿਬ ਜੀ ਸੇ ਸ਼ੁਰੂ ਹੋਈ ਹੈ। ਪ੍ਰੰਤੂ ਉਨਕੇ ਸਰੀਰ ਮੇ ਜਬ ਅਤੀ ਤਕਲੀਫ ਜ਼ਬਾਨ ਬੰਦ ਹੋ ਜਾਨੇ ਕੀ ਅੋਰ ਸਰੀਰ ਦੇ ਕੁਸਟ ਹੋ ਜਾਨੇ ਦੀ ਹੋ ਗਈ ਤੋ ਇਹ ਆਸ਼ੰਕਾ ਭੀ ਬੰਦ ਹੋ ਗਈ ਸੀ। (ਗੁਰ ਗਿਰਾ ਰਾਗਮਾਲਾ ਮੰਡਨ ਪ੍ਰੋਬਧ ਪੰਨਾ 9)

ਪਾਠਕਾਂ ਦੀ ਜਾਣਕਾਰੀ ਲਈ ਬੇਨਤੀ ਹੈ ਕਿ ਉਪ੍ਰੋਕਤ ਰਾਗਮਾਲਾ ਵਾਲੀ ਕਹਾਣੀ ਅਖੋਤੀ ਦਸਮ ਗ੍ਰੰਥ ਵਿੱਚ ਵੀ ਸੰਖੇਪ ਰੂਪ ਵਿੱਚ ਦਰਜ ਹੈ (ਚਰਿਤ੍ਰੋ ਪਾਖਿਆਨ 91) ਜੇ ਕੋਈ ਪਾਠਕ ਉਸ ਨੂੰ ਪੜ੍ਹਨੀ ਚਾਹੇ ਤਾਂ ਹੇਠ ਲਿਖੇ ਲਿੰਕ ਤੇ ਕਲਿਕ ਕਰਨ ਦੀ ਖੇਚਲ ਕਰਨੀ ਜੀ ਅਤੇ ਪੰਨਾ 43/104 ਤੋਂਂ 56/104 ਪੜ੍ਹੋ।

ਹਟਟਪ://ੱੱੱ।ਗੋਬਨਿਦਸਅਦਅਨ।ੋਰਗ/ਨਿਸਟਟੁਟe/ਦਅਸਅਮ/ਪਦਾ/ਵ4_3।ਪਦਾ

ਚੌਪਈ ਕਥਾ ਚੌਪਈ ਆਲਿਮ ਕੀਨੀ ਪਹਿਲੇ ਕਥਾ ਸ੍ਰਵਨ ਸੁਨਿ ਲੀਨੀ।
ਕਹੂੰ ਕਹੂੰ ਬੀਚ ਦੋਹਰਾ ਪਰੇ ਕਹੂੰ ਕਹੂੰ ਬਚਿ ਸੋਰਠਾ ਧਰੇ।
ਸੁਨਤ ਸ੍ਰਵਨ ਯਹਿ ਕਥਾ ਸੁਹਾਈ ਅਤਿ ਰਸਾਲ ਪੰਡਿਤ ਮਨਿ ਭਾਈ।
ਪ੍ਰੀਤਵੰਤ ਹੋਇ ਸੁਨੇ ਜੁ ਕੋਈ ਬਾਢੈ ਪ੍ਰੀਤ ਹੀe ਸਖਿ ਹੋਈ।
ਕਾਮੀ ਰਸਕਿ ਪੁਰਖ ਜੋ ਸੁਨਹੀ ਤੇ ਯਹ ਕਥਾ ਰੈਨ ਦਿਨ ਗੁਨਹੀ।

ਦੋਹਰਾ ਪੰਡਿਤ ਬੁਧਵੰਤਾ ਗੁਨੀ ਕਬ ਜਨ ਅਛਰ ਏਕ।

ਨਾਮ ਨਮਿਤ ਗੁਨ ਉਚਰਹਿ ਕਹਿ ਕਹਿ ਕਥਾ ਅਨੇਕ।। 179।।

ਇਤਿ ਮਾਧਵ ਨਲ ਕਾਮ ਕੰਦਲਾ ਕੀ ਕਥਾ ਸੰਪੂਰਨ ਸਮਾਪਤੰ।

ਇੱਕ (੧) ਤੇ ਹਮਲਾ

ਇੱਕ (੧) ਤੇ ਹਮਲਾ
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)

ਗੁਰੂ ਨਾਨਕ ਸਾਹਿਬ ਦੇ ਜਨਮ ਤੋਂ ਪਹਿਲਾਂ ਜੋ ਮਨੁੱਖ ਦੀ ਧਾਰਮਿਕ ਹਾਲਤ ਸੀ ਅੱਜ ਵੀ ਉਸ ਤੋਂ ਘੱਟ ਨਹੀਂ ਹੈ । ਉਸ ਵੇਲੇ ਵੀ ਧਰਮ ਦੇ ਨਾਮ ਤੇ ਲੁੱਟਿਆ ਤੇ ਕੁੱਟਿਆ ਹੀ ਜਾਂਦਾ ਸੀ ਤੇ ਅੱਜ ਵੀ । ਫਰਕ ਸਿਰਫ ਏਨਾ ਹੈ ਕਿ ਉਦੋਂ ਲੁੱਟਣ ਤੇ ਕੁੱਟਣ ਦੇ ਢੰਗ ਸਧਾਰਣ ਸਨ ਅੱਜ ਨਵੀਨ ਅਤੇ ਹਾਈ ਟੈੱਕ ਹਨ । ਉਦੋਂ ਰੱਬ ਦੇ ਨਾਂ ਤੇ ਬੰਦਾ ਜਲਦੀ ਡਰ ਜਾਂਦਾ ਸੀ, ਅੱਜ ਕਲ ਕਈ ਤਰਾਂ ਦੇ ਸਮੋਹਣਾ ਦਾ ਜਾਲ ਵਿਛਾ ਕੇ ਡਰਾ ਲਿਆ ਜਾਂਦਾ ਹੈ । ਇੱਥੋਂ ਤੱਕ ਕਿ ਅੱਜ ਤਾਂ ਬੰਦਾ ਭੂਤ ਕਾਲ ਵਿੱਚ ਹੋਈ ਕਿਸੇ ਭਗਤੀ ਵਿੱਚ ਭੰਗਣਾ ਦੇ ਭੁਲੇਖੇ ਨੂੰ ਚਿਤਵ ਆਪਣੇ ਆਪ ਨੂੰ ਸਵੈ-ਸਮੋਹਣ ਕਰ ਲੋਟੂਆਂ ਦੇ ਜਾਲ ਵੱਲ ਨੂੰ ਆਪ ਹੀ ਤੁਰਿਆ ਜਾ ਰਿਹਾ ਹੈ । ਉਦੋਂ ਝੜਾਵਾ(ਭੇਟਾ) ਸਿੱਧਾ ਪੁਜਾਰੀ ਦੇ ਘਰ ਜਾਂਦਾ ਸੀ , ਹੁਣ ਵੀ ਲੋਟੂ ਵਿਧੀ ਦੁਆਰਾ ਸਦੀਆਂ ਤੱਕ ਆਪਦੀਆਂ ਆਉਣ ਵਾਲੀਆਂ ਕੁਲਾਂ ਦੀ ਰੋਜੀ-ਰੋਟੀ ਪਕਿਆਂ ਕਰਨ ਖਾਤਿਰ ਮਿਹਨਤ-ਕਸ਼ਾਂ ਨੂੰ ਭੰਬਲ-ਭੂਸੇ ਪਾਉਂਦਾ , ਇੱਕ ਚਿਰ ਸਥਾਈ ਡਿਪਾਰਟਮੈਂਟ ਨੂੰ ਪੱਕੇ ਪੈਰੀਂ ਕਰਦਾ ਹੋਇਆ ਲੋਕ-ਤੰਤਰਿਕ ਢੰਗਾਂ ਰਾਹੀਂ ਉਸੇ ਹੀ ਖਾਸ ਵਰਗ ਦੇ ਘਰ ਪਹੁੰਚਦਾ ਹੈ ।
ਗੁਰੂ ਨਾਨਕ ਸਾਹਿਬ ਨੇ ਇਸ ਲੋਟੂ ਵਿਧੀ ਤੋਂ ਲੁਕਾਈ ਨੂੰ ਜਾਣੂ ਕਰਵਾਉਂਦਿਆਂ ,ਸੱਚ ਨਾਲ ਜੋੜਨ ਲਈ ਕੇਵਲ ਇੱਕ ਦਾ ਪਰਚਾਰ ਕੀਤਾ । ਲੋਕਾਂ ਨੂੰ ਕਰਮ-ਕਾਂਢਾਂ ਦੀਆਂ ਅਲੱਗ-ਅਲੱਗ ਛੋਟੀਆਂ-ਛੋਟੀਆਂ ਡੰਡੀਆਂ ਤੇ ਭਟਕਣ ਤੋਂ ਹਟਾ ਇੱਕ ਸਾਫ-ਸੁਥਰਾ ਪਰਮਾਤਮਾਂ ਵੱਲ ਜਾਂਦਾ ਸਪੱਸ਼ਟ ਤੇ ਵੱਡਾ ਰਸਤਾ ਦਿਖਾਇਆ । ਜਿਸ ਅਨੁਸਾਰ ਮਨੁੱਖ ਨੂੰ ਡਰਾਉਣ ਲਈ ਪਰਚਾਰੀਆਂ ਜਾ ਰਹੀਆਂ ਵੱਖ-ਵੱਖ ਸ਼ਕਤੀਆਂ ਦੀ ਅਖਾਉਤੀ ਪੂਜਾ ਦੀ ਜਗਹ, ਇੱਕ ਹੀ ਸਰਬ ਸਾਂਝੀ ਗੁਰਮਤਿ ਅਨੁਸਾਰੀ ਪੂਜਾ , ਜਿਸ ਅਨੁਸਾਰ ਸਮੁੱਚਾ ਬ੍ਰਹਿਮੰਡ ਹੀ ਆਪਣੇ ਆਪ ਵਿੱਚ ਕਰਤੇ ਦੀ ਪੂਜਾ ਕਰ ਰਿਹਾ ਹੈ , ਦਾ ਅਹਿਸਾਸ ਕਰਵਾ ਕਰਤੇ ਨਾਲ ਇੱਕ-ਮਿੱਕ ਹੋਣ ਦਾ ਬ੍ਰਹਿਮੰਡੀ ਤਰੀਕਾ ਸਮਝਾਇਆ ।
ਗੁਰੂ ਬਾਬੇ ਦੇ ਇੱਕ(੧) ਤੋਂ ਸਭ ਮਜ਼ਹਬਾਂ ਦੇ ਪੁਜਾਰੀਆਂ ਨੂੰ ਭਾਰੀ ਡਰ ਲਗਿਆ । ਉਹਨਾ ਨੁੰ ਆਪਦੀ ਪੂਜਾ-ਪ੍ਰਤਿਸ਼ਠਾ ਦੇ ਧਾਮ ਦੀ ਸਦੀਵਤਾ ਖਤਰੇ ਵਿੱਚ ਦਿਸੀ । ਉਹਨਾ ਕਦੇ ਸਮਝੌਤਾ-ਵਾਦ ਰਾਹੀਂ ,ਕਦੇ ਸਰਬ-ਮਜ਼ਹਬ-ਏਕਤਾ ਦੀ ਆੜ ਥੱਲੇ ਕਦੇ ਸਰਬੱਤ ਦੇ ਭਲੇ ਦੇ ਸਵਾਰਥੀ ਅਰਥ ਕਰ,ਕਦੇ ਬਾਬੇ ਨਾਨਕ ਦੀ ਸੋਚ ਦੇ ਹੀ ਪਰਚਾਰਕ ਦੇ ਭੇਸ ਵਿੱਚ ਗੁਰੂ ਬਾਬੇ ਦੇ ਇੱਕ(੧) ਦੇ ਫਲਸਫੇ ਤੇ ਹਮਲਾ ਆਰੰਭ ਦਿੱਤਾ । ਅਸਲ ਵਿੱਚ ਬਾਬੇ ਨਾਨਕ ਦਾ ਇੱਕ(੧)ਦਾ ਫਲਸਫਾ ਹੀ ਦੁਨੀਆਂ ਦੀ ਹਰ ਤਰਾਂ ਦੇ ਵੱਡੇ-ਛੋਟੇ , ਜਾਤ-ਪਾਤ ,ਉਚ-ਨੀਚ, ਛੂਆ-ਛਾਤ , ਵੱਖ-ਵੱਖ ਮਜ਼ਹਬਾਂ ,ਨਸਲਾਂ ਅਤੇ ਇਲਾਕਿਆਂ ਆਦਿ ਦੇ ਵਰਗੀਕਰਣ ਦੀਆਂ ਧੱਜੀਆਂ ਉਡਾ ਰਿਹਾ ਸੀ ਅਤੇ ਕਿਰਤੀ ਦੀ ਧਾਰਮਿਕ,ਸਮਾਜਿਕ ਅਤੇ ਆਰਥਿਕ ਲੁੱਟ ਦੇ ਰਸਤੇ ਵਿੱਚ ਇਕ ਮਜਬੂਤ ਕਿਲੇ ਦਾ ਕੰਮ ਕਰ ਰਿਹਾ ਸੀ ।
ਬਾਬੇ ਨਾਨਕ ਦਾ ਕੁਦਰਤਿ ਦੇ ਹਰ ਨਿਯਮ ਨੂੰ ਰੱਬ ਦਾ ਹੁਕਮ ਆਖ ,ਕੁਦਰਤਿ ਦੇ ਨਾਲ ਇੱਕ-ਮਿੱਕ ਹੋ ਨਾਮੀ ਹੋਕੇ ਜੀਣ ਦਾ ਦਸਿਆ ਤਰੀਕਾ ਵੀ ਕੁਦਰਤਿ ਦੇ ਅਣਜਾਣੇ ਪਹਿਲੂਆਂ ਨੂੰ ਕ੍ਰਿਸ਼ਮੇ ਆਖ ਲੋਕਾਈ ਨੂੰ ਡਰਾਉਣ ਵਾਲੀ ਲੋਟੂ ਜਮਾਤ ਦੇ ਵਿਰੁੱਧ ਭੁਗਤ ਰਿਹਾ ਸੀ । ਕੁਦਰਤਿ ਦੇ ਅਨੇਕਾਂ ਲੁਕੇ ਪਹਿਲੂਆਂ ਦੀ ਆਮ ਲੋਕਾਂ ਨੂੰ ਜਾਣਕਾਰੀ ਮਿਲਣਾ ਵੀ ਪੁਜਾਰੀਆਂ ਦੇ ਜੜੀਂ ਤੇਲ ਫਿਰਨ ਬਰਾਬਰ ਸੀ । ਕਿਓਂਕਿ ਧਰਮ ਦੇ ਨਾਂ ਤੇ ਦੁਕਾਨਾ, ਲੋਕਾਂ ਨੂੰ ਮੂਰਖ ਬਣਾਕੇ ਜਾਂ ਡਰਾਕੇ ਹੀ ਚਲ ਸਕਦੀਆਂ ਸਨ । ਸੋ ਗੁਰੂ ਬਾਬੇ ਦੁਆਰਾ ਧਰਤੀ ਤੋਂ ਪਰੇ ਕਿਸੇ ਹੋਰ ਦੂਜੀ ਜਗਹ ਸਵਰਗ ਜਾਂ ਨਰਕ ਦੀ ਹੋਂਦ ਨੂੰ ਨਕਾਰਨਾ ਵੀ ਇੱਕ(੧) ਦੇ ਫਲਸਫੇ ਅਧੀਨ ਇੱਕ ਇੰਕਲਾਬ ਹੀ ਸੀ ।
ਬਾਬਾ ਨਾਨਕ ਆਪਣੇ ਆਪ ਵਿੱਚ ਇੱਕ ਪੂਰਾ ਫਲਸਫਾ ਸੀ ਜੋ ਕਿ ਸਮੁਚੀ ਲੋਕਾਈ ਨੂੰ ਆਪਣੇ ਆਪ ਵਰਗਾ ਬਣਾਅ ਉਸ ਪਰਮ ਸ਼ਕਤੀ ਨਾਲ ਇੱਕ ਮਿੱਕ ਕਰਨ ਦੀ ਸਮਰੱਥਾ ਰੱਖਦਾ ਸੀ । ਏਸੇ ਲਈ ਉਸਤੋਂ ਬਾਅਦ ਵਿੱਚ ਆਏ ਨਾਨਕ ਗੱਦੀ ਦੇ ਜਾਨਸ਼ੀਨ , ਨਾਨਕ ਮੋਹਰ ਥੱਲੇ ਹੀ ਉਸੇ ਫਲਸਫੇ ਦੀ ਰੋਸ਼ਨੀ ਵਿੱਚ ਬਾਣੀ ਉਚਾਰਦੇ ਰਹੇ । ਸੋ ਦਸ ਨਾਨਕਾਂ ਦਾ ਇੱਕ ਹੋ ਕੇ ਵਿਚਰਨਾ ਵੀ ਇੱਕ(੧) ਦੇ ਦੁਸ਼ਮਨਾ ਨੂੰ ਰਾਸ ਨਹੀਂ ਆ ਰਿਹਾ ਸੀ ।
ਸਮੁੱਚੀ ਨਾਨਕ ਬਾਣੀ ਅਤੇ ਹੋਰ ਵੀ ਕੇਵਲ ਇੱਕ ਦੇ ਸਮਰਥੱਕ ਭਗਤਾਂ ,ਭੱਟਾਂ ਤੇ ਗੁਰਸਿੱਖਾਂ ਦੀ ਬਾਣੀ ਨੂੰ ਇੱਕ ਹੀ ਜਿਲਦ ਵਿੱਚ , ਇੱਕ ਹੀ ਨਾਨਕ ਰੂਪ ਵਿੱਚ ,ਇੱਕ ਹੀ ਵਿਚਾਰਧਾਰਾ ਅਧੀਨ , ਇੱਕ ਹੀ ਸੇਧ ਦੇਣ ਲਈ , ਆਨੰਤਕਾਲ ਤੱਕ ਸਾਂਭਣ ਲਈ ਇੱਕ ਹੀ ਗੁਰੂ ਦਾ ਰੂਪ ਦੇ ਦੇਣਾ ਇੱਕ(੧) ਦੇ ਵਿਰੋਧੀ ਲਈ ਬਰਦਾਸ਼ਤ ਤੋਂ ਬਾਹਰਾ ਸੀ । ਜਿਸ ਤਰਾਂ ਉਹ ਗੁਰੂ ਨਾਨਕ ਦੇ ਸਮੇ ਤੋਂ ਹੀ ਦੇਹ ਦੇ ਮੁਕਾਬਲੇ ਦੇਹ ਨੂੰ ਪਰਮੋਟ ਕਰਨ ਦੀ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ ਸੀ ਉਸੇ ਤਰਾਂ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਹੋਰ ਗ੍ਰੰਥਾਂ ਨੂੰ ਪਰਮੋਟ ਕਰਨਾ ਵੀ ਉਸੇ ਇੱਕ(੧) ਦੇ ਸ਼ੁੱਧ ਫਲਸਫੇ ਤੇ ਹਮਲਾ ਕਰਨ ਦੀ ਪੁਰਾਣੀ ਕਪਟ-ਨੀਤੀ ਦਾ ਹੀ ਸਿੱਧਾ-ਅਸਿੱਧਾ ਹਿੱਸਾ ਹੈ ।
ਸਾਰੇ ਜਾਣਦੇ ਹਨ ਕਿ ਕੈਲੰਡਰ ਦਾ ਵਿਸ਼ਾ ਕੋਈ ਧਾਰਮਿਕ ਵਿਸ਼ਾ ਨਹੀਂ ਹੁੰਦਾ । ਕਿਸੇ ਵੀ ਮਜ਼ਹਬ ਵਿੱਚ ਧਾਰਮਿਕ ਰਹਿਬਰਾਂ ਦੇ ਦਿਨ ਦਿਹਾੜੇ ਮਨਾਉਣ ਦੇ ਬਹਾਨੇ ਇਕੱਤਰ ਹੋਕੇ ਆਪਾ ਪੜਚੋਲਣ ਜਾਂ ਸਿੱਖਣ ਸਖਾਉਣ ਲਈ ਕੇਵਲ ਦਿਨ ਜਾਂ ਸਮਾਂ ਨਿਸ਼ਚਿਤ ਕਰਨਾ ਹੀ ਕੈਲੰਡਰ ਦਾ ਇਕ ਮਾਤਰ ਕੰਮ ਹੁੰਦਾ ਹੈ । ਸਮੇਂ ਨੂੰ ਗਿਣਨ- ਮਿਣਨ ਦੇ ਤਰੀਕੇ, ਘੜੀਆਂ ,ਕੈਲੰਡਰ ਆਦਿ ਬਦਲਦੇ ਸਮੇਂ ਅਨੁਸਾਰ ਬਦਲਦੇ ਆਏ ਹਨ । ਹਰ ਕੋਈ ਨਵੇਂ ਸਮੇਂ ਦੀ ਨਵੀਂ ਤਕਨਾਲੋਜੀ ਦੇ ਸਾਧਨ ਵਰਤਣਾ ਪਸੰਦ ਕਰਦਾ ਹੈ । ਨਵੇਂ ਯੁੱਗ ਦੀ ਨਵੀਂ ਲੋੜ ਮੁਤਾਬਕ ਅੱਜ ਦੇ ਸਮੇਂ ਦਾ ਸਭ ਤੋਂ ਵਧੀਆ ,ਸਭ ਤੋਂ ਘੱਟ ਦੋਸ਼ਾਂ ਵਾਲਾ , ਸਮੇਂ ਨੂੰ ਸ਼ੁੱਧ ਮਾਪਣ ਵਾਲਾ ਨਾਨਕਸ਼ਾਹੀ ਕੈਲੰਡਰ ਜੋ ਕਿ ਪਾਲ ਸਿੰਘ ਪੁਰੇਵਾਲ ਵਰਗੇ ਵਿਦਵਾਨਾ ਨੇ ਦੇਰ ਤੱਕ ਸਮੇਂ ਦੀ ਸਹੀ ਜਾਣਕਾਰੀ ਦੇਣ ਲਈ ਸੂਰਜ ਦੀ ਗਤੀ ਅਨੁਸਾਰ ਇੱਕ ਹੀ ਸ਼ੁੱਧ ਪਰਣਾਲੀ ਦੁਆਰਾ ਲੰਬੀ ਮਿਹਨਤ ਨਾਲ ਤਿਆਰ ਕੀਤਾ ਸੀ ,ਵਿੱਚ ਵੀ ਚੰਦ-ਬਿਕਰਮੀ ਪਰਣਾਲੀ ਦੀ ਮਿਲਾਵਟ ਨਾਲ ਮਿਲਗੋਭਾ ਕਰਨ ਵਿੱਚ ਵੀ ਇੱਕ(੧) ਵਿਰੋਧੀਆਂ ਦੀ ਉਹੀ ਸ਼ੁੱਧ ਇੱਕ(੧) ਦੇ ਫਲਸਫੇ ਤੇ ਹਮਲਾ ਕਰ ਦੁਬਿਧਾ ਬਣਾਉਣ ਦੀ ਪੁਰਾਣੀ ਨੀਤੀ ਹੀ ਜਾਹਰ ਹੁੰਦੀ ਹੈ।
ਅਸਲ ਵਿੱਚ ਇੱਕ(੧) ਦਾ ਦੁਸ਼ਮਣ ਨਹੀਂ ਚਾਹੁੰਦਾ ਕਿ ਕਿਤੇ ਵੀ ਇੱਕ(੧) ਦੇ ਫਲਸਫੇ ਨੂੰ ਸ਼ੁੱਧ ਰੂਪ ਵਿੱਚ ਖਲਕਤ ਹਾਸਲ ਕਰ ਸਕੇ । ਉਹ ਹਰ ਜਗਹ ਤੇ ਦੁਬਿਧਾ ਹੀ ਖੜੀ ਕਰਨੀ ਚਾਹੁੰਦਾ ਹੈ, ਕਿਓਂਕਿ ਓਹ ਜਾਣਦਾ ਹੈ ਕਿ ਦੁਬਿਧਾ ਵਿੱਚ ਪਈ ਲੋਕਾਈ ਕਿਤੇ ਨਹੀਂ ਪਹੁੰਚ ਸਕੇਗੀ । ਜਿਸ ਤਰਾਂ ਦੋ ਬੇੜੀਆਂ ਵਿੱਚ ਪੈਰ ਧਰਨ ਵਾਲਾ ਡੁੱਬ ਜਾਂਦਾ ਹੈ ਅਤੇ ਇੱਕ ਬੀਜ ਦੇ ਦੋ ਹੋਣ ਤੇ ਉਸਦੀ ਉੱਗਣ ਤੇ ਵਧਣ-ਫੁਲਣ ਦੀ ਸਮਰੱਥਾ ਖਤਮ ਹੋ ਜਾਂਦੀ ਹੈ, ਉਸੇ ਤਰਾਂ ਹਰ ਬੰਦਾ ਇੱਕ(੧) ਦੇ ਫਲਸਫੇ ਤੋਂ ਟੁੱਟਕੇ ਦੁਬਿਧਾ ਵਿੱਚ ਪਿਆ ਕਿਸੇ ਪਾਸੇ ਜੋਗਾ ਨਹੀਂ ਰਹਿੰਦਾ ਆਖਿਰ ਨੂੰ ਭਟਕਦਾ ਹੋਇਆ ਲੋਟੂਆਂ ਦੇ ਵਿਛਾਏ ਮੱਕੜ-ਜਾਲ਼ ਵਿੱਚ ਆਪਣੇ ਆਪ ਹੀ ਆ ਜਾਂਦਾ ਹੈ ।।