ਗੁਰਦੁਆਰਾ ਹੇਵਰਡ ਵਿਖੇ ਗੁਰਬਾਣੀ ਸੰਥਿਆ ਕਲਾਸ, ਕਵੀ ਦਰਬਾਰ ਅਤੇ ਗੁਰਮਤ ਕਲਾਸ
(ਅਵਤਾਰ ਸਿੰਘ ਮਿਸ਼ਨਰੀ) 9 ਜੂਨ 2013 ਦਿਨ ਐਤਵਾਰ ਨੂੰ ਗੁਰਦੁਆਰਾ ਹੇਵਰਡ ਵਿਖੇ, ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ USA ਅਤੇ ਆਲਮੀ ਸਿੱਖ ਰਹਿਤ ਪ੍ਰਚਾਰ ਮਿਸ਼ਨ ਵੱਲੋਂ, ਗੁਰਮਤਿ ਸਟਾਲ ਲਾਈ ਗਈ, ਕਵੀ ਦਰਬਾਰ ਵਿੱਚ, ਰਹਿਤ ਮਰਯਾਦਾ ਅਤੇ ਗੁਰਬਾਣੀ ਸੰਥਿਆ ਪ੍ਰਚਾਰ ਬਾਰੇ ਵੱਖ ਵੱਖ ਕਵੀਆਂ ਨੇ ਚਾਨਣਾ ਪਾਇਆ। ਪ੍ਰੋ ਸੁਰਜੀਤ ਸਿੰਘ ਨਨੂਆਂ ਨੇ ਵਿਸਥਾਰ ਵੱਖ ਵੱਖ ਮਰਯਾਦਾ ਬਾਰੇ ਲੰਬੀ ਕਵਿਤਾ ਪੜ੍ਹੀ। ਸੰਗਤ ਅਖੀਰ ਤੱਕ ਸਾਰਾ ਪ੍ਰੋਗ੍ਰਾਮ ਸੁਣਦੀ ਰਹੀ।ਪ੍ਰੋ. ਸੁਰਜੀਤ ਸਿੰਘ ਨਨੂਆਂ, ਪਰਮਿੰਦਰ ਸਿੰਘ ਪ੍ਰਵਾਨਾਂ, ਪ੍ਰਿਸੀਪਲ ਹਜੂਰਾ ਸਿੰਘ, ਸ੍ਰ. ਜਸਦੀਪ ਸਿੰਘ, ਬੀਬੀ ਗੁਰਦੇਵ ਕੌਰ, ਬੀਬੀ ਹਰਸਿਮਰਤ ਕੌਰ, ਸ੍ਰ. ਤਰਸੇਮ ਸਿੰਘ ਸੁਮਨ ਅਤੇ ਦਾਸ ਅਵਤਾਰ ਸਿੰਘ ਮਿਸ਼ਨਰੀ ਨੇ ਕਵੀ ਦਰਬਾਰ, ਕਥਾ, ਸਟਾਲ ਅਤੇ ਗੁਰਬਾਣੀ ਸੰਥਿਆ ਕਲਾਸ ਵਿੱਚ ਭਾਗ ਲਿਆ।
ਸ੍ਰ. ਪਰਮਿੰਦਾਰ ਸਿੰਘ ਪ੍ਰਵਾਨਾ ਜੀ ਨੇ ਸਟੇਜ ਸੈਕਟਰੀ ਦੀ ਸੇਵਾ ਬਾਖੂਬੀ ਨਿਭਾਈ। ਬੀਬੀ ਗੁਰਦੇਵ ਕੌਰ ਨੇ ਪਾਖੰਡੀ ਸਾਧਾਂ ਤੋਂ ਸੰਗਤਾਂ ਨੂੰ ਬਚਣ ਦੀ ਤਾਗੀਦ ਕੀਤੀ। ਸ੍ਰ ਜਸਦੀਪ ਸਿੰਘ ਜੀ ਨੇ ਸ਼ਹੀਦਾਂ ਤੇ ਕਵਿਤਾ ਗਾਈ। ਦਾਸ ਨੇ ਕਥਾ ਕਰਦੇ ਇਹ ਵੀ ਦਰਸਾਇਆ ਕਿ ਜਿਨ੍ਹਾਂ ਨੇ ਕਦੇ ਸਿੱਖ ਰਹਿਤ ਮਰਯਾਦਾ ਪੜ੍ਹੀ ਹੀ ਨਹੀਂ ਬਹੁਤੇ ਉਹ ਲੋਕ ਹੀ ਧਰਮ ਅਸਥਾਨਾਂ ਵਿੱਚ ਪ੍ਰਚਾਰਕਾਂ ਅਤੇ ਸੰਗਤਾਂ ਨੂੰ ਮੱਤਾ ਦੇਣ ਲੱਗ ਜਾਂਦੇ ਹਨ। ਸਿੱਖ ਦਾ ਮਤਲਵ ਹੀ ਸਿੱਖਣਾ ਹੈ, ਅਸੀਂ ਗੁਰਦੁਆਰੇ ਗੁਰਮਤਿ ਸਿੱਖਣ ਲਈ ਆਉਂਦੇ ਹਾਂ ਨਾਂ ਕਿ ਅਨਮੱਤਾਂ ਸਿਖਾਉਣ ਅਤੇ ਉਨ੍ਹਾਂ ਦਾ ਬੇਲੋੜਾ ਪ੍ਰਚਾਰ ਕਰਨ ਵਾਸਤੇ। ਦੀਵਾਨ ਦੀ ਸਪਾਪਤੀ ਤੋਂ ਬਾਅਦ 2 ਤੋਂ 3 PM ਤੱਕ ਗੁਰਬਾਣੀ ਸੰਥਿਆ ਦੀ ਕਲਾਸ ਵੀ ਲਾਈ ਗਈ। ਸੰਗਤਾਂ ਨੇ ਸਟਾਲਾਂ ਤੋਂ ਲਿਠਰੇਚਰ ਵੀ ਲਿਆ। ਗੁਰਦੁਆਰਾ ਹੇਵਰਡ ਦੇ ਪ੍ਰਬੰਧਕਾਂ, ਗ੍ਰੰਥੀਆਂ ਅਤੇ ਸੰਗਤਾਂ ਨੇ ਸਾਰੇ ਪ੍ਰੋਗ੍ਰਾਮ ਦੀ ਸ਼ਲਾਘਾ ਕੀਤੀ। ਹੋਰ ਜਾਣਕਾਰੀ ਲਈ ਚਾਹਵਾਨ 5104325827 ਅਤੇ 5108881600 ਨੰਬਰਾਂ ਤੇ ਕਾਲ ਕਰ ਸਕਦੇ ਹੋ। ਗੁਰਬਾਣੀ ਸੰਥਿਆ ਵਿਚਾਰ ਦੀ ਅਗਲੀ ਕਲਾਸ ਜੂਨ 23 ਦਿਨ ਐਤਵਾਰ ਨੂੰ ਲਗਾਈ ਜਾਵੇਗੀ।