ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ.ਐਸ.ਏ. ਦੀਆਂ ਸਰਗਰਮੀਆਂ ਨਵੰਬਰ 2012(ਅਵਤਾਰ ਸਿੰਘ ਮਿਸ਼ਨਰੀ) ਨਵੰਬਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਤੇ ਯੂਬਾ ਸਿਟੀ ਵਿਖੇ ਧਾਰਮਿਕ ਲਿਟ੍ਰੇਚਰ ਦਾ ਸਟਾਲ ਲਾਇਆ ਗਿਆ ਜਿੱਥੇ ਸੰਗਤਾਂ ਨੇ ਪੰਥ ਦੇ ਮਹਾਂਨ ਵਿਦਵਾਨ ਬਾਬਾ ਗੁਰਬਖਸ਼ ਸਿੰਘ ਕਾਲਾ ਅਫਗਾਨਾਂ, ਸ੍ਰ. ਇੰਦਰ ਸਿੰਘ ਘੱਗਾ, ਵੀਰ ਭੂਪਿੰਦਰ ਸਿੰਘ, ਪ੍ਰੋ. ਸਰਬਜੀਤ ਸਿੰਘ ਧੂੰਦਾ, ਪ੍ਰਸਿੱਧ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ, ਸਾਬਕਾ ਸਿੰਘ ਸਾਹਿਬ ਸ੍ਰੀ ਅਕਾਲ ਤਖਤ ਪ੍ਰੋ. ਦਰਸ਼ਨ ਸਿੰਘ, ਗੁਰਬਾਣੀ ਦੇ ਟੀਕਾਕਾਰ ਵਿਦਵਾਨ ਪ੍ਰੋ. ਸਾਹਿਬ ਸਿੰਘ, ਭਾਈ ਵੀਰ ਸਿੰਘ, ਭਾਈ ਰਣਧੀਰ ਸਿੰਘ, ਜਾਂਬਾਜ ਬਾਬਾ ਜਰਨੈਲ ਸਿੰਘ, ਭਾਈ ਅਮਰੀਕ ਸਿੰਘ ਚੰਡੀਗੜ੍ਹ, ਭਾਈ ਕੁਲਵੰਤ ਸਿੰਘ ਲੇਖਕ ਸ਼੍ਰੋਮਣੀ ਕਮੇਟੀ ਮੈਂਬਰ, ਸ੍ਰ. ਕਪੂਰ ਸਿੰਘ ਦੀ ਸਾਚੀ ਸਾਖੀ, ਭਾਈ ਕਾਨ੍ਹ ਸਿੰਘ ਨਾਭਾ ਦੀਆਂ ਪੁਸਤਕਾਂ, ਮਿਸ਼ਨਰੀ ਕਾਲਜਾਂ ਦਾ ਖੋਜ ਭਰਪੂਰ ਲਿਟ੍ਰੇਚਰ ਅਤੇ ਹੋਰ ਵੀ ਬਹੁਤ ਸਾਰੇ ਸੁਲਝੇ ਹੋਏ ਵਿਦਵਾਨ ਲਿਖਾਰੀਆ ਦੀਆਂ ਪੁਸਤਕਾਂ ਅਤੇ ਸੀਡੀਆਂ ਲਈਆਂ। ਸ੍ਰ. ਜਸਬਿੰਦਰ ਸਿੰਘ ਦੁਬਈ ਦੀ ਰਚਿਤ ਪੁਸਤਕ “ਦਸਮ ਗ੍ਰੰਥ ਦਾ ਲਿਖਾਰੀ ਕੌਣ?” ਸੰਗਤਾਂ ਦੀ ਖਿੱਚ ਦਾ ਕਾਰਣ ਬਣੀ ਅਤੇ ਧੜਾ-ਧੜ ਵਿਕ ਗਈ। ਦੂਜੇ ਪਾਸੇ ਵਰਲਡ ਸਿੱਖ ਫੈਡਰੇਸ਼ਨ, ਅਖੌਤੀ ਸੰਤਾਂ ਦੇ ਕੌਤਕ, ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਅਤੇ ਇੰਟ੍ਰਨੈਸ਼ਨਲ ਸਿੰਘ ਸਭਾ ਦੀ ਸਾਂਝੀ ਸਟਾਲ ਬੜੀ ਖੂਬ ਸੂਰਤ ਲੱਗੀ ਹੋਈ ਸੀ ਜਿੱਥੇ ਪੰਥਕ ਵਿਦਵਾਨਾਂ, ਲਿਖਾਰੀਆਂ ਅਤੇ ਪ੍ਰਚਾਰਕਾਂ ਦਾ ਲਿਟ੍ਰੇਚਰ ਫਰੀ ਵਿੰਡਿਆ ਜਾ ਰਿਹਾ ਸੀ। ਬਹੁਤੀ ਸੰਗਤ ਤਾਂ ਵੱਡਾ ਮੇਲਾ ਸਮਝ ਕੇ ਹੀ ਓਥੇ ਜਾਂਦੀ ਹੈ। ਜਿਵੇਂ ਗੁਰੂ ਨਾਨਕ ਸਾਹਿਬ ਜੀ ਵੀ ਵੱਡੇ ਵੱਡੇ ਮੇਲਿਆਂ, ਧਰਮ ਅਸਥਾਨਾਂ ਅਤੇ ਤੀਰਥਾਂ ਤੇ ਜਾ ਕੇ ਥੋੜੇ ਸਮੇਂ ਵਿੱਚ ਗੁਰਮਤਿ ਦਾ ਸੰਦੇਸ਼ ਦੇ ਦਿੰਦੇ ਸੰਨ। ਉਨ੍ਹਾਂ ਤੋਂ ਸੇਧ ਲੈ ਕੇ ਇਸ ਮੇਲੇ ਵਿੱਚ ਵੀ ਪੰਥ ਦਰਦੀਆਂ ਨੇ ਕੁਝ ਅਜਿਹਾ ਕੀਤਾ।
ਨਵੰਬਰ ਵਿੱਚ ਹੀ ਜਾਹਰ ਪੀਰ ਜਗਤ ਗੁਰ ਬਾਬਾ “ਗੁਰੂ ਨਾਨਕ ਸਾਹਿਬ” ਦੇ ਪ੍ਰਕਾਸ਼ ਦਿਹਾੜੇ ਤੇ ਬੇ-ਪੁਵਾਇੰਟ ਨੇੜੇ ਪਿਟਸਬਰਗ ਦੇ ਗੁਰਦੁਆਰਾ ਸਾਂਝਾ ਸਾਹਿਬ ਦੇ ਪ੍ਰਬੰਧਕਾਂ ਦੇ ਵਿਸ਼ੇਸ਼ ਸੱਦੇ ਤੇ ਦਾਸ ਅਤੇ ਹਰਿਸਮਰਤ ਕੌਰ ਖਾਲਸਾ ਨੇ ਹਾਜਰੀ ਭਰੀ। ਜਿੱਥੇ ਸਭ ਤੋਂ ਪਹਿਲਾਂ ਭਾਈ ਬਘੇਲ ਸਿੰਘ ਕਥਾਵਾਚਕ ਨੇ ਕਥਾ ਕੀਤੀ, ਭਾਈ ਹਰਚਰਨ ਸਿੰਘ ਹੇਵਰਡ, ਭਾਈ ਬਲਦੇਵ ਸਿੰਘ ਰਾਗੀ ਜਥਿਆਂ ਅਤੇ ਭਾਈ ਜੋਗਾ ਸਿੰਘ ਸਕੱਤਰ ਗੁਰਦੁਆਰਾ ਸਾਹਿਬ ਨੇ ਸ਼ਬਦ ਕੀਰਤਨ ਕੀਤਾ। ਭਾਈ ਜੋਗਾ ਸਿੰਘ ਜੀ ਨੇ ਮੱਕੇ ਵਾਲਾ ਸੀਨ ਬਾਖੂਬੀ ਬਿਆਨ ਕਰਦੇ ਕਿਹਾ ਕਿ ਜਦ ਮੁਲਾਣਿਆਂ ਨੇ ਪੁਛਿਆ ਕਿ ਵੱਡਾ ਹਿੰਦੂ ਕਿ ਮੁਸਲਮਾਨੋਈ ਤਾਂ ਗੁਰੂ ਜੀ ਫੁਰਮਾਇਆ-ਸ਼ੁਭ ਅਮਲਾਂ ਬਾਜੋਂ ਦੋਨੋ ਰੋਈ॥ ਦਾਸ ਨੇ ਗੁਰੂ ਬਾਬਾ ਨਾਨਕ ਸਾਹਿਬ ਜੀ ਦੇ ਸੰਦੇਸ਼ਾਂ ਦੀ ਵਿਆਖਿਆ ਕਰਦੇ ਦਰਸਾਇਆ ਕਿ ਗੁਰੂ ਬਾਬਾ ਜੀ ਸਾਡੇ ਕਿਰਤੀ ਅਤੇ ਗ੍ਰਿਹਸਤੀ ਰਹਿਬਰ ਸਨ। ਸੰਗਤਾਂ ਨੂੰ ਸਵਾਲ ਕੀਤਾ ਕਿ ਕੀ ਕਿਰਤੀ ਅਤੇ ਗ੍ਰਿਹਸਤੀ ਬਾਬਾ ਜੋ ਹਰ ਵੇਲੇ ਕਿਰਤ ਕਰੋ, ਵੰਡ ਛੱਕੋ ਅਤੇ ਨਾਮ ਜਪੋ ਦਾ ਉਪਦੇਸ਼ ਦਿੰਦਾ ਸੀ ਕੀ ਉਹ ਵਿਹਲੜ ਸਾਧਾਂ ਨੂੰ ਭੋਜਨ ਛਕਾ ਕੇ ਉਸ ਨੂੰ ਸੱਚਾ ਸੌਦਾ ਕਹਿ ਸਕਦਾ ਹੈ? ਕੀ ਹੋਰ ਪਿੰਡਾਂ ਸ਼ਹਿਰਾਂ ਵਿੱਚ ਬੇਅੰਤ ਲੋਕ ਹਰ ਰੋਜ ਢਿੱਡੋਂ ਭੁੱਖੇ ਅਤੇ ਸਰੀਰੋਂ ਨੰਗੇ ਦਿਨ ਕਟੀ ਕਰਦੇ ਹਨ ਅਸਲੀ ਲੋੜਵੰਦ ਉਹ ਹਨ ਜਾਂ ਵਿਹਲੜ ਸਾਧ? ਕੀ ਸਾਨੂੰ ਹਰ ਵੇਲੇ ਭੁੱਖੇ ਵਿਹਲੜ ਸੰਤ-ਸਾਧ, ਰਾਗੀ, ਗ੍ਰੰਥੀ ਅਤੇ ਪ੍ਰਚਾਰਕ ਹੀ ਦਿਸਦੇ ਹਨ? ਅਸੀਂ ਹਰ ਵੇਲੇ ਉਨ੍ਹਾਂ ਨੂੰ ਹੀ ਪ੍ਰਸ਼ਾਦੇ ਛਕਾਂਦੇ ਅਤੇ ਦਕਸ਼ਣਾ ਭੇਟਾ ਦਿੰਦੇ ਰਹਿੰਦੇ ਹਾਂ। ਸਾਨੂੰ ਆਪਣੇ ਪਿੰਡਾਂ ਸ਼ਹਿਰਾਂ ਦੇ ਲੋੜਵੰਦ ਲੋਕ ਕਿਉਂ ਦਿਖਾਈ ਨਹੀਂ ਦਿੰਦੇ? ਦਾਸ ਨੇ ਇਹ ਵੀ ਕਿਹਾ ਕਿ ਬਾਬਾ ਨਾਨਕ ਜੀ ਪਹਿਲੇ ਸ਼ੇਰ ਮਰਦ ਗੁਰੂ ਹਨ ਜਿਨ੍ਹਾਂ ਨੇ ਸਦੀਆਂ ਦੀ ਲਤਾੜੀ ਔਰਤ ਨੂੰ ਬਰਾਬਰ ਦੇ ਹੱਕ ਦੇਣ ਦੀ ਵਕਾਲਤ ਕੀਤੀ। ਇਸ ਲਈ ਦੁਨੀਆਂ ਭਰ ਦੀਆਂ ਸਮੁੱਚੀਆਂ ਔਰਤਾਂ ਖਾਸ ਕਰ ਸਿੱਖ ਔਰਤਾਂ ਨੂੰ ਤਾਂ ਅਜੋਕੇ ਠੱਗ ਡੇਰੇਦਾਰ ਬਾਬਿਆਂ ਦਾ ਖਹਿੜਾ ਛੱਡ ਕੇ ਗੁਰੂ ਬਾਬਾ ਨਾਨਕ ਸਾਹਿਬ ਜੀ ਦੇ ਉਪਦੇਸ਼ਾਂ ਨੂੰ ਧਾਰਨਾਂ ਅਤੇ ਪ੍ਰਚਾਰਨਾਂ ਚਾਹੀਦਾ ਹੈ। ਸੰਗਤਾਂ ਨੂੰ ਬਾਬੇ ਦੀ ਬਾਣੀ ਦੀਆਂ ਧਾਰਨਾਂ ਵੀ ਕਥਾ ਦੇ ਨਾਲ-ਨਾਲ ਗਾ ਕੇ ਪੜ੍ਹਾਈਆਂ। ਸਾਰੀ ਸੰਗਤ ਅਤੇ ਪ੍ਰਬੰਧਕਾਂ ਨੇ ਬੜੇ ਧਿਆਨ ਨਾਲ ਸਾਰਾ ਪ੍ਰੋਗ੍ਰਾਮ ਸਰਵਣ ਕੀਤਾ। ਬੀਬੀ ਹਰਸਿਮਰਤ ਕੌਰ ਖਾਲਸਾ ਨੇ ਵੀ ਕੀਰਤਨ ਕਰਦੇ ਕਿਹਾ ਕਿ ਜੇ ਅਸੀਂ ਵਾਕਿਆ ਹੀ ਗੁਰੂ ਨਾਨਕ ਨੂੰ ਮੰਨਦੇ ਹਾਂ ਤਾਂ ਉਨ੍ਹਾਂ ਦੀ ਬਾਣੀ ਸਾਨੂੰ ਹਰ ਰੋਜ ਵਿਚਾਰ ਨਾਲ ਪੜ੍ਹ ਕੇ ਧਾਰਨ ਕਰਨੀ ਚਾਹੀਦੀ ਹੈ। ਸ੍ਰ. ਮਹਿੰਦਰ ਸਿੰਘ ਪ੍ਰਬੰਧਕ ਨੇ ਵੀ ਗੁਰੂ ਨਾਨਕ ਜੀ ਬਾਰੇ ਵਧੀਆ ਵਿਚਾਰ ਪੇਸ਼ ਕੀਤੇ। ਅਖੀਰ ਸਟੇਜ ਸੈਕਟਰੀ ਭਾਈ ਜੋਗਾ ਸਿੰਘ ਜੀ ਨੇ ਪ੍ਰਬੰਧਕ ਕਮੇਟੀ ਵੱਲੋਂ ਆਈਆਂ ਸੰਗਤਾਂ, ਪਾਠੀਆਂ, ਰਾਗੀ ਸਿੰਘਾਂ ਅਤੇ ਪ੍ਰਚਾਰਕਾਂ ਦਾ ਧੰਨਵਾਦ ਕੀਤਾ। ਗੁਰੂ ਕਾ ਲੰਗਰ ਅਤੁੱਟ ਵਰਤਿਆ ਅਤੇ ਸ਼ਬਦ ਦਾ ਲੰਗਰ ਪਾਠ, ਕੀਰਤਨ, ਕਥਾ ਅਤੇ ਧਾਰਮਿਕ ਸਟਾਲ ਰਾਹੀਂ ਵੀ ਵਰਤਾਇਆ ਗਿਆ। ਇਸੇ ਸਬੰਧ ਵਿੱਚ ਬਾਬਾ ਰਵਿਦਾਸ ਜੀ ਪ੍ਰੇਮੀਆਂ ਦੇ ਗ੍ਰਿਹ ਨਿਊਵਾਰਕ ਵਿਖੇ ਵੀ ਭਾਈ ਹਰਜਿੰਦਰ ਸਿੰਘ ਰਸੀਏ ਦੇ ਸਹਿਯੋਗ ਨਾਲ ਗੁਰਮਤਿ ਦਾ ਪ੍ਰਚਾਰ ਕੀਤਾ ਗਿਆ।
ਸਾਧ ਸੰਗਤ ਜੀ ਅਸੀਂ ਗੁਰਮਤਿ ਪ੍ਰਚਾਰ ਦੇ ਨਾਲ-ਨਾਲ ਗੁਰਬਾਣੀ ਦੇ ਅਰਥਾਂ, ਗੁਰਮਤਿ ਸਿਧਾਤਾਂ ਵਾਲੀਆਂ ਪੁਸਤਕਾਂ, ਸੀਡੀਆਂ ਅਤੇ ਕੜੇ ਕੰਘੇ ਕਿਰਪਾਨਾਂ ਦੀ ਸਟਾਲ ਵੀ ਲਾਉਂਦੇ ਹਾਂ। ਜਿਸ ਵੀ ਮਾਈ ਭਾਈ ਨੇ ਕੋਈ ਗ੍ਰੰਥ, ਪੁਸਤਕ, ਕਕਾਰ ਲੈਣੇ ਹੋਣ, ਘਰਾਂ ਜਾਂ ਦੁਰਦੁਆਰਿਆਂ ਵਿੱਚ ਗੁਰਮਤਿ ਪ੍ਰਚਾਰ ਕਰਾਉਣਾ ਹੋਵੇ, ਗੁਰਮਤਿ ਸਬੰਧੀ ਸਵਾਲ-ਜਵਾਬ ਵਿਚਾਰ ਕਰਨੀ ਹੋਵੇ ਤਾਂ ਉਹ ਦਾਸਾਂ ਨਾਲ ਹੇਠ ਲਿਖੇ ਫੋਨ ਨੰਬਰਾਂ ਅਤੇ ਈਮੇਲ ਰਾਹੀਂ ਸੰਪ੍ਰਕ ਕਰ ਸਕਦੇ ਹਨ। ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ.ਐਸ.ਏ ਦੇ ਫੋਨ (510)432-5827 ਅਤੇ ਡਾ. ਗੁਰਮੀਤ ਸਿੰਘ ਬਰਸਾਲ ਦੇ ਫੋਨ (408)209-7072 ਅਤੇ ਈਮੇਲਸ singhstudent@gmail.com or gsbarsal@gmail.com or gurugranthparcharmissionusa.blogspot.com ਤੇ ਜਾ ਕੇ ਵੀ ਹੋਰ ਵਧੇਰੇ ਜਾਣਕਾਰੀ ਲਈ ਜਾ ਸਕਦੀ ਹੈ।