ਗੁਰੂ ਨਾਨਕ ਦਾ ਸਤਿਕਾਰ
ਭਾਵੇਂ ਉਸਨੂੰ ਨਾਨਕ ਆਖੋ,
ਭਾਵੇਂ ਗੁਰੂ ਜਾਂ ਬਾਬਾ।
ਨੀਅਤ ਨਾਲ ਹੀ ਬਣਦੇ ਅੰਦਰ,
ਹਰੀ ਮੰਦਰ ਜਾਂ ਕਾਬਾ।
ਸਾਹਿਬ ਆਖੋ, ਦੇਵ ਕਹੋ
ਜਾਂ ਪੀਰ
ਕੋਈ ਪੰਜ-ਆਬਾ।
ਨਾਹੀਂ ਜਾਪੇ "ਪਾਤਿਸ਼ਾਹ"
ਦੇ ਕਹਿਣ "ਚ
ਕੋਈ ਖਰਾਬਾ।
ਨਾਂ ਨੂੰ ਲਾ ਲਓ ਕੋਈ ਵਿਸ਼ੇਸ਼ਣ,
ਭਾਵੇਂ ਬੇ-ਹਿਸਾਬਾ।
ਅਮਲਾਂ ਬਾਝੋਂ ਇੱਜੱਤ ਦਾ,
ਇਜ਼ਹਾਰ ਹੈ ਸ਼ੋਰ-ਸ਼ਰਾਬਾ।
ਜਦ ਵੀ ਉਸਦੀ ਦਿੱਤੀ ਸਿੱਖਿਆ ,
ਜੀਵਨ ਵਿੱਚ ਅਪਣਾਈ।।
ਸਮਝੋ ਫਿਰ ਗੁਰ ਨਾਨਕ ਦਾ,
ਸਤਿਕਾਰ ਹੋ ਗਿਆ ਭਾਈ।।
ਡਾ ਗੁਰਮੀਤ
ਸਿੰਘ ਬਰਸਾਲ(ਕੈਲੇਫੋਰਨੀਆਂ)408-209-7072
gsbarsal@gmail.com