ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਯੂ ਐ ਏ, ਕੇਵਲ ਤੇ ਕੇਵਲ
ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ
ਸਰਬਉੱਚ ਮੰਨ ਕੇ ਚਲ ਰਹੇ
ਪਰਚਾਰਕਾਂ,ਲਿਖਾਰੀਆਂ,ਕਵੀਆਂ,ਵਿਦਵਾਨਾਂ
ਦਾ ਸਗੰਠਨ ਹੈ ਜੋ ਕਿ ਹਰ ਤਰਾਂ ਦੀ ਨਵੀਨਤਮ
ਤਕਨਾਲੋਜੀ ਨੂੰ ਵਰਤ
ਕਿਤਾਂਬਾਂ, ਅਖਬਾਰਾਂ,ਮੈਗਜੀਨਾਂ,ਸੈਮੀਨਾਰਾਂ,ਰੇਡੀਓ,ਗੋਸ਼ਟੀਆਂ,ਗੁਰਦਵਾਰਿਆਂ ਵਿੱਚ ਸਟਾਲਾਂ,ਬਲਾਗਾਂ,ਵੈੱਬਸਾਈਟਾਂ ਅਤੇ ਫੇਸਬੁਕ ਰਾਹੀਂ ਗੁਰੂ ਨਾਨਕ ਸਾਹਿਬ ਦੇ ਇੱਕ(੧) ਦੇ ਫਲਸਫੇ ਨੂੰ
ਸਰਬੱਤ ਨਾਲ ਸਾਂਝਿਆਂ ਕਰਨ ਲਈ ਯਤਨਸ਼ੀਲ ਹੈ ।


Tuesday, December 25, 2012

ਸਿੱਖ ਧਰਮ ਵਿੱਚ ਔਰਤਾਂ ਦੇ ਹੱਕ

ਅਵਤਾਰ ਸਿੰਘ ਮਿਸ਼ਨਰੀ (5104325827)


"ਸੋ ਕਿਉ ਮੰਦਾ ਆਖੀਐ ਜਿਤਿ ਜੰਮੈ ਰਾਜਾਨ"(ਆਸਾ ਕੀ ਵਾਰ)
ਅਤੇ ਸਿੱਖ ਰਹਿਤ ਮਰਯਾਦਾ ਅਨੁਸਾਰ ਪੰਜਾਂ ਪਿਆਰਿਆਂ ਦੀ ਸੇਵਾ ਵਿੱਚ ਸਿੰਘਣੀਆਂ ਵੀ ਸ਼ਾਮਲ ਹੋ ਸਕਦੀਆਂ ਹਨ ਅਤੇ ਗੁਰਮਤਿ (ਸਿੱਖ ਧਰਮ) ਦੇ ਸਿਧਾਂਤ "ਏਕ ਪਿਤਾ ਏਕਸ ਹਮ ਬਾਰਿਕ" (੬੧੧) ਭਾਵ ਸਾਡਾ ਸਭ ਦਾ ਪਿਤਾ ਇੱਕ ਹੈ ਅਤੇ ਅਸੀਂ ਸਭ ਉਸ ਪ੍ਰਮਾਤਮਾਂ ਦੇ ਬੱਚੇ ਬੱਚੀਆਂ ਹਾਂ ਅਤੇ ਇਸਤ੍ਰੀ ਤੇ ਮਰਦ ਦੋਵੇਂ ਪੰਜਾਂ ਤੱਤਾਂ ਤੋਂ ਪੈਦਾ ਹੋਏ ਹਾਂ ਇਸ ਫੈਂਸਲੇ ਨੂੰ ਮੰਨ ਕੇ ਗੁਰੂ ਸਾਹਿਬਾਨ ਤੇ ਸਿੱਖ ਰਹਿਤ ਮਰਯਾਦਾ ਦਾ ਮਾਨ ਸਨਮਾਨ ਕਰਦੇ ਹੋਏ, ਸਾਨੂੰ ਫਕਰ ਕਰਨਾਂ ਚਾਹੀਦਾ ਹੈ ਕਿ ਇਸ ਮਨੁੱਖੀ ਬਰਾਬਰਤਾ ਭਾਵ ਇਸਤਰੀ ਨੂੰ ਮਰਦ ਦੇ ਬਰਾਬਰ ਦਾ ਹੱਕ ਕੇਵਲ ਤੇ ਕੇਵਲ ਸਿੱਖ ਧਰਮ ਦੇ ਰਹਿਬਰ ਗੁਰੂ ਬਾਬਾ ਨਾਨਕ ਜੀ ਨੇ ਹੀ ਦਿੱਤਾ ਹੈ ਹੋਰ ਕਿਸੇ ਧਰਮ ਦੇ ਰਹਿਬਰ ਨੇ ਨਹੀਂ। ਅੱਜ ਜੋ ਵੀ ਸ਼ਖਸ਼ ਇਸ ਦਾ ਵਿਰੋਧ ਕਰਦਾ ਹੈ, ਉਹ ਵਾਹਿਗੁਰੂ ਪ੍ਰਮਾਤਮਾਂ ਦੇ ਹੁਕਮ ਤੋਂ ਤਾਂ ਮਨੁੱਕਰ ਹੁੰਦਾ ਹੀ ਹੈ ਸਗੋਂ ਆਪਣੀ ਮਾਂ, ਭੈਣ, ਧੀ, ਸੁਪਤਨੀ ਨੂੰ ਵੀ ਪੂਰੇ ਹੱਕ ਦੇਣ ਲਈ ਤਿਆਰ ਨਹੀਂ।ਜਰਾ ਧਿਆਨ ਦਿਉ! ਜਿਸ ਮਾਂ ਨੇ ਪੈਦਾ ਕੀਤਾ ਹੈ ਉਹ ਬਰਾਬਰ ਦੀ ਹੱਕਦਾਰ ਕਿਉਂ ਨਹੀਂ? ਮਾਂ ਵੱਡੀ ਹੈ ਜਾਂ ਪੁੱਤਰ? ਜੋ ਕਹਿੰਦੇ ਹਨ ਕਿ ਬੀਬੀਆਂ ਪੰਜ ਪਿਆਰੇ ਸਾਜਣ ਵੇਲੇ ਉੱਠ ਕੇ ਨਹੀਂ ਆਈਆਂ, ਉਨ੍ਹਾਂ ਨੇ ਕਦੇ ਇਹ ਇਤਿਹਾਸ ਪੜਿਆ ਹੈ ਕਿ ਸਦੀਆਂ ਤੋਂ ਲਤਾੜੀ ਜਾ ਰਹੀ ਔਰਤ ਉੱਪਰ ਉਸ ਵੇਲੇ ਵੀ ਅਜੇ ਬ੍ਰਾਹਮਣਇਜ਼ਮ ਤੇ ਇਸਲਾਮਇਜ਼ਮ ਦੇ ਦਬਾਅ ਵਾਲਾ ਪ੍ਰਭਾਵ ਸੀ ਅਤੇ ਜੰਗ ਦਾ ਸਮਾਂ ਹੋਣ ਕਰਕੇ ਬਹੁਤੀਆਂ ਬੀਬੀਆਂ ਓਥੇ ਹਾਜ਼ਰ ਨਹੀਂ ਸਨ। ਫਿਰ ਵੀ ਅੰਮ੍ਰਿਤ ਦਾ ਬਾਟਾ ਤਿਆਰ ਕਰਨ ਵੇਲੇ ਮਾਤਾ ਜੀਤੋ ਪਤਾਸੇ ਪਾ ਕੇ ਬਰਾਬਰ ਸੇਵਾ ਕਰ ਰਹੇ ਸਨ।

ਕਿੰਨੇ ਗੁਰੂ?

ਕੋਈ ਕਹਿੰਦਾ ਦਸ ਗੁਰੂ,

ਤੇ ਕੋਈ ਕਹੇ ਗਿਆਰਾਂ

ਕੋਈ ਕਹਿੰਦਾ ਨਾਲ ਫਲਸਫੇ,

ਇੱਕੋ ਗਰੂ ਵਿਚਾਰਾਂ

ਕੋਈ ਕਹਿੰਦਾ ਰੂਪ ਗੁਰੂ ਦੇ,

ਦੇਹੀ ਨਾਲ ਪੁਕਾਰਾਂ

ਕੋਈ ਕਹਿੰਦਾ ਦੇਹ ਨੂੰ ਛੱਡਕੇ,

ਸ਼ਬਦ ਗੁਰੂ ਸਤਿਕਾਰਾਂ

ਕੋਈ ਆਖੇ ਗਿਆਨ ਗੁਰੂ ਦੀ,

ਨਾਨਕ ਮੋਹਰ ਚਿਤਾਰਾਂ

ਕੋਈ ਕਹਿੰਦਾ ਅਰਥ ਗੁਰੂ ਦੇ,

ਬਾਣੀ ਨਾਲ ਨਿਹਾਰਾਂ

ਕੋਈ ਨਾਲ ਨਿਮਰਤਾ ਬੋਲੇ,

ਕੋਈ ਕਰ ਤਕਰਾਰਾਂ

ਕੋਈ ਸੋਚੇ ਦੂਜੇ ਦੀ ਗਲ,

ਹਰ ਹੀਲੇ ਨਾਕਾਰਾਂ

ਆਪੋ ਆਪਣੀ ਨਾਨਕ ਦ੍ਰਿਸ਼ਟੀ,

ਸਭ ਨੂੰ ਰਹੇ ਮੁਬਾਰਕ।।

ਪਰ ਜੋ ਨਾਨਕ ਦੀ ਨਾਂ ਮੰਨੇ,

ਢੋਂਗੀ ਉਹ ਪਰਚਾਰਕ।।

ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)

Monday, December 17, 2012


ਗੁਰਬਾਣੀ ਅਰਥਾਂ ਦੀ ਪ੍ਰਸੰਗਕਤਾ

ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸਮੁੱਚੀ ਬਾਣੀ ਇੱਕ(੧) ਦੇ ਫਲਸਫੇ ਨੂੰ ਪ੍ਰਭਾਸ਼ਿਤ ਕਰਦੀ ਹੋਣ ਕਾਰਣ ਅਰਥ ਵੀ ਇੱਕ (੧) ਦੇ ਫਲਸਫੇ ਤਹਿਤ ਹੀ ਕਰਨੇ ਬਣਦੇ ਹਨ ਪਰ ਗੁਰਬਾਣੀ ਦੇ ਵਿਆਖਿਆਕਾਰ ਅਕਸਰ ਅਰਥ ਕਰਨ ਵੇਲੇ ਭਿੰਨ ਭਿੰਨ ਵਿਚਾਰ-ਧਾਰਾਵਾਂ ਦੇ ਪਰਭਾਵ ਨਾਲ ਅਤੇ ਅਰਥਾਂ ਨੂੰ ਕਿਸੇ ਸ਼ਬਦ ਕੋਸ਼ ਦੀ ਨਿਰਭਰਤਾ ਨਾਲ ਭਿੰਨ ਭਿੰਨ ਅਰਥ ਕਰਦੇ ਦਿਖਾਈ ਦਿੰਦੇ ਹਨ। ਗੁਰਬਾਣੀ ਦੇ ਕਾਵਿ ਰੂਪ ਵਿੱਚ ਹੋਣ ਕਾਰਣ ਪੜ੍ਹਨ ਵਾਲੇ ਦੀ ਕਾਵਿ ਨਿਯਮਾਂ ਤੋਂ ਅਣਜਾਣਤਾ ਅਤੇ ਨਿੱਝੀ ਸਮਝ ਹੀ ਆਪਦੇ ਅਨੁਕੂਲ ਅਰਥ ਤੈਅ ਕਰ ਜਾਂਦੀ ਹੈ। ਭਾਵੇਂ ਗੁਰਬਾਣੀ ਲਿਖਣ ਸਮੇ ਇਹ ਸਥਾਨਿਕ ਲੋਕਾਂ ਦੀ ਸਮਝ ਅਨੁਸਾਰੀ ਸੀ ਪਰ ਸਮੇ ਦੇ ਬਦਲਦਿਆਂ ਇਸ ਦੀ ਬੋਲੀ ਅਤੇ ਸ਼ਬਦਾਂ ਦਾ ਜਨ ਸਧਾਰਣ ਦੀ ਬੋਲੀ ਨਾਲੋਂ ਫਰਕ ਪੈ ਜਾਣਾ ਕੁਦਰਤੀ ਸੀ।

ਕੀ ਸੰਗ੍ਰਾਂਦ ਸਿੱਖਾਂ ਦਾ ਪਵਿਤਰ ਦਿਨ ਹੈ ਜਾਂ ਅਨਮੱਤੀਆਂ ਦਾ?
ਅਵਤਾਰ ਸਿੰਘ ਮਿਸ਼ਨਰੀ (5104325827)
ਸੰਗ੍ਰਾਂਦ ਜਾਂ ਸੰਕ੍ਰਾਂਤਿ ਸੰਸਕ੍ਰਿਤ ਦਾ ਸ਼ਬਦ ਹੈ, ਜਿਸ ਦੀ ਸੰਗ੍ਯਾ ਹੈ-ਉਹ ਦਿਨ, ਜਿਸ ਵਿੱਚ ਸੂਰਜ ਨਵੀਂ ਰਾਸ਼ਿ ਪੁਰ ਸੰਕ੍ਰਮਣ ਕਰੇ, ਸੂਰਜ ਮਹੀਨੇ ਦਾ ਪਹਿਲਾ ਦਿਨ, ਪਹਿਲਾ ਪ੍ਰਵਿਸ਼ਟਾ। (ਮਹਾਨ ਕੋਸ਼) ਪਾਠਕ ਜਨੋ! ਸਾਰੇ ਦਿਨ ਦਿਹਾਰ ਸਮੇਂ ਨਾਲ ਹੀ ਸਬੰਧ ਰੱਖਦੇ ਹਨ। ਪੁਰਾਤਨ ਸਮੇਂ ਮਨੁੱਖ ਜੰਗਲਾਂ ਬੇਲਿਆਂ ਵਿੱਚ ਨੰਗਾ ਰਹਿੰਦਾ ਸੀ, ਬਨਾਸਪਤੀ ਦੇ ਫਲ ਅਤੇ ਜਾਨਵਰਾਂ ਦਾ ਕੱਚਾ ਮਾਸ ਖਾ ਕੇ ਗੁਜਾਰਾ ਕਰਦਾ ਸੀ। ਜਿਉਂ ਜਿਉਂ ਮਨੁੱਖ ਦੀ ਬੁੱਧੀ ਨੇ ਵਿਕਾਸ ਕੀਤਾ ਹੈ ਤਿਉਂ ਤਿਉਂ ਹੀ ਉਹ ਸਭਿਅਕ ਹੋਈ ਗਿਆ। ਤਨ ਢੱਕਣ ਲੱਗ ਪਿਆ, ਮਾਸ ਸਬਜੀਆਂ ਪਕਾ ਕੇ ਖਾਣ ਲੱਗ ਪਿਆ। ਸਿਰ ਲੁਕਾਵੇ ਲਈ ਰਹਿਣ ਵਾਸਤੇ ਪਹਿਲੇ ਕੱਖਾਂ ਦੀਆਂ ਛੰਨਾਂ (ਛਪਰੀਆਂ), ਫਿਰ ਮਿੱਟੀ ਦੇ ਕੱਚੇ ਕੋਠੇ ਅਤੇ ਅੱਜ ਲੱਕੜ, ਇੱਟਾਂ, ਸੀਸ਼ੇ, ਸੀਮਿੰਟ ਆਦਿਕ ਮਟੀਰੀਅਲ ਦੇ ਬਣੇ ਪੱਕੇ ਮਕਾਨਾਂ ਵਿੱਚ ਰਹਿੰਦਾ ਹੈ।

Tuesday, December 11, 2012


ਗੁਰੂ ਨਾਨਕ ਦਾ ਸਤਿਕਾਰ
ਭਾਵੇਂ ਉਸਨੂੰ ਨਾਨਕ ਆਖੋ
ਭਾਵੇਂ ਗੁਰੂ ਜਾਂ ਬਾਬਾ
ਨੀਅਤ ਨਾਲ ਹੀ ਬਣਦੇ ਅੰਦਰ,
ਹਰੀ ਮੰਦਰ ਜਾਂ ਕਾਬਾ
ਸਾਹਿਬ ਆਖੋ, ਦੇਵ ਕਹੋ
 ਜਾਂ ਪੀਰ ਕੋਈ ਪੰਜ-ਆਬਾ
ਨਾਹੀਂ ਜਾਪੇ "ਪਾਤਿਸ਼ਾਹ"
 ਦੇ ਕਹਿਣ "ਚ ਕੋਈ ਖਰਾਬਾ
ਨਾਂ ਨੂੰ ਲਾ ਲਓ ਕੋਈ ਵਿਸ਼ੇਸ਼ਣ,
ਭਾਵੇਂ ਬੇ-ਹਿਸਾਬਾ
ਅਮਲਾਂ ਬਾਝੋਂ ਇੱਜੱਤ ਦਾ
ਇਜ਼ਹਾਰ ਹੈ ਸ਼ੋਰ-ਸ਼ਰਾਬਾ
ਜਦ ਵੀ ਉਸਦੀ ਦਿੱਤੀ ਸਿੱਖਿਆ ,
ਜੀਵਨ ਵਿੱਚ ਅਪਣਾਈ।।
ਸਮਝੋ ਫਿਰ ਗੁਰ ਨਾਨਕ ਦਾ,
ਸਤਿਕਾਰ ਹੋ ਗਿਆ ਭਾਈ।।
ਡਾ ਗੁਰਮੀਤ ਸਿੰਘ ਬਰਸਾਲ(ਕੈਲੇਫੋਰਨੀਆਂ)408-209-7072
gsbarsal@gmail.com


ਕੀ ਅਸੀਂ “ਗ੍ਰਿਹਸਤੀ ਬਾਬੇ ਨਾਨਕ” ਦੇ ਪੈਰੋਕਾਰ ਹਾਂ ਜਾਂ ਵਿਹਲੜ ਸਾਧਾਂ ਦੇ?
ਅਵਤਾਰ ਸਿੰਘ ਮਿਸ਼ਨਰੀ (5104325827)
ਇਹ ਅਟੱਲ ਸਚਾਈ ਹੈ ਕਿ ਬਾਬਾ ਨਾਨਕ ਕਿਰਤੀ ਅਤੇ ਗ੍ਰਿਹਸਤੀ ਰਹਿਬਰ ਸਨ। ਉਨ੍ਹਾਂ ਨੇ ਬਚਪਨ ਵਿੱਚ ਮੱਝਾਂ ਚਾਰੀਆਂ, ਖੇਤੀ, ਵਾਪਾਰ ਕੀਤਾ ਅਤੇ ਮੋਦੀਖਾਨੇ ਭਾਵ ਫੂਡ ਸਪਲਾਈ ਮਹਿਕਮੇ ਵਿੱਚ ਮੋਦੀ ਦੀ ਜੁਮੇਵਾਰੀ ਵਾਲੀ ਨੌਕਰੀ ਵੀ ਕੀਤੀ। ਸੰਸਾਰ ਨੂੰ ਚਲਾਉਣ ਵਾਸਤੇ ਕਰਤੇ ਦੀ ਮਰਯਾਦਾ ਦਾ ਪਾਲਨ ਕਰਦੇ ਹੋਏ ਗ੍ਰਿਹਸਤ ਮਾਰਗ ਵੀ ਧਾਰਨ ਕੀਤਾ। ਨਿਰੰਕਾਰੀ ਰਹਿਬਰ ਹੋਣ ਦੇ ਨਾਤੇ ਬੜੀ ਜੁਮੇਵਾਰੀ ਅਤੇ ਤਨਦੇਹੀ ਨਾਲ ਰੱਬੀ ਉਪਦੇਸ਼ ਦੇ ਕੇ ਭਰਮਾਂ ਅਤੇ ਮਾਇਆ ਜਾਲ ਵਿੱਚ ਭੁੱਲੀ ਹੋਈ ਲੋਕਾਈ ਨੂੰ ਗਿਆਨ ਵੰਡਦੇ ਹੋਏ ਪ੍ਰਚਾਰਕ ਦੌਰੇ ਵੀ ਕੀਤੇ। ਧਰਮ ਪ੍ਰਚਾਰ ਲਈ ਗ੍ਰਿਹਸਤੀਆਂ ਦੇ ਰਾਹੀਂ ਧਰਮਸਾਲ ਸੰਗਤਾਂ ਵੀ ਕਾਇਮ ਕੀਤੀਆਂ। ਊਚ-ਨੀਚ ਦਾ ਭੇਦ ਮੇਟਦੇ ਹੋਏ ਬ੍ਰਾਹਮਣਵਾਦੀ ਵਰਣ ਵੰਡ ਅਨੁਸਾਰ ਆਖੇ ਜਾਂਦੇ ਨੀਵੀਂ ਜਾਤ ਦੇ ਭਾਈ ਮਰਦਾਨਾ ਜੀ ਨੂੰ ਆਪਣਾ ਸਾਥੀ ਬਣਾਇਆ।
ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ.ਐਸ.ਏ. ਦੀਆਂ ਸਰਗਰਮੀਆਂ ਨਵੰਬਰ 2012(ਅਵਤਾਰ ਸਿੰਘ ਮਿਸ਼ਨਰੀ) ਨਵੰਬਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਤੇ ਯੂਬਾ ਸਿਟੀ ਵਿਖੇ ਧਾਰਮਿਕ ਲਿਟ੍ਰੇਚਰ ਦਾ ਸਟਾਲ ਲਾਇਆ ਗਿਆ ਜਿੱਥੇ ਸੰਗਤਾਂ ਨੇ ਪੰਥ ਦੇ ਮਹਾਂਨ ਵਿਦਵਾਨ ਬਾਬਾ ਗੁਰਬਖਸ਼ ਸਿੰਘ ਕਾਲਾ ਅਫਗਾਨਾਂ, ਸ੍ਰ. ਇੰਦਰ ਸਿੰਘ ਘੱਗਾ, ਵੀਰ ਭੂਪਿੰਦਰ ਸਿੰਘ, ਪ੍ਰੋ. ਸਰਬਜੀਤ ਸਿੰਘ ਧੂੰਦਾ, ਪ੍ਰਸਿੱਧ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ, ਸਾਬਕਾ ਸਿੰਘ ਸਾਹਿਬ ਸ੍ਰੀ ਅਕਾਲ ਤਖਤ ਪ੍ਰੋ. ਦਰਸ਼ਨ ਸਿੰਘ, ਗੁਰਬਾਣੀ ਦੇ ਟੀਕਾਕਾਰ ਵਿਦਵਾਨ ਪ੍ਰੋ. ਸਾਹਿਬ ਸਿੰਘ, ਭਾਈ ਵੀਰ ਸਿੰਘ, ਭਾਈ ਰਣਧੀਰ ਸਿੰਘ, ਜਾਂਬਾਜ ਬਾਬਾ ਜਰਨੈਲ ਸਿੰਘ, ਭਾਈ ਅਮਰੀਕ ਸਿੰਘ ਚੰਡੀਗੜ੍ਹ, ਭਾਈ ਕੁਲਵੰਤ ਸਿੰਘ ਲੇਖਕ ਸ਼੍ਰੋਮਣੀ ਕਮੇਟੀ ਮੈਂਬਰ, ਸ੍ਰ. ਕਪੂਰ ਸਿੰਘ ਦੀ ਸਾਚੀ ਸਾਖੀ, ਭਾਈ ਕਾਨ੍ਹ ਸਿੰਘ ਨਾਭਾ ਦੀਆਂ ਪੁਸਤਕਾਂ, ਮਿਸ਼ਨਰੀ ਕਾਲਜਾਂ ਦਾ ਖੋਜ ਭਰਪੂਰ ਲਿਟ੍ਰੇਚਰ ਅਤੇ ਹੋਰ ਵੀ ਬਹੁਤ ਸਾਰੇ ਸੁਲਝੇ ਹੋਏ ਵਿਦਵਾਨ ਲਿਖਾਰੀਆ ਦੀਆਂ ਪੁਸਤਕਾਂ ਅਤੇ ਸੀਡੀਆਂ ਲਈਆਂ। ਸ੍ਰ. ਜਸਬਿੰਦਰ ਸਿੰਘ ਦੁਬਈ ਦੀ ਰਚਿਤ ਪੁਸਤਕ “ਦਸਮ ਗ੍ਰੰਥ ਦਾ ਲਿਖਾਰੀ ਕੌਣ?” ਸੰਗਤਾਂ ਦੀ ਖਿੱਚ ਦਾ ਕਾਰਣ ਬਣੀ ਅਤੇ ਧੜਾ-ਧੜ ਵਿਕ ਗਈ। ਦੂਜੇ ਪਾਸੇ ਵਰਲਡ ਸਿੱਖ ਫੈਡਰੇਸ਼ਨ, ਅਖੌਤੀ ਸੰਤਾਂ ਦੇ ਕੌਤਕ, ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਅਤੇ ਇੰਟ੍ਰਨੈਸ਼ਨਲ ਸਿੰਘ ਸਭਾ ਦੀ ਸਾਂਝੀ ਸਟਾਲ ਬੜੀ ਖੂਬ ਸੂਰਤ ਲੱਗੀ ਹੋਈ ਸੀ ਜਿੱਥੇ ਪੰਥਕ ਵਿਦਵਾਨਾਂ, ਲਿਖਾਰੀਆਂ ਅਤੇ ਪ੍ਰਚਾਰਕਾਂ ਦਾ ਲਿਟ੍ਰੇਚਰ ਫਰੀ ਵਿੰਡਿਆ ਜਾ ਰਿਹਾ ਸੀ। ਬਹੁਤੀ ਸੰਗਤ ਤਾਂ ਵੱਡਾ ਮੇਲਾ ਸਮਝ ਕੇ ਹੀ ਓਥੇ ਜਾਂਦੀ ਹੈ। ਜਿਵੇਂ ਗੁਰੂ ਨਾਨਕ ਸਾਹਿਬ ਜੀ ਵੀ ਵੱਡੇ ਵੱਡੇ ਮੇਲਿਆਂ, ਧਰਮ ਅਸਥਾਨਾਂ ਅਤੇ ਤੀਰਥਾਂ ਤੇ ਜਾ ਕੇ ਥੋੜੇ ਸਮੇਂ ਵਿੱਚ ਗੁਰਮਤਿ ਦਾ ਸੰਦੇਸ਼ ਦੇ ਦਿੰਦੇ ਸੰਨ। ਉਨ੍ਹਾਂ ਤੋਂ ਸੇਧ ਲੈ ਕੇ ਇਸ ਮੇਲੇ ਵਿੱਚ ਵੀ ਪੰਥ ਦਰਦੀਆਂ ਨੇ ਕੁਝ ਅਜਿਹਾ ਕੀਤਾ।