ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ.ਐਸ.ਏ ਵੱਲੋਂ ਸਟਾਲ ਰਾਹੀਂ ਗੁਰਮਤਿ ਪ੍ਰਚਾਰ
(ਅਵਤਾਰ ਸਿੰਘ ਮਿਸ਼ਨਰੀ) ਬੀਤੇ ਹਫਤੇ 8 ਜੁਲਾਈ 2012 ਦਿਨ ਐਤਵਾਰ ਨੂੰ ਗਦਰ ਮੈਮੋਰੀਆਲ ਫੈਡਰੇਸ਼ਨ ਆਫ ਅਮਰੀਕਾ ਵੱਲੋਂ ਸੈਕਰਾਮੈਂਟੋ ਸੈਕਰਾਮੈਂਟੋ ਵਿਖੇ ਭਾਰਤੀ ਅਜ਼ਾਦੀ ਲਹਿਰ ਦੇ ਪ੍ਰਵਾਨਿਆਂ ਗਦਰੀ ਬਾਬਿਆਂ ਦੀ ਯਾਦ ਵਿੱਚ ਕਰਵਾਈ ਗਈ ਵਿਦਵਾਨਾਂ ਦੀ ਕਾਨਫਰੰਸ, ਕਵੀ ਦਰਬਾਰ ਅਤੇ ਸਭਿਆਚਾਰਕ ਪ੍ਰੋਗਰਾਮ ਸਮੇਂ ਸੂਝਵਾਨ ਪ੍ਰਬੰਧਕਾਂ ਦੇ ਸੱਦੇ ਤੇ “ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ.ਐਸ.ਏ ਵੱਲੋਂ” ਵੱਖ ਵੱਖ ਵਿਦਵਾਨ ਲੇਖਕਾਂ, ਮਿਸ਼ਨਰੀ ਲਿਟ੍ਰੇਚਰ, ਗੁਰਬਾਣੀ ਦੇ ਗੁਟਕੇ ਅਤੇ ਕੰਘੇ ਕੜੇ ਕ੍ਰਿਪਾਨਾਂ ਦੀ ਸਟਾਲ ਲਗਾਈ ਗਈ।ਕਾਨਫਰੰਸ ਵਿੱਚ ਆਏ ਮੁੱਖ ਮਹਿਮਾਨ ਘੱਟ ਗਿਣਤੀ ਕਮਿਊਨਿਟੀਜ ਸਿਖਿਆ ਸੰਸਥਾ ਦਿੱਲੀ ਦੇ ਮੈਂਬਰ ਡਾ. ਮਹਿੰਦਰ ਸਿੰਘ, ਫਰਿਜਨੋ ਤੋਂ ਵਿਗਿਆਨੀ ਡਾ. ਗੁਰੂਮੇਲ ਸਿੱਧੂ, ਮਾਲਟਾ ਦੁਰਘਟਨਾਂ ਜਾਂਚ ਕਮਿਸ਼ਨ ਦੇ ਚੇਅਰਮੈਨ ਸੋਸ਼ਲਿਸਟ ਪਾਰਟੀ ਆਗੂ ਸ੍ਰ. ਬਲਵੰਤ ਸਿੰਘ ਖੇੜਾ ਵਿਸ਼ੇਸ਼ ਤੌਰ ਤੇ “ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ.ਐਸ.ਏ” ਦੀ ਸਟਾਲ ਤੇ ਪਧਾਰੇ ਅਤੇ ਲਿਟ੍ਰੇਰਚਰ ਰਾਹੀਂ ਕੀਤੇ ਜਾ ਰਹੇ ਗੁਰਮਤਿ ਪ੍ਰਚਾਰ ਦੀ ਸਰਾਹਣਾ ਕੀਤੀ। ਇੱਕ ਤਰਕਸ਼ੀਲ ਸੁਸਾਇਟੀ ਦੇ ਕਾਰਕੁੰਨ ਵੀ ਸਟਾਲ ਤੇ ਆਏ ਜਿੱਥੇ ਉਨ੍ਹਾਂ ਨੇ ਵਿਦਵਾਂਨ ਲਿਖਾਰੀਆਂ ਦੀਆਂ ਪੁਸਤਕਾਂ ਖ੍ਰੀਦੀਆਂ ਓਥੇ ਗੁਰਮਤਿ ਬਾਰੇ ਗਲਬਾਤ ਵੀ ਕੀਤੀ।ਕਵੀ ਸੱਜਨਾਂ ਚੋਂ ਬੀਬੀ ਨੀਲਮ ਸੈਣੀ, ਸ੍ਰ. ਪ੍ਰਮਿੰਦਰ ਸਿੰਘ ਪ੍ਰਵਾਨਾਂ, ਸ੍ਰ. ਤਾਰਾ ਸਿੰਘ ਸਾਗਰ, ਭਾਈ ਕੁਲਦੀਪ ਸਿੰਘ ਸੰਘੇੜਾ, ਲਿਖਾਰੀਆਂ ਚੋਂ ਪ੍ਰਸਿੱਧ ਲਿਖਾਰੀ ਸ੍ਰ. ਸਰਬਜੀਤ ਸਿੰਘ ਸੈਕਰਾਮੈਂਟੋ, ਸ੍ਰ ਚਰਨ ਸਿੰਘ ਜੱਜ, ਸ੍ਰ. ਮਹਿੰਗਾ ਸਿੰਘ ਸਰਪੰਚ, ਸ੍ਰ. ਜਸਪਾਲ ਸਿੰਘ ਸੈਣੀ (ਰੇਡੀਓ ਚੜ੍ਹਦੀ ਕਲਾ ਹੋਸਟ) ਅਵਤਾਰ ਸਿੰਘ ਤਾਰੀ ਪੀਜੇ ਵਾਲੇ, ਸ੍ਰ ਕੁਲਦੀਪ ਸਿੰਘ ਮਜੀਠੀਆ ਅਤੇ ਹੋਰ ਵੱਖ ਵੱਖ ਥਾਵਾਂ ਤੋਂ ਆਏ ਵਿਦਵਾਨ, ਕਵੀ,ਸੋਸ਼ਲਿਸਟ ਵਰਕਰ ਅਤੇ ਨਾਟਕ ਦਰਸ਼ਕ ਸੰਗਤਾਂ ਨੇ ਵੀ ਲਿਟ੍ਰੇਚਰ ਖ੍ਰੀਦਿਆ। ਨਾਟਕਕਾਰ ਸੁਰਿੰਦਰ ਸਿੰਘ ਧਨੋਆ ਦੇ ਨਿਰਦੇਸ਼ਨ ਹੇਠ ਨਸ਼ਿਆ ਵਿਰੁੱਧ ਖੇਡੇ ਗਏ ਸਫਲ ਨਾਟਕ “ਸਰਦਲ ਦੇ ਆਰ ਪਾਰ” ਅਤੇ ਵੱਖ ਵੱਖ ਸਟਾਲਾਂ ਤੋਂ ਖ੍ਰੀਦੋ ਫਰੋਕਤ ਦਾ ਸੰਗਾ ਦਰਸ਼ਕਾਂ ਨੇ ਅਨੰਦ ਮਾਣਿਆਂ। ਇਸ ਮੇਲੇ ਵਿੱਚ ਫਲ ਫਰੂਟ, ਚਾਹ-ਪਾਣੀ ਅਤੇ ਖਾਣੇ ਦਾ ਲੰਗਰ ਫਰੀ ਲਾਇਆ ਗਿਆ। ਇਸ ਕਾਨਫਰੰਸ ਵਿੱਚ ਸਮੂੰਹ ਗਦਰੀ ਪ੍ਰਬੰਧਕਾਂ, ਵਿਦਵਾਨਾਂ, ਲੇਖਕਾਂ, ਕਵੀਆਂ ਅਤੇ ਦਰਸ਼ਕਾਂ ਨੇ ਇੱਕ ਮਤਾ ਪਾਸ ਕਰਕੇ ਭਾਰਤ ਸਰਕਾਰ ਤੋਂ ਅਜ਼ਾਦੀ ਲਹਿਰ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੇ ਗਦਰੀ ਬਾਬਿਆ ਦੇ ਸਨਮਾਨ ਦੀ ਯਾਦ ਵਿੱਚ ਡਾਕ ਟਿਕਟ ਜਾਰੀ ਕਰਨ ਅਤੇ ਸਮਾਰਕ ਬਣਾਉਣ ਦੀ ਮੰਗ ਵੀ ਕੀਤੀ। ਇਉਂ ਇਹ ਗਦਰੀ ਬਾਬਿਆ ਦੀ ਯਾਦ ਦਾ ਸਮਾਗਮ ਅਮਨ ਅਮਾਨ ਨਾਲ ਨੇਪਰੇ ਚੜ੍ਹਿਆ।ਦਾਸ ਨੇ ਆਪਣੀ ਲਿਖੀ ਪੁਸਤਕ “ਕਰਮਕਾਂਡਾਂ ਦੀ ਛਾਤੀ ਵਿੱਚ ਗੁਰਮਿਤ ਦੇ ਤਿੱਖੇ ਤੀਰ” ਸ੍ਰ ਬਲਵੰਤ ਸਿੰਘ ਖੇੜਾ ਅਤੇ ਤਰਕਸ਼ੀਲ ਆਗੂ ਨੂੰ ਪ੍ਰੇਮ ਭੇਟ ਕੀਤੀ ਜਿਸ ਵਿੱਚ ਗੁਰਮਤਿ ਦੇ ਵੱਖ ਵੱਖ ਵਿਸ਼ਿਆ ਤੇ ਨਿਡਰਤਾ ਨਾਲ ਰੋਸ਼ਨੀ ਪਾਈ ਗਈ ਹੈ। ਆਈ ਸੰਗਤ ਅਤੇ ਦਰਸ਼ਕਾਂ ਨੇ ਪ੍ਰੋ. ਇੰਦਰ ਸਿੰਘ ਘੱਗਾ ਪਟਿਆਲਾ ਦੀਆਂ ਪੁਸਤਕਾਂ ਖ੍ਰੀਦੀਆਂ ਅਤੇ ਹੋਰ ਨਵੀਆਂ ਪੁਸਤਕਾਂ ਦੀ ਮੰਗ ਵੀ ਕੀਤੀ। ਇਸ ਤੋਂ ਪਹਿਲੇ ਹਫਤੇ ਰੋਜ਼ਵਿਲ ਗੁਰਦੁਆਰੇ ਵਿਖੇ ਵੀ ਧਾਰਮਿਕ ਸਟਾਲ ਲਾਈ ਅਤੇ ਬੀਬੀ ਹਰਸਿਮਰਤ ਕੌਰ ਖਾਲਸਾ ਨੇ ਗੁਰਬਾਣੀ ਕੀਰਤਨ ਵਿਚਾਰ ਵੀ ਕੀਤਾ। ਓਥੋਂ ਦੀ ਸੰਗਤ ਨੇ ਵੀ ਅਜਿਹੀ ਧਾਰਮਿਕ ਸਟਾਲ ਦੀ ਮੰਗ ਕੀਤੀ ਸੀ।
ਨੋਟ - ਕਿਸੇ ਵੀ ਮਾਈ ਭਾਈ ਪ੍ਰੇਮੀ ਨੇ ਦਾਸ ਦੀ ਲਿਖੀ ਪੁਸਤਕ ਅਤੇ ਹੋਰ ਲਿਟ੍ਰੇਚ, ਕੰਘੇ ਕੜੇ, ਗੁਰਬਾਣੀ ਦੇ ਗੁਟਕੇ ਅਤੇ ਵਿਦਵਾਨਾਂ ਦੀਆਂ ਪੁਸਤਕਾਂ ਲੈਣੀਆਂ ਹੋਣ ਜਾਂ ਧਾਰਮਿਕ ਮੈਗਜ਼ੀਨ ਬੁੱਕ ਕਰਵਾਉਣੇ ਹੋਣ, ਪੰਜਾਬੀ ਸਿਖਣੀ ਜਾਂ ਗੁਰਬਾਣੀ ਸੰਥਿਆ ਲੈਣੀ ਹੋਵੇ ਤਾਂ ਉਹ 5104325827 ਜਾਂ singhstudent@gmail.com ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹਨ।