ਹਰਸਿਮਰਤ ਕੌਰ ਖਾਲਸਾ ਨੇ ਸਿੱਖ ਬੀਬੀਆਂ ਦੇ ਬਰਾਬਰੀ ਦੇ ਸਿਧਾਂਤ ਤੇ ਪਹਿਰਾ ਦਿੰਦੇ ਹੋਏ ਅਨੰਦ ਕਾਰਜਾਂ ਦੀ ਸੇਵਾ ਕੀਤੀ, ਪ੍ਰਬੰਧਕਾਂ ਅਤੇ ਪ੍ਰਵਾਰਾਂ ਨੇ ਵੀ ਪੂਰਾ ਸਾਥ ਦਿੱਤਾ
ਗਨੇਸ਼ ਨਗਰ (ਰਾਮਾਮੰਡੀ) ਜਲੰਧਰ ਦੇ ਰਹਿਣਵਾਲੇ ਭਾਈ ਦਿਲਾਵਰ ਸਿੰਘ ਦੀ ਲੜਕੀ ਅਤੇ ਅਵਤਾਰ ਸਿੰਘ ਮਿਸ਼ਨਰੀ ਦੀ ਭਤੀਜੀ ਬੀਬੀ ਅਮਰਜੀਤ ਕੌਰ ਅਤੇ ਕਾਕਾ ਸੁਖਵਿੰਦਰ ਸਿੰਘ ਸਪੁੱਤਰ ਸ੍ਰ ਅਮਰ ਸਿੰਘ ਸਮਾਨਾ ਜਿਨ੍ਹਾਂ ਦਾ ਅਨੰਦ ਕਾਰਜ 5 ਦਸੰਬਰ 2011 ਨੂੰ ਗੁਰਦੁਆਰਾ ਸਿੰਘ ਸਭਾ, ਕਾਕੀ ਪਿੰਡ (ਰਾਮਾਮੰਡੀ) ਜਲੰਧਰ ਕੈਂਟ ਵਿਖੇ ਹੋਇਆ। ਜਿੱਥੇ ਪ੍ਰਵਾਰ ਵੱਲੋਂ ਸਹਿਜ ਪਾਠ ਦੀ ਸਮਾਪਤੀ ਮਿਲ ਕੇ ਕੀਤੀ, ਭੋਗ ਦੇ ਸ਼ਲੋਕ, ਲਾਵਾਂ, ਸ਼ਬਦ ਕੀਰਤਨ, ਹੁਕਮਨਾਮਾ ਅਤੇ ਅਨੰਦ ਸਾਹਿਬ ਦੀ ਸੇਵਾ ਅਮਰੀਕਨ ਬੀਬੀ ਹਰਸਿਮਰਤ ਕੌਰ ਖਾਲਸਾ ਨੇ ਬਾਖੂਬੀ ਨਿਭਾ ਕੇ ਸਿੱਖ ਸੰਗਤਾਂ ਨੂੰ ਹੈਰਾਨ ਕਰ ਦਿੱਤਾ। ਸੰਗਤ ਨੇ ਜੈਕਾਰੇ ਬੁਲਾਏ ਅਤੇ ਸਥਾਨਕ ਪ੍ਰਬੰਧਕਾਂ ਨੇ ਬੀਬੀ ਹਰਸਿਮਰਤ ਕੌਰ ਖਾਲਸਾ ਅਤੇ ਭਾਈ ਅਵਤਾਰ ਸਿੰਘ ਮਿਸ਼ਨਰੀ ਨੂੰ ਗੁਰੂ ਬਖਸਿ਼ਸ਼ ਸਰੋੇਪੇ ਨਾਲ ਸਨਮਾਨਤ ਕੀਤਾ। ਇਸ ਦੇ ਦੋ ਦਿਨ ਬਾਅਦ 9 ਦਸੰਬਰ 2011 ਨੂੰ ਮਰਹੂਮ ਸ.੍ਰ ਬਚਿੱਤ੍ਰ ਸਿੰਘ ਤੇ ਬੀਬੀ ਜੋਗਿੰਦਰ ਕੌਰ ਦੇ ਹੋਣਹਾਰ ਸਪੁੱਤਰ ਕਾਕਾ ਗੁਰਸੇਵਕ ਸਿੰਘ ਪਿੰਡ ਬਿੰਦਰਖ ਦੇ ਅਨੰਦ ਕਾਰਜ ਦੀ ਖੁਸ਼ੀ ਵਿੱਚ ਅਖੰਡ ਪਾਠ ਦੇ ਭੋਗ ਤੇ ਬੀਬੀ ਹਰਸਿਮਰਤ ਕੌਰ ਖਾਲਸਾ ਨੇ ਕੀਰਤਨ ਵਖਿਆਨ ਕੀਤਾ ਜੋ ਪਿੰਡ ਦੇ ਪਤਵੰਤੇ ਆਗੂਆਂ ਕੈਪਟਨ ਸ੍ਰ ਗੁਰਮੇਲ ਸਿੰਘ ਅਤੇ ਸ੍ਰ. ਬਹਾਦਰ ਸਿੰਘ ਜੀ ਨੇ ਬਹੁਤ ਹੀ ਪਸੰਦ ਕੀਤਾ ਅਤੇ ਪਿੰਡ ਦੇ ਇਤਿਹਾਸਕ ਗੁਰਦੁਆਰੇ, ਜਿਸ ਨੂੰ ਗੁਰੂ ਗੋਗਿੰਦ ਸਿੰਘ ਜੀ ਦੀ ਚਰਨ ਸ਼ੋਅ ਪ੍ਰਾਪਤ ਹੈ ਅਤੇ ਪ੍ਰਸਿੱਧ ਗਵੀਏ ਮਰਹੂਮ ਸਰਜੀਤ ਸਿੰਘ ਬਿੰਦਰੱਖੀਏ ਦਾ ਪਿੰਡ ਹੈ, ਜਿੱਥੇ ਹਰ ਐਤਵਾਰ ਹਜਾਰਾਂ ਸੰਗਤਾਂ ਹਾਜਰੀ ਭਰਦੀਆਂ ਹਨ ਵਿਖੇ ਵੀ ਪੂਰੇ ਦਾ ਪੂਰਾ ਦੀਵਾਨ ਸਾਨੂੰ ਕਥਾ ਕੀਰਤਨ ਪ੍ਰਚਾਰ ਲਈ ਅਡਵਾਂਸ ਬੁੱਕ ਕਰ ਲਿਆ। ਅਗਲੇ ਦਿਨ ਬਰਾਤ ਮੋਰਿੰਡਾ ਵਿਖੇ ਗਈ, ਜਿੱਥੇ ਸਥਾਨਕ ਗੁਰਦੁਆਰੇ ਸਿੰਘ ਸਭਾ ਵਿਖੇ ਕਾਕਾ ਗੁਰਸੇਵਕ ਸਿੰਘ ਅਤੇ ਬੀਬੀ ਗੁਰਜੀਤ ਕੌਰ ਦਾ ਅਨੰਦ ਕਾਰਜ ਹੋਇਆ, ਜਿੱਥੇ ਵੀ ਬੀਬੀ ਹਰਸਿਮਰਤ ਕੌਰ ਖਾਲਸਾ ਨੇ ਲਾਵਾਂ ਦੀ ਸੇਵਾ ਕੀਤੀ ਅਤੇ ਹੁਕਮਨਾਮਾਂ ਲਿਆ। ਇੱਥੋਂ ਦੀ ਕਮੇਟੀ ਬਹੁਤ ਹੀ ਪ੍ਰਭਾਵਤ ਹੋਈ ਅਤੇ ਬੀਬੀ ਖਾਲਸਾ ਨੂੰ ਸਿਰੋਪਾਓ ਦੇ ਸਨਮਾਣਿਤ ਕੀਤਾ। ਇੱਥੇ ਪ੍ਰਬੰਧਕਾਂ ਅਤੇ ਸੰਗਤਾਂ ਨੇ ਬਹੁਤ ਵਧੀਆ ਰੀਤ ਚਲਾਈ ਹੋਈ ਕਿ ਜੋ ਵੀ ਬੱਚੇ ਗੁਰਸਿੱਖ ਅੰਮ੍ਰਿਤਧਾਰੀ ਹੋਣਗੇ ਉਨ੍ਹਾਂ ਦੇ ਅਨੰਦ ਕਾਰਜ ਫਰੀ ਹੋਣਗੇ ਅਤੇ 1100/- ਰੁਪਏ ਨਾਲ ਸਨਮਾਨਤ ਕੀਤਾ ਜਾਂਦਾ ਹੈ। ਪ੍ਰਬੰਧਕ ਕਮੇਟੀ ਨੇ ਸਟੇਜ ਤੋਂ ਕਿਹਾ ਕਿ ਹੁਣ ਉਹ ਦਿਨ ਦੂਰ ਨਹੀਂ ਜਦ ਵਿਦੇਸ਼ੀ ਸਿੱਖਾਂ ਦੇ ਉਦਮ ਸਦਕਾ ਬੀਬੀਆਂ ਵੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਗੁਰਬਾਣੀ ਦਾ ਇਲਾਹੀ ਕੀਰਤਨ ਕਰਿਆ ਕਰਨਗੀਆਂ। ਅਸੀਂ ਦੋਨੋਂ ਹੀ ਅਨੰਦ ਕਾਰਜ ਵਾਲੇ ਪ੍ਰਵਾਰਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਗੁਰਮਤਿ ਸਿਧਾਤਾਂ ਨੂੰ ਪਹਿਲ ਦਿੱਤੀ ਹੈ।