ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਯੂ ਐ ਏ, ਕੇਵਲ ਤੇ ਕੇਵਲ
ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ
ਸਰਬਉੱਚ ਮੰਨ ਕੇ ਚਲ ਰਹੇ
ਪਰਚਾਰਕਾਂ,ਲਿਖਾਰੀਆਂ,ਕਵੀਆਂ,ਵਿਦਵਾਨਾਂ
ਦਾ ਸਗੰਠਨ ਹੈ ਜੋ ਕਿ ਹਰ ਤਰਾਂ ਦੀ ਨਵੀਨਤਮ
ਤਕਨਾਲੋਜੀ ਨੂੰ ਵਰਤ
ਕਿਤਾਂਬਾਂ, ਅਖਬਾਰਾਂ,ਮੈਗਜੀਨਾਂ,ਸੈਮੀਨਾਰਾਂ,ਰੇਡੀਓ,ਗੋਸ਼ਟੀਆਂ,ਗੁਰਦਵਾਰਿਆਂ ਵਿੱਚ ਸਟਾਲਾਂ,ਬਲਾਗਾਂ,ਵੈੱਬਸਾਈਟਾਂ ਅਤੇ ਫੇਸਬੁਕ ਰਾਹੀਂ ਗੁਰੂ ਨਾਨਕ ਸਾਹਿਬ ਦੇ ਇੱਕ(੧) ਦੇ ਫਲਸਫੇ ਨੂੰ
ਸਰਬੱਤ ਨਾਲ ਸਾਂਝਿਆਂ ਕਰਨ ਲਈ ਯਤਨਸ਼ੀਲ ਹੈ ।


Tuesday, February 19, 2013


ਭਗਤ ਰਵਿਦਾਸ ਜੀ ਵਿਚਾਰਧਾਰਾ ਤੇ ਬਿਪਰਵਾਦੀ ਪਰਛਾਵਾਂ
ਸਰਵਜੀਤ ਸਿੰਘ ਸੈਕਰਾਮੈਂਟੋ
ਭਗਤੀ ਲਹਿਰ ਦੇ ਮੋਢੀ ਮਹਾਨ ਅਧਿਆਤਮਿਕ ਸਖਸ਼ੀਅਤ ਦਬੇ ਕੁਚਲੇ ਲੋਕਾਂ ਦੇ ਮਸੀਹਾ ਭਗਤ ਰਵਿਦਾਸ ਜੀ ਨੇ ਜਦੋਂ  ਬਿਪਰਵਾਦੀ ਤਾਕਤਾਂ ਵੱਲੋਂ ਲਾਗੂ ਕੀਤੀਆਂ ਗਇਆ ਨੀਤੀਆਂ ਨੂੰ ਲਲਕਾਰਿਆਂ  ਤਾਂ ਅਖੌਤੀ ਬ੍ਰਾਹਮਣਾਂ ਵੱਲੋਂ ਉਨ੍ਹਾਂ ਦਾ ਵਿਰੋਧ ਕਰਨਾ ਸੁਭਾਵਕ ਹੀ ਸੀਉਹਨਾਂ ਦਿਨਾਂ `ਚ ਮੰਨੂ ਦੀ ਔਲਾਦ ਵਲੋ  ਧਰਮ-ਕਰਮ ਦਾ ਅਧਿਕਾਰ ਸਿਰਫ ਆਪਣੇ ਲਈ ਹੀ ਰਾਖਵਾਂ ਕੀਤਾ ਹੋਇਆ ਸੀ।  ਕਿਸੇ ਨੀਵੀਂ ਜਾਤੀ ਵੱਲੋਂ ਧਾਰਮਿਕ ਉਪਦੇਸ਼ ਦੇਣਾ ਤਾਂ ਇਕ ਪਾਸੇ, ਉਨ੍ਹਾਂ ਨੂੰ ਤਾਂ ਸੁਨਣ ਦਾ ਅਧਿਕਾਰ ਵੀ ਨਹੀ ਸੀ। ਜੁਲਮ ਦੀ ਸਿਖਰ ਇਹ ਸੀ ਕਿ ਜੇਕਰ ਨੀਵੀਂ ਜਾਤੀ ਦਾ ਵਿਅਕਤੀ ਧਾਰਮਿਕ ਉਪਦੇਸ਼ ਸੁਣ ਲਵੇ ਤਾ ਮੰਨੂਵਾਦੀ ਵਿਧਾਨ `ਚ ਉਸ ਵਿਅਕਤੀ ਦੇ ਕੰਨਾਂ ਵਿਚ ਗਰਮ ਕਰਕੇ ਸਿੱਕਾ ਪਾ ਦੇਣ ਤੱਕ ਦੀ ਸਜ਼ਾ ਤਜਵੀਜ਼ ਕੀਤੀ ਹੋਈ ਸੀ। ਪਰ ਜਦੋਂ ਉਨ੍ਹਾਂ  ਦੇ ਵਿਰੋਧ ਦੀ  ਪ੍ਰਵਾਹ ਨਾ ਕਰਦਿਆਂ ਭਗਤ ਜੀ ਨੇ ਕਿਰਤ ਕਰਨ ਦੇ ਨਾਲ-ਨਾਲ ਪ੍ਰਭੂ ਦੀ ਸਿਫਤ-ਸਲਾਹ ਕਰਨ ਜਾਰੀ ਰੱਖਿਆ ਤਾਂ ਬ੍ਰਾਹਮਣ ਨੇ ਉਲਟੀ ਚਾਲ ਚਲਦਿਆਂ ਇਹ ਕਹਿਣਾ ਅਰੰਭ ਕਰ ਦਿੱਤਾ ਕਿ ਕੀ ਹੋਇਆ ਜੇ ਇਸ ਜਨਮ `ਚ ਨੀਵੀਂ ਜਾਤੀ `ਚ ਹੈ; ਪਿਛਲੇ ਜਨਮ `ਚ ਤਾਂ ਇਹ ਬਾਹਮਣ ਹੀ ਸੀ।

ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭਗਤ ਰਵਿਦਾਸ ਜੀ ਦੇ 16 ਰਾਗਾਂ `ਚ 40 ਸ਼ਬਦ  ਦਰਜ ਹਨ । ਭਗਤ ਜੀ ਦੀ ਬਾਣੀ ਬਹੁਤ ਹੀ ਸਪੱਸ਼ਟ ਸ਼ਬਦਾਂ `ਚ  ਜਾਤ-ਪਾਤ ਅਤੇ ਬ੍ਰਾਹਮਣਵਾਦੀ ਕਰਮਕਾਂਡਾਂ ਦਾ ਖੰਡਨ ਕਰਦੀ ਹੋਈ ਇਕ ਪ੍ਰਮਾਤਮਾਂ ਦੀ ਹੋਂਦ ਦਾ ਅਹਿਸਾਸ ਕਰਵਾਉਂਦੀ ਹੈ। ਭਗਤਾ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦਰਜ ਹੋਣ ਕਾਰਨ ਬਿਪਰਵਾਦੀ ਤਾਕਤਾਂ ਦੀ ਕੋਈ ਪੇਸ਼ ਨਹੀ ਗਈ ਤਾ ਉਨ੍ਹਾਂ ਨੇ ਇਤਿਹਾਸਿਕ ਪੱਖ ਤੋਂ ਮਿਲਗੋਭਾ ਕਰਨ ਦੇ ਯਤਨ ਅਰੰਭ ਕਰ ਦਿੱਤੇ। ਬੜੇ ਦੁਖ ਨਾਲ ਲਿਖਣਾ ਪੈ ਰਿਹਾ ਹੈ ਕਿ ਸਾਡੇ ਪ੍ਰਚਾਰਕਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ `ਚ ਭਗਤ ਜੀ ਦੇ ਨਾਮ ਨਾਲ ਜੋੜ ਕੇ ਅਜੇਹੀਆਂ ਕਹਾਣੀਆਂ ਦਾ ਪ੍ਰਚਾਰ ਕੀਤਾ ਜਾਂਦਾ ਹੈ ਜੋ ਗੁਰਬਾਣੀ ਦੀ ਪਰਖ ਕਸਵੱਟੀ ਤੇ ਪੂਰੀਆਂ ਨਹੀਂ ਉਤਰਦੀਆਂ। ਅਜੇਹੀਆਂ ਕਈ ਕਹਾਣੀਆਂ ਨਿਰਮਲੇ ਮਹੰਤ ਸੰਤ ਲਾਲ ਹਰਿ  ਨਰੋਮਤਦੀ ਲਿਖੀ ਗੁਰ ਭਗਤ ਮਾਲਦੇ 53ਵੇਂ -54 ਵੇਂ ਅਧਿਆਇ (ਪੰਨਾ 473-499) ` ਦਰਜ ਹਨ।
ਬ੍ਰਾਹਮਣ ਵੱਲੋਂ ਆਪਣੀ ਸਰਬ ਉੱਚਤਾ ਸਥਾਪਿਤ ਕਰਨ ਲਈ ਇਹ ਪ੍ਰਚਾਰ ਕੀਤਾ ਗਿਆ ਸੀ ਕਿ ਬ੍ਰਹਮਾ ਦੇ ਮੁੱਖ ਵਿਚੋਂ ਪੈਦਾ ਹੋਣ ਕਰਕੇ ਮੈਂ ਸਮਾਜ ਦਾ ਮੁਖੀ ਹਾਂ। ਜੁਲਾਹੇ, ਝੀਊਰ, ਛੀਂਬੇ ਤੇ ਚਮਾਰ ਆਦਿਕ ਨੀਚ ਹਨ, ਸ਼ੂਦਰ ਹਨ ਕਿਉਂਕਿ, ਉਹ ਬ੍ਰਹਮਾ ਦੇ ਪੈਰਾਂ ਵਿਚੋਂ ਨਿਕਲੇ ਹਨ। ਪਰ, ਰੱਬ ਦੇ ਪਿਆਰਿਆਂ ਨੇ ਬਹੁਤ ਹੀ ਦਲੇਰੀ ਨਾਲ ਸਵਾਲ ਕੀਤਾ ਕਿ ਐਹ ਬ੍ਰਾਹਮਣ ਤੂੰ ਸ੍ਰੇਸ਼ਟ ਕਿਵੇਂ? ਕੀ ਤੂੰ ਕਿਸੇ ਹੋਰ ਰਸਤੇ ਆਇਆ ਹੈ? ਕੀ ਤੇਰੀਆਂ ਰਗਾਂ ਵਿੱਚ ਦੁੱਧ ਵਗਦਾ ਹੈ ਅਤੇ ਸਾਡੀਆਂ ਵਿੱਚ ਲਹੂ?
ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ ॥ ਤਉ ਆਨ ਬਾਟ ਕਾਹੇ ਨਹੀ ਆਇਆ ॥੨॥
ਤੁਮ ਕਤ ਬ੍ਰਾਹਮਣ ਹਮ ਕਤ ਸੂਦ ॥ ਹਮ ਕਤ ਲੋਹੂ ਤੁਮ ਕਤ ਦੂਧ ॥੩॥
(ਗੁ. ਗ੍ਰੰ. ਪੰ. ੩੨੪)
ਭਗਤ ਰਵਿਦਾਸ ਜੀ ਦੀ ਬਾਣੀ `ਚ ਉਨ੍ਹਾਂ ਦੇ ਕਿਸੇ ਦੁਨਿਆਵੀ ਗੁਰੂ ਦਾ ਵੀ ਕੋਈ ਸੰਕੇਤ  ਨਹੀ ਮਿਲਦਾਭਗਤ ਕਬੀਰ ਜੀ ਫੁਰਮਾਨ ਕਰਦੇ ਹਨ ਕਿ ਭਗਤ ਰਵਿਦਾਸ ਜੀ  ਸਿਰਫ ਤੇ ਸਿਰਫ ਇਕ ਅਕਾਲ ਪੁਰਖ ਤੇ ਹੀ ਟੇਕ ਰੱਖਦੇ ਸਨ।

ਪਰ ਸਿਧਾਂਤਕ  ਸੂਝ ਤੋਂ ਸਖਣੇ ਕਈ ਪ੍ਰਚਾਰਕ ਅੱਜ ਵੀ ਇਹ ਗੁਰਮਤਿ ਵਿਰੋਧੀ ਕਹਾਣੀਆਂ ਸਿੱਖ ਸਟੇਜਾਂ ਤੋਂ ਸੁਣਾਈ ਜਾ ਰਹੇ ਹਨ ਅਤੇ ਅਸੀਂ ਸੁਣੀ ਜਾ ਹਰੇ ਹਾਂ
ਬਿਪਰ ਵੱਲੋਂ ਘੜੇ ਗਏ ਕਾਲੇ ਕਾਨੂੰਨ ਮੁਤਾਬਕ ਸ਼ੂਦਰਾਂ ਨੂੰ ਰੱਬ ਦੀ ਭਗਤੀ ਕਰਨ ਦਾ ਕੋਈ ਅਧਿਕਾਰ ਨਹੀ ਸੀਇਸ ਦੀ ਸਪੱਸ਼ਟ ਮਿਸਾਲ ਹੈ ਸੰਭੂਕ ਰਿਸ਼ੀ ਦਾ ਕਤਲ। ਭਗਤ ਰਵਿਦਾਸ ਜੀ ਨੇ ਸਮਾਜ ਦੇ ਗੁਰੂ ਬਣ ਬੈਠੇ ਬ੍ਰਾਹਮਣ ਤੋਂ ਬਾਗ਼ੀ ਹੁੰਦਿਆਂ ਸੱਚ ਦੀ ਅਵਾਜ਼ ਨੂੰ ਬੁਲੰਦ ਕੀਤਾ ਅਤੇ ਬੜੀ ਦ੍ਰਿੜਤਾ ਨਾਲ ਇਹ ਕਿਹਾ ਕਿ ਹਰੇਕ ਮਨੁੱਖ ਨੂੰ ਭਗਤੀ ਕਰਨ ਦਾ ਹੱਕ ਹੈ। ਰੱਬ ਕਿਸੇ ਦੀ ਜੱਦੀ ਮਲਕੀਅਤ ਨਹੀ
ਅਜੇਹੀ ਦ੍ਰਿੜਤਾ, ਪ੍ਰਭੂ ਨਾਲ ਇਕ-ਮਿਕ ਹੋਇਆ ਹੀ ਹੋ ਸਕਦੀ ਹੈ ਨਿਰਸੰਦੇਹ ਭਗਤ ਰਵਿਦਾਸ ਜੀ ਅਕਾਲ ਪੁਰਖ ਨਾਲ ਇਕ-ਮਿਕ ਸਨ,

ਗੁਰਮਤਿ ਵਿਰੋਧੀਆਂ ਵੱਲੋਂ ਇਕ ਹੋਰ ਵਿਵਾਦ ਅਰੰਭ ਕੀਤਾ ਜਾ ਰਿਹਾ ਹੈ ਕਿ ਰਵਿਦਾਸ ਜੀ ਨੂੰ ਭਗਤਦੀ ਬਜਾਏ ਗੁਰੂਲਿਖਿਆ ਜਾਣਾ ਚਾਹੀਦਾ ਹੈ। ਸ਼ਾਇਦ ਕੁਝ ਵੀਰ ਇਹ ਸੋਚਦੇ ਹਨ ਕਿ ਗੁਰੂ ਦਾ ਦਰਜ਼ਾ ਭਗਤਾ ਨਾਲੋਂ ਕੁਝ ਵੱਡਾ ਹੈ। ਪਰ ਅਜੇਹਾ ਨਹੀਂ ਹੈ। ਇਸ `ਚ ਕੋਈ ਦੋ ਰਾਵਾ ਨਹੀ ਹਨ ਕਿ ਗੁਰੂ ਗ੍ਰੰਥ ਸਾਹਿਬ ਜੀ ਦਰਜ ਸਾਰੇ ਬਾਣੀ ਕਾਰ ਇਕ ਰੂਪ ਹੀ ਸਨ। ਗੁਰੂ ਅਰਜਨ ਦੇਵ ਜੀ ਦਾ ਫੁਰਮਾਨ ਹੈ,
ਅੱਜ ਕਿਸੇ ਸਾਜ਼ਿਸ਼ ਤਹਿਤ ਭਗਤ ਰਵਿਦਾਸ ਜੀ ਦੀ ਨੰਗੇ ਸਿਰ ਵਾਲੀ ਫ਼ੋਟੋ ਪ੍ਰਚੱਲਤ ਕਰ ਦਿੱਤੀ ਗਈ ਹੈ। ਜੇ ਕੋਈ ਦਸਤਾਰ ਵਾਲੀ ਫ਼ੋਟੋ ਗੱਲ ਕਰਦਾ ਹੈ ਤਾਂ ਭਗਤ ਜੀ ਦੇ ਪੈਰੋਕਾਰ ਹੋਣ ਦਾ ਦਾਅਵਾ ਕਰਦੇ ਕੁਝ ਸੱਜਣਾਂ ਵੱਲੋਂ ਹੀ ਵਿਰੋਧ ਕੀਤਾ ਜਾਂਦਾ ਹੈ। ਸ਼ਾਇਦ ਉਹ ਵੀਰ, ਇਸ ਇਤਿਹਾਸਕ ਸੱਚਾਈ ਤੋਂ ਅਣਜਾਣ ਹਨ ਕਿ ਬਿਪਰਵਾਦੀਆਂ ਨੇ ਆਮ ਲੋਕਾਂ ਤੇ, ਸਿਰ ਤੇ ਪੱਗ ਬੰਨ੍ਹਣੀ ਤਾਂ ਇਕ ਪਾਸੇ, ਪੈਰੀ ਜੁੱਤੀ ਪਾਉਣ ਤੇ ਵੀ ਪਾਬੰਦੀ ਲਾਈ ਹੋਈ ਸੀ। ਪਰ ਸਾਰੇ  ਮਹਾਂਪੁਰਖਾਂ ਨੇ ਅਜੇਹੀਆਂ ਪਾਬੰਦੀਆਂ ਦੇ ਵਿਰੋਧ `ਚ ਅਵਾਜ਼ ਬੁਲੰਦ ਕੀਤੀ ਸੀਸਿੱਖ ਸਿਧਾਂਤਾਂ `ਚ ਫ਼ੋਟੋ ਜਾਂ ਬੁੱਤ ਦਾ ਕੋਈ ਮਹੱਤਵ ਨਹੀ ਹੈਸਾਡੇ ਲਈ ਭਗਤ ਜੀ ਦੀ ਵਿਚਾਰਧਾਰਾ ਪ੍ਰਮੁੱਖ ਹੈ ਜੋ ਬਹੁਤ ਹੀ ਮਹਾਨ, ਉੱਚੀ ਅਤੇ ਸੁੱਚੀ ਹੈਇਹ ਵੀ ਸੱਚਾਈ ਹੈ ਕਿ ਭਗਤ ਰਵਿਦਾਸ ਜੀ ਸਮੇਤ ਕਿਸੇ ਵੀ ਮਹਾਂਪੁਰਖ ਜੀ ਦੀ ਕੋਈ ਵੀ ਫ਼ੋਟੋ ਅਸਲੀ ਨਹੀ ਹੈ। ਅੱਜ ਉਪਲੱਬਧ ਸਾਰੀਆਂ ਫ਼ੋਟੋਆਂ ਕਲਾਕਾਰਾਂ ਦੀ ਕਲਪਣਾ ਹੈ। ਤਾਂ ਵੀ ਜੇ  ਫ਼ੋਟੋ ਰੱਖਣੀ ਜਰੂਰੀ ਹੈ ਤਾਂ ਫ਼ੋਟੋ ਅਜੇਹੀ ਹੋਣੀ ਚਾਹੀਦੀ ਹੈ ਜੋ ਭਗਤ ਜੀ ਦੀ ਵਿਚਾਰ ਧਾਰਾ ਦੀ ਪ੍ਰੋੜਤਾ ਕਰਦੀ ਹੋਵੇ।
ਸਮੂਹ ਸਿੱਖ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਓ ਬਿਪਰਵਾਦੀਆਂ ਅਤੇ ਕੁਝ ਇਕ ਅਜੋਕੇ ਪ੍ਰਚਾਰਕਾਂ, ਜੋ ਭਗਤ ਜੀ ਦੀ ਵਿਚਾਰਧਾਰਾ ਦੇ ਉਲਟ, ਭਗਤ ਜੀ ਦੇ ਨਿਰਮਲ ਇਤਿਹਾਸ ਨੂੰ ਬ੍ਰਾਹਮਣੀ ਰੰਗਤ ਦੇ ਕੇ ਪ੍ਰਚਾਰਦੇ ਹਨ, ਦੀਆਂ ਕੋਝੀਆਂ ਚਾਲਾ ਨੂੰ ਸਮਝੀਏ ਅਤੇ ਭਗਤ ਰਵਿਦਾਸ ਜੀ  ਬਾਣੀ ਤੋਂ ਸੇਧ ਲੈ ਕੇ ਸੱਚ ਦੇ ਮਾਰਗ ਨੂੰ ਅਪਣਾਈਏ ਤਾਂ ਜੋ ਬੇਗਮਪੁਰੇ ਦੀ ਸਿਰਜਣਾ ਕੀਤੀ ਜਾ ਸਕੇ।