ਸਰਵਜੀਤ
ਸਿੰਘ ਸੈਕਰਾਮੈਂਟੋ
ਭਗਤੀ ਲਹਿਰ ਦੇ ਮੋਢੀ ਮਹਾਨ ਅਧਿਆਤਮਿਕ ਸਖਸ਼ੀਅਤ ਦਬੇ
ਕੁਚਲੇ ਲੋਕਾਂ ਦੇ ਮਸੀਹਾ ਭਗਤ ਰਵਿਦਾਸ ਜੀ ਨੇ ਜਦੋਂ ਬਿਪਰਵਾਦੀ ਤਾਕਤਾਂ ਵੱਲੋਂ ਲਾਗੂ ਕੀਤੀਆਂ ਗਇਆ ਨੀਤੀਆਂ ਨੂੰ ਲਲਕਾਰਿਆਂ ਤਾਂ ਅਖੌਤੀ ਬ੍ਰਾਹਮਣਾਂ ਵੱਲੋਂ ਉਨ੍ਹਾਂ ਦਾ ਵਿਰੋਧ ਕਰਨਾ ਸੁਭਾਵਕ ਹੀ ਸੀ। ਉਹਨਾਂ
ਦਿਨਾਂ `ਚ ਮੰਨੂ ਦੀ ਔਲਾਦ ਵੱਲੋਂ ਧਰਮ-ਕਰਮ ਦਾ ਅਧਿਕਾਰ ਸਿਰਫ ਆਪਣੇ
ਲਈ ਹੀ ਰਾਖਵਾਂ ਕੀਤਾ ਹੋਇਆ ਸੀ। ਕਿਸੇ ਨੀਵੀਂ
ਜਾਤੀ ਵੱਲੋਂ ਧਾਰਮਿਕ ਉਪਦੇਸ਼ ਦੇਣਾ ਤਾਂ ਇਕ ਪਾਸੇ, ਉਨ੍ਹਾਂ
ਨੂੰ ਤਾਂ ਸੁਨਣ ਦਾ ਅਧਿਕਾਰ ਵੀ ਨਹੀ ਸੀ। ਜੁਲਮ ਦੀ ਸਿਖਰ ਇਹ ਸੀ ਕਿ ਜੇਕਰ ਨੀਵੀਂ ਜਾਤੀ ਦਾ
ਵਿਅਕਤੀ ਧਾਰਮਿਕ ਉਪਦੇਸ਼ ਸੁਣ ਲਵੇ ਤਾ ਮੰਨੂਵਾਦੀ ਵਿਧਾਨ `ਚ ਉਸ ਵਿਅਕਤੀ
ਦੇ ਕੰਨਾਂ ਵਿਚ ਗਰਮ ਕਰਕੇ ਸਿੱਕਾ ਪਾ ਦੇਣ ਤੱਕ ਦੀ ਸਜ਼ਾ ਤਜਵੀਜ਼ ਕੀਤੀ ਹੋਈ ਸੀ। ਪਰ ਜਦੋਂ
ਉਨ੍ਹਾਂ ਦੇ ਵਿਰੋਧ ਦੀ ਪ੍ਰਵਾਹ ਨਾ ਕਰਦਿਆਂ ਭਗਤ ਜੀ ਨੇ ਕਿਰਤ ਕਰਨ ਦੇ
ਨਾਲ-ਨਾਲ ਪ੍ਰਭੂ ਦੀ ਸਿਫਤ-ਸਲਾਹ ਕਰਨਾ ਜਾਰੀ ਰੱਖਿਆ ਤਾਂ ਬ੍ਰਾਹਮਣ ਨੇ ਉਲਟੀ ਚਾਲ ਚਲਦਿਆਂ ਇਹ ਕਹਿਣਾ ਅਰੰਭ ਕਰ ਦਿੱਤਾ
ਕਿ ਕੀ ਹੋਇਆ ਜੇ ਇਸ ਜਨਮ `ਚ ਨੀਵੀਂ ਜਾਤੀ `ਚ ਹੈ; ਪਿਛਲੇ ਜਨਮ `ਚ ਤਾਂ ਇਹ
ਬਾਹਮਣ ਹੀ ਸੀ।