ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਯੂ ਐ ਏ, ਕੇਵਲ ਤੇ ਕੇਵਲ
ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ
ਸਰਬਉੱਚ ਮੰਨ ਕੇ ਚਲ ਰਹੇ
ਪਰਚਾਰਕਾਂ,ਲਿਖਾਰੀਆਂ,ਕਵੀਆਂ,ਵਿਦਵਾਨਾਂ
ਦਾ ਸਗੰਠਨ ਹੈ ਜੋ ਕਿ ਹਰ ਤਰਾਂ ਦੀ ਨਵੀਨਤਮ
ਤਕਨਾਲੋਜੀ ਨੂੰ ਵਰਤ
ਕਿਤਾਂਬਾਂ, ਅਖਬਾਰਾਂ,ਮੈਗਜੀਨਾਂ,ਸੈਮੀਨਾਰਾਂ,ਰੇਡੀਓ,ਗੋਸ਼ਟੀਆਂ,ਗੁਰਦਵਾਰਿਆਂ ਵਿੱਚ ਸਟਾਲਾਂ,ਬਲਾਗਾਂ,ਵੈੱਬਸਾਈਟਾਂ ਅਤੇ ਫੇਸਬੁਕ ਰਾਹੀਂ ਗੁਰੂ ਨਾਨਕ ਸਾਹਿਬ ਦੇ ਇੱਕ(੧) ਦੇ ਫਲਸਫੇ ਨੂੰ
ਸਰਬੱਤ ਨਾਲ ਸਾਂਝਿਆਂ ਕਰਨ ਲਈ ਯਤਨਸ਼ੀਲ ਹੈ ।


Sunday, August 14, 2016

ਭੇਖੀ ਸਾਧਾਂ ਵੱਲੋਂ ਬਿਹੰਗਮ ਸ਼ਬਦ ਦੀ ਗਲਤ ਵਰਤੋਂ
ਅਵਤਾਰ ਸਿੰਘ ਮਿਸ਼ਨਰੀ (5104325827)
ਬਿਹੰਗਮ ਸ਼ਬਦ ਦੇ ਪਿਛੋਕੜ ਵੱਲ ਝਾਤ ਮਾਰਨ ਲਈ ਆਓ ਵੱਖ ਵੱਖ ਵਿਦਵਾਨ ਲਿਖਾਰੀਆਂ ਦੀਆਂ ਲਿਖਤਾਂ ਦੇਖੀਏ। ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭ੍ਹਾ ਅਨੁਸਾਰ ਬਿਹੰਗਮ ਸੰਸਕ੍ਰਿਤ ਦਾ ਸ਼ਬਦ ਹੈ। ਇਹ ਦੋ ਰੂਪਾਂ ਵਿੱਚ ਲਿਖਿਆ ਜਾਂਦਾ ਹੈਬਿਹੰਗਮ ਅਤੇ ਵਿਹੰਗਮ। ਪਹਿਲਾ ਅਰਥ-ਵਿਹ (ਅਕਾਸ਼) ਹੰਗਮ (ਗਮਨ) ਕਰਨਾ। ਉਹ ਪੰਛੀ ਜੋ ਅਕਾਸ਼ ਵਿੱਚ ਗਮਨ ਕਰੇਭਾਵ ਉਡਾਰੀ ਮਾਰੇ। ਦੂਜਾ ਅਰਥ-ਪੰਛੀ ਜਿਹੀ ਬਿਰਤੀ ਵਾਲਾ ਸਾਧੁ ਭਾਵ ਭਲਾ ਪੁਰਸ਼। ਬਿਹੰਗਮ ਸ਼ਬਦ ਗੁਰੂ ਗ੍ਰੰਥ ਸਾਹਿਬ ਵਿਖੇ ਇੱਕ ਵਾਰ ਇਉਂ ਆਇਆ ਹੈ-ਗਗਾ ਗੁਰ ਕੇ ਬਚਨ ਪਛਾਨਾ॥ ਦੂਜੀ ਬਾਤ ਨ ਧਰਈ ਕਾਨਾ॥ ਰਹੈ ਬਿਹੰਗਮ ਕਤਹਿ ਨ ਜਾਈ॥ ਅਗਹ ਗਹੈ ਗਹਿ ਗਗਨ ਰਹਾਈ॥੯॥(੩੪੦) ਉਹ ਇੱਕ ਵਿਰਕਤ ਦੀ ਤਰ੍ਹਾਂ ਵਿਚਰਦਾ ਹੈ ਅਤੇ ਕਿਧਰੇ ਨਹੀਂ ਜਾਂਦਾਬਿਹੰਗਮਵਿਹੰਗਮ ਇੱਕ ਪੰਛੀ। ਉਹ ਮਨੁੱਖ ਜੋ ਜਗਤ ਵਿੱਚ ਆਪਣਾ ਨਿਵਾਸ ਇਉਂ ਸਮਝਦਾ ਹੈ ਜਿਵੇਂ ਪੰਛੀ ਕਿਸੇ ਰੁੱਖ ਉੱਤੇ ਰਾਤ ਕੱਟ ਕੇਸਵੇਰੇ ਉੱਡ ਜਾਂਦਾ ਹੈ। ਉਸ ਰੁੱਖ ਨਾਲ ਮੋਹ ਨਹੀਂ ਪਾਉਂਦਾ ਅਤੇ ਕਿਸੇ ਹੋਰ ਪਾਸੇ ਨਹੀਂ ਭਟਕਦਾ। 
ਗੁਰੂ ਗ੍ਰੰਥ ਵਿਸ਼ਵਕੋਸ਼ ਦੇ ਲੇਖਕ ਡਾ. ਰਤਨ ਸਿੰਘ ਜੱਗੀ ਲਿਖਦੇ ਹਨ ਕਿ ਬਿਹੰਗਮ ਸੰਸਕ੍ਰਿਤ ਦੇ ਵਿਹੰਗਮ ਦਾ ਤਦਭਵ ਰੂਪ ਹੈ। ਅਰਥ ਹਨ ਅਕਾਸ਼ ਵਿੱਚ ਗਮਨ ਕਰਨ ਵਾਲਾ ਨਭਚਾਰੀ ਪੰਛੀ। ਭਾਰਤੀ ਸੰਸਕ੍ਰਿਤੀ ਅਨੁਸਾਰ ਬਿਹੰਗਮ ਉਹ ਜੋ ਪੰਛੀ ਵਾਲੀ ਬਿਰਤੀ ਵਾਲਾ ਹੋਵੇ ਅਤੇ ਅਧਿਆਤਮਕ ਪਵਿਤ੍ਰਤਾ ਨੂੰ ਅਰਜਿਤ ਕਰਦਾ ਹੋਇਆਸੰਸਾਰਿਕਤਾ ਪ੍ਰਤੀ ਵਿਰਕਤ ਰਹੇ। ਹਿੰਦੂ ਧਰਮ ਵਿੱਚ ਇਹ ਲੋਕ ਸ਼ਿਵ ਅਤੇ ਰਾਮ ਦੀ ਉਪਾਸ਼ਨਾ ਕਰਦੇ ਹਨ। ਸਿੱਖ ਧਰਮ ਵਿੱਚ ਉਨ੍ਹਾਂ ਸਾਧਕਾਂ ਨੂੰ ਬਿਹੰਗਮ ਕਿਹਾ ਜਾਂਦਾ ਹੈ ਜੋ ਗ੍ਰਿਹਸਤ ਵਿੱਚ ਨਹੀਂ ਪੈਂਦੇ ਅਤੇ ਸੰਸਾਰ ਇਸ਼ਾਵਾਂ ਅਤੇ ਆਸਾਂ ਨੂੰ ਤਿਆਗ ਦਿੰਦੇ ਹਨ। ਇਹ ਲੋਕ ਬਾਣੀ ਪੜ੍ਹਨਨਾਮ ਜਪਣ ਅਤੇ ਸੇਵਾ ਕਰਨ ਵਿੱਚ ਬਹੁਤ ਰੁਚੀ ਰੱਖਦੇ ਹਨ। ਇਨ੍ਹਾਂ ਦੀ ਕੋਈ ਵੱਖਰੀ ਸੰਪ੍ਰਦਾ ਜਾਂ ਡੇਰਾ ਨਹੀਂ ਹੁੰਦਾ। ਇਹ ਗੁਰਮਤਿ ਵਿੱਚ ਵਿਸ਼ਵਾਸ਼ ਰੱਖਣ ਵਾਲੀ ਕਿਸੇ ਵੀ ਸੰਪ੍ਰਦਾ ਨਾਲ ਸਬੰਧਤ ਹੋ ਸਕਦੇ ਹਨ। ਵਿਸ਼ੇਸ਼ ਤੌਰ ਤੇ ਨਿਰਮਲ ਸੰਪ੍ਰਦਾਇ ਦੇ ਕੁਝ ਵਿਅਕਤੀਆਪਣੇ ਆਪ ਨੂੰ ਬਿਹੰਗਮ ਅਖਵਾ ਕੇਮਾਨ ਮਹਿਸੂਸ ਕਰਦੇ ਹਨ। ਸੰਗਰੂਰ ਜਿਲ੍ਹੇ ਦੇ ਮਸਤੂਆਣਾ ਧਾਮ ਦੇ ਕਈ ਸਾਧਕ ਆਪਣੇ ਆਪ ਨੂੰ ਬਿਹੰਗਮ ਅਖਵਾਉਂਦੇ ਹਨ।
ਪੰਛੀਆਂ ਵਾਂਗ ਜੋ ਭੋਜਨ ਦਾ ਆਹਾਰ ਕਰੇ ਜੋ ਸੁੱਤੇ ਸਿੱਧ ਮਿਲ ਜਾਵੇ ਜਾਂ ਮੰਗ ਕੇ ਲੈ ਲਵੇ ਉਸ ਤੇ ਨਿਰਬਾਹ ਕਰੇ
ਉਹ ਬਿਹੰਗਮ ਹੈ।(ਸ੍ਰੀ ਗੁਰੂ ਗ੍ਰੰਥ ਕੋਸ਼ ਗਿਆਨੀ ਹਜਾਰਾ ਸਿੰਘ)
ਬਿਹੰਗ ਦਾ ਅਰਥ ਹੰਗਤਾ ਰਹਿਤ ਹੈ। ਪੁਰਾਤਨ ਨਿਹੰਗ ਸਿੰਘ ਵੀ ਆਪਣੇ ਆਪ ਨੂੰ ਬਿਹੰਗਮ ਅਖਵਾਉਂਦੇ ਸਨ। ਜਿਵੇਂ ਪੰਛੀਆਂ ਦਾ ਕਿਸੇ ਇੱਕ ਥਾਂ ਇੱਕ ਰੁੱਖ ਤੇ ਟਿਕਾਣਾ ਨਹੀਂ ਹੁੰਦਾਇਵੇਂ ਹੀ ਪੁਰਾਤਨ ਜੀਵਨ ਵਾਲੇ ਨਿਹੰਗ ਸਿੰਘਾਂ ਦਾ ਵੀ ਇੱਕ ਥਾਂ ਟਿਕਾਣਾ ਨਹੀਂ ਹੁੰਦਾ ਸੀਉਹ ਵੀ ਵੱਖ ਵੱਖ ਪਿੰਡਾਂ ਸ਼ਹਿਰਾਂ ਵਿੱਚ ਪੜਾਅ ਕਰਦੇ ਵਿਚਰਦੇ ਸਨ। ਜਿੰਨ੍ਹਾਂ ਬਾਬਤ ਇਤਿਹਾਸ ਵੀ ਲਿਖਦਾ ਹੈ ਕਿ-ਆ ਗਏ ਨੇ ਨਿਹੰਗ ਬੂਹਾ ਖੋਲ੍ਹ ਦੇ ਨਿਸ਼ੰਗ॥ ਭਾਵ ਉਹ ਜੋਧੇ ਇੱਜਤ ਆਬਰੂ ਦੇ ਵੀ ਰਾਖੇ ਸਨ। ਅਜੋਕੇ ਲੁਟੇਰੇ ਤੇ ਨਸ਼ਈ ਨਿਹੰਗਾਂ ਬਾਬਤ ਤਾਂ ਲੋਕ ਇਉਂ ਆਖਦੇ ਹਨ-ਆ ਗਏ ਨੇ ਨਿਹੰਗ ਬੂਹੇ ਕਰ ਦਿਓ ਬੰਦ॥ ਖੇਤ ਬਚਾਓ ਦੇ ਕਰ ਲਓ ਪ੍ਰਬੰਧ॥ ਅਜੋਕੇ ਨਕਲੀ ਨਿਹੰਗ ਤਾਂ ਲੋਕਾਂ ਦੀਆਂ ਇਜਤਾਂ ਲੁੱਟਦੇ ਅਤੇ ਫਸਲਾਂ ਵੀ ਉਜਾੜ ਦਿੰਦੇ ਸਨ। ਇਹ ਤਾਂ ਚੰਗੇ ਸਿੱਖ ਖਾੜਕੂਆਂ ਦੇ ਡਰ ਨਾਲ ਹਟੇ ਸਨ।
ਅੱਜ ਕਲ੍ਹ ਡੇਰੇਦਾਰਖਾਸ ਕਰਕੇ ਨਾਨਕਸਰ ਡੇਰੇ ਨਾਲ ਸਬੰਧਤ ਚੋਲਿਆਂ ਵਾਲੇ ਵਿਹਲੜਆਪਣੇ ਆਪ ਨੂੰ ਬਿਹੰਗਮ ਅਖਵਾਉਂਦੇ ਹਨ। ਇਹ ਗ੍ਰਿਹਸਤ ਧਰਮ ਦੇ ਫਰਜਾਂ ਤੋਂ ਭਗੌੜੇ ਹਨ। ਔਰਤ ਮਾਂ ਦੇ ਪੇਟ ਚੋਂ ਪੈਦਾ ਹੋ ਕੇਉਸ ਨੂੰ ਹੀ ਨਿੰਦਦੇ ਹਨ। ਇਹ ਹੱਟੇ ਕੱਟੇ ਡੇਰੇਦਾਰ ਸਾਧਔਰਤਾਂ ਨੂੰ ਮਰਦਾਂ ਦੇ ਬਰਾਬਰ ਅਧਿਕਾਰ ਨਹੀਂ ਦਿੰਦੇ। ਆਪਣੀਆਂ ਮਾਵਾਂਭੈਣਾਂ ਨੂੰ ਗਲੀਚ ਸਮਝਦੇ ਹਨ। ਇਹ ਲੰਗਰਾਂ ਵਿੱਚ ਤਾਂ ਔਰਤਾਂ ਨੂੰ ਵੜਨ ਨਹੀਂ ਦਿੰਦੇ ਪਰ ਔਰਤਾਂ ਦੇ ਹੱਥਾਂ ਦੇ ਪੱਕੇ ਪਰੌਂਠੇ ਅਤੇ ਵੱਖ ਵੱਖ ਤਰ੍ਹਾਂ ਦੇ ਬਣਾਏ ਪਕਵਾਨਬੜੇ ਚਸਕਿਆਂ ਨਾਲ ਖਾਂਦੇ ਜਰਾ ਜਿੰਨ੍ਹੇ ਵੀ ਨਹੀਂ ਸ਼ਰਮਾਉਂਦੇ। ਇਨ੍ਹਾਂ ਦਾ ਕਹਿਣਾ ਹੈ ਕਿ ਗ੍ਰਿਹਸਤੀ ਗ੍ਰੰਥੀਕੀਰਤਨੀਆਂਪ੍ਰਚਾਰਕ ਡੇਰੇ ਅਤੇ ਸੰਪ੍ਰਦਾ ਦਾ ਮੁਖੀ ਨਹੀਂ ਹੋ ਸਕਦਾ। ਇਹ ਆਪਣੇ ਆਪ ਨੂੰ ਦੂਧਾਧਾਰੀ ਅਖਵਾਉਂਦੇ ਹਨ ਪਰ ਗੁਪਤੀ ਤੌਰ ਤੇ ਪੜਦੇ ਨਾਲ ਸਭ ਕੁਝ ਖਾ ਪੀ ਜਾਂਦੇ ਹਨ-ਜਗ ਮਹਿ ਬਕਤੇ ਦੂਧਾਧਾਰੀ॥ ਗੁਪਤੀ ਖਾਵਹਿ ਵਟਿਕਾ ਸਾਰੀ॥੩॥(੮੭੩)  ਇਹ ਲੋਕ ਇੱਕ ਔਰਤ ਨਾਲ ਵਿਆਹ ਨਹੀਂ ਕਰਵਾਉਂਦੇ ਪਰ ਇਨ੍ਹਾਂ ਦੇ ਡੇਰਿਆਂ ਤੇ ਅਨੇਕਾਂ ਹੀ ਔਰਤਾਂ ਜਾਂਦੀਆਂ ਹਨ। ਇਨ੍ਹਾਂ ਬਾਰੇ ਔਰਤਾਂ ਨਾਲ ਰੰਗ ਰਲੀਆਂ ਦੇ ਕਿੱਸੇ ਮੀਡੀਏ ਵਿੱਚ ਆਏ ਦਿਨ ਛਪਦੇ ਰਹਿੰਦੇ ਹਨ। ਕਈਆਂ ਵਿਰੁੱਧ ਬਲਾਤਕਾਰੀ ਦੇ ਕੇਸ ਅਦਾਲਤਾਂ ਵਿੱਚ ਚੱਲ ਰਹੇ ਹਨ।
ਇਹ ਰੱਬਗੁਰੂਆਂ ਅਤੇ ਭਗਤਾਂ ਨਾਲੋਂ ਵੀ ਆਪਣੇ ਆਪ ਨੂੰ ਵੱਡੇ ਸਮਝਦੇ ਹੋਏਸੰਤ ਮਹਾਂਪੁਰਖਤੱਤਵੇਤੇ ਅਤੇ ਬ੍ਰਹਮ ਗਿਆਨੀ ਅਖਵਾਉਂਦੇ ਹਨ। ਰੱਬ ਜਿਸ ਨੇ ਸਭ ਨੂੰ ਪੈਦਾ ਕੀਤਾ ਹੈਉਸ ਨਾਲੋਂ ਆਪਣੇ ਆਪ ਨੂੰ ਸਿਆਣੇ ਸਮਝਦੇ ਹਨ। ਦੇਖੋ ਰੱਬ ਨੇ ਤਾਂ ਸੰਸਾਰ ਨੂੰ ਅੱਗੇ ਚਲਦਾ ਰੱਖਣ ਲਈ ਔਰਤ ਤੇ ਮਰਦ ਦਾ ਜੋੜਾ ਪੈਦਾ ਕਰਕੇਗ੍ਰਿਹਸਤੀ ਬਣਾਇਆ ਹੈ। ਪੁਰਾਤਨ ਜਿੰਨ੍ਹੇ ਵੀ ਅਵਤਾਰਗੁਰੂ ਪੀਰ ਤੇ ਭਗਤ ਹੋਏ ਹਨਉਹ ਗ੍ਰਿਹਸਤੀ ਸਨ। ਚੱਲੋ ਬਾਕੀ ਧਰਮਾਂ ਵਿੱਚ ਕੁਝ ਵੀ ਹੋਵੇ ਪਰ ਸਿੱਖ ਧਰਮ ਦੇ ਬਾਨੀ ਗੁਰੂ ਬਾਬਾ ਨਾਨਕ ਸਾਹਿਬ ਜੀ ਤਾਂ ਉੱਚ ਦਰਜੇ ਦੇ ਗ੍ਰਿਹਸਤੀ ਸਨ। ਭਲਿਓ ਅਸਲ ਵਿੱਚ ਇਹ ਮਜਨੂੰ ਡੇਰੇਦਾਰ ਸਾਧਸਿੱਖ ਧਰਮ ਭਾਵ ਗੁਰਮਤਿ ਦੇ ਵਿਰੋਧੀ ਨੇ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨ ਸਿਖਿਆ ਨੂੰ ਛੱਡ ਕੇਆਪੋ ਆਪਣੇ ਮਰੇਮਰਨ ਵਾਲੇ ਅਤੇ ਮਜੂਦਾ ਸੰਤਾਂ ਦੇ ਕਿਸੇ ਕਹਾਣੀਆਂ ਨੂੰ ਵੱਧ ਪ੍ਰਚਾਰਦੇ ਹਨ। ਗੁਰਬਾਣੀ ਇਨ੍ਹਾਂ ਨੂੰ ਸੱਪ ਵਾਂਗ ਲੜਦੀਭੇਖੀ ਸਾਧਾਂ ਦੇ ਕਿਸੇ ਕਹਾਣੀਆਂ ਅਤੇ ਹੋਰ ਗੁਰਮਤਿ ਵਿਰੋਧੀ ਗ੍ਰੰਥ ਇਨ੍ਹਾਂ ਨੂੰ ਪਿਆਰੇ ਲਗਦੇ ਹਨ। ਇਨ੍ਹਾਂ ਵਿੱਚ ਬਿਹੰਗਤਾ ਵਾਲੀ ਕੋਈ ਗੱਲ ਨਹੀਂ ਕਿਉਂਕਿ ਇਹ ਲੋਭੀ ਲਾਲਚੀ,ਅਜਾਸ਼ੀ ਅਤੇ ਕਾਮੀ ਵੀ ਹਨ। ਇਨ੍ਹਾਂ ਦਾ ਆਪੋ ਆਪਣੇ ਡੇਰਿਆਂ ਅਤੇ ਡੇਰੇਦਾਰ ਸਾਧਾਂ ਨਾਲ ਮੋਹ ਪਿਆਰ ਵੀ ਹੈ। ਇਹ ਆਪੋ ਆਪਣੇ ਡੇਰੇ ਨੂੰ ਪਕੜੀ ਬੈਠੇ ਹਨ। ਜਿਨ੍ਹਾਂ ਗ੍ਰਿਹਸਤੀਆਂ ਨੂੰ ਨਿੰਦਦੇ
ਉਨ੍ਹਾਂ ਦਾ ਦਿੱਤਾ ਅਤੇ ਤਿਆਰ ਕੀਤਾ ਹੀ ਅਨਾਜ ਖਾਂਦੇ ਹਨ
-ਹੋਇ ਅਤੀਤ ਗ੍ਰਿਹਸਤ ਤਜ ਫਿਰਿ ਉਨਹੂੰ ਕੇ ਘਰਿ ਮੰਗਣ ਜਾਹੀ॥(ਭਾ.ਗੁ) ਇਹ ਬਗਲੇ ਭਗਤ ਆਖੇ ਜਾ ਸਕਦੇ ਹਨ। ਜਿਵੇਂ ਬਗਲਾ ਪਾਣੀ ਵਿੱਚ ਇੱਕ ਲਾਤ ਤੇ ਅਡੋਲ ਖੜ੍ਹਅੱਖਾਂ ਮੀਟ ਕੇ ਡੱਡੀਆਂ ਮੱਛੀਆਂ ਝਪਟਾ ਹੈ। ਇਵੇਂ ਹੀ ਇਹ ਚਿੱਟੇ ਚੋਲੇ ਪਾਹੱਥ ਵਿੱਚ ਮਾਲਾ ਲੈ ਅੱਖਾਂ ਮੀਟ ਕੇਸੰਤ ਭਗਤ ਹੋਣ ਦਾ ਨਾਟਕ ਕਰਦੇ ਹਨ। ਇਹ ਲੋਕ ਡਾਲਾਂ ਸਮੇਤ ਰੁੱਖ ਨੂੰ ਜੜੋ ਪੁੱਟ ਸੁੱਟਦੇ ਹਨ-ਡਾਲਾ ਸਿਉਂ ਪੇਡਾ ਗਟਕਾਵੈ॥ (੪੭੬) ਭਾਵ ਵਹਿਮਾਂ ਭਰਮਾਂ ਮਰਯਾਦਾ ਦੇ ਨਾਂ ਤੇ ਸ਼ਰਧਾਲੂਆਂ ਨੂੰ ਲੁੱਟ ਕੇਆਲੀਸ਼ਾਨ ਡੇਰੇ ਚਲਾਉਂਦੇ ਮੌਜਾਂ ਮਾਣਦੇ ਹਨ। ਹੁਣ ਵੋਟਾਂ ਹੋਣ ਕਰਕੇਸਰਕਾਰੇ ਦਰਬਾਰੇ ਵੀ ਪਹੁੰਚ ਰੱਖਦੇ ਹਨ। ਧਰਮ ਆਗੂਆਂ ਦੀ ਵੀ ਮੁੱਠੀ ਗਰਮ ਕਰਦੇਬ ਹਨ। ਮੁੱਠੀ ਗਰਮ ਕਰਨ ਕਰਕੇਇਨ੍ਹਾਂ ਦੇ ਕੁਕਰਮ ਵੀ ਢੱਕੇ ਰਹਿੰਦੇ ਹਨ। ਹੁਣ ਸਿਆਣੇ ਅਤੇ ਵਿਦਵਾਨ ਪਾਠਕ ਸਮਝ ਗਏ ਹੋਣਗੇ ਕਿ ਬਿਹੰਗਮ ਸਾਧ ਕਾਉਣ ਹੁੰਦੇ ਹਨਬਿਹੰਗਮ ਤਾਂ ਪੰਛੀ ਹਨ ਜੋ ਇੱਕ ਥਾਂ ਨਹੀਂ ਟਿਕਦੇਘਰ ਨਹੀਂ ਬਨਾਉਂਦੇ ਸਗੋਂ ਸੰਸਾਰ ਵਿੱਚ ਵੱਖ ਵੱਖ ਥਾਵਾਂ ਤੇ ਉੱਡਦੇ ਫਿਰਦੇਮੋਹ ਮਾਇਆ ਤੋਂ ਨਿਰਲੇਪ ਰਹਿੰਦੇ ਹਨ। ਸੋ ਭਲਿਓ ਗੁਰੂ ਗ੍ਰੰਥ ਸਾਹਿਬ ਵਿਖੇ ਆਏ ਸ਼ਬਦਾਂ ਨੂੰ ਅਰਥਾਂ ਅਤੇ ਭਾਵ ਅਰਥਾਂ ਵਿੱਚ ਵਾਚ ਕੇ ਸਮਝਣ ਦੀ ਅਤਿਅੰਤ ਲੋੜ ਹੈ ਨਹੀਂ ਤਾਂ ਭੇਖੀ ਡੇਰੇਦਾਰ ਸਾਧਾਂ ਸੰਤਾਂ ਅਤੇ ਅਖੌਤੀ ਬਿਹੰਗਮਾਂ੧੦੮ ਮਹਾਂਪੁਰਖਾਂ ਅਤੇ  ਬ੍ਰਹਮ ਗਿਆਨੀਆਂਅਸਲ ਵਿੱਚ ਭਰਮ ਗਿਆਨੀਆਂ ਤੋਂ ਲੁੱਟ ਖਸੁੱਟ ਦੀ ਮਾਰ ਖਾਦੇ ਹੀ ਰਹਾਂਗੇ। ਇਹ ਸੀ ਬਿਹੰਗਮ ਸ਼ਬਦ ਦੀ ਸਮੀਖਿਆ ਸ਼ਾਇਦ ਜੋ ਆਪ ਜੀ ਦੇ ਸਮਝ ਆ ਗਈ ਹੋਵੇਗੀ। ਹੋਰ ਸ਼ਬਦ ਸਮੀਖਿਆ ਵਾਸਤੇ ਆਪ ਜੀ ਗਿਆਨੀ ਦਲੇਰ ਸਿੰਘ ਜੀ ਜੋਸ਼ ਦੀ ਲਿਖੀ ਪੁਸਤਕ "ਸ਼ਬਦ ਸਮੀਖਿਆ" ਵੀ ਪੜ੍ਹ ਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੋ ਸਿੱਖ ਮਾਰਗ ਡਾਟਕਾਮ ਤੇ ਲੜੀ ਵਾਰ ਛਪਦੀ ਰਹਿੰਦੀ ਹੈ। ਸੋ ਭੇਖੀ ਡੇਰੇਦਾਰ ਸਾਧਾਂ ਸੰਤਾਂ ਵੱਲੋਂ ਬਿਹੰਗਮ ਰਹਿਣ ਦਾ ਢੌਂਗ ਰਚਣਾ ਸਿੱਧਾ ਪਾਖੰਡ ਹੈਗੁਰਮਤਿ ਨਹੀਂ।

Wednesday, July 31, 2013


ਧਾਰਾ 295 a
ਰਾਜਨੀਤਿਕ ਤੇ ਰਾਜ ਪ੍ਰੋਹਿਤ ਵਾਲੀ ਜੋੜੀ ਜੋ,
ਆਦਿ-ਕਾਲ ਤੋਂ ਜੰਤਾ ਦੀ ਲੁੱਟ ਕਰਦੀ ਆਈ ਹੈ।
ਇੱਕ ਦੂਜੇ ਦੇ ਪੂਰਕ ਬਣ ਸ਼ਿਕਾਰ ਫਸਾਉਂਦੇ ਨੇ,
ਇੱਕ ਡਰਾਇਆ ਨਰਕੋਂ ਦੂਜੇ ਡਾਂਗ ਦਿਖਾਈ ਹੈ।
ਹੁਕਮਨਾਮੇ ਤੇ ਫਤਵੇ ਇੱਕ ਦੇ ਯਾਰ ਕਰੀਬੀ ਨੇ,
ਧੌਣਾਂ ਗਿਣਕੇ ਦੂਜੇ ਨੇ ਸਰਕਾਰ ਚਲਾਈ ਹੈ।
ਅਗਿਆਨ-ਹਨੇਰੇ ਅੰਦਰ ਦੋਵੇਂ ਵਧਦੇ-ਫੁਲਦੇ ਨੇ,
ਗਿਆਨ-ਰੋਸ਼ਨੀ ਬਣਦੀ ਦੋਵਾਂ ਲਈ ਦੁਖਦਾਈ ਹੈ।
ਲੁੱਟਣ ਦੇ ਲਈ ਦੋਵਾਂ ਨੂੰ ਜੱਗ ਸੁੱਤਾ ਚਾਹੀਦਾ,
ਜਾਗਣ ਅਤੇ ਜਗਾਉਣ ਦੀ ਤਾਂਹੀਂ ਸਜਾ ਬਣਾਈ ਹੈ।
ਅੰਧਕਾਰ ਵਿੱਚ ਚਾਨਣ ਵਾਲੀ ਜਿਹੜਾ ਗੱਲ ਕਰੂ,
ਵਿਸ਼ਵਾਸ ਨੂੰ ਠੇਸ ਪੁਚਾਵਣ ਦੀ ਪੈ ਜਾਣੀ ਦੁਹਾਈ ਹੈ।
ਗੁਰੂਆਂ ਭਗਤਾਂ ਨੂੰ ਵੀ ਇਹ ਦੋਸ਼ੀ ਠਹਿਰਾ ਸਕਦੇ,
 ਧਰਮ ਦੇ ਨਾਂ ਤੇ ਲੁੱਟ ਦੀ ਜਿਹਨਾਂ ਕਰੀ ਸਫਾਈ ਹੈ।
ਅੰਧ-ਵਿਸ਼ਵਾਸਾਂ, ਕਰਮ-ਕਾਂਢ ਤੇ ਵਹਿਮਾਂ ਭਰਮਾ ਲਈ,
ਐਸਾ ਲਗਦਾ ਧਾਰਾ ਬਣਨੀ ਬੜੀ ਸਹਾਈ ਹੈ।
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ) gsbarsal@gmail.com

Wednesday, July 24, 2013

ਅਗਿਆਨਤਾ
ਵਰਗਾਂ,ਨਸਲਾਂ,ਮਜ਼ਹਬਾਂ,ਵਿੱਚੋਂ, ਤਿਆਗ ਕੇ ਸਮਾਨਤਾ।
ਖੁਦ ਨੂੰ ਗਿਆਨੀ ਸਮਝਦੀ ਹੈ, ਸਦਾ ਹੀ ਅਗਿਆਨਤਾ।।
ਕਰਿਸ਼ਮਿਆਂ ਨੂੰ ਧਰਮ ਦਾ, ਪ੍ਰਚਾਰ ਇਹ ਹੈ ਸਮਝਦੀ,
ਕਰਿਸ਼ਮੇਂ ਤਾਂ ਹੁੰਦੇ ਸੱਚ ਵਾਲੀ, ਪਕੜ ਤੋਂ ਅਣਜਾਣਤਾ।।
ਧਰਮ ਦਾ ਅਧਾਰ ਇਹ ਤਾਂ, ਆਖਦੀ ਵਿਸ਼ਵਾਸ ਨੂੰ,
ਤਰਕ-ਰਹਿਤ-ਅੰਧ-ਵਿਸ਼ਵਾਸਾਂ ਦੀ ਕਰਕੇ ਮਾਨਤਾ।।
ਕਿਰਤੀ ਨੂੰ ਵਿਹਲੜ ਦੱਸਦਾ, ਮਾਇਆ ਹੈ ਕੈਸੀ ਨਾਗਣੀ,
ਮਾਇਆ ਨੂੰ ਕੁੰਢਲ ਮਾਰਕੇ, ਇਹ ਸਮਝਦੀ ਉਪਰਾਮਤਾ।।
ਠੱਗਾਂ ਨੇ ਬਾਣਾ ਪਾ ਲਿਆ ਹੈ, ਸਾਧੂਆਂ ਦੀ ਦਿੱਖ ਦਾ,
ਇਹਦੇ ਤੋਂ ਵੱਧ ਕੀ ਹੋਵਣੀ, ਇਨਸਾਨ ਦੀ ਨਾਕਾਮਤਾ।।
"ਕਰਤੇ ਨੂੰ ਲੱਭਣ ਵਾਸਤੇ, ਖੁਸ਼ਾਮਦ ਤੇ ਜੁਗਤੀ ਦੱਸਦੀ",
ਲੋਟੂ ਵਿਚੋਲਾ ਬਣ ਰਹੀ, ਬੰਦੇ ਦੀ ਅੰਤਰਜਾਮਤਾ।।
ਖੁਦੀ ਨੂੰ ਬੇਵਸ ਜਾਣਕੇ, ਪੂਜਣ ਦੇ ਰਸਤੇ ਪੈ ਗਈ,
ਰੱਬ ਨੂੰ ਮਨਾਂ ਚੋਂ' ਕੱਢਕੇ, ਪੱਥਰਾਂ ਦੇ ਘਰੀਂ ਠਾਣਤਾ।।
ਕੁਦਰਤ ਦੇ ਅਟੱਲ ਨਿਯਮਾਂ, ਨੂੰ ਬਦਲ ਸਕਦੀ ਨਹੀਂ,
ਹੋਵੇ ਕਰਮ-ਕਾਂਢੀਆਂ ਦੀ ਕਿੰਨੀ ਵੀ ਪ੍ਰਧਾਨਤਾ।।
ਸਮਝ ਕੇ ਬ੍ਰਹਿਮੰਡੀ ਨਿਯਮਾਂ ਨੂੰ, ਜੋ ਵਰਤੇ ਜਗਤ ਲਈ,
ਭਗਤ ਹੈ ਕਾਦਰ ਦਾ, ਭਾਵੇਂ ਖੋਜ ਦੀ ਅੰਜਾਮਤਾ।।
ਕਾਦਰ ਦੇ ਨਿਯਮਾਂ ਅੰਗ-ਸੰਗ, ਜੀਣਾ ਸਖਾਵੇ ਜੱਗ ਨੂੰ,
ਨਾਨਕ ਦੇ ਗਾਏ ਰਾਗ ਦੀ, ਸਮਝੋ ਜੇ ਕੁਝ ਮਹਾਨਤਾ।।
ਜਿਸਨੇ ਵੀ ਬਹਿ ਵਿਚਾਰ ਕੇ, ਬਾਬੇ ਦੀ ਬਾਣੀ ਭੁੰਚ ਲਈ,
ਹਉਮੇਂ ਤੇ ਉਲਝਣ ਮਾਰਕੇ, ਇਹ ਬਖ਼ਸ਼ਦੀ ਨਿਸ਼ਕਾਮਤਾ।।
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)gsbarsal@gmail.com

Tuesday, July 9, 2013

ਭਾਈਚਾਰੇ ਦੀ ਹਾਰ

ਭਾਈਚਾਰੇ ਦੀ ਹਾਰ
ਜਦ ਵੀ ਵੋਟਾਂ ਵਾਲਾ ਕਿਤੇ ਨਗਾਰਾ ਵੱਜਦਾ ਏ,
ਲੋਕ ਰਾਜ ਤੇ ਦਿਲ ਸਭਦਾ ਬਲਿਹਾਰ ਹੀ ਜਾਂਦਾ ਏ।
ਕਿਹੜੇ ਕਿਹੜੇ ਲੀਡਰ ਦੇਸ਼ ਤਰੱਕੀ ਚਾਹੁੰਦੇ ਨੇ,
ਮਿਲ ਸਭਨਾਂ ਨੂੰ ਦੱਸਣ ਦਾ ਅਧਿਕਾਰ ਹੀ ਜਾਂਦਾ ਏ।
ਨਿੱਜੀ ਗਰਜਾਂ ਦੇ ਨਾਲ ਲੋਕੀਂ ਵੋਟਾਂ ਪਾਉਂਦੇ ਨੇ,
ਪੈਸਾ ਵੰਡਿਆ ਕਈ ਵਾਰੀ ਕੰਮ ਸਾਰ ਹੀ ਜਾਦਾ ਏ।
ਜੰਤਾ ਪੈਰੀਂ ਕਰਨ ਦੀ ਕੋਈ ਨੀਤੀ ਬਣਦੀ ਨਾਂ,
ਵੋਟਰ ਨੂੰ ਮਿਲ ਸੁਪਨਿਆ ਦਾ ਸੰਸਾਰ ਹੀ ਜਾਂਦਾ ਏ।
ਰੋਟੀ ਆਪ ਕਮਾਵਣ ਜੋਗਾ ਵੋਟਰ ਨਾਂ ਹੋ ਜਾਏ,
ਲੋਕਾਂ ਕੋਲੇ ਸਸਤੀ ਦਾ ਪਰਚਾਰ ਹੀ ਜਾਂਦਾ ਏ।
ਰਿਸ਼ਤੇਦਾਰਾਂ ਮਿੱਤਰਾਂ ਦੇ ਵਿੱਚ ਕੰਧਾਂ ਕਰ ਦੇਣਾਂ,
ਰਾਜਨੀਤਕ ਦਾ ਤਪਦਾ ਹਿਰਦਾ ਠਾਰ ਹੀ ਜਾਂਦਾ ਏ।
ਸਾਲਾਂ ਦੇ ਨਾਲ ਸਾਂਝ ਜੋ ਲੋਕਾਂ ਅੰਦਰ ਬਣਦੀ ਏ,
ਇੱਕੋ ਸੀਜਨ ਸਾਰਾ ਕੁਝ ਡਕਾਰ ਹੀ ਜਾਂਦਾ ਏ।
ਭਾਵੇਂ ਵੰਡਕੇ ਨਸ਼ੇ ਲੋਕ ਕੁਝ ਜਿੱਤ ਵੀ ਜਾਂਦੇ ਨੇ,
ਪਰ ਹਰ ਵਾਰੀ ਭਾਈਚਾਰਾ ਹਾਰ ਹੀ ਜਾਂਦਾ ਏ।।
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ) gsbarsal@gmail.com